ਘੱਟ ਗਿਣਤੀ ਮਾਮਲੇ ਮੰਤਰਾਲਾ

“ਲੋਕਲ ਟੂ ਗਲੋਬਲ” ਦੇ ਥੀਮ ਨਾਲ “ਹੁਨਰ ਹਾਟ” ਸਤੰਬਰ 2020 ਤੋਂ ਮੁੜ ਸ਼ੁਰੂ ਹੋਵੇਗੀ ਲਗਭਗ 5 ਮਹੀਨਿਆਂ ਦੇ ਬਾਅਦ ਦਸਤਕਾਰਾਂ/ਸ਼ਿਲਪਕਾਰਾਂ ਦਾ “ਸਸ਼ਕਤੀਕਰਣ ਐਕਸਚੇਂਜ”, “ਹੁਨਰ ਹਾਟ” ਸਤੰਬਰ 2020 ਤੋਂ ਦੁਬਾਰਾ ਸ਼ੁਰੂ

Posted On: 23 MAY 2020 11:00AM by PIB Chandigarh

 

ਦੇਸ਼ ਦੇ ਦੂਰ-ਦਰਾਜ ਦੇ ਖੇਤਰਾਂ ਦੇ ਦਸਤਕਾਰਾਂ, ਸ਼ਿਲਪਕਾਰਾਂ, ਕਾਰੀਗਰਾਂ, ਹੁਨਰ ਦੇ ਉਸਤਾਦਾਂ ਨੂੰ ਮੌਕਾ-ਮਾਰਕਿਟ ਦੇਣ ਵਾਲਾ ਹੁਨਰ ਹਾਟਸਵਦੇਸ਼ੀ ਹੱਥੀਂ ਬਣੇ ਉਤਪਾਦਾਂ ਦਾ ਪ੍ਰਮਾਣਿਕ ਬ੍ਰਾਂਡਬਣ ਗਿਆ ਹੈ” :ਮੁਖ਼ਤਾਰ ਅਬਾੱਸ ਨਕਵੀ

 

 

ਜਾਨ ਭੀ ਜਹਾਨ ਭੀਸਪੈਸ਼ਲ ਪਵੇਲੀਅਨ ਹੋਵੇਗਾ ਜਿੱਥੇ ਲੋਕਾਂ ਨੂੰ ਪੈਨਿਕ ਨਹੀਂ ਪ੍ਰੀਕੌਸ਼ਨਦੇ ਥੀਮ ਤੇ ਜਾਗਰੂਕਤਾ ਪੈਦਾ ਕਰਨ ਵਾਲੀ ਜਾਣਕਾਰੀ ਵੀ ਦਿੱਤੀ ਜਾਣਗੀ” :ਮੁਖ਼ਤਾਰ ਅਬਾੱਸ ਨਕਵੀ

 

 

ਹੁਨਰ ਹਾਟਵਿੱਚ ਸੋਸ਼ਲ ਡਿਸਟੈਂਸਿੰਗ, ਸਾਫ਼-ਸਫ਼ਾਈ, ਸੈਨੀਟਾਈਜੇਸ਼ਨ, ਮਾਸਕ ਆਦਿ ਦੀ ਵਿਸ਼ੇਸ਼ ਵਿਵਸਥਾ ਕੀਤੀ ਜਾਵੇਗੀ

 

After a gap of about 5 months due to the Corona pandemic, “HunarHaat”, which has become “Empowerment Exchange” of artisans and craftsmen from across the country, will restart from September 2020 with the theme of “Local to Global” and comparatively larger participation of artisans.

ਕੋਰੋਨਾ ਦੀਆਂ ਚੁਣੌਤੀਆਂ ਦੇ ਚਲਦੇ ਲਗਭਗ 5 ਮਹੀਨਿਆਂ ਦੇ ਬਾਅਦ ਦਸਤਕਾਰਾਂ ਸ਼ਿਲਪਕਾਰਾਂ ਦਾ ਸਸ਼ਕਤੀਕਰਨ ਐਕਸਚੇਂਜ, “ਹੁਨਰ ਹਾਟਸਤੰਬਰ 2020 ਤੋਂ ਲੋਕਲ ਟੂ ਗਲੋਬਲਥੀਮ ਅਤੇ ਪਹਿਲਾਂ ਤੋਂ ਜ਼ਿਆਦਾ ਦਸਤਕਾਰਾਂ ਦੀ ਭਾਗੀਦਾਰੀ ਦੇ ਨਾਲ ਦੁਬਾਰਾ ਸ਼ੁਰੂ ਹੋ ਰਿਹਾ ਹੈ।

 

ਕੇਂਦਰੀ ਘੱਟਗਿਣਤੀ ਮਾਮਲੇ ਮੰਤਰੀ ਸ਼੍ਰੀ ਮੁਖਤਾਰ ਅੱਬਾਸ ਨਕਵੀ ਨੇ ਅੱਜ ਇੱਥੇ ਦੱਸਿਆ ਕਿ ਪਿਛਲੇ ਪੰਜ ਸਾਲਾਂ ਵਿੱਚ 5 ਲੱਖ ਤੋਂ ਜ਼ਿਆਦਾ ਭਾਰਤੀ ਦਸਤਕਾਰਾਂ, ਸ਼ਿਲਪਕਾਰਾਂ ਨੂੰ ਰੋਜ਼ਗਾਰ ਅਤੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਵਾਲੇ ਹੁਨਰ ਹਾਟਦੇ ਅਨੋਖੇ ਹੱਥੀਂ ਬਣੇ ਸਵਦੇਸ਼ੀ ਸਮਾਨ ਲੋਕਾਂ ਵਿੱਚ ਕਾਫ਼ੀ ਮਕਬੂਲ ਹੋਏ ਹਨ। ਦੇਸ਼ ਦੇ ਦੂਰ-ਦਰਾਜ  ਦੇ ਖੇਤਰਾਂ ਦੇ ਦਸਤਕਾਰਾਂ, ਸ਼ਿਲਪਕਾਰਾਂਕਾਰੀਗਰਾਂ, ਹੁਨਰ ਦੇ ਉਸਤਾਦਾਂ ਨੂੰ ਮੌਕਾ-ਮਾਰਕਿਟ ਦੇਣ ਵਾਲਾ ਹੁਨਰ ਹਾਟਸਵਦੇਸ਼ੀ ਹੱਥੀਂ ਬਣੇ ਉਤਪਾਦਾਂ ਦਾ ਪ੍ਰਮਾਣਿਕ ਬ੍ਰਾਂਡਬਣ ਗਿਆ ਹੈ।

 

ਜ਼ਿਕਰਯੋਗ ਹੈ ਕਿ ਫਰਵਰੀ 2020 ਵਿੱਚ ਇੰਡੀਆ ਗੇਟ ਤੇ ਆਯੋਜਿਤ ਹੁਨਰ ਹਾਟਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਚਾਨਕ ਪਹੁੰਚ ਕੇ ਦਸਤਕਾਰਾਂ-ਸ਼ਿਲਪਕਾਰਾਂ ਦੀ ਹੌਸਲਾਅਫਜਾਈ ਕੀਤੀ ਸੀ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਮਨ ਕੀ ਬਾਤਵਿੱਚ ਵੀ ਹੁਨਰ ਹਾਟਦੇ ਸਵਦੇਸ਼ੀ ਉਤਪਾਦਾਂ ਅਤੇ ਦਸਤਕਾਰਾਂ ਦੇ ਕੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਸੀ ਕਿ ਕੁਝ ਦਿਨ ਪਹਿਲਾਂ, ਮੈਂਦਿੱਲੀ ਦੇ ਹੁਨਰ ਹਾਟ ਵਿੱਚ ਇੱਕ ਛੋਟੀ ਜਿਹੀ ਥਾਂ ਵਿੱਚ, ਸਾਡੇ ਦੇਸ਼ ਦੀ ਵਿਸ਼ਾਲਤਾ, ਸੱਭਿਆਚਾਰਪਰੰਪਰਾਵਾਂ, ਖਾਨ-ਪਾਨ ਅਤੇ ਜਜ਼ਬਾਤ ਦੀ ਵਿਵਿਧਤਾਵਾਂ ਦੇ ਦਰਸ਼ਨ ਕੀਤੇ। ਸਮੁੱਚੇ ਭਾਰਤ ਦੀ ਕਲਾ ਅਤੇ ਸੱਭਿਆਚਾਰ ਦੀ ਝਲਕ, ਵਾਕਈ ਅਨੋਖੀ ਹੀ ਸੀ ਅਤੇ ਇਨ੍ਹਾਂ ਦੇ ਪਿੱਛੇ, ਸ਼ਿਲਪਕਾਰਾਂ ਦੀ ਸਾਧਨਾ, ਲਗਨ ਅਤੇ ਆਪਣੇ ਹੁਨਰ ਦੇ ਪ੍ਰਤੀ ਪ੍ਰੇਮ ਦੀਆਂ ਕਹਾਣੀਆਂ ਵੀ, ਬਹੁਤ ਹੀ, ਪ੍ਰੇਰਣਾਦਾਇਕ ਹੁੰਦੀਆਂ ਹਨ।

 

ਪ੍ਰਧਾਨ ਮੰਤਰੀ ਜੀ ਨੇ ਕਿਹਾ ਸੀ ਕਿ, “ਹੁਨਰ ਹਾਟਕਲਾ ਦੇ ਪ੍ਰਦਰਸ਼ਨ ਲਈ ਇੱਕ ਮੰਚ ਤਾਂ ਹੈ ਹੀਨਾਲ-ਹੀ-ਨਾਲ, ਇਹ, ਲੋਕਾਂ ਦੇ ਸੁਪਨਿਆਂ ਨੂੰ ਵੀ ਖੰਭ ਦੇ ਰਿਹਾ ਹੈ। ਇੱਕ ਥਾਂ ਹੈ ਜਿੱਥੇ ਇਸ ਦੇਸ਼ ਦੀ ਵਿਵਿਧਤਾ ਨੂੰ ਅਣਡਿੱਠ ਕਰਨਾ ਅਸੰਭਵ ਹੀ ਹੈ। ਸ਼ਿਲਪਕਲਾ ਤਾਂ ਹੈ ਹੀ ਹੈ,ਨਾਲ-ਨਾਲ, ਸਾਡੇ ਖਾਨ- ਪਾਨ ਦੀ ਵਿਵਿਧਤਾ ਵੀ ਹੈ। ਉੱਥੇ ਇੱਕ ਹੀ ਲਾਈਨ ਵਿੱਚ ਇਡਲੀ-ਡੋਸਾ, ਛੋਲੇ-ਭਟੂਰੇ, ਦਾਲ਼-ਬਾਟੀਖਮਨ-ਖਾਂਡਵੀ, ਨਾ ਜਾਣੇ ਕੀ-ਕੀ ਸੀ। ਮੈਂ, ਖ਼ੁਦ ਵੀ ਉੱਥੇ ਬਿਹਾਰ ਦੇ ਸਵਾਦਿਸ਼ਟ ਲਿੱਟੀ-ਚੋਖੇ ਦਾ ਆਨੰਦ ਲਿਆ, ਭਰਪੂਰ ਆਨੰਦ  ਲਿਆ। ਭਾਰਤ  ਦੇ ਹਰ ਹਿੱਸੇ ਵਿੱਚ ਅਜਿਹੇ ਮੇਲੇ, ਪ੍ਰਦਰਸ਼ਨੀਆਂ ਦਾ ਆਯੋਜਨ ਹੁੰਦਾ ਰਹਿੰਦਾ ਹੈ। ਭਾਰਤ ਨੂੰ ਜਾਣਨ ਲਈ , ਭਾਰਤ ਨੂੰ ਅਨੁਭਵ ਕਰਨ ਲਈ, ਜਦੋਂ ਵੀ ਮੌਕਾ ਮਿਲੇ ਜ਼ਰੂਰ ਜਾਣਾ ਚਾਹੀਦਾ ਹੈ। ਏਕ ਭਾਰਤ-ਸ੍ਰੇਸ਼ਠ ਭਾਰਤਨੂੰ, ਜੀ-ਭਰ ਜਿਊਣ ਦਾ, ਇਹ ਅਵਸਰ ਬਣ ਜਾਂਦਾ ਹੈ। ਤੁਸੀਂ ਨਾ ਸਿਰਫ਼ ਦੇਸ਼ ਦੀ ਕਲਾ ਅਤੇ ਸੱਭਿਆਚਾਰ ਨਾਲ ਜੁੜੋਗੇ, ਬਲਕਿ ਤੁਸੀਂ ਦੇਸ਼ ਦੇ ਮਿਹਨਤੀ ਕਾਰੀਗਰਾਂ ਦੀ, ਖ਼ਾਸ ਤੌਰ 'ਤੇਮਹਿਲਾਵਾਂ ਦੀ ਸਮ੍ਰਿੱਧੀ (ਖੁਸ਼ਹਾਲੀ) ਵਿੱਚ ਵੀ ਆਪਣਾ ਯੋਗਦਾਨ ਦੇ ਸਕੋਗੇ।

 

ਸ਼੍ਰੀ ਨਕਵੀ ਨੇ ਦੱਸਿਆ ਕਿ ਕੋਰੋਨਾ ਦੇ ਚਲਦੇ ਰਾਸ਼ਟਰਵਿਆਪੀ ਲੌਕਡਾਊਨ ਵਿੱਚ ਮਿਲੇ ਸਮੇਂ ਦੀ ਸਹੀ ਵਰਤੋਂ ਕਰ ਕੇ ਦਸਤਕਾਰਾਂ, ਕਾਰੀਗਰਾਂ ਨੇ ਅਗਲੇ ਹੁਨਰ ਹਾਟਦੀ ਉਮੀਦ ਵਿੱਚ ਵੱਡੀ ਸੰਖਿਆ ਵਿੱਚ ਆਪਣੇ ਹੱਥੀਂ ਬਣੀ ਦੁਰਲੱਭ ਸਵਦੇਸ਼ੀ ਸਮੱਗਰੀ ਨੂੰ ਤਿਆਰ ਕੀਤਾ ਹੈ ਜਿਸ ਨੂੰ ਇਹ ਦਸਤਕਾਰਕਾਰੀਗਰ ਅਗਲੇ ਹੁਨਰ ਹਾਟਵਿੱਚ ਪ੍ਰਦਰਸ਼ਨੀ ਅਤੇ ਵਿਕਰੀ ਲਈ ਲਿਆਉਣਗੇ।

 

ਸ਼੍ਰੀ ਨਕਵੀ ਨੇ ਦੱਸਿਆ ਕਿ ਹੁਨਰ ਹਾਟਵਿੱਚ ਸੋਸ਼ਲ ਡਿਸਟੈਂਸਿੰਗ, ਸਾਫ਼-ਸਫਾਈ, ਸੈਨੀਟਾਈਜ਼ੇਸ਼ਨਮਾਸਕ ਆਦਿ ਦੀ ਵਿਸ਼ੇਸ਼ ਵਿਵਸਥਾ ਕੀਤੀ ਜਾਵੇਗੀ, ਨਾਲ ਹੀ ਜਾਨ ਭੀ ਜਹਾਨ ਭੀਪਵੇਲੀਅਨ ਹੋਵੇਗਾ ਜਿੱਥੇ ਲੋਕਾਂ ਨੂੰ ਪੈਨਿਕ ਨਹੀਂ ਪ੍ਰੀਕੌਸ਼ਨਦੇ ਥੀਮ ਤੇ ਜਾਗਰੂਕਤਾ ਪੈਦਾ ਕਰਨ ਵਾਲੀ ਜਾਣਕਾਰੀ ਵੀ ਦਿੱਤੀ ਜਾਵੇਗੀ।

 

ਕੇਂਦਰੀ ਘੱਟਗਿਣਤੀ ਮਾਮਲੇ ਮੰਤਰਾਲਾ ਦੁਆਰਾ ਹਾਲੇ ਤੱਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਦੋ ਦਰਜਨ ਤੋਂ ਅਧਿਕ ਹੁਨਰ ਹਾਟਦਾ ਆਯੋਜਨ ਕੀਤਾ ਜਾ ਚੁੱਕਿਆ ਹੈ, ਜਿਸ ਵਿੱਚ ਲੱਖਾਂ ਦਸਤਕਾਰਾਂ, ਸ਼ਿਲਪਕਾਰਾਂਕਾਰੀਗਰਾਂ ਨੂੰ ਰੋਜ਼ਗਾਰ ਅਤੇ ਰੋਜ਼ਗਾਰ ਦੇ ਅਵਸਰ ਮਿਲੇ ਹਨ।

 

ਆਉਣ ਵਾਲੇ ਦਿਨਾਂ ਵਿੱਚ ਚੰਡੀਗੜ੍ਹ, ਦਿੱਲੀ, ਪ੍ਰਯਾਗਰਾਜ ਭੋਪਾਲ ਜੈਪੁਰ, ਹੈਦਰਾਬਾਦ, ਮੁੰਬਈਗੁਰੂਗ੍ਰਾਮ, ਬੰਗਲੁਰੂਚੇਨਈ, ਕੋਲਕਾਤਾ, ਦੇਹਰਾਦੂਨਪਟਨਾਨਾਗਪੁਰ, ਰਾਏਪੁਰ, ਪੁਡੂਚੇਰੀਅੰਮ੍ਰਿਤਸਰ, ਜੰਮੂ, ਸ਼ਿਮਲਾ, ਗੋਆ, ਕੋਚੀ, ਗੁਵਾਹਾਟੀ, ਭੁਬਨੇਸ਼ਵਰ, ਅਜਮੇਰ, ਅਹਿਮਦਾਬਾਦ, ਇੰਦੌਰਰਾਂਚੀ, ਲਖਨਊ ਆਦਿ ਸਥਾਨਾਂ ਤੇ  ਹੁਨਰ ਹਾਟਦਾ ਆਯੋਜਨ ਕੀਤਾ ਜਾਵੇਗਾ ।

 

ਸ਼੍ਰੀ ਨਕਵੀ ਨੇ ਦੱਸਿਆ ਕਿ ਇਸ ਵਾਰ ਦੇ ਹੁਨਰ ਹਾਟਦਾ ਡਿਜੀਟਲ ਅਤੇ ਔਨਲਾਈਨ ਪ੍ਰਦਰਸ਼ਨ ਵੀ ਹੋਵੇਗਾ। ਨਾਲ ਹੀ ਲੋਕਾਂ ਨੂੰ ਹੁਨਰ ਹਾਟਵਿੱਚ ਪ੍ਰਦਰਸ਼ਿਤ ਸਮਾਨ ਨੂੰ ਔਨਲਾਈਨ ਖਰੀਦਣ ਦੀ ਵੀ ਸੁਵਿਧਾ ਦਿੱਤੀ ਜਾ ਰਹੀ ਹੈ। ਹੁਨਰ ਹਾਟਦੇ ਦਸਤਕਾਰਾਂ ਅਤੇ ਉਨ੍ਹਾਂ ਦੇ ਸਵਦੇਸ਼ੀ ਹੱਥੀਂ ਬਣੇ  ਉਤਪਾਦਾਂ ਨੂੰ ਜੈੱਮ” (ਗਵਰਨਮੈਂਟ ਈ ਮਾਰਕਿਟਪਲੇਸ) ਵਿੱਚ ਰਜਿਸਟਰ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਦੇ ਇਲਾਵਾ ਕਈ ਨਿਰਯਾਤ ਪ੍ਰਮੋਸ਼ਨ ਕੌਂਸਿਲਾਂ ਨੇ ਦਸਤਕਾਰਾਂ, ਸ਼ਿਲਪਕਾਰਾਂ ਦੇ ਸਵਦੇਸ਼ੀ ਉਤਪਾਦਾਂ ਨੂੰ ਅੰਤਰਰਾਸ਼ਟਰੀ ਮਾਰਕਿਟ ਮੁਹੱਈਆ ਕਰਵਾਉਣ ਲਈ ਰੁਚੀ ਦਿਖਾਈ ਹੈ, ਜਿਸ ਨਾਲ ਇਨ੍ਹਾਂ ਦਸਤਕਾਰਾਂ, ਸ਼ਿਲਪਕਾਰਾਂ ਦੇ ਸਵਦੇਸ਼ੀ ਉਤਪਾਦਾਂ ਨੂੰ ਵੱਡੇ ਪੈਮਾਨੇ ਤੇ ਅੰਤਰਰਾਸ਼ਟਰੀ ਮਾਰਕਿਟ ਮਿਲ ਸਕੇਗੀ।

 

ਸ਼੍ਰੀ ਨਕਵੀ ਨੇ ਕਿਹਾ ਕਿ ਦੁਬਾਰਾ ਸ਼ੁਰੂ ਹੋ ਰਹੇ ਹੁਨਰ ਹਾਟਨਾਲ ਦੇਸ਼ ਦੇ ਲੱਖਾਂ ਸਵਦੇਸ਼ੀ ਵਿਰਾਸਤ ਦੇ ਉਸਤਾਦ ਦਸਤਕਾਰਾਂ, ਸ਼ਿਲਪਕਾਰਾਂ ਵਿੱਚ ਉਤਸ਼ਾਹ ਅਤੇ ਖੁਸ਼ੀ ਦਾ ਮਾਹੌਲ ਬਣ ਗਿਆ ਹੈ।

 

*****

ਕੇਜੀਐੱਸ


(Release ID: 1626481) Visitor Counter : 190