ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਸੈਂਟਰਲ ਵੇਅਰਹਾਊਸ ਕਾਰਪੋਰੇਸ਼ਨ ਨੇ ਹੁਣ ਤੱਕ ਦਾ ਸਭ ਤੋਂ ਅਧਿਕ ਕਾਰੋਬਾਰ ਲਗਭਗ 1710 ਕਰੋੜ ਦਾ ਕੀਤਾ, ਕਾਰਪੋਰੇਸ਼ਨ ਨੇ ਕੇਂਦਰੀ ਮੰਤਰੀ ਸ਼੍ਰੀ ਰਾਮ ਵਿਲਾਸ ਪਾਸਵਾਨ ਨੂੰ 35.77 ਕਰੋੜ ਰੁਪਏ ਦਾ ਅੰਤਰਿਮ ਲਾਭਅੰਸ਼ ਸੌਂਪਿਆ

प्रविष्टि तिथि: 22 MAY 2020 5:45PM by PIB Chandigarh

ਸੈਂਟਰਲ ਵੇਅਰਹਾਊਸ ਕਾਰਪੋਰੇਸ਼ਨ (ਸੀਡਬਲਿਊਸੀ) ਨੇ ਸਾਲ 2019-20 ਦੌਰਾਨ ਲਗਭਗ 1710 ਕਰੋੜ ਰੁਪਏ ਦਾ ਸਭ ਤੋਂ ਅਧਿਕ ਕਾਰੋਬਾਰ ਕੀਤਾ ਸੀਡਬਲਿਊਸੀ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਅਰੁਣ ਕੁਮਾਰ ਸ਼੍ਰੀਵਾਸਤਾਵ ਨੇ 35.77 ਕਰੋੜ ਰੁਪਏ ਦਾ ਲਾਭਅੰਸ਼ ਚੈੱਕ ਕੇਂਦਰੀ ਮੰਤਰੀ ਸ਼੍ਰੀ ਰਾਮ ਵਿਲਾਸ ਪਾਸਵਾਨ ਨੂੰ ਸੌਂਪਿਆ ਸ਼੍ਰੀ ਰਾਮ ਵਿਲਾਸ ਪਾਸਵਾਨ ਨੇ ਇਸ ਮੌਕੇ ਤੇ ਖੁਰਾਕ ਅਤੇ ਜਨਤਕ ਵੰਡ ਦੇ ਸਕੱਤਰ ਸ਼੍ਰੀ ਸੁਧਾਂਸ਼ੂ ਪਾਂਡੇ ਅਤੇ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਸੀਡਬਲਿਊਸੀ ਦੀ ਚੰਗੀ ਕਾਰਗੁਜ਼ਾਰੀ ਲਈ ਤਾਰੀਫ ਕੀਤੀ

Image

 

ਸੀਡਬਲਿਊਸੀ ਨੇ ਆਪਣੀ ਚੁਕਤਾ ਪੂੰਜੀ (paid-up capital) ਦਾ ਸਾਲ 2019-20@95.53% ਦੇ ਲਈ ਅੰਤਰਿਮ ਲਾਭਅੰਸ਼ ਐਲਾਨਿਆ ਹੈ ਜਦਕਿ ਪਿਛਲੇ ਸਾਲ ਇਹ 72.20% ਸੀ 64.98 ਕਰੋੜ ਰੁਪਏ ਦੇ ਕੁਲ ਲਾਭਅੰਸ਼ ਵਿੱਚੋਂ, ਭਾਰਤ ਸਰਕਾਰ ਦਾ ਹਿੱਸਾ 35.77 ਕਰੋੜ ਰੁਪਏ ਹੈ ਕਿਉਂਕਿ 55% ਇਕੁਇਟੀ ਭਾਰਤ ਸਰਕਾਰ ਕੋਲ ਹੈ ਸਾਲ 2019-20 ਲਈ ਅੰਤਿਮ ਲਾਭ ਸ਼ੇਅਰ ਧਾਰਕਾਂ ਦੀ ਸਲਾਨਾ ਜਨਰਲ ਮੀਟਿੰਗ ਵਿੱਚ ਐਲਾਨਿਆ ਜਾਵੇਗਾ

 

****

ਏਪੀਐੱਸ/ਪੀਕੇ/ਐੱਮਐੱਸ


(रिलीज़ आईडी: 1626270) आगंतुक पटल : 176
इस विज्ञप्ति को इन भाषाओं में पढ़ें: English , Urdu , Marathi , हिन्दी , Tamil , Telugu