ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਹਰਸ਼ ਵਰਧਨ ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਬੋਰਡ ਦੇ ਚੇਅਰਮੈਨ ਚੁਣੇ ਗਏ

"ਸਿਹਤ ਦਾ ਆਰਥਿਕ ਕਾਰਗੁਜ਼ਾਰੀ ਅਤੇ ਮਨੁੱਖੀ ਸਮਰੱਥਾ ਨੂੰ ਵਧਾਉਣ ਵਿੱਚ ਮਹੱਤਵਪੂਰਨ ਯੋਗਦਾਨ ਹੈ"

ਮੈਂ ਜਨ ਸਿਹਤ ਦੇ ਕਰਤੱਵਾਂ ਨੂੰ ਕੁਸ਼ਲ, ਪ੍ਰਭਾਵਸ਼ਾਲੀ ਢੰਗ ਅਤੇ ਜ਼ਿੰਮੇਵਾਰੀ ਨਾਲ ਨਿਭਾਉਣ ਲਈ ਪ੍ਰਤੀਬੱਧ ਹਾਂ : ਡਾ. ਹਰਸ਼ ਵਰਧਨ

Posted On: 22 MAY 2020 5:39PM by PIB Chandigarh

 

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੂੰ ਅੱਜ 2020-21 ਦੇ ਵਰ੍ਹੇ ਲਈ ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਬੋਰਡ ਦਾ ਚੇਅਰਮੈਨ ਚੁਣ ਲਿਆ ਗਿਆ ਹੈ।  ਇਹ ਚੋਣ ਕਾਰਜਕਾਰੀ ਬੋਰਡ ਦੇ  147ਵੇਂ ਇਜਲਾਸ ਦੌਰਾਨ ਇੱਕ ਵਰਚੂਅਲ ਮੀਟਿੰਗ ਵਿੱਚ ਕੀਤੀ ਗਈ। ਡਾ. ਹਰਸ਼ ਵਰਧਨ ਨੇ ਜਪਾਨ ਦੇ ਡਾ. ਹਿਰੋਕੀ ਨਾਕਾਤਾਨੀ ਦੀ ਥਾਂ ਲਈ ਹੈ। 

 

ਕਾਰਜਕਾਰੀ ਬੋਰਡ ਦੇ ਪ੍ਰਧਾਨ  ਦਾ ਅਹੁਦਾ ਸਵੀਕਾਰ ਕਰਦਿਆਂ ਡਾ. ਹਰਸ਼ ਵਰਧਨ ਨੇ ਉਨ੍ਹਾਂ ਲੱਖਾਂ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਜਿਨ੍ਹਾਂ ਨੇ ਵਿਸ਼ਵਵਿਆਪੀ ਕੋਵਿਡ -19 ਮਹਾਮਾਰੀ ਕਾਰਨ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ।  ਉਨ੍ਹਾਂ ਨੇ ਇਸ ਮੌਕੇ ਹਾਜ਼ਰ   ਸਾਰੇ ਹੀ ਪਤਵੰਤੇ ਸੱਜਣਾਂ ਨੂੰ ਬੇਨਤੀ ਕੀਤੀ ਕਿ ਉਹ ਫ਼ਰੰਟ ਲਾਈਨ ਹੈਲਥ ਵਰਕਰਾਂ ਅਤੇ ਕੋਵਿਡ ਜੋਧਿਆਂ ਦਾ ਖੜ੍ਹੇ ਹੋ  ਸਨਮਾਨ ਕਰਨ ਤੇ ਉਨ੍ਹਾਂ ਦੀ ਸਮਰਪਣ ਭਾਵਨਾ, ਜ਼ਜਬੇ ਅਤੇ ਨਿਸ਼ਚੈ ਨੂੰ ਸਲਾਮ ਕਰਨ।

 

ਉਨ੍ਹਾਂ ਕਿਹਾ ਕਿ ਉਹ ਸਾਰਿਆਂ ਦਾ ਵਿਸ਼ਵਾਸ ਅਤੇ ਭਰੋਸਾ ਪ੍ਰਾਪਤ ਕਰਨਤੇ ਡੂੰਘਾ ਮਾਣ ਮਹਿਸੂਸ ਕਰ ਰਹੇ ਹਨ ਅਤੇ ਭਾਰਤ ਤੇ  ਮੇਰੇ ਸਾਰੇ ਦੇਸ਼ਵਾਸੀ ਵੀ ਸਾਨੂੰ ਦਿੱਤੇ ਗਏ ਇਸ ਵਿਸ਼ੇਸ਼ ਅਧਿਕਾਰ ਤੇ ਮਾਣ ਲਈ ਆਪਣੇ ਆਪ ਨੂੰ  ਸਨਮਾਨਿਤ ਮਹਿਸੂਸ ਕਰ ਰਹੇ ਹਨ ਕਿ ਸਾਨੂੰ ਇਹ ਸਨਮਾਨ ਮਿਲਿਆ ਹੈ।  

 

ਉਨ੍ਹਾਂ ਕੋਵਿਡ -19 ਦੇ ਸੰਕਟ ਬਾਰੇ ਇਹ ਗੱਲ ਸਵੀਕਾਰ ਕਰਦਿਆਂ ਕਿਹਾ ਕਿ ਇਹ ਇਕ ਮਹਾਨ ਮਨੁੱਖੀ ਦੁਖਾਂਤ ਹੈ ਅਤੇ ਅਗਲੇ ਦੋ ਦਹਾਕਿਆਂ ਦੌਰਾਨ ਸਾਨੂੰ  ਅਜਿਹੀਆਂ ਬਹੁਤ ਸਾਰੀਆਂ ਚੁਣੌਤੀਆਂ ਦੇਖਣ ਨੂੰ ਮਿਲ ਸਕਦੀਆਂ ਹਨ।  ਉਨਾਂ ਕਿਹਾ ਕਿ ਇਹ ਸਾਰੀਆਂ ਚੁਣੌਤੀਆਂ ਸਾਂਝੇ ਹੁੰਗਾਰੇ ਦੀ ਮੰਗ ਕਰਦੀਆਂ ਹਨ, ਕਿਉਂਕਿ ਇਹ ਸਾਂਝੇ ਜ਼ੋਖਮ ਹਨ, ਜਿਨ੍ਹਾਂ ਨਾਲ ਨਜਿੱਠਣ ਲਈ ਸਾਂਝੇ ਤੌਰ ਤੇ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਹੈ।  ਉਨ੍ਹਾਂ  ਨੇ ਇਹ ਵੀ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਵਿੱਚ ਸ਼ਾਮਲ ਦੇਸ਼ਾਂ ਦੇ ਗੱਠਬੰਧਨ ਦੀ ਮੂਲ ਭਾਵਨਾ ਦਾ ਇਹ ਮੁੱਖ ਅੰਗ ਹੈ, ਜੋ ਵਿਸ਼ਵ ਸਿਹਤ ਸੰਗਠਨ ਦੀ ਰਚਨਾ ਕਰਦਾ ਹੈ।  ਹਾਲਾਂਕਿ ਇਸ ਲਈ ਦੇਸ਼ਾਂ ਨੂੰ ਹੋਰ ਵਧੇਰੇ ਦਰਜੇ ਤੱਕ ਆਦਰਸ਼ਵਾਦ ਵਧਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮਹਾਮਾਰੀ ਨੇ ਮਨੁੱਖਤਾ ਨੂੰ ਸਾਡੀ ਸਿਹਤ ਸੰਭਾਲ਼ ਪ੍ਰਣਾਲੀਆਂ ਦੀ ਮਜ਼ਬੂਤੀ ਅਤੇ ਤਿਆਰੀ ਨੂੰ ਨਜ਼ਰਅੰਦਾਜ਼ ਕਰਨ ਦੇ ਨਤੀਜਿਆਂ ਤੋਂ ਗੰਭੀਰਤਾ ਨਾਲ ਜਾਣੂ ਕਰਾਇਆ ਹੈ। ਵਿਸ਼ਵ ਵਿਆਪੀ ਸੰਕਟ ਦੇ ਅਜਿਹੇ ਸਮੇਂ ਜੋਖਮ ਪ੍ਰਬੰਧਨ ਅਤੇ ਜ਼ੋਖਮ ਨੂੰ ਘਟਾਉਣ ਦੀਆਂ ਦੋਹਾਂ ਹੀ ਸਥਿਤੀਆਂ ਲਈ ਜਨ ਸਿਹਤ ਦੇ ਹਿਤਾਂ ਨੂੰ ਮੁੜ ਤੋਂ ਊਰਜਾਵਾਨ ਬਣਾਉਣ ਅਤੇ ਸਰਮਾਏਕਾਰੀ ਲਈ ਵਿਸ਼ਵਵਿਆਪੀ ਜਨਤਕ ਸਿਹਤ ਵਿਵਸਥਾ ਨੂੰ ਮੁੜ ਤੋਂ ਤਾਕਤ ਦਿੱਤੀ ਜਾ ਸਕੇ ਅਤੇ ਇਸ ਖੇਤਰ ਵਿੱਚ ਸਰਮਾਏਕਾਰੀ ਨੂੰ ਹੁਲਾਰਾ ਮਿਲੇ।

 

ਡਾ ਹਰਸ਼ ਵਰਧਨ ਨੇ ਕੋਵਿਡ -19 ਦਾ ਮੁਕਾਬਲਾ ਕਰਨ ਦੇ ਭਾਰਤ ਦੇ ਅਨੁਭਵ ਨੂੰ ਵੀ ਸਾਂਝਾ ਕੀਤਾ। ਉਨਾਂ ਕਿਹਾ ਕਿ ਸਾਡੇ ਦੇਸ਼ ਵਿੱਚ ਮੌਤ ਦੀ ਦਰ ਸਿਰਫ 3 ਪ੍ਰਤੀਸ਼ਤ ਹੈ। ਇਕ ਸੌ ਪੈਂਤੀ ਕਰੋੜ ਦੀ ਆਬਾਦੀ ਵਾਲੇ ਦੇਸ਼ ਵਿੱਚ, ਸਿਰਫ ਇਕ ਲੱਖ ਕੋਵਿਡ -19 ਦੇ ਕੇਸ ਹਨ।  ਰਿਕਵਰੀ ਦੀ ਦਰ 40 ਪ੍ਰਤੀਸ਼ਤ ਤੋਂ ਉੱਪਰ ਹੈ ਅਤੇ ਕੇਸਾਂ ਦੀ  ਦੁੱਗਣੀ ਦਰ 13 ਦਿਨਾਂ ਦੀ ਹੈ।

 

ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ  ਬੋਰਡ ਦੇ ਨਵੇਂ ਪ੍ਰਧਾਨ ਦੇ ਨਾਤੇ ਡਾ. ਹਰਸ਼ ਵਰਧਨ ਨੇ ਸਦੀਆਂ ਤੋਂ ਮਨੁੱਖਤਾ ਨੂੰ ਆਪਣੀ ਗ੍ਰਿਫ਼ਤ ਵਿੱਚ ਲੈ ਰਹੀਆਂ ਬਿਮਾਰੀਆਂ ਦੇ ਸਬੰਧ ਵਿੱਚ ਹੋਰ ਵੱਡੇ ਵਾਅਦੇ ਅਤੇ ਪ੍ਰਤੀਬੱਧਤਾਵਾਂ ਕੀਤੇ ਜਾਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਵਿਸ਼ਵ ਵਿਆਪੀ ਸਾਧਨਾਂ ਰਾਹੀਂ

 

ਇੱਕ ਦੂਜੇ ਦੇ ਪੂਰਕ ਬਣਨ ਅਤੇ  ਸਹਿਯੋਗ ਲਈ ਪੂਲਿੰਗ ਦੀ ਲੋੜ ਹੈ।  ਉਨ੍ਹਾਂ ਖਤਮ ਕੀਤੀਆਂ ਜਾ ਸਕਣ  ਵਾਲੀਆਂ  ਬਿਮਾਰੀਆਂ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘੱਟ ਕਰਨ ਲਈ ਇਕ ਉੱਦਮਸ਼ੀਲ ਰੋਡ-ਮੈਪ ਦੇ ਨਾਲ ਨਾਲ ਦਵਾਈਆਂ ਤੇ ਟੀਕਿਆਂ ਦੀ ਘਾਟ ਨੂੰ ਦੂਰ ਕਰਨ ਅਤੇ ਸੁਧਾਰਾਂ ਦੀ ਲੋੜ ਤੇ ਵੀ ਜ਼ੋਰ ਦਿੱਤਾਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਮੈਂਬਰ ਦੇਸ਼ ਅਤੇ ਹੋਰ ਦਾਅਵੇਦਾਰਾਂ ਨਾਲ ਨਿਰੰਤਰ ਗੱਲਬਾਤ ਸੁਧਾਰਾਂ ਨੂੰ ਮਜ਼ਬੂਤ ਕਰੇਗੀ। ਇਸ ਨਾਲ  ਟਿਕਾਊ ਵਿਕਾਸ ਦੇ ਟੀਚੇ ਹਾਸਲ ਕਰਨ ਸਬੰਧੀ ਪ੍ਰਗਤੀ ਵਿੱਚ ਤੇਜ਼ੀ ਆਵੇਗੀ ਅਤੇ ਵਧੇਰੇ ਲਾਭਕਾਰੀ , ਯੋਗ ਅਤੇ ਸਾਧਨਾਂ ਦੀ ਨਿਰਧਾਰਿਤ ਟੀਚੇ ਨਾਲ ਉਪਯੋਗਤਾ ਸਦਕਾ ਸਿਹਤ ਸੰਭਾਲ਼  ਦੇ ਖ਼ੇਤਰ ਨੂੰ ਮਜ਼ਬੂਤ ਕਰਨ ਵਿੱਚ  ਮਦਦ ਮਿਲੇਗੀਉਨ੍ਹਾਂ ਕਿਹਾ ਕਿ ਉਹ ਆਪਣੇ ਸੰਗਠਨ ਦੇ ਸਾਂਝੇ  ਵਿਜ਼ਨ ਨੂੰ ਮਹਿਸੂਸ ਕਰਦਿਆਂ ਆਪਣੇ ਆਪ ਨੂੰ ਕੰਮ ਵਿੱਚ ਲਗਾਉਣਗੇ ਤਾਂ ਜੋ ਸਾਰੇ ਹੀ ਮੈਂਬਰ ਦੇਸ਼ਾਂ ਦੀ ਸਾਂਝੀ ਸਮਰੱਥਾ ਦਾ ਨਿਰਮਾਣ ਕੀਤਾ ਜਾ ਸਕੇ ਅਤੇ ਇਸ ਦੇ ਨਾਲ਼ ਹੀ ਇੱਕ ਸਮੂਹਿਕ ਸਾਹਸਿਕ ਲੀਡਰਸ਼ਿਪ ਹੋਂਦ ਵਿੱਚ ਆ ਸਕੇ। 

 

ਡਾ. ਹਰਸ਼ ਵਰਧਨ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਇਸ ਸਿਧਾਂਤ ਵਿੱਚ ਵਿਸ਼ਵਾਸ ਕਰਦਾ ਹੈ ਕਿ ਸਿਹਤ ਦੇ ਉੱਚਤਮ ਪ੍ਰਾਪਤੀ ਯੋਗ ਮਿਆਰ ਦਾ ਅਨੰਦ ਲੈਣਾ ਹਰ ਮਨੁੱਖ ਦੇ ਬੁਨਿਆਦੀ ਅਧਿਕਾਰਾਂ ਵਿਚੋਂ ਇਕ ਹੈ, ਜੋ ਕਿਸੇ ਵੀ ਨਸਲ, ਧਰਮ, ਰਾਜਨੀਤਕ ਵਿਸ਼ਵਾਸ, ਆਰਥਿਕ ਜਾਂ ਸਮਾਜਿਕ ਸਥਿਤੀ ਦੇ ਭੇਦਭਾਵ ਤੋਂ ਬਿਨਾ ਹੋਵੇ।   ਇਸ ਲਈ ਅਸੀਂ ਮੈਂਬਰ ਦੇਸ਼ਾਂ ਨਾਲ ਮਿਲ ਕੇ ਕੰਮ ਕਰਨ ਲਈ ਪ੍ਰਤੀਬੱਧ ਹਾਂ; ਸੰਗਠਨ ਅਤੇ ਭਾਈਵਾਲ ਆਲਮੀ ਸਮੁਦਾਇ ਜਨਤਕ ਸਿਹਤ ਜ਼ਿੰਮੇਵਾਰੀਆਂ ਦਾ ਕੁਸ਼ਲ, ਪ੍ਰਭਾਵਸ਼ਾਲੀ ਅਤੇ ਪੂਰੀ ਜਵਾਬਦੇਹੀ ਨਾਲ ਆਪਣਾ ਫਰਜ਼ ਨਿਭਾਉਣ ਲਈ ਪ੍ਰਤੀਬੱਧ ਹੈ।

 

ਡਾ. ਹਰਸ਼ ਵਰਧਨ ਨੇ ਕਾਰਜਕਾਰੀ ਬੋਰਡ ਦੇ ਪ੍ਰਧਾਨ ਦਾ ਅਹੁਦਾ ਸੰਭਾਲ਼ਣ ਮੌਕੇ ਵਿਸ਼ਵ ਦੇ  ਭਵਿੱਖ ਦੇ ਸਿਹਤ ਦ੍ਰਿਸ਼ਟੀਕੋਣ 'ਤੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ  ਕਿਹਾ ਕਿ  "ਮੇਰਾ ਮੰਨਣਾ ਹੈ ਕਿ ਸਿਹਤ ਆਰਥਿਕ ਕਾਰਗੁਜ਼ਾਰੀ ਅਤੇ ਮਨੁੱਖੀ ਸਮਰੱਥਾਵਾਂ ਨੂੰ ਵਧਾਉਣ ਲਈ ਇਕ ਮਹੱਤਵਪੂਰਨ ਸਾਧਨ ਹੈ"।  ਉਨ੍ਹਾਂ  ਕਿਹਾ ਕਿ ਜਨਤਕ ਸਿਹਤ ਨੀਤੀ ਨੂੰ ਕੁਦਰਤ ਦੀ ਸਹੀ ਸਮਝ 'ਤੇ ਅਧਾਰਿਤ ਅਤੇ ਮਾਰਗ ਦਰਸ਼ਕ ਹੋਣਾ ਚਾਹੀਦਾ ਹੈ।  ਇਹ ਸਮੁੱਚੀ ਸਿਹਤ ਅਤੇ ਤੰਦਰੁਸਤੀ 'ਤੇ ਅਧਾਰਿਤ ਦਵਾਈਆਂ ਦੀਆਂ ਭਾਰਤੀ ਰਵਾਇਤੀ ਪ੍ਰਣਾਲੀਆਂ ਦਾ ਮੂਲ ਸਿਧਾਂਤ ਵੀ ਹੈ, ਜਿਸ ਨਾਲ ਮੈਂ ਜਿਉਂਦਾ ਹਾਂ ਤੇ ਇਸਨੂੰ ਅਨੁਭਵ ਵੀ ਕੀਤਾ ਹੈ। ਉਨ੍ਹਾਂ  ਕਿਹਾ ਕਿ  ਰਾਸ਼ਟਰੀ ਫਲੈਗਸ਼ਿਪ ਪ੍ਰੋਗਰਾਮਾਂ, ਜਿਵੇਂ ਕਿ ਆਯੂਸ਼ਮਾਨ ਭਾਰਤ ਵਰਗੇ ਪ੍ਰੋਗਰਾਮ ਜੋ ਸਿਹਤ ਅਤੇ ਤੰਦਰੁਸਤੀ ਕੇਂਦਰ (ਐੱਚਡਬਲਿਊਸੀ) ਅਤੇ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਪੀਐੱਮਜੇਏਵਾਈ)  ਦੇ ਦੋ ਪਿੱਲਰਾਂ ਨਾਲ ਭਾਰਤ ਦੀ ਨੀਤੀ ਦੀ ਵਿਆਖਿਆ ਕਰਦੇ  ਹਨ ਤੇ 'ਸਾਰਿਆਂ ਲਈ ਸਰਵ ਵਿਆਪਕ ਸਿਹਤ' ਦੀ ਰੂਪ ਰੇਖਾ ਵੀ ਦਿੰਦੇ ਹਨ। ਪ੍ਰਧਾਨ ਮੰਤਰੀ ਜਨ ਆਰੋਗਯ   ਯੋਜਨਾ (ਪੀਐੱਮਜੇਏਵਾਈ) ਦੀ ਅਗਵਾਈ ਗਤੀਸ਼ੀਲ ਅਤੇ ਦੂਰਦਰਸ਼ੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕਰ ਰਹੇ ਹਨ

 

ਵਿਸ਼ਵ ਸਿਹਤ ਸੰਗਠਨ ਨਾਲ ਆਪਣੇ ਲੰਮੇ ਸਮੇਂ ਤੋਂ ਜੁੜੇ ਸੰਬੰਧਾਂ ਦੀ ਯਾਦ ਦਿਵਾਉਂਦਿਆਂ, ਉਨ੍ਹਾਂ ਪੋਲੀਓ ਵਿਰੁੱਧ ਭਾਰਤ ਦੀ ਲੜਾਈ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਜ਼ੋਰਦਾਰ ਸਮਰਥਨ ਲਈ ਸੰਗਠਨ ਦਾ ਧੰਨਵਾਦ ਕੀਤਾ।  ਉਨ੍ਹਾਂ  ਕਿਹਾ ਕਿ ਜੇ ਵਿਸ਼ਵ ਸਿਹਤ ਸੰਗਠਨ ਦੇ ਮਿੱਤਰਾਂ ਦਾ ਸਮਰਥਨ ਤੇ ਮਨੋਬਲ ਨੂੰ ਉਤਸ਼ਾਹਿਤ ਕਰਨ ਵਾਲਾ ਸਹਿਯੋਗ ਨਾ ਮਿਲਦਾ ਤਾਂ ਮੈਂ ਉਹ ਉਦੇਸ਼ ਹਾਸਲ ਨਹੀਂ ਸੀ ਕਰ ਸਕਦਾ ਜੋ ਮੈਂ ਪ੍ਰਾਪਤ ਕੀਤਾ।  ਜੇ ਭਾਰਤ ਤੋਂ ਅੱਜ  ਪੋਲੀਓ ਦਾ ਖਾਤਮਾ ਹੋਇਆ ਹੈ ਤਾਂ ਮੈਨੂੰ ਇਹ ਜ਼ਰੂਰ ਮੰਨਣਾ ਚਾਹੀਦਾ ਹੈ ਕਿ ਇਹ ਵਿਸ਼ਵ ਸਿਹਤ ਸੰਗਠਨ ਦੇ ਅਟਲ ਇਰਾਦੇ ਤੋਂ ਬਿਨਾ ਅਜਿਹਾ ਸੰਭਵ ਨਹੀਂ ਸੀ। 

 

ਡਾ. ਹਰਸ਼ ਵਰਧਨ ਵਿਸ਼ਵ ਸਿਹਤ ਸੰਗਠਨ ਦੀਆਂ ਕਈ ਵਕਾਰੀ ਕਮੇਟੀਆਂ ਦੇ ਮੈਂਬਰ ਵੀ ਹਨ ਜਿਨ੍ਹਾਂ ਵਿੱਚ ਮਾਹਿਰਾਂ ਦਾ ਰਣਨੀਤਕ ਸਲਾਹਕਾਰੀ ਸਮੂਹ (ਐਸਏਜੀਈ) ਅਤੇ  ਪੋਲੀਓ ਦੇ ਖਾਤਮੇ  ਦੀ ਕਮੇਟੀ  ਗਲੋਬਲ ਟੈਕਨੋਲੋਜੀ ਸਲਾਹਕਾਰ ਸਮੂਹ (ਟੀਸੀਜੀ) ਵੀ ਸ਼ਾਮਲ ਹੈ।  ਉਨ੍ਹਾਂ ਨੇ ਵਿਸ਼ਵ ਸਿਹਤ ਸੰਗਠਨ ਦੇ ਸਲਾਹਕਾਰ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ।

 

ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਬੋਰਡ ਤਕਨੀਕੀ ਤੌਰ ਤੇ ਯੋਗਤਾ ਹਾਸਲ 34 ਮੈਂਬਰਾਂ ਨਾਲ ਗਠਿਤ ਕੀਤਾ ਜਾਂਦਾ ਹੈ ਅਤੇ ਇਹ ਸਾਰੇ ਹੀ ਮੈਂਬਰ ਤਿੰਨ ਵਰ੍ਹਿਆਂ ਲਈ ਚੁਣੇ ਜਾਂਦੇ ਹਨ।  ਬੋਰਡ ਦੇ ਮੁੱਖ ਕਾਰਜਾਂ ਵਿੱਚ ਸਿਹਤ ਅਸੈਂਬਲੀ ਦੇ ਫ਼ੈਸਲਿਆਂ ਅਤੇ ਨੀਤੀਆਂ ਨੂੰ ਲਾਗੂ ਕਰਨਾ, ਸਲਾਹ ਦੇਣੀ ਅਤੇ ਇਸਦੇ ਕੰਮ ਕਾਜ ਨੂੰ ਸੁਖਾਲਾ ਤੇ ਪ੍ਰਭਾਵਸ਼ਾਲੀ ਬਣਾਉਣਾ ਹੈ।

 

ਡਾ ਹਰਸ਼ ਵਰਧਨ ਦੇ ਕੀਰਤੀਵਾਨ ਭਵਿੱਖ ਵਿੱਚ ਉਨ੍ਹਾਂ ਦਾ ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਬੋਰਡ ਦਾ ਪ੍ਰਧਾਨ ਬਣਨਾ ਇਕ ਹੋਰ ਵੱਡੀ ਉਪਲਬਧੀ ਹੈ। ਉਨ੍ਹਾਂ  ਜੀਡੀਵੀਐੱਮ ਮੈਡੀਕਲ ਕਾਲਜ ਕਾਨਪੁਰ ਤੋਂ 1979 ਵਿੱਚ ਡਾਕਟਰੀ ਵਿੱਚ ਗ੍ਰੈਜੂਏਸ਼ਨ ਅਤੇ 1983 ਵਿੱਚ ਇਸੇ ਹੀ ਕਾਲਜ ਤੋਂ ਮੈਡੀਸਿਨਸ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ।  ਉਹ 1993 ਤੋਂ ਉਸ ਵੇਲੇ ਤੋਂ ਰਾਜਨੀਤੀ ਅਰਥਾਤ ਜਨਤਕ ਸੇਵਾ ਨਾਲ ਜੁੜੇ ਹੋਏ ਹਨ, ਜਦੋਂ ਉਹ ਦਿੱਲੀ ਵਿਧਾਨ ਸਭਾ ਲਈ ਚੁਣੇ ਗਏ ਸਨ। ਮਈ 2014 ਵਿੱਚ 16 ਵੀਂ ਲੋਕ ਸਭਾ ਲਈ ਦਿੱਲੀ ਦੇ ਚਾਂਦਨੀ ਚੌਕ ਲੋਕ ਸਭਾ ਹਲਕੇ ਤੋਂ ਚੁਣੇ ਜਾਣ ਤਕ ਉਨਾਂ ਨੇ ਲਗਾਤਾਰ ਪੰਜ ਵਾਰ ਦਿੱਲੀ ਵਿਧਾਨ ਸਭਾ ਦੀ ਚੋਣ ਜਿੱਤੀ ਤੇ ਹਲਕੇ ਦੀ ਨੁਮਾਇੰਦਗੀ ਕੀਤੀ।  1993 ਤੋਂ 1998 ਤੱਕ ਉਨ੍ਹਾਂ ਨੇ ਦਿੱਲੀ ਦੀ ਐੱਨਸੀਟੀ  ਸਰਕਾਰ ਵਿੱਚ ਸਿਹਤ, ਸਿੱਖਿਆ, ਕਾਨੂੰਨ ਤੇ ਨਿਆਂ ਅਤੇ ਵਿਧਾਨਕ ਮਾਮਲਿਆਂ ਦੇ ਮੰਤਰੀ ਵਜੋਂ ਸੇਵਾ ਨਿਭਾਈ।  1994 ਵਿੱਚ, ਦਿੱਲੀ ਦੇ ਸਿਹਤ ਮੰਤਰੀ ਹੋਣ ਦੇ ਨਾਤੇ ਉਨ੍ਹਾਂ  ਨੇ ਪਲਸ ਪੋਲੀਓ ਪ੍ਰੋਗਰਾਮ ਦੇ ਪਾਇਲਟ ਪ੍ਰੋਜੈਕਟ ਨੂੰ ਸਫਲਤਾਪੂਰਵਕ ਲਾਗੂ ਕਰਨ ਦੇ ਕਾਰਜ ਦੀ ਨਿਗਰਾਨੀ ਕੀਤੀ ਜਿਸ ਵਿੱਚ 3 ਸਾਲ ਤੱਕ ਦੇ 12 ਲੱਖ ਬੱਚਿਆਂ ਦੇ ਸਮੂਹਕ ਟੀਕਾਕਰਨ ਦਾ ਕੰਮ ਸ਼ਾਮਲ ਸੀ। ਜਿਸ ਨਾਲ 2014 ਵਿੱਚ ਪੋਲੀਓ ਮੁਕਤ ਭਾਰਤ ਪ੍ਰੋਗਰਾਮ ਦੀ ਨੀਂਹ ਵੱਜੀ ।

 

ਉਹ ਦਿੱਲੀ ਸਰਕਾਰ ਦੁਆਰਾ ਪਾਸ ਅਤੇ ਲਾਗੂ ਕੀਤੇ ਗਏ ਦਿੱਲੀ ਪ੍ਰੋਹਬਿਸ਼ਨ ਸਮੋਕਿੰਗ ਐਂਡ  ਨਾਨ  ਸਮੋਕਿੰਗ ਹੈਲਥ ਪ੍ਰੋਟੈਕਸ਼ਨ ਐਕਟ 1997 ਦੇ ਕਰਣਧਾਰ ਸਨ।  ਜਿਸ ਨੂੰ ਬਾਅਦ ਵਿੱਚ ਦੇਸ਼ ਦੇ ਕਈ ਹੋਰ ਰਾਜਾਂ ਦੀਆਂ ਸਰਕਾਰਾਂ ਨੇ ਵੀ ਲਾਗੂ ਕੀਤਾ।

 

ਡਾ: ਹਰਸ਼ ਵਰਧਨ 2014 ਵਿੱਚ ਕੇਂਦਰੀ ਸਿਹਤ ਮੰਤਰੀ ਬਣੇ ਅਤੇ ਬਾਅਦ ਵਿੱਚ ਉਨ੍ਹਾਂ ਨੇ ਵਿਗਿਆਨ ਤੇ ਟੈਕਨੋਲੋਜੀ ਅਤੇ ਧਰਤੀ ਵਿਗਿਆਨ ਦੇ  ਕੇਂਦਰੀ ਮੰਤਰੀ ਵਜੋਂ  ਕੰਮ ਕੀਤਾ । ਉਹ ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਵਜੋਂ ਵੀ  ਸੇਵਾਵਾਂ ਨਿਭਾਅ ਚੁੱਕੇ ਹਨ।  ਉਹ 17 ਵੀਂ ਲੋਕ ਸਭਾ ਲਈ ਮੁੜ ਤੋਂ ਚੁਣੇ ਗਏ ਅਤੇ 30 ਮਈ 2019 ਨੂੰ ਉਨ੍ਹਾਂ ਨੂੰ ਕੇਂਦਰੀ ਮੰਤਰੀ ਮੰਡਲ ਵਿੱਚ ਕੈਬਨਿਟ ਮੰਤਰੀ ਵਜੋਂ ਸਹੁੰ ਚੁਕਾਈ ਗਈ ਤੇ ਉਨ੍ਹਾਂ ਨੂੰ ਸਿਹਤ ਤੇ ਪਰਿਵਾਰ ਭਲਾਈਵਿਗਿਆਨ ਤੇ ਟੈਕਨੋਲੋਜੀ ਅਤੇ ਧਰਤੀ ਵਿਗਿਆਨ ਦੇ ਵਿਭਾਗ ਦਿੱਤੇ ਗਏ। 

 

****

 

ਐੱਮਵੀ
 



(Release ID: 1626478) Visitor Counter : 330