ਬਿਜਲੀ ਮੰਤਰਾਲਾ
ਆਰਈਸੀ ਲਿਮਿਟਿਡ ਨੇ ਫਰੰਟ ਲਾਈਨ ਹੈਲਥਕੇਅਰ ਵਰਕਰਾਂ ਨੂੰ ਪੌਸ਼ਟਿਕ ਆਹਾਰ ਉਪਲੱਬਧ ਕਰਵਾਉਣ ਲਈ ਤਾਜਸੈਟਸ (TajSATS) ਦੇ ਨਾਲ ਸਮਝੌਤਾ ਕੀਤਾ
ਆਰਈਸੀ ਲਿਮਿਟਿਡ ਨੇ 24 ਮਈ ਤੱਕ 4.58 ਲੱਖ ਕਿਲੋਗ੍ਰਾਮ ਅਨਾਜ, ਭੋਜਨ ਦੇ 1.26 ਲੱਖ ਪੈਕਟ, 9, 600 ਲੀਟਰ ਸੈਨੀਟਾਈਜ਼ਰ, 3400 ਪੀਪੀਈ ਕਿੱਟਾਂ ਅਤੇ 83, 000 ਮਾਸਕ ਵੰਡੇ
Posted On:
26 MAY 2020 12:02PM by PIB Chandigarh
ਊਰਜਾ ਮੰਤਰਾਲੇ ਦੇ ਤਹਿਤ ਸੈਂਟਰਲ ਪਬਲਿਕ ਸੈਕਟਰ ਅਦਾਰਾ ਅਤੇ ਭਾਰਤ ਦੇ ਵੱਡੇ ਊਰਜਾ ਫਾਇਨੈਂਸਰਾਂ ਵਿੱਚੋਂ ਇੱਕ ਆਰਈਸੀ ਲਿਮਿਟਿਡ ਪ੍ਰਮੁੱਖ ਸਰਕਾਰੀ ਹਸਪਤਾਲਾਂ ਦੇ ਮੈਡੀਕਲ ਸਟਾਫ ਦੇ ਨਾਲ-ਨਾਲ ਪੂਰੇ ਦੇਸ਼ ਵਿੱਚ ਦਿਹਾੜੀ ‘ਤੇ ਕੰਮ ਕਰਨ ਵਾਲੇ ਗ਼ਰੀਬ ਮਜ਼ਦੂਰਾਂ ਨੂੰ ਸਹਿਯੋਗਪੂਰਨ ਕੋਸ਼ਿਸ਼ਾਂ ਦੇ ਜ਼ਰੀਏ ਭੋਜਨ ਖਿਵਾਉਣ ਦੇ ਮਿਸ਼ਨ ਦੀ ਅਗਵਾਈ ਕਰ ਰਿਹਾ ਹੈ।
ਆਰਈਸੀ ਲਿਮਿਟਿਡ ਦੀ ਸੀਐੱਸਆਰ ਇਕਾਈ ਆਰਈਸੀ ਫਾਊਂਡੇਸ਼ਨ ਨੇ ਨਵੀਂ ਦਿੱਲੀ ਸਥਿਤ ਸਫਦਰਜੰਗ ਹਸਪਤਾਲ ਦੇ ਮੈਡੀਕਲ ਸਟਾਫ ਨੂੰ ਵਿਸ਼ੇਸ਼ ਤੌਰ ‘ਤੇ ਬਣੇ ਪੌਸ਼ਟਿਕ ਭੋਜਨ ਦੇ ਪੈਕਟ ਦੇਣ ਲਈ ਤਾਜਸੈਟਸ (TajSATS) (ਆਈਐੱਚਸੀਐੱਲ ਅਤੇ ਐੱਸਏਟੀਐੱਸ ਲਿਮਿਟਿਡ ਦੇ ਸੰਯੁਕਤ ਉੱਦਮ) ਨੂੰ ਆਪਣਾ ਪਾਰਟਨਰ ਬਣਾਇਆ ਹੈ। ਨਵੀਂ ਦਿੱਲੀ ਵਿੱਚ ਫਰੰਟ ਲਾਈਨ ਹੈਲਥਕੇਅਰ ਜੋਧਿਆਂ ਪ੍ਰਤੀ ਕ੍ਰਿਤੱਗਤਾ ਦੇ ਭਾਵ ਦੇ ਰੂਪ ਵਿੱਚ ਹਰ ਰੋਜ਼ ਭੋਜਨ ਦੇ 300 ਪੈਕਟ ਉਨ੍ਹਾਂ ਨੂੰ ਪਹੁੰਚਾਏ ਜਾ ਰਹੇ ਹਨ। ਇਸ ਪਹਿਲ ਦੇ ਜ਼ਰੀਏ ਨਵੀਂ ਦਿੱਲੀ ਵਿੱਚ ਭੋਜਨ ਦੇ 18 ਹਜ਼ਾਰ ਤੋਂ ਅਧਿਕ ਪੈਕਟ ਵੰਡੇ ਜਾਣਗੇ।
ਇਸ ਦੇ ਨਾਲ ਹੀ ਵੱਖ-ਵੱਖ ਜ਼ਿਲ੍ਹਾ ਅਥਾਰਿਟੀਆਂ, ਗ਼ੈਰ-ਸਰਕਾਰੀ ਸੰਗਠਨਾਂ (ਐੱਨਜੀਓ) ਅਤੇ ਬਿਜਲੀ ਵੰਡ ਕੰਪਨੀਆਂ (ਡਿਸਕੌਮਸ) ਦੇ ਸਹਿਯੋਗ ਨਾਲ ਆਰਈਸੀ ਪਹਿਲਾਂ ਤੋਂ ਹੀ ਪੂਰੇ ਦੇਸ਼ ਵਿੱਚ ਜ਼ਰੂਰਤਮੰਦਾਂ ਨੂੰ ਪੱਕਿਆ-ਪਕਾਇਆ ਭੋਜਨ ਅਤੇ ਰਾਸ਼ਨ ਉਪਲੱਬਧ ਕਰਵਾ ਰਹੀ ਹੈ। ਇਹ ਪਹਿਲ ਉਸ ਵਕਤ ਸ਼ੁਰੂ ਹੋਈ ਸੀ ਜਦੋਂ ਪੂਰੇ ਦੇਸ਼ ਵਿੱਚ ਰਾਸ਼ਟਰਵਿਆਪੀ ਲੌਕਡਾਊਨ ਲਾਗੂ ਹੋਇਆ ਸੀ ਅਤੇ ਇਹ ਲੌਕਡਾਊਨ ਰਹਿਣ ਤੱਕ ਜਾਰੀ ਰਹੇਗੀ। 24 ਮਈ, 2020 ਤੱਕ ਆਰਈਸੀ ਲਿਮਿਟਿਡ 4.58 ਲੱਖ ਕਿਲੋਗ੍ਰਾਮ ਤੋਂ ਅਧਿਕ ਆਨਾਜ, ਭੋਜਨ ਦੇ 1.26 ਲੱਖ ਪੈਕਟ, 9,600 ਲੀਟਰ ਸੈਨੀਟਾਈਜ਼ਰ, 3400 ਪੀਪੀਪੀ ਕਿੱਟਾਂ ਅਤੇ 83,000 ਮਾਸਕ ਵੰਡ ਚੁੱਕੀ ਹੈ।
ਆਰਈਸੀ ਲਿਮਿਟਿਡ (ਗ੍ਰਾਮੀਣ ਬਿਜਲੀਕਰਨ ਨਿਗਮ ਲਿਮਿਟਿਡ) ਇੱਕ ਨਵਰਤਨ ਐੱਨਬੀਐੱਫਸੀ ਹੈ ਜੋ ਪੂਰੇ ਦੇਸ਼ ਵਿੱਚ ਊਰਜਾ ਖੇਤਰ ਵਿੱਤ ਪੋਸ਼ਣ ਅਤੇ ਵਿਕਾਸ ਦਾ ਕੰਮ ਕਰਦੀ ਹੈ। 1969 ਵਿੱਚ ਸਥਾਪਿਤ ਆਰਈਸੀ ਲਿਮਿਟਿਡ ਨੇ ਆਪਣੇ ਸੰਚਾਲਨ ਖੇਤਰ ਵਿੱਚ 50 ਸਾਲ ਪੂਰੇ ਕਰ ਲਏ ਹਨ। ਇਹ ਪੂਰੇ ਊਰਜਾ ਖੇਤਰ ਵੈਲਿਊ ਚੇਨ ਵਿੱਚ ਵਿੱਤੀ ਮਦਦ ਉਪਲੱਬਧ ਕਰਵਾਉਂਦਾ ਹੈ। ਇਸ ਦੇ ਇਲਾਵਾ ਆਰਈਸੀ ਭਾਰਤ ਸਰਕਾਰ ਦੀ ਦੀਨਦਿਆਲ ਉਪਾਧਿਆਏ ਗ੍ਰਾਮ ਜਯੋਤੀ ਯੋਜਨਾ (ਡੀਡੀਯੂ ਜੀਜੇਵਾਈ), ਸੌਭਾਗਯ ਆਦਿ ਜਿਹੀਆਂ ਮਹੱਤਵਪੂਰਨ ਯੋਜਨਾਵਾਂ ਦੀ ਨੋਡਲ ਏਜੰਸੀ ਵੀ ਹੈ।
********
ਆਰਸੀਜੇ/ਐੱਮ
(Release ID: 1627015)
Visitor Counter : 221