ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਖੁਰਾਕ ਅਤੇ ਰੋਗ ਪ੍ਰਤੀਰੋਧਕ ਸ਼ਕਤੀ: ਕੋਵਿਡ -19 ਵਿਰੁੱਧ ਲੜਨ ਲਈ ਸਹਿ-ਸਬੰਧ

Posted On: 23 MAY 2020 2:01PM by PIB Chandigarh

ਜਯੋਤੀ ਸ਼ਰਮਾ / ਐੱਸ ਕੇ ਵਰਸ਼ਨੇ

 

ਮੌਜੂਦਾ ਮਹਾਮਾਰੀ ਦੇ ਫੈਲਣ ਨਾਲ ਲੋਕਾਂ ਦਾ ਜੀਵਨ, ਉਨ੍ਹਾਂ ਦੀ ਸਿਹਤ ਅਤੇ ਤੰਦਰੁਸਤੀ ਪ੍ਰਭਾਵਿਤ ਹੋਈ ਹੈ। ਰੋਜ਼ਾਨਾ ਰੁਟੀਨ ਵਿੱਚ ਅਚਾਨਕ ਵਿਘਨ, ਸਮਾਜਕ ਦੂਰੀ ਦੇ ਅਣਚਾਹੇ ਕਾਨੂੰਨਾਂ ਅਤੇ ਜਾਣਕਾਰੀਆਂ ਦਾ ਹੜ੍ਹ ਪ੍ਰਾਪਤ ਕਰਨਾ, ਸਾਨੂੰ ਸਾਰਿਆਂ ਨੂੰ ਮਾਨਸਿਕ ਤਣਾਅ ਅਤੇ ਦੁਚਿੱਤੀ ਦੇ ਜੋਖ਼ਮ ਵਿੱਚ ਪਾਉਂਦਾ ਹੈ।

 

ਨਿਰੰਤਰ ਡਰ, ਚਿੰਤਾਵਾਨ ਮੂਡ, ਚਿੜਚਿੜਾਪਣ, ਅਪਰਾਧ ਭਾਵਨਾਵਾਂ, ਨਿਰਾਸ਼ਾ ਅਤੇ ਨਿਕੰਮਾਪਣ, ਨੀਂਦ ਨਾ ਆਉਣਾ, ਭੁੱਖ ਘਟ ਜਾਣਾ ਜਾਂ ਭਾਰ ਵਧਣਾ,ਘੱਟ ਇਕਾਗਰਤਾ ਅਤੇ ਗੰਭੀਰ ਸਿਹਤ ਸਮੱਸਿਆਵਾਂ ਦਾ ਹੋਰ ਵਿਗੜ ਜਾਣਾ, ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਤਣਾਅ ਸਾਡੀ ਸਿਹਤ ਅਤੇ ਪ੍ਰਤੀਰੋਧਕ ਸ਼ਕਤੀ ਨੂੰ ਪ੍ਰਭਾਵਿਤ ਕਰ ਰਿਹਾ ਹੈ। ਲੌਕਡਾਊਨ ਦੇ ਅਰਸੇ ਦੌਰਾਨ, ਸਾਡੀਆਂ ਮੌਜੂਦਾ ਬੁਨਿਆਦੀ ਬਿਮਾਰੀਆਂ ਉਚਿਤ ਸਰੀਰਕ ਗਤੀਵਿਧੀਆਂ ਦੀ ਅਣਹੋਂਦ ਅਤੇ ਮਹਾਮਾਰੀ ਦੇ ਡਰ ਕਾਰਨ ਵੀ ਵਧ ਸਕਦੀਆਂ ਹਨ। ਇਸ ਲਈ, ਸਾਡੀ ਸਰੀਰਕ ਤਾਕਤ ਅਤੇ ਪ੍ਰਤੀਰੋਧੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ ਭਾਵੇਂ ਕਿ ਸਾਨੂੰ ਜੀਵਨ ਸ਼ੈਲੀ ਨਾਲ ਸਬੰਧਿਤ ਕੋਈ ਬਿਮਾਰੀ ਨਾ ਵੀ ਹੋਵੇ।

 

ਕੋਵਿਡ-19 ਵਿਰੁੱਧ ਉਪਲੱਬਧ ਕਿਸੇ ਵੀ ਨਿਰਧਾਰਿਤ ਇਲਾਜ, ਟੀਕੇ ਅਤੇ ਇਲਾਜ ਸਬੰਧੀ ਸਿਫਾਰਸ਼ਾਂ ਦੀ ਅਣਹੋਂਦ ਵਿੱਚ, ਬਹੁਤੇ ਦੇਸ਼ਾਂ ਦੀਆਂ ਸਰਕਾਰਾਂ ਅਤੇ ਕਈ ਅਧਿਕਾਰਿਤ ਅੰਤਰਰਾਸ਼ਟਰੀ ਸਿਹਤ ਏਜੰਸੀਆਂ, ਜਿਵੇਂ ਕਿ ਵਿਸ਼ਵ ਸਿਹਤ ਸੰਗਠਨ, ਬ੍ਰਿਟਿਸ਼ ਡਾਈਟੈਟਿਕ ਐਸੋਸੀਏਸ਼ਨ, ਅਤੇ ਯੂਡੀ ਫੂਡ ਐਂਡ ਐਡਮਿਨਿਸਟ੍ਰੇਸ਼ਨ ਆਦਿ   ਕੱਚੀਆਂ ਸਬਜ਼ੀਆਂ ਅਤੇ ਫਲ, ਗਿਰੀਆਂ ਅਤੇ ਬੀਜਾਂ; ਦਾਲ਼ਾਂ ਅਤੇ ਸਾਬਤ ਅਨਾਜਾਂ ਦੇ ਭੋਜਨ; ਅਸੰਤ੍ਰਿਪਤ ਤੇਲਾਂ; ਸੋਡੇ ਦੀ ਸੀਮਤ ਵਰਤੋਂ, ਨਮਕ, ਚੀਨੀ, ਅਤੇ ਟ੍ਰਾਂਸ ਫੈਟ ਦੀ ਮਾਤਰਾ ਨੂੰ ਘੱਟ ਕਰਨ; ਅਤੇ ਜੰਕ ਅਤੇ ਮਿੱਠੇ ਭੋਜਨਾਂ ਨੂੰ  ਬੰਦ ਕਰਨ ʼਤੇ ਵੱਧ ਤੋਂ ਵੱਧ ਜ਼ੋਰ ਦੇ ਰਹੀਆਂ ਹਨ। ਖੁਰਾਕ ਤੋਂ ਇਲਾਵਾ, ਦਿਸ਼ਾ-ਨਿਰਦੇਸ਼ ਸਰੀਰਕ ਕਸਰਤ, ਮਨਨ ਤੇ ਉਚਿਤ ਨੀਂਦ ਅਤੇ ਸਹੀ ਮਾਤਰਾ ਵਿੱਚ ਧੁੱਪ ਲੈਣ  ਦੀ ਵੀ ਸਿਫਾਰਸ਼ ਕਰਦੇ ਹਨ।

 

ਇਹ ਸਿਫਾਰਸ਼ਾਂ ਅਤੇ ਦਿਸ਼ਾ-ਨਿਰਦੇਸ਼ ਪਹਿਲਾਂ ਹੀ ਭਾਰਤ ਦੀ ਪ੍ਰਾਚੀਨ ਇਲਾਜ ਪ੍ਰਣਾਲੀ ਭਾਵ ਆਯੁਰਵੇਦ ਦਾ ਹਿੱਸਾ ਰਹੇ ਹਨ। ਇਸ ਅਨੁਸਾਰ, ਜ਼ਿੰਦਗੀ ਚਾਰ ਥੰਮ੍ਹਾਂ'ਤੇ ਖੜ੍ਹੀ ਹੈ, ਅਰਥਾਤ ਆਹਾਰ (ਖੁਰਾਕ), ਵਿਹਾਰ (ਜੀਵਨ ਸ਼ੈਲੀ), ਆਚਾਰ (ਦੁਨਿਆਵੀ ਵਿਹਾਰ) ਅਤੇ ਵਿਚਾਰ (ਮਾਨਸਿਕ ਸਿਹਤ)। ਇਸ ਦੇ ਅਨੁਸਾਰ, ਖੁਰਾਕ ਇੱਕ ਤਰ੍ਹਾਂ ਦੀ ਦਵਾਈ  ਹੈ ਜੋ ਜੀਵਨ, ਖੁਰਾਕ ਅਤੇ ਸਰੀਰ ਦੇ ਤੱਤਾਂ ਦਰਮਿਆਨ ਤਾਲਮੇਲ ਨਾਲ ਇੱਕ ਵਿਅਕਤੀ ਨੂੰ ਠੀਕ ਕਰ ਸਕਦੀ ਹੈ। ਵਿਅਕਤੀਆਂ ਦੇ ਸੁਭਾਅ, ਸਰੀਰਕ ਅਤੇ ਭਾਵਨਾਤਮਕ ਅਵਸਥਾਵਾਂ ਨੂੰ ਉਨ੍ਹਾਂ ਦੀ ਖੁਰਾਕ-ਪਸੰਦ, ਮਾਤਰਾ, ਅਤੇ ਜੀਵਨ ਸ਼ੈਲੀ ਦੁਆਰਾ ਨਿਰਧਾਰਿਤ ਅਤੇ ਨਿਯੰਤ੍ਰਿਤ ਕੀਤਾ ਜਾ ਸਕਦਾ ਹੈ। ਇਹ ਸਭ ਜਾਣਦੇ ਹਨ ਕਿ ਜੀਨਜ਼, ਵਾਤਾਵਰਣ, ਖੁਰਾਕ ਅਤੇ ਭਾਵਨਾਤਮਕ ਕਾਰਕਾਂ ਵਿੱਚਕਾਰ ਨਜ਼ਦੀਕੀ ਸਬੰਧ ਹੈ ਜੋ ਮੂਡ (ਮਨੋਦਸ਼ਾ), ਖੁਰਾਕ ਅਤੇ ਜੀਵਨਸ਼ੈਲੀ ਦੀਆਂ ਬਿਮਾਰੀਆਂ ਦੇ ਦੂਸ਼ਿਤ ਚੱਕਰ ਦਾ ਕਾਰਨ ਬਣਦਾ ਹੈ। ਆਯੁਰਵੇਦ-ਸਿਹਤਮੰਦ ਜੀਵਨ ਸ਼ੈਲੀ, ਸਿਮਰਨ, ਪ੍ਰਾਣਾਯਾਮ, ਲੋੜੀਂਦੀ ਨੀਂਦ, ਅਤੇ ਸਾਤਵਿਕ ਭੋਜਨ ਨਾਲ ਸਿਹਤਮੰਦ, ਸ਼ਾਂਤਮਈ ਜੀਵਨ ਜਿਊਣ ਅਤੇ ਕੋਵਿਡ-19 ਸਮੇਤ ਵੱਖ-ਵੱਖ ਬਿਮਾਰੀਆਂ ਨਾਲ ਲੜਨ ਦੀ ਸਿਫਾਰਿਸ਼ ਕਰਦਾ ਹੈ।

 

ਆਯੁਰਵੇਦ ਮੰਨਦਾ ਹੈ ਕਿ ਸਹੀ ਖੁਰਾਕ ਦੀ ਚੋਣ ਅਤੇ ਖੁਰਾਕ ਦੀ ਸ਼ਡਿਊਲ ਸ਼ਾਂਤ ਮਨ ਅਤੇ ਸਮੁੱਚੀ ਸਿਹਤ ਨੂੰ ਬਣਾਈ ਰੱਖਣ ਵਿੱਚ ਸਹਾਇਤਾ ਕਰਦੀ ਹੈ। ਭਗਵਦ ਗੀਤਾ ਅਤੇ ਯੋਗ ਸ਼ਾਸਤਰਾਂ ਨੇ ਭੋਜਨ ਨੂੰ ਉਨ੍ਹਾਂ ਦੇ ਗੁਣਾਂ  ਦੇ ਅਧਾਰ ਤੇ ਤਿੰਨ ਕਿਸਮਾਂ ਵਿੱਚ ਵੰਡਿਆ। ਇਹ ਸਤਵ (ਸਤੋਗੁਣ), ਰਾਜਸ (ਰਜੋਗੁਣ), ਅਤੇ ਤਾਮਸ (ਤਮੋਗੁਣ) ਹਨ। ਸਤਵ ਦਾ ਅਰਥ ਚੰਗਿਆਈ ਹੈ, ਜਦੋਂ ਕਿ ਰਾਜਸ ਦਾ ਅਰਥ ਹਮਲਾਵਰ / ਸਰਗਰਮ ਹੈ, ਅਤੇ "ਬਿਹਤਰੀਨ" ਤੋਂ "ਨੀਚਤਮ" ਦੀ ਤਰਫ ਅਗ੍ਰਸਰ ਹੈ। ਤਾਮਸ ਦਾ ਅਰਥ ਹੈ ਨਿਸ਼ਕਿਰਿਆਤਮਕ। ਸਾਤਵਿਕ ਭੋਜਨ ਵਿੱਚ ਖਾਣ-ਪੀਣ ਦੀਆਂ ਉਹ ਆਦਤਾਂ ਸ਼ਾਮਲ ਹਨ ਜੋ ਕੁਦਰਤੀ, ਮਹੱਤਵਪੂਰਨ ਅਤੇ ਊਰਜਾਵਾਨ ਹੁੰਦੀਆਂ ਹਨ ਅਤੇ ਸ਼ਾਂਤੀ, ਸ਼ੁੱਧਤਾ ਪ੍ਰਦਾਨ ਕਰਦੀਆਂ ਹਨ ਅਤੇ ਲੰਬੀ ਉਮਰ, ਬੁੱਧੀ, ਤਾਕਤ, ਸਿਹਤ ਅਤੇ ਆਨੰਦ ਨੂੰ ਵਧਾਉਂਦੀਆਂ ਹਨ। ਸਾਤਵਿਕ ਖਾਣ-ਪੀਣ  ਦੀਆਂ ਉਦਾਹਰਣਾਂ ਹਨ- ਫਲ, ਸਬਜ਼ੀਆਂ, ਪੁੰਗਰਾਏ ਹੋਏ ਅਨਾਜ, ਗਿਰੀਆਂ ਅਤੇ ਬੀਜ, ਘੱਟ ਚਿਕਨਾਈ ਵਾਲਾ ਦੁੱਧ ਅਤੇ ਦੁੱਧ ਦੇ ਉਤਪਾਦ, ਸ਼ੁੱਧ ਫਲਾਂ ਦਾ ਰਸ, ਅਤੇ ਪਕਾਇਆ ਗਿਆ ਭੋਜਨ ਜੋ ਕਿ ਪਕਾਉਣ ਦੇ 3-4 ਘੰਟਿਆਂ ਦੇ ਅੰਦਰ-ਅੰਦਰ ਖਾਧਾ ਜਾਂਦਾ ਹੈ, ਆਦਿ।

ਇੱਕ ਰਾਜਸਿਕ ਖੁਰਾਕ ਯਾਨੀ ਉਤੇਜਨਾ ਦਾ ਸਾਧਨ ਜੋ ਕਿ ਬਹੁਤ ਜ਼ਿਆਦਾ ਮਸਾਲੇਦਾਰ, ਗਰਮ, ਜਾਂ ਤਿੱਖੇ, ਖੱਟੇ ਅਤੇ ਨਮਕੀਨ ਜ਼ਾਇਕੇ ਨਾਲ ਤਲੀ ਹੋਈ ਹੁੰਦੀ ਹੈ। ਰਾਜਸਿਕ ਭੋਜਨ ਵਿੱਚ ਨਕਾਰਾਤਮਿਕਤਾ, ਜਨੂੰਨ ਅਤੇ ਬੇਚੈਨੀ ਦੇ ਗੁਣ ਹਨ। ਰਾਜਸਿਕ ਭੋਜਨ ਦੀ ਉਦਾਹਰਨ- ਕੈਫੀਨੇਟਡ ਡਰਿੰਕਸ (ਜਿਵੇਂ ਕਿ ਕੌਫੀ, ਫਿੱਜ਼ੀ ਸੌਫਟ ਡਰਿੰਕਸ, ਚਾਹ), ਮਿੱਠੇ ਖੁਰਾਕ (ਚੌਕਲੇਟ, ਕੇਕ, ਬਿਸਕੁਟ, ਚਿੱਪਸਆਦਿ), ਜਾਂ ਮਸਾਲੇਦਾਰ ਖੁਰਾਕ ਹਨ। ਕਿਉਂਕਿ ਇਹ ਭੋਜਨ ਗਲੂਕੋਜ਼ ਨਾਲ ਭਰਪੂਰ ਹਨ, ਹੋ ਸਕਦਾ ਹੈ ਕਿ ਇਹ ਤੁਰੰਤ ਊਰਜਾ ਪ੍ਰਦਾਨ ਕਰ ਸਕਣ ਪਰ ਅੰਤ ਵਿੱਚ ਮਨ-ਸਰੀਰ ਦੇ ਸੰਤੁਲਨ ਨੂੰ ਖ਼ਤਮ ਕਰ ਦਿੰਦੇ ਹਨ, ਮਨ ਦੀ ਕੀਮਤ ʼਤੇ ਸਰੀਰ ਨੂੰ ਖੁਰਾਕ ਦਿੰਦੇ ਹਨ।

 

ਇੱਕ ਤਾਮਸਿਕ ਭੋਜਨ ਯਾਨੀ ਅਗਿਆਨਤਾ ਦਾ ਮੋਡ, ਜਿਸ ਵਿੱਚ ਬਹੁਤ ਜ਼ਿਆਦਾ ਪਕਾਇਆ, ਬਾਸੀ, ਤੇਜ਼, ਗਰਮ, ਮਾਈਕ੍ਰੋਵੇਵਡ, ਜਾਂ  ਫਰੋਜ਼ਨ ਫੂਡ; ਮੁਰਦਾ ਖੁਰਾਕ ਜਿਵੇਂ ਮੀਟ, ਮੱਛੀ, ਪੋਲਟਰੀ, ਅੰਡੇ; ਸ਼ਰਾਬ, ਸਿਗਰਟ ਅਤੇ ਨਸ਼ੀਲੇ ਪਦਾਰਥ ਸ਼ਾਮਲ ਹੁੰਦੇ ਹਨ। ਤਾਮਸਿਕ ਭੋਜਨ ਪਚਾਉਣ ਵਿੱਚ ਮੁਸ਼ਕਲ ਹੁੰਦੇ ਹਨ ਅਤੇ ਜੜ੍ਹਤਾ, ਸੁਸਤੀ ਅਤੇ ਬਹੁਤ ਜ਼ਿਆਦਾ ਨੀਂਦ ਦਾ ਕਾਰਨ ਬਣਦੇ ਹਨ। ਇਹ ਸਭ ਮੋਟਾਪੇ, ਸ਼ੂਗਰ, ਦਿਲ ਅਤੇ ਜਿਗਰ ਦੀ ਬਿਮਾਰੀ ਦਾ ਮਹੱਤਵਪੂਰਨ ਕਾਰਨ ਹਨ।

  

ਪ੍ਰੋਸੈੱਸਡ ਅਤੇ ਜੰਕ ਭੋਜਨ ਵਜੋਂ ਉਪਲੱਬਧ ਰਾਜਸਿਕ ਅਤੇ ਤਾਮਸਿਕ ਭੋਜਨ, ਉੱਚੇ ਅਨੁਪਾਤ ਵਿੱਚ ਕਾਰਬੋਹਾਈਡਰੇਟਸ, ਚੀਨੀ, ਅਤੇ ਟ੍ਰਾਂਸ ਫੈਟ ਨਾਲ ਭਰੇ ਹੁੰਦੇ ਹਨ। ਉੱਚ-ਗੁਲੂਕੋਜ਼ ਮੱਕਾ ਸ਼ਰਬਤ (ਐੱਚਐੱਫਸੀਐੱਸ) ਅਤੇ ਟੇਬਲ ਸ਼ੂਗਰ ਦਾ ਮਿਸ਼ਰਣ ਆਪਣੀ ਬਿਹਤਰ ਸ਼ੈਲਫ-ਲਾਈਫ, ਵਧੇਰੇ ਲਚਕੀਲੇਪਣ ਅਤੇ ਪ੍ਰਤੀਯੋਗੀ ਕੀਮਤ ਦੇ ਕਾਰਨ ਮਿੱਠੇ ਵਜੋਂ ਖੁਰਾਕੀ ਉਦਯੋਗਾਂ ਦਾ ਮੁਢਲਾ ਵਿਕਲਪ ਬਣ ਗਿਆ ਹੈ। ਇਸ ਦੇ ਨਤੀਜੇ ਵਜੋਂ ਸਮੁੱਚੇ ਤੌਰ 'ਤੇ ਸਵੀਟਨਰ ਦੀ ਮਾਤਰਾ ਵਿੱਚ 30% ਅਤਿਰਿਕਤ ਵਾਧਾ ਹੋਇਆ ਹੈ ਅਤੇ ਹਾਰਮੋਨਸ ਇਨਸੁਲਿਨ ਅਤੇ ਲੈਪਟਿਨ ਨੂੰ ਨਿਯਮਿਤ ਕਰਨ ਵਿੱਚ  ਅਤੇ ਘਰੇਲਿਨ ਦੀ ਉਤਪਤੀ ਨੂੰ ਰੋਕਣ ਵਿੱਚ ਅਸਮਰੱਥਾ ਆਈ ਹੈ। ਉਹ ਸਾਰੇ ਕਾਰਕ ਜੋ ਸਾਡੇ ਦਿਮਾਗ ਵਿੱਚ ਸੰਤ੍ਰਿਪਤ ਕੇਂਦਰ ਨੂੰ ਪ੍ਰਭਾਵਿਤ ਕਰਨ ਲਈ ਜਾਣੇ ਜਾਂਦੇ ਹਨ, ਖੂਨ ਵਿੱਚ ਗਲੂਕੋਜ਼ ਦੇ ਪੱਧਰ ਅਤੇ ਭੁੱਖ ਨੂੰ ਨਿਯਮਿਤ ਕਰਦੇ ਹਨ।ਫ੍ਰੈਂਚ ਫ੍ਰਾਈਜ਼, ਡੌਨਟਸ, ਕੇਕ, ਪਾਈ ਕ੍ਰਸਟਸ, ਬਿਸਕੁਟ, ਫ੍ਰੋਜ਼ਨ ਫੂਡ, ਪਿਜ਼ਾ, ਕੁਕੀਜ਼, ਕਰੈਕਰ ਅਤੇ ਸਟਿੱਕ ਮਾਰਜਰੀਨ ਫਾਸਟ ਫੂਡਜ਼ ਅਤੇ ਤਲੇ ਹੋਏ ਖੁਰਾਕ ਹਾਈਡ੍ਰੋਜੀਨੇਟਿਡ ਜਾਂ ਨਕਲੀ ਟ੍ਰਾਂਸ-ਫੈਟ ਦੀ ਵਰਤੋਂ ਕਰਕੇ ਬਣਾਏ ਜਾਂਦੇ ਹਨ ਜੋ ਉਨ੍ਹਾਂ ਦੀ ਫੂਡ ਪ੍ਰੋਸੈੱਸਿੰਗ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ। ਉੱਚ ਸ਼ੂਗਰ, ਉੱਚ ਫੈਟ ਅਤੇ ਜਾਨਵਰਾਂ ਦੇ ਪ੍ਰੋਟੀਨ ਆਹਾਰ ਖੂਨ ਵਿੱਚ ਗਲੂਕੋਜ਼ ਦੇ ਪੱਧਰ ਨੂੰ ਨਿਯਮਿਤ ਕਰਨ ਵਿੱਚ ਰੁਕਾਵਟ, ਜਿਗਰ ਵਿੱਚ ਚਰਬੀ ਦਾ ਨਿਰਮਾਣ, ਉੱਚ ਯੂਰਿਕ ਐਸਿਡ , ਗੁਰਦੇ ਦੇ ਕਾਰਜਾਂ ਨੂੰ ਘਟਾਉਣ ਅਤੇ ਗਠੀਏ   ਵਿੱਚ ਵਾਧੇ, ਅਤੇ ਚਰਬੀ ਦੇ ਜਮ੍ਹਾਂ ਹੋਣ ਦਾ ਕਾਰਨ ਬਣਦੇ ਹਨ।

 

ਦੂਜੇ ਪਾਸੇ, ਪ੍ਰਾਣ ('ਜੀਵਨ-ਸ਼ਕਤੀ')  ਨਾਲ ਭਰਪੂਰ ਖੁਰਾਕ ਕਾਰਬੋਹਾਈਡਰੇਟ, ਚਰਬੀ, ਖੁਰਾਕ ਫਾਈਬਰ, ਵਿਟਾਮਿਨ, ਖਣਿਜਾਂ ਅਤੇ ਐਂਟੀਔਕਸੀਡੈਂਟਸ ਦਾ ਮਿਸ਼ਰਣ ਹੈ, ਜਿਸ ਵਿੱਚ ਸੀਮਿਤ ਖੰਡ, ਨਮਕ ਅਤੇ ਤੇਲ ਹੁੰਦਾ ਹੈ, ਅਤੇ ਜਾਨਵਰਾਂ ਦੀ ਚਰਬੀ ਨਹੀਂ ਹੁੰਦੀ। ਇਸ ਨੂੰ ਅਸਾਨੀ ਨਾਲ ਹਜ਼ਮ ਕੀਤਾ ਜਾ ਸਕਦਾ ਹੈ ਅਤੇ ਇਸ ਵਿੱਚ ਆਯੁਰਵੇਦ ਦੇ ਛੇ ਸਵਾਦਾਂ ਦੀ ਵਰਤੋਂ ਹੁੰਦੀ ਹੈ (ਮਿੱਠਾ, ਖੱਟਾ, ਨਮਕੀਨ, ਤਿੱਖਾ, ਕੌੜਾ, ਕਸੈਲਾ) (sweet, sour, salty, pungent, bitter, astringent) ਸੁਝਾਈ ਗਈ ਸਰੀਰਕ ਕਸਰਤ, ਉਚਿਤ ਅਰਾਮ, ਅਤੇ ਸਕਾਰਾਤਮਕ ਮਾਨਸਿਕਤਾ ਦੇ ਨਾਲ ਸਾਤਵਿਕ ਭੋਜਨ ਊਰਜਾ ਦਾ ਇੱਕ ਸਰੋਤ ਹੈ ਅਤੇ ਸਰੀਰ ਦੇ ਉੱਚ ਮਾਸ ਇੰਡੈਕਸ, ਕੋਰੋਨਰੀ ਆਰਟਰੀ ਬਿਮਾਰੀ, ਮੋਟਾਪਾ, ਹਾਈਪਰਟੈਨਸ਼ਨ, ਟਾਈਪ 2 ਸ਼ੂਗਰ, ਅਤੇ ਗਠੀਏ ਦੇ ਜੋਖਮ ਨੂੰ ਘਟਾ ਸਕਦਾ ਹੈ। ਸਾਤਵਿਕ ਖੁਰਾਕ ਮਨ ਨੂੰ ਸ਼ਾਂਤੀ  ਪ੍ਰਦਾਨ ਕਰਨ ਲਈ ਸ਼ੁੱਧ, ਕੁਦਰਤੀ, ਮਜ਼ਬੂਤ, ਸਮਝਦਾਰੀ ਵਾਲਾ ਅਤੇ ਊਰਜਾ ਨਾਲ ਭਰਪੂਰ ਹੁੰਦਾ ਹੈ,ਜਿਸ ਸਦਕਾ ਵਿਅਕਤੀ ਦੀ ਉਮਰ ਲੰਬੀ ਹੁੰਦੀ ਹੈ।

 

ਦੂਜੇ ਪਾਸੇ, ਰਾਜਸਿਕ ਅਤੇ ਤਾਮਸਿਕ ਖੁਰਾਕ ਜਿਵੇਂ ਪਿਆਜ, ਲਸਣ, ਹਿੰਗ, ਕੈਫੀਨਡ ਚਾਹ, ਅਤੇ ਕੌਫੀ; ਤਲੇ ਹੋਏ, ਮਸਾਲੇਦਾਰ, ਵੱਧ ਚੀਨੀ ਵਾਲੇ, ਅਤੇ ਜੰਕ ਖੁਰਾਕ ਬੇਚੈਨੀ, ਸੁਸਤੀ ਅਤੇ ਨੀਂਦ ਲਿਆਉਂਦੇ ਹਨ। ਲਸਣ ਅਤੇ ਪਿਆਜ ਵਰਗਾ ਖੁਰਾਕ ਦਵਾਈ ਦੇ ਤੌਰ ʼਤੇ ਵਧੀਆ ਹੋ ਸਕਦਾ ਹੈ ਪਰ ਰੋਜ਼ਾਨਾ ਸੇਵਨ ਲਈ ਨਹੀਂ।ਅਜਿਹੇ ਖੁਰਾਕ ਦਾ ਰੋਜ਼ਾਨਾ ਸੇਵਨ ਦਿਮਾਗੀ ਪ੍ਰਣਾਲੀ ਨੂੰ ਉਤੇਜਿਤ ਕਰਦਾ ਹੈ ਅਤੇ ਜ਼ਿੰਦਗੀ ਦਾ ਅਨੁਭਵ ਲੈਣ ਦੀਆਂ ਸੰਭਾਵਨਾਵਾਂ ਨੂੰ ਘੱਟ ਕਰ ਸਕਦਾ ਹੈ।

ਵਰਤਮਾਨ ਮਹਾਮਾਰੀ ਦੇ ਦੌਰਾਨ ਭੋਜਨ ਦੇ ਵਿਕਲਪ

 

ਸਿਫਾਰਸ਼ ਕੀਤਾ ਗਿਆ ਭੋਜਨ

ਬਚੋ (ਪਰ ਸਵਾਦ ਲਈ ਕਦੇ-ਕਦਾਈਂ ਲਿਆ ਜਾ ਸਕਦਾ ਹੈ)

ਸਿਫਾਰਸ਼ ਨਹੀਂ ਕੀਤੀ ਜਾਂਦੀ

ਚਿੱਟਾ ਰੇਸ਼ੇਦਾਰ ਭੋਜਨ, ਕੱਚੀਆਂ ਜਾਂ ਤਾਜ਼ਾ ਪਕਾਈਆਂ ਗਈਆਂ ਰੰਗਦਾਰ ਸਬਜ਼ੀਆਂ ਅਤੇ ਫਲਾਂ ਦੇ ਰੂਪ ਵਿੱਚ (ਵਿਟਾਮਿਨ ਏ, ਸੀ ਅਤੇ ਈ ਦੇ ਚੰਗੇ ਸਰੋਤ ਦੇ ਨਾਲ ਨਾਲ ਐਂਟੀ ਔਕਸੀਡੈਂਟਸ, ਫੋਲੇਟ ਅਤੇ ਫਾਈਬਰ)

 

(ਪਕਾਉਣ ਦੇ ਢੰਗ- ਸਟੀਮ ਕਰਨਾ, ਗ੍ਰਿਲਿੰਗ ਜਾਂ ਭੁੰਨਣਾ)

 

ਘੱਟ ਮਸਾਲੇਦਾਰ ਅਤੇ ਤੇਲ ਵਾਲਾ ਭੋਜਨ

 

ਲਸਣ, ਪਿਆਜ, ਬੇਮੌਸਮੀ ਸ਼ਾਕਾਹਾਰੀ,ਇੱਕ ਸੀਮਤ ਮਾਤਰਾ ਵਿੱਚ

 

ਤਲੇ ਹੋਏ, ਜ਼ਿਆਦਾ ਮਸਾਲੇਦਾਰ ਅਤੇ ਜ਼ਿਆਦਾ ਪਕਾਏ ਗਏ, ਜਾਂ ਬਾਸੀ ਭੋਜਨ

ਦਾਲ਼ਾਂ ਅਤੇ ਸਾਬਤ ਅਨਾਜ (ਜਵੀ, ਭੂਰਾ ਪਾਸਤਾ, ਬਾਜਰਾ, ਅਤੇ ਚਾਵਲ, ਕਿਨੋਆ ਅਤੇ  ਕਣਕ ਦੀਆਂ ਤਾਜ਼ਾ ਚਪਾਤੀਆਂ ਅਤੇ ਪਰੌਂਠੀਆਂ)

 

ਬਰਾਊਨ ਬਰੈੱਡ

ਰਿਫਾਈਨਡ, ਪ੍ਰੋਸੈੱਸਡ ਫੂਡ ਗ੍ਰੇਨਸ (ਚਿੱਟਾ ਪਾਸਟਾ ਅਤੇ ਚਾਵਲ, ਅਤੇ ਰੋਟੀ), ਫਰੋਜ਼ਨ ਫੂਡ

ਦੁੱਧ ਅਤੇ ਡੇਅਰੀ ਉਤਪਾਦਾਂ ਦੇ ਘੱਟ ਫੈਟ ਵਾਲੇ ਜਾਂ ਘਟਾਈ ਗਈ ਫੈਟ ਵਾਲੇ ਉਤਪਾਦ, ਜਿਵੇਂ ਦਹੀਂ, ਲੱਸੀ (ਪ੍ਰੋਬਾਇਓਟਿਕਸ ਨਾਲ ਭਰਪੂਰ ਜੋ ਪਾਚਨ ਕਿਰਿਆ ਨੂੰ ਮਜ਼ਬੂਤ ਕਰਦੇ ਹਨ )ਆਦਿ।

ਚਿੱਟੇ ਮਾਸ ਜਿਵੇਂ ਪੋਲਟਰੀ ਅਤੇ ਮੱਛੀ ਜੋ ਕਿ ਆਮ ਤੌਰ 'ਤੇ ਲਾਲ ਮੀਟ ਨਾਲੋਂ ਫੈਟ ਵਿੱਚ ਘੱਟ ਹਨ; ਪ੍ਰੋਸੈੱਸ ਕੀਤਾ ਮੀਟ (ਹਾਲਾਂਕਿ ਇਹ ਸਾਤਵਿਕ ਖੁਰਾਕ ਦਾ ਹਿੱਸਾ ਨਹੀਂ ਹੈ)

ਲਾਲ ਮਾਸ

ਅਨਸਾਲਟਿਡ ਗਿਰੀਆਂ ਅਤੇ ਬੀਜ (ਜਿਵੇਂ ਕੱਦੂ, ਸੂਰਜਮੁਖੀ ਅਤੇ ਫਲੈਕਸ)। ਇਹ ਵਿਟਾਮਿਨ ਈ, ਨਿਆਸੀਨ, ਰਿਬੋਫਲੇਵਿਨ, ਪ੍ਰੋਟੀਨ, ਸਿਹਤਮੰਦ ਫੈਟ, ਐਂਟੀ ਔਕਸੀਡੈਂਟਸ ਅਤੇ ਫਾਈਬਰ ਦੇ ਮਹਾਨ ਸਰੋਤ ਹਨ।

ਘਰੇਲੂ ਘੱਟ ਫੈਟ / ਸ਼ੂਗਰ ਸਨੈਕਸ ਜਿਵੇਂ ਇਡਲੀ, ਡੋਸਾ, ਢੋਕਲਾ, ਉਪਮਾ, ਦਲੀਆ, ਮਟਰ-ਨਟ ਮੱਖਣ ਦੇ ਨਾਲ ਬਰਾਊਨ ਬਰੈੱਡ

ਸਨੈਕਸ ਜਿਨ੍ਹਾਂ ਵਿੱਚ ਨਮਕ ਅਤੇ ਚੀਨੀ (ਕੂਕੀਜ਼, ਸਮੋਸਾ, ਕੇਕ, ਅਤੇ ਚੌਕਲੇਟ) ਜ਼ਿਆਦਾ ਹਨ; ਅਚਾਰ, ਜੈਮਸ

ਅੰਡੇ ਦੀ ਜ਼ਰਦੀ, ਅਤੇ ਨਾਸ਼ਤੇ ਲਈ ਮਜ਼ਬੂਤ ਡੱਬਾ ਬੰਦ ਭੋਜਨ, ਵਾਧੂ ਨਮਕ ਜਾਂ ਚੀਨੀ ਨੂੰ ਹਟਾਉਣ ਲਈ ਇਨ੍ਹਾਂ ਨੂੰ ਧੋਣ ਤੋਂ ਬਾਅਦ ਵਰਤਿਆ ਜਾਂਦਾ ਹੈ

ਡੱਬਾਬੰਦ ਭੋਜਨ, ਵਾਧੂ ਨਮਕ ਜਾਂ ਚੀਨੀ ਨੂੰ ਹਟਾਉਣ ਲਈ ਇਸ ਨੂੰ ਧੋਣ ਤੋਂ ਬਾਅਦ ਵਰਤਿਆ ਜਾਂਦਾ ਹੈ

 

ਅਸੰਤ੍ਰਿਪਤ ਫੈਟਸ (ਉਦਾਹਰਨ, ਮੱਛੀ, ਐਵੋਕਾਡੋ, ਨਟਸ, ਜੈਤੂਨ ਦਾ ਤੇਲ, ਸੋਇਆ, ਕਨੋਲਾ, ਸੂਰਜਮੁਖੀ ਅਤੇ ਮੱਕੀ ਦੇ ਤੇਲਾਂ ਵਿੱਚ ਪਾਏ ਜਾਂਦੇ ਹਨ)। ਫੈਟਸ ਦੇ ਸੇਵਨ ਦੀ ਸਿਫਾਰਸ਼ ਕੁੱਲ ਊਰਜਾ ਦੇ 30% ਤੋਂ ਵੀ ਘੱਟ ਲ਼ਈ ਕੀਤੀ ਜਾਂਦੀ ਹੈ, ਜਿਸ ਦਾ10% ਤੋਂ ਵੱਧ ਸੰਤ੍ਰਿਪਤ ਫੈਟਸ ਤੋਂ ਨਹੀਂ ਆਉਣਾ ਚਾਹੀਦਾ।

ਸੰਤ੍ਰਿਪਤ ਫੈਟਸ (ਉਦਾਹਰਨ:ਚਰਬੀ ਵਾਲੇ ਮੀਟ, ਮੱਖਣ, ਨਾਰੀਅਲ ਤੇਲ, ਕਰੀਮ, ਪਨੀਰ ਅਤੇ ਲਾਰਡ ਵਿੱਚ ਪਾਏ ਜਾਂਦੇ)

 

ਟ੍ਰਾਂਸ ਫੈਟ (ਪ੍ਰੋਸੈੱਸਡ ਫੂਡ, ਫਾਸਟ ਐਂਡ ਫਰਾਈਡ ਫੂਡ, ਸਨੈਕਸ, ਫ੍ਰੋਜ਼ਨ ਪਿਜ਼ਾ, ਪਾਈਜ਼, ਕੁਕੀਜ਼, ਮਾਰਜਰੀਨ ਅਤੇ ਸਪਰੈੱਡਸ)

ਤਾਜ਼ੇ ਫਲਾਂ ਦੇ ਜੂਸ, ਘੱਟ ਫੈਟ ਵਾਲੀ ਲੱਸੀ, ਚਾਜ਼, ਨਿੰਬੂ ਪਾਣੀ, ਨਾਰੀਅਲ ਪਾਣੀ / ਗਰਮ ਪਾਣੀ, ਹਰਬਲ ਚਾਹ (ਪੌਲੀਫਿਨੋਲਜ਼, ਫਲੇਵੋਨੋਇਡਜ਼ ਅਤੇ ਐਂਟੀ ਔਕਸੀਡੈਂਟਾਂ ਦੀ ਇੱਕ ਵੱਡੀ ਪੰਚ ਪੈਕ ਕਰਦੀ ਹੈ ਜੋ  ਫਰੀ ਰੈਡੀਕਲਸ ਨੂੰ ਨਸ਼ਟ ਕਰਦੀਆਂ ਹਨ)

 

 

 

ਸੌਫਟ ਡਰਿੰਕ ਜਾਂ ਸੋਡਾ ਅਤੇ ਹੋਰ ਡਰਿੰਕਸ ਜਿਨ੍ਹਾਂ ਵਿੱਚ ਚੀਨੀ ਵਧੇਰੇ ਹੁੰਦੀ ਹੈ (ਉਦਾਹਰਨ:ਪੱਕੇ ਫਲਾਂ ਦੇ ਰਸ; ਫਲਾਂ ਦਾ ਸੰਘਣਾ ਜੂਸ, ਸ਼ਰਬਤ;ਮਹਿਕਦਾਰ ਦੁੱਧ ਅਤੇ ਪਾਣੀ; ਐਨਰਜੀ ਐਂਡ ਸਪੋਰਟਸ ਡਰਿੰਕਸ;ਅਤੇ ਯੋਗਰਟ ਡਰਿੰਕਸ, ਕੈਫੀਨ ਵਾਲੀ ਚਾਹ,ਕੌਫੀ, ਰੈਡੀ ਟੂ ਡਰਿੰਕ ਟੀ)

ਸ਼ਰਾਬ, ਤੰਬਾਕੂ, ਨਸ਼ੇ

ਸ਼ਹਿਦ ਅਤੇ ਗੁੜ

ਬਰਾਊਨ ਸ਼ੂਗਰ

ਚਿੱਟੀ ਖੰਡ

ਭਾਰਤੀ ਜੜ੍ਹੀਆਂ-ਬੂਟੀਆਂ:

ਧਨੀਆ , ਹਲਦੀ , ਮੇਥੀ , ਤੁਲਸੀ , ਜੀਰਾ , ਸੌਂਫ , ਲੌਂਗ, ਕਾਲੀ ਮਿਰਚ (ਕਾਲੀਮਿਰਚ, ਪਾਈਪਰੀਨ ਰੱਖਦੀ ਹੈ), ਦਾਲਚੀਨੀ , ਅਦਰਕ ਅਤੇ ਕੜੀ ਪੱਤੇ।

 

ਇਨ੍ਹਾਂ ਮਸਾਲਿਆਂ ਵਿੱਚ ਐਂਟੀਔਕਸੀਡੈਂਟ, ਐਂਟੀਬੈਕਟੀਰੀਅਲ ਅਤੇ ਐਂਟੀ-ਇਨਫਲੇਮੇਟਰੀ ਗੁਣ ਹੁੰਦੇ ਹਨ, ਇਮਿਊਨ ਬੂਸਟਰ ਦਾ ਕੰਮ ਕਰਦੇ ਹਨ ਅਤੇ ਸਰੀਰ ਵਿਚੋਂ ਕਿਸੇ ਵੀ ਸਾਈਨਸ ਨੂੰ ਬਾਹਰ ਕੱਢਣ ਵਿੱਚ ਮਦਦ ਕਰ ਸਕਦੇ ਹਨ।

 

ਸੇਂਧਾ ਨਮਕ (ਨਮਕ ਦੀ ਮਾਤਰਾ ਨੂੰ 5 ਗ੍ਰਾਮ (ਇੱਕ ਚਮਚਾ ਦੇ ਬਰਾਬਰ) ਤੱਕ) ਇੱਕ ਦਿਨ ਵਿੱਚ

ਆਇਓਡੀਨ ਨਮਕ

ਨੌਨ-ਆਇਓਡੀਨ ਨਮਕ

 

 

 

 

ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਦੇ ਮੌਜੂਦਾ ਦਿਸ਼ਾ-ਨਿਰਦੇਸ਼, ਸਿਹਤ ਦੇ ਬਚਾਅ ਦੇ ਉਪਾਵਾਂ ਅਤੇ ਲੌਕਡਾਊਨ ਦੌਰਾਨ ਛੋਟ ਨੂੰ ਵਧਾਉਣ ਲਈ ਸਵੈ-ਦੇਖਭਾਲ ਦਿਸ਼ਾ-ਨਿਰਦੇਸ਼ਾਂ ਦੀ ਸਿਫਾਰਸ਼ ਕਰਦੇ ਹਨ। ਇਹ ਦਿਸ਼ਾ-ਨਿਰਦੇਸ਼ ਕੋਵਿਡ-19 ਦੇ ਵਿਰੁੱਧ ਉਪਾਅ ਵਧਾਉਣ ਦੇ ਉਪਰਾਲੇ ਵਜੋਂ ਸਵਾਦ ਨੂੰ ਵਧਾਉਣ ਲਈ ਗੁੜ ਅਤੇ / ਜਾਂ ਤਾਜ਼ਾ ਨਿੰਬੂ ਦੇ ਰਸ ਨਾਲ ਤੁਲਸੀ, ਦਾਲਚੀਨੀ, ਕਾਲੀਮਿਰਚ, ਸੁੰਢ (ਸੁੱਕੀ ਅਦਰਕ) ਅਤੇ ਮੁਨੱਕਾ (ਰਾਇਸਿਨ) ਤੋਂ ਬਣੀ ਹਰਬਲ ਚਾਹ ਅਤੇ ਕਾੜ੍ਹੇ ਦੀ ਸਿਫਾਰਸ਼ ਕਰਦੇ ਹਨ। ਦਿਸ਼ਾ ਨਿਰਦੇਸ਼ਾਂ ਵਿੱਚ ਠੰਡੇ, ਜੰਮੇ ਅਤੇ ਭਾਰੀ ਖੁਰਾਕ ਤੋਂ ਪਰਹੇਜ਼ ਕਰਨ ਦੀ ਵੀ ਸਿਫਾਰਸ਼ ਕੀਤੀ ਗਈ ਹੈ, ਜੋ ਕਿ ਰਾਜਸਿਕ ਅਤੇ ਤਾਮਸਿਕ ਖੁਰਾਕ ਤੋਂ ਪਰਹੇਜ਼ ਕਰਨ ਦਾ ਇਕ ਸਪਸ਼ਟ ਸੰਕੇਤ ਹੈ। ਸਿਫਾਰਸ਼ਾਂ, ਜਿਵੇਂ ਕਿ ਉਚਿਤ ਆਰਾਮ ਕਰਨਾ, ਸਮੇਂ ਸਿਰ ਨੀਂਦ ਲੈਣਾ, ਧੁੱਪ ਲੈਣਾ, ਅਤੇ ਯੋਗਾਸਣ ਅਤੇ ਪ੍ਰਾਣਾਯਾਮ ਦਾ ਅਭਿਆਸ ਕਰਨਾ ਸਾਡੇ ਸਰੀਰ, ਦਿਮਾਗ ਅਤੇ ਜੀਵਨ ਸ਼ੈਲੀ ਨੂੰ ਸੰਤੁਲਿਤ ਕਰਨ ਵਿੱਚ ਸਹਾਇਤਾ ਕਰਦਾ ਹੈ।

 

ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਇਸ ਅਵਿਸ਼ਵਾਸ ਭਰੇ ਅਤੇ ਇਲਾਜ ਦੀ ਅਣਹੋਂਦ ਦੇ ਸਮੇਂ ਵਿੱਚ, ਤੰਦਰੁਸਤ ਅਤੇ ਸ਼ਾਂਤ ਰਹਿਣਾ ਮਹੱਤਵਪੂਰਨ ਹੈ। ਹੋਰ, ਸੁਝਾਇਆ ਗਿਆ ਵਧੀਆ ਖੁਰਾਕ, ਜਿਵੇਂ ਕਿ ਉਪਰੋਕਤ ਸਾਰਣੀ ਵਿੱਚ ਦੱਸਿਆ ਗਿਆ ਹੈ, ਸਾਡੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਦੇ ਨਾਲ-ਨਾਲ ਕੋਵਿਡ -19  ਵਿਰੁੱਧ ਮੁਕਾਬਲਾ ਕਰਦੇ ਸਮੇਂ ਤਣਾਅ ਨੂੰ ਘਟਾਉਣ ਵਿੱਚ ਸਹਾਇਤਾ ਕਰੇਗਾ।

 

(ਲੇਖਕ: ਜਯੋਤੀ ਸ਼ਰਮਾ, ਸੀਨੀਅਰ ਸਾਈਂਟਿਸਟ, ਡੀਐੱਸਟੀ ਅਤੇ ਐੱਸ ਕੇ ਵਰਸ਼ਨੇ, ਇੰਟਰਨੈਸ਼ਨਲ ਬਾਇਲੇਟਰਲ ਕੋਆਪ੍ਰੇਸ਼ਨ ਡਿਵੀਜ਼ਨ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ)

ਲੇਖ ਵਿੱਚ ਪ੍ਰਗਟ ਕੀਤੇ ਵਿਚਾਰ ਲੇਖਕਾਂ ਦੇ ਹਨ ਨਾ ਕਿ ਉਸ ਸੰਗਠਨ ਦੇ ਜਿਸ ਨਾਲ ਕਿ ਉਹ ਸਬੰਧਿਤ ਹਨ।)

*****

 

ਕੇਜੀਐੱਸ / (ਇੰਡੀਆ ਸਾਇੰਸ ਵਾਇਅਰ)



(Release ID: 1626529) Visitor Counter : 1440