ਖੇਤੀਬਾੜੀ ਮੰਤਰਾਲਾ

ਲੌਕਡਾਊਨ ਦੇ ਬਾਵਜੂਦ ਪਿਛਲੇ ਸਾਲ ਨਾਲੋਂ ਗਰਮੀ ਦੀਆਂ ਫਸਲਾਂ ਹੇਠਲੇ ਰਕਬੇ ਵਿੱਚ ਵਾਧਾ ਦਰਜ ਕੀਤਾ ਗਿਆ ਅਤੇ ਖਰੀਦ ਵੀ ਵੱਧ ਹੋਈ

Posted On: 22 MAY 2020 6:47PM by PIB Chandigarh

ਗਰਮੀ ਦੀਆਂ ਫਸਲਾਂ ਦੀ ਬਿਜਾਈ:-
 

ਗਰਮੀ ਦੀਆਂ ਫਸਲਾਂ ਦਾ ਬਿਜਾਈ ਹੇਠਲਾ ਰਕਬਾ ਇਸ ਤਰ੍ਹਾਂ ਹੈ:-
 

  • ਚਾਵਲ (ਝੋਨਾ): ਗਰਮੀਆਂ ਵਿੱਚ ਇਸ ਵਾਰ ਚਾਵਲ (ਝੋਨੇ) ਅਧੀਨ ਲਗਭਗ 34.87 ਲੱਖ ਹੈਕਟੇਅਰ ਰਕਬਾ ਆਇਆ, ਜਿਹੜਾ ਪਿਛਲੇ ਸਾਲ ਇਸੇ ਸਮੇਂ ਦੌਰਾਨ 25.29 ਲੱਖ ਹੈਕਟੇਅਰ ਸੀ
  • ਦਾਲ਼ਾਂ: ਦਾਲ਼ਾਂ ਅਧੀਨ ਲਗਭਗ 12.82 ਲੱਖ ਹੈਕਟੇਅਰ ਰਕਬੇ ਵਿੱਚ ਖੇਤੀ ਹੋਈ ਪਿਛਲੇ ਸਾਲ, ਇਸੇ ਮਿਆਦ ਦੌਰਾਨ ਇਹ ਰਕਬਾ 9.67 ਲੱਖ ਹੈਕਟੇਅਰ ਸੀ
  • ਮੋਟੇ ਅਨਾਜ: ਮੋਟੇ ਅਨਾਜ ਅਧੀਨ ਲਗਭਗ 10.28 ਲੱਖ ਹੈਕਟੇਅਰ ਰਕਬਾ ਹੈ ਪਿਛਲੇ ਸਾਲ ਇਸੇ ਮਿਆਦ ਦੇ ਦੌਰਾਨ ਇਹ ਰਕਬਾ 7.30 ਲੱਖ ਹੈਕਟੇਅਰ ਸੀ
  • ਤੇਲ ਬੀਜ: ਪਿਛਲੇ ਸਾਲ ਦੀ ਇਸੇ ਮਿਆਦ ਦੇ ਦੌਰਾਨ 7.34 ਲੱਖ ਹੈਕਟੇਅਰ ਦੇ ਮੁਕਾਬਲੇ ਤੇਲ ਦੇ ਬੀਜਾਂ ਅਧੀਨ ਲਗਭਗ 9.28 ਲੱਖ ਹੈਕਟੇਅਰ ਰਕਬੇ ਦੀ ਕਵਰੇਜ ਕੀਤੀ ਗਈ

 

ਦਾਲ਼ਾਂ ਅਤੇ ਤੇਲ ਬੀਜਾਂ ਦੀ ਖਰੀਦ:-


ਨੈਫੈੱਡ (NAFED) ਦੁਆਰਾ ਲੌਕਡਾਊਨ ਦੀ ਮਿਆਦ ਦੌਰਾਨ 5.89 ਲੱਖ ਮੀਟ੍ਰਿਕ ਟਨ ਚਣੇ, 4.97 ਲੱਖ ਮੀਟ੍ਰਿਕ ਟਨ ਸਰ੍ਹੋਂ ਅਤੇ 4.99 ਲੱਖ ਮੀਟ੍ਰਿਕ ਅਰਹਰ (ਤੂਰ) ਦੀ ਖਰੀਦ ਕੀਤੀ ਗਈ ਹੈ


ਕਣਕ ਦੀ ਖਰੀਦ-

 

ਰਬੀ ਮਾਰਕਿਟਿੰਗ ਸੀਜ਼ਨ (ਆਰਐੱਮਐੱਸ) 2020-21 ਵਿੱਚ ਕੁੱਲ 337.48 ਲੱਖ ਮੀਟ੍ਰਿਕ ਟਨ ਕਣਕ ਮੰਡੀਆਂ ਵਿੱਚ ਪਹੁੰਚੀ ਹੈ, ਜਿਸ ਵਿੱਚੋਂ ਐੱਫਸੀਆਈ ਦੁਆਰਾ 326.96 ਲੱਖ ਮੀਟ੍ਰਿਕ ਟਨ ਦੀ ਖਰੀਦ ਕੀਤੀ ਗਈ ਹੈ


ਪੀਐੱਮ-ਕਿਸਾਨ:


ਭਾਰਤ ਸਰਕਾਰ ਦੇ ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ, ਕੋਵਿਡ 19 ਮਹਾਮਾਰੀ ਦੇ ਮੱਦੇਨਜ਼ਰ ਲੌਕਡਾਊਨ ਦੇ ਸਮੇਂ ਦੌਰਾਨ ਖੇਤ ਪੱਧਰ 'ਤੇ ਕਿਸਾਨਾਂ ਅਤੇ ਖੇਤੀਬਾੜੀ ਦੀਆਂ ਗਤੀਵਿਧੀਆਂ ਦੀ ਸਹੂਲਤ ਲਈ ਕਈ ਤਰ੍ਹਾਂ ਦੇ ਉਪਾਅ ਕਰ ਰਿਹਾ ਹੈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਸਕੀਮ ਤਹਿਤ 24.3.2020 ਤੋਂ ਲੈ ਕੇ ਹੁਣ ਤੱਕ ਤਕਰੀਬਨ 9.55 ਕਰੋੜ ਕਿਸਾਨ ਪਰਿਵਾਰਾਂ ਨੂੰ ਲਾਭ ਪਹੁੰਚਾਇਆ ਗਿਆ ਹੈ, ਹੁਣ ਤੱਕ 19100.77 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ
 

 

*****
 

 

ਏਪੀਐੱਸ/ਪੀਕੇ/ਐੱਮਐੱਸ/ਬੀਏ



(Release ID: 1626276) Visitor Counter : 181