ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਅਜਮੇਰ ਸਮਾਰਟ ਸਿਟੀ ਦਾ ਵਾਰ ਰੂਮ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ ਵੱਖ-ਵੱਖ ਥਾਵਾਂ ਨੂੰ ਕੀਟਾਣੂਰਹਿਤ ਕਰਨ ਲਈ ਫਾਇਰ ਟੈਂਡਰਾਂ ਦੀ ਵਰਤੋਂ ਕੀਤੀ ਗਈ

Posted On: 23 MAY 2020 4:40PM by PIB Chandigarh

ਅਜਮੇਰ ਮਿਊਂਸਪਲ ਕਾਰਪੋਰੇਸ਼ਨ (ਏਐੱਮਸੀ) ਨੇ 2 ਮਾਰਚ, 2020 ਤੋਂ ਪਹਿਲਾਂ ਹੀ ਸਰਗਰਮ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਸਨ ਅਤੇ 11 ਮਾਰਚ ਤੋਂ ਸਖ਼ਤ ਕਦਮ ਚੁੱਕੇ ਜਿਸ ਦਿਨ ਵਿਸ਼ਵ ਸਿਹਤ ਸੰਗਠਨ ਨੇ ਨੋਵੇਲ ਕੋਰੋਨਾਵਾਇਰਸ (ਕੋਵਿਡ-19) ਨੂੰ ਆਲਮੀ ਮਹਾਮਾਰੀ ਐਲਾਨਿਆ ਸੀ। ਏਐੱਮਸੀ ਨਗਰ ਨਿਗਮ ਵਿੱਚ ਕੋਵਿਡ-19 ਵਾਰ ਰੂਮ ਦੀ ਸਥਾਪਨਾ ਕੀਤੀ ਗਈ ਅਤੇ ਸੀਨੀਅਰ ਅਜਮੇਰ ਪ੍ਰਸ਼ਾਸਕੀ ਅਧਿਕਾਰੀਆਂ, ਮੈਡੀਕਲ ਅਤੇ ਪੁਲਿਸ ਅਧਿਕਾਰੀਆਂ ਦੀ ਅਗਵਾਈ ਵਿੱਚ ਮੌਜੂਦਾ ਕੋਵਿਡ-19 ਸਥਿਤੀ ਤੇ ਨਜ਼ਰ ਰੱਖਣ ਅਤੇ ਆਪਣੇ ਨਾਗਰਿਕਾਂ ਲਈ ਕੋਵਿਡ-19 ਦੇ ਪਸਾਰ ਨੂੰ ਘੱਟ ਕਰਨ ਲਈ ਅੱਗੇ ਦੀ ਕਾਰਵਾਈ ਕਰਨ ਲਈ ਤਿਆਰ ਕੀਤਾ ਗਿਆ ਹੈ। ਵਿਸ਼ਵ ਸਿਹਤ ਸੰਗਠਨ ਅਤੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਕੋਵਿਡ-19 ਇਹਤਿਹਾਤੀ ਕਦਮਾਂ ਲਈ ਆਪਣੇ ਨਾਗਰਿਕਾਂ ਵਿਚਕਾਰ ਜਾਗਰੂਕਤਾ ਪੈਦਾ ਕਰਨ ਲਈ ਵਿਭਿੰਨ ਨਵੀਨਤਮ ਰਣਨੀਤੀਆਂ ਦੀ ਯੋਜਨਾ ਬਣਾਈ ਅਤੇ ਇਨ੍ਹਾਂ ਨੂੰ ਲਾਗੂ ਕਰਨ ਲਈ ਵਾਰ ਰੂਮ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ :

 

·        ਜੋ ਲੋਕ ਬਿਮਾਰ ਹਨ, ਉਨ੍ਹਾਂ ਨਾਲ ਨਜ਼ਦੀਕੀ ਸੰਪਰਕ ਤੋਂ ਬਚੋ, 6 ਫੁੱਟ ਦੀ ਦੂਰੀ ਬਣਾ ਕੇ ਰੱਖੋ।

 

·        ਬਿਨਾ ਧੋਏ ਹੋਏ ਹੱਥਾਂ ਨਾਲ ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਛੂਹਣ ਤੋਂ ਬਚੋ।

 

·        ਬਿਮਾਰ ਹੋਣ ਤੇ ਘਰ ਹੀ ਰਹੋ।

 

·        ਖਾਂਸੀ ਜਾਂ ਛਿੱਕ ਆਉਣ ਤੇ ਆਪਣੇ ਮੂੰਹ ਨੂੰ ਟਿਸ਼ੂ ਨਾਲ ਢਕੋ, ਫਿਰ ਟਿਸ਼ੂ ਨੂੰ ਕੂੜਾਦਾਨ ਵਿੱਚ ਸੁੱਟ ਦਿਓ।

 

·        ਸਵੱਛ ਅਤੇ ਕੀਟਾਣੂਰਹਿਤ ਵਸਤਾਂ ਅਤੇ ਸਤਹਾਂ ਨੂੰ ਹਰ ਦਿਨ ਛੂਹਿਆ ਜਾਂਦਾ ਹੈ। ਜ਼ਿਆਦਾ ਛੂਹੀਆਂ ਜਾਣ ਵਾਲੀਆਂ ਸਤਹਾਂ ਜਿਨ੍ਹਾਂ ਵਿੱਚ ਕਾਊਂਟਰ, ਟੇਬਲ ਟੌਪ, ਦਰਵਾਜ਼ਿਆਂ ਦੇ ਕੁੰਡੇ, ਬਾਥਰੂਮ ਫਿਕਸਚਰ, ਟੌਇਲਟ, ਫੋਨ, ਕੀਬੋਰਡ, ਟੈਬਲੇਟ ਅਤੇ ਬੈੱਡਾਂ ਦੇ ਕਿਨਾਰੇ ਸ਼ਾਮਲ ਹਨ।

 

·        ਆਪਣੇ ਹੱਥਾਂ ਨੂੰ ਅਕਸਰ ਸਾਬਣ ਅਤੇ ਪਾਣੀ ਨਾਲ ਧੋਵੋ। ਜੇਕਰ ਸਾਬਣ ਅਤੇ ਪਾਣੀ ਅਸਾਨੀ ਨਾਲ ਉਪਲੱਬਧ ਨਹੀਂ ਹੈ ਤਾਂ ਅਜਿਹੇ ਸੈਨੀਟਾਈਜ਼ਰ ਦੀ ਵਰਤੋਂ ਕਰੋ ਜਿਸ ਵਿੱਚ ਘੱਟ ਤੋਂ ਘੱਟ 60 ਫੀਸਦੀ ਅਲਕੋਹਲ ਹੋਵੇ। ਆਪਣੇ ਹੱਥਾਂ ਦੇ ਸਾਰੇ ਪਾਸਿਆਂ ਨੂੰ ਚੰਗੀ ਤਰ੍ਹਾਂ ਕਵਰ ਕਰੋ ਅਤੇ ਉਨ੍ਹਾਂ ਨੂੰ ਇਕੱਠੇ ਉਦੋਂ ਤੱਕ ਰਗੜੋ ਜਦੋਂ ਤੱਕ ਉਹ ਸੁੱਕ ਨਾ ਜਾਵੇ।

 

·        ਭੀੜ ਵਾਲੇ ਸਥਾਨਾਂ ਤੋਂ ਦੂਰ ਰਹੋ ਅਤੇ ਸਮੂਹਿਕ ਸਮਾਗਮਾਂ ਤੋਂ ਬਚੋ।

 

·    ਜੇਕਰ ਸਤਹਾ ਗੰਦੀ ਹੈ ਤਾਂ ਉਸਨੂੰ ਸਾਫ਼ ਕਰੋ। ਕੀਟਾਣੂਸੋਧਣ ਤੋਂ ਪਹਿਲਾਂ ਡਿਟਰਜੈਂਟ ਜਾਂ ਸਾਬਣ ਅਤੇ ਪਾਣੀ ਦਾ ਉਪਯੋਗ ਕਰੋ।

 

·        ਜੇਕਰ ਲੱਛਣ ਵਿਕਸਿਤ ਹੋ ਰਹੇ ਹਨ ਤਾਂ ਆਪਣਾ ਤਾਪਮਾਨ ਚੈੱਕ ਕਰੋ।

 

·        ਕਸਰਤ ਕਰਨ ਦੇ 30 ਮਿੰਟ ਦੇ ਅੰਦਰ ਜਾਂ ਅਜਿਹੀਆਂ ਦਵਾਈਆਂ ਲੈਣ ਤੋਂ ਪਹਿਲਾਂ ਆਪਣਾ ਤਾਪਮਾਨ ਨਾ ਚੈੱਕ ਕਰੋ ਜੋ ਤੁਹਾਡੇ ਤਾਪਮਾਨ ਨੂੰ ਘੱਟ ਕਰ ਸਕਦੀਆਂ ਹਨ ਜਿਵੇਂ ਕਿ ਐਸਿਟਾਮਿਨੋਫੇਨ।

 

ਕੋਵਿਡ-19 ਵਾਇਰਸ ਦੇ ਪਸਾਰ ਨੂੰ ਘੱਟ ਕਰਨ ਲਈ ਅਜਮੇਰ ਸ਼ਹਿਰ ਪ੍ਰਸ਼ਾਸਨ ਵੱਲੋਂ ਕੀਤੀਆਂ ਗਈਆਂ ਪ੍ਰਮੁੱਖ ਪਹਿਲਾਂ ਇਸ ਪ੍ਰਕਾਰ ਹਨ :

 

ਜਨਤਕ ਸੰਬੋਧਨ ਪ੍ਰਣਾਲੀ (ਪੀਏ)- ਕੋਵਿਡ-19 ਨਾਲ ਸਬੰਧਿਤ ਜਾਗਰੂਕਤਾ ਮੁਹਿੰਮ ਨਿਯਮਿਤ ਰੂਪ ਨਾਲ ਨਗਰ ਨਿਗਮ ਅਜਮੇਰ ਦੇ ਫਾਇਰ ਅਤੇ ਸੈਨੀਟੇਸ਼ਨ ਵਿਭਾਗ ਦੇ ਸਹਿਯੋਗ ਨਾਲ ਪੀਏ ਪ੍ਰਣਾਲੀ ਦਾ ਉਪਯੋਗ ਕਰਕੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਜ਼ਮੀਨੀ ਕਾਰਜ ਦੀ ਸਮੀਖਿਆ ਕਰਨ ਅਤੇ ਨਾਗਰਿਕਾਂ ਤੋਂ ਸਿੱਧੀ ਫੀਡਬੈਕ ਲੈਣ ਲਈ ਸਿਟੀ ਕਲੈਕਟਰ ਅਤੇ ਕਮਿਸ਼ਨਰ ਵੱਲੋਂ ਨਿਯਮਿਤ ਫੀਲਡ ਵਿਜਿਟ ਕੀਤੇ ਜਾਂਦੇ ਹਨ।

 

ਭੋਜਨ ਅਤੇ ਸ਼ੈਲਟਰ- ਬੇਘਰਿਆਂ ਨੂੰ ਨਿਰਧਾਰਿਤ ਕੀਤੇ ਸ਼ਹਿਰ ਦੇ ਸ਼ੈਲਟਰ ਵਿੱਚ ਭੇਜਿਆ ਜਾ ਰਿਹਾ ਹੈ। ਚੋਣਵੇਂ ਇਲਾਕਿਆਂ ਵਿੱਚ ਜ਼ਰੂਰਤਮੰਦਾਂ ਨੂੰ ਪੱਕਿਆ ਹੋਇਆ ਭੋਜਨ ਅਤੇ ਜ਼ਰੂਰੀ ਚੀਜ਼ਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਵਾਰ ਰੂਮ ਵਿੱਚ ਭੋਜਨ ਦੀ ਲੋੜ ਲਈ ਵਿਅਕਤੀਆਂ ਤੋਂ ਸ਼ਿਕਾਇਤਾਂ ਪ੍ਰਾਪਤ ਹੁੰਦੀਆਂ ਹਨ। ਫਲਾਇੰਗ ਸਕੁਐਡ ਮੈਜਿਸਟਰੇਟਾਂ ਵੱਲੋਂ ਫਿਜ਼ੀਕਲ ਵੈਰੀਫਿਕੇਸ਼ਨ ਦੇ ਬਾਅਦ ਜ਼ਰੂਰਤਮੰਦ ਵਿਅਕਤੀਆਂ ਨੂੰ ਸੁੱਕਾ ਰਾਸ਼ਨ ਵੰਡਿਆ ਗਿਆ ਹੈ।

 

  

 

ਕੀਟਾਣੂ ਰਹਿਤ ਕਰਨ ਲਈ ਫਾਇਰ ਟੈਂਡਰਾਂ ਦੀ ਵਰਤੋਂ : ਸ਼ਹਿਰ ਦੀਆਂ ਮੁੱਖ ਸੜਕਾਂ, ਬੱਸ ਸਟੈਂਡ, ਬੱਸ ਸਟਾਪ, ਰੇਲਵੇ ਸਟੇਸ਼ਨ, ਸੰਸਥਾਨਾਂ, ਹਸਪਤਾਲ ਕੈਂਪਸ, ਦੁਕਾਨਾਂ ਆਦਿ ਵਰਗੇ ਵਿਭਿੰਨ ਸਥਾਨਾਂ ਨੂੰ ਕੀਟਾਣੂਰਹਿਤ ਕਰਨ ਲਈ ਸ਼ਹਿਰ ਵੱਡੇ ਫਾਇਰ ਟੈਂਡਰਾਂ ਦੀ ਵਰਤੋਂ ਕਰ ਰਿਹਾ ਹੈ। ਪੂਰੇ ਸ਼ਹਿਰ ਦੇ ਵਾਰਡ ਦੀਆਂ ਸੜਕਾਂ ਨੂੰ ਕੀਟਾਣੂਰਹਿਤ ਕਰਨ ਲਈ ਛੋਟੇ ਫਾਇਰ ਟੈਂਡਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

 

 

ਨਿਗਮ ਸਿਹਤ ਕਰਮਚਾਰੀਆਂ ਵੱਲੋਂ ਸਾਰੇ ਦਫ਼ਤਰਾਂ ਨੂੰ ਕੀਟਾਣੂਰਹਿਤ ਕਰਨ ਲਈ ਚਲਾਈ ਗਈ ਮੁਹਿੰਮ

 

ਕੋਵਿਡ-19 ਹੈਲਪਲਾਈਨ ਨੰਬਰ ਸ਼ਹਿਰ ਦੇ ਪੱਧਰ ਤੇ ਸਥਾਪਿਤ ਕੀਤਾ ਗਿਆ ਹੈ ਅਤੇ ਵਾਰ ਰੂਮ ਅਧਿਕਾਰੀਆਂ ਵੱਲੋਂ ਇਸ ਦੀ ਨਿਗਰਾਨੀ ਕੀਤੀ ਜਾਂਦੀ ਹੈ। ਫੂਡ ਸਪਲਾਈ ਦੀ ਲੋੜ, ਕੀਟਾਣੂਰਹਿਤ ਕਰਨ ਅਤੇ ਸਵੱਛਤਾ ਸੇਵਾਵਾਂ ਲਈ ਇਸ ਹੈਲਪਲਾਈਨ ਤੇ ਪਹੁੰਚਿਆ ਜਾ ਸਕਦਾ ਹੈ।

 

ਨਿਗਰਾਨੀ ਤਕਨੀਕਾਂ- ਜੀਪੀਐੱਸ ਅਧਾਰਿਤ ਤਕਨੀਕ ਨਾਲ ਡਿਸਇਨਫੈਕਸ਼ਨ ਅਤੇ ਸੈਨੀਟੇਸ਼ਨ ਵਰਕਰਾਂ ਦੀ ਰੀਅਲ ਟਾਈਮ ਟ੍ਰੈਕਿੰਗ ਕੀਤੀ ਜਾਂਦੀ ਹੈ।

 

ਕੁਆਰੰਟੀਨ ਸੁਵਿਧਾਵਾਂ ਦੀ ਸਥਾਪਨਾ- ਸ਼ਹਿਰ ਵਿੱਚ ਕੁਆਰੰਟੀਨ ਸੁਵਿਧਾਵਾਂ ਦੀ ਸਥਾਪਨਾ ਲਈ ਹੋਟਲ ਅਤੇ ਹੋਰ ਨਿਜੀ ਸੰਸਥਾਨਾਂ ਦਾ ਅਧਿਗ੍ਰਹਿਣ ਕੀਤਾ ਜਾ ਰਿਹਾ ਹੈ। ਪਾਜ਼ਿਟਿਵ ਮਾਮਲਿਆਂ ਦੀ ਕੋਰੋਨਾ ਸੰਪਰਕ ਟਰੇਸਿੰਗ ਕੀਤੀ ਜਾ ਰਹੀ ਹੈ ਅਤੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੁਆਰੰਟੀਨ ਕੇਂਦਰਾਂ ਵਿੱਚ ਰੱਖਿਆ ਜਾ ਰਿਹਾ ਹੈ।

 

ਆਈਸੀਸੀਸੀ- ਅਭੈ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਉਪਯੋਗ ਸ਼ਹਿਰ ਦੀ ਪੁਲਿਸ ਅਤੇ ਆਵਾਜਾਈ ਵਿਭਾਗ ਵੱਲੋਂ ਕੀਤਾ ਜਾ ਰਿਹਾ ਹੈ। ਸੀਸੀਟੀਵੀ ਕੈਮਰਾ ਫੁਟੇਜ ਨੂੰ ਲਾਈਵ ਟ੍ਰੈਫਿਕ ਮੂਵਮੈਂਟ ਅਤੇ ਜਨਤਕ ਆਵਾਜਾਈ ਦੀ ਨਿਗਰਾਨੀ ਲਈ ਵਰਤਿਆ ਗਿਆ ਹੈ।

 

ਪ੍ਰਵਾਸੀਆਂ ਦੀ ਆਵਾਜਾਈ- ਰਾਜ ਕੋਪ ਐਪ ਦਾ ਉਪਯੋਗ ਅੰਤਰ-ਰਾਜ ਅਤੇ ਅੰਤਰ-ਸ਼ਹਿਰ ਆਵਾਜਾਈ ਲਈ ਈ-ਪਾਸ ਜਾਰੀ ਕਰਨ ਲਈ ਕੀਤਾ ਜਾਂਦਾ ਹੈ। ਵਿਅਕਤੀਆਂ ਨੂੰ ਰਾਜਸਥਾਨ ਦੇ ਬਾਹਰ ਜਾਣ ਲਈ ਜਾਂ ਜੋ ਲੋਕ ਅਜਮੇਰ ਸ਼ਹਿਰ ਵਿੱਚ ਆਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਨਾਮਜ਼ਦ ਕੀਤੇ ਸ਼ਹਿਰ ਦੇ ਅਧਿਕਾਰੀਆਂ ਵੱਲੋਂ ਪ੍ਰਵਾਨਗੀ ਦਿੱਤੀ ਜਾਂਦੀ ਹੈ। ਹੋਰ ਰਾਜਾਂ ਵਿੱਚ ਫਸੇ ਹੋਏ ਮਜ਼ਦੂਰ ਵੀ ਰਾਜ ਕੋਵਿਡ ਇਨਫੋ ਐਪ ਅਤੇ ਈ-ਮਿੱਤਰਾ ਵੈੱਬਸਾਈਟ ਤੇ ਰਜਿਸਟ੍ਰੇਸ਼ਨ ਕਰ ਸਕਦੇ ਹਨ ਅਤੇ ਰਜਿਸਟਰਡ ਲੋਕਾਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਸੁਰੱਖਿਅਤ ਆਵਾਜਾਈ ਦੀ ਵਿਵਸਥਾ ਕੀਤੀ ਜਾ ਰਹੀ ਹੈ। ਦਰਗਾਹ ਸ਼ਰੀਫ ਅਜਮੇਰ ਵਿੱਚ ਆਉਣ ਵਾਲੇ ਤੀਰਥ ਯਾਤਰੀਆਂ, ਜਿਨ੍ਹਾਂ ਨੂੰ ਲੌਕਡਾਊਨ ਕਾਰਨ ਅਜਮੇਰ ਵਿੱਚ ਰੱਖਿਆ ਗਿਆ ਸੀ, ਦੀ ਪਛਾਣ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਮੈਡੀਕਲ ਚੈੱਕਅਪ/ਸਕਰੀਨਿੰਗ ਅਤੇ ਦਿਸ਼ਾ ਨਿਰਦੇਸ਼ਾਂ ਦਾ ਧਿਆਨ ਰੱਖਣ ਤੋਂ ਬਾਅਦ ਟਰੇਨਾਂ ਅਤੇ ਬੱਸਾਂ ਰਾਹੀਂ ਉਨ੍ਹਾਂ ਦੇ  ਸਬੰਧਿਤ ਸਥਾਨਾਂ ਤੇ ਭੇਜਿਆ ਗਿਆ ਹੈ।

 

***

 

ਆਰਜੇ/ਐੱਨਜੀ



(Release ID: 1626489) Visitor Counter : 305