ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਉਮੰਗ (UMANG) ਐਪ ਜ਼ਰੀਏ ਆਈਐੱਮਡੀ ਮੌਸਮ ਸੇਵਾਵਾਂ

Posted On: 22 MAY 2020 6:57PM by PIB Chandigarh

ਉਮੰਗ (UMANG) ਭਾਰਤ ਸਰਕਾਰ ਦਾ ਇਕਹਿਰਾ, ਏਕੀਕ੍ਰਿਤ, ਸੁਰੱਖਿਅਤ, ਮਲਟੀ-ਚੈਨਲ, ਮਲਟੀ-ਪਲੈਟਫਾਰਮ, ਬਹੁ-ਭਾਸ਼ਾਈ, ਮਲਟੀ-ਸਰਵਿਸ ਮੋਬਾਈਲ ਐਪ ਹੈ ਜੋ ਮਜ਼ਬੂਤ ਬੈਕ-ਐਂਡ ਪਲੈਟਫਾਰਮ ਰਾਹੀਂ ਸੰਚਾਲਿਤ ਹੈ। ਉਹ ਵੱਖ ਵੱਖ ਸੰਗਠਨਾਂ (ਕੇਂਦਰ ਅਤੇ ਰਾਜ) ਦੀਆਂ ਉੱਚ ਪ੍ਰਭਾਵ ਸੇਵਾਵਾਂ ਤੱਕ ਪਹੁੰਚ ਪ੍ਰਦਾਨ ਕਰਦਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 2017 ਵਿੱਚ ਉਮੰਗ ਐਪ ਲਾਂਚ ਕੀਤਾ ਸੀ ਤਾਂ ਕਿ ਸਾਰੀਆਂ ਸਰਕਾਰੀ ਸੇਵਾਵਾਂ ਨੂੰ ਇੱਕ ਹੀ ਮੋਬਾਈਲ ਐਪ ਤੇ ਲਿਆਂਦਾ ਜਾ ਸਕੇ, ਨਾਲ ਹੀ ਨਾਗਰਿਕਾਂ ਦੇ ਮੋਬਾਈਲ ਫੋਨ ਤੇ ਸਰਕਾਰ ਦੀ ਪਹੁੰਚ ਬਣਾਉਣ ਦਾ ਇਹ ਇੱਕ ਵੱਡਾ ਟੀਚਾ ਹੋਵੇਗਾ। 127 ਵਿਭਾਗਾਂ ਅਤੇ 25 ਰਾਜਾਂ ਤੋਂ ਲਗਭਗ 660 ਸੇਵਾਵਾਂ ਜਿਨ੍ਹਾਂ ਵਿੱਚ ਉਪਯੋਗਤਾ ਭੁਗਤਾਨ ਸ਼ਾਮਲ ਹੈ, ਲਾਈਵ ਹਨ ਅਤੇ ਹੋਰ ਬਹੁਤ ਸਾਰੀਆਂ ਸੇਵਾਵਾਂ ਪਾਈਪਲਾਈਨ ਵਿੱਚ ਹਨ।

ਉਮੰਗ ਦਾ ਉਪਭੋਗਤਾ ਅਧਾਰ ਐਂਡਰੌਇਡ, ਆਈਓਐੱਸ, ਵੈੱਬ ਅਤੇ ਕਾਇਓਸ (KaiOS) ਸਮੇਤ 2.1 ਕਰੋੜ ਨੂੰ ਪਾਰ ਕਰ ਗਿਆ ਹੈ। ਨਾਗਰਿਕ ਉਮੰਗ ਤੋਂ ਆਪਣੇ ਡਿਜੀਲਾਕਰ ਨੂੰ ਵੀ ਪ੍ਰਾਪਤ ਕਰ ਸਕਦੇ ਹਨ ਅਤੇ ਰੈਪਿਡ ਮੁੱਲਾਂਕਣ ਪ੍ਰਣਾਲੀ (ਆਰ.ਏ.ਐੱਸ.) ਰਾਹੀਂ ਕਿਸੇ ਵੀ ਸੇਵਾ ਦਾ ਲਾਭ ਲੈਣ ਤੋਂ ਬਾਅਦ ਆਪਣੀ ਫੀਡਬੈਕ ਦੇ ਸਕਦੇ ਹਨ ਜਿਸਨੂੰ ਉਮੰਗ ਨਾਲ ਜੋੜਿਆ ਗਿਆ ਹੈ।

ਸਰਕਾਰੀ ਸੇਵਾਵਾਂ ਦੀ ਔਨਲਾਈਨ ਡਿਲਿਵਰੀ ਦੀ ਸੁਵਿਧਾ ਰਾਹੀਂ ਨਾਗਰਿਕਾਂ ਦੇ ਜੀਵਨ ਨੂੰ ਅਸਾਨ ਬਣਾਉਣ ਲਈ ਹਾਲ ਹੀ ਵਿੱਚ ਮੀਟੀਵਾਈ (MeitY) ਨੇ ਵਿਭਿੰਨ ਪਹਿਲਾਂ ਕੀਤੀਆਂ ਹਨ। ਡਿਜੀਟਲ ਇੰਡੀਆ ਪ੍ਰੋਗਰਾਮ ਦੀ ਪਹਿਲ ਨੂੰ ਹੋਰ ਵਧਾਉਣ ਲਈ ਮੀਟੀਵਾਈ ਨੇ ਭਾਰਤ ਦੇ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਦੀਆਂ ਸੇਵਾਵਾਂ ਨੂੰ ਉਮੰਗ ਐਪ’ ’ਤੇ ਲਿਆਂਦਾ ਹੈ।

ਹੇਠ ਲਿਖੀਆਂ 7 ਸੇਵਾਵਾਂ ਆਈਐੱਮਡੀ ਦੀ ਵੈੱਬਸਾਈਟ http://mausam.imd.gov.inਤੇ ਹੋਸਟ ਕੀਤੀਆਂ ਐਪਲੀਕੇਸ਼ਨ ਉਮੰਗ ਤੇ ਭੇਜ ਦਿੱਤੀਆਂ ਗਈਆਂ ਹਨ:

ਮੌਜੂਦਾ ਮੌਸਮ- 150 ਸ਼ਹਿਰਾਂ ਦੇ ਤਾਪਮਾਨ, ਨਮੀ, ਹਵਾ ਦੀ ਗਤੀ, ਦਿਸ਼ਾ ਦਿਨ ਵਿਚ 8 ਵਾਰ ਅੱਪਡੇਟ ਹੁੰਦੀ ਹੈ। ਸੂਰਜ ਚੜ੍ਹਨ / ਸੂਰਜ ਡੁੱਬਣ ਅਤੇ ਚੰਦਰਮਾ ਦੀ ਜਾਣਕਾਰੀ ਵੀ ਦਿੱਤੀ ਗਈ ਹੈ।

ਮੌਜੂਦਾ ਸਥਿਤੀ (Nowcast)-ਆਈਐੱਮਡੀ ਦੇ ਰਾਜ ਮੌਸਮ ਵਿਗਿਆਨ ਕੇਂਦਰਾਂ ਦੁਆਰਾ ਲਗਭਗ 800 ਸਟੇਸ਼ਨਾਂ ਅਤੇ ਭਾਰਤ ਦੇ ਜ਼ਿਲ੍ਹਿਆਂ ਲਈ ਜਾਰੀ ਮੌਸਮ ਦੇ ਵਰਤਾਰੇ ਅਤੇ ਉਨ੍ਹਾਂ ਦੀ ਤੀਬਰਤਾ ਬਾਰੇ ਤਿੰਨ ਘੰਟੇ ਦੀ ਚੇਤਾਵਨੀ। ਗੰਭੀਰ ਮੌਸਮ ਦੀ ਸਥਿਤੀ ਵਿਚ ਇਸ ਦਾ ਪ੍ਰਭਾਵ ਚੇਤਾਵਨੀ ਵਿਚ ਸ਼ਾਮਲ ਕੀਤਾ ਜਾਂਦਾ ਹੈ।

ਸ਼ਹਿਰ ਦੀ ਭਵਿੱਖਬਾਣੀ - ਪਿਛਲੇ 24 ਘੰਟਿਆਂ ਅਤੇ 7 ਦਿਨ ਦੇ ਮੌਸਮ ਦੀ ਭਵਿੱਖਬਾਣੀ ਭਾਰਤ ਦੇ ਲਗਭਗ 450 ਸ਼ਹਿਰਾਂ ਵਿੱਚ ਦਿੱਤੀ ਗਈ ਹੈ।

ਮੀਂਹ ਦੀ ਜਾਣਕਾਰੀ- ਸਮੁੱਚੇ ਭਾਰਤ ਦੀ ਜ਼ਿਲ੍ਹਾ ਵਾਰ ਬਾਰਸ਼ ਦੀ ਜਾਣਕਾਰੀ ਰੋਜ਼ਾਨਾ, ਹਫਤਾਵਾਰੀ, ਮਾਸਿਕ ਅਤੇ ਸਮੱਗਰ ਦੇ ਰੂਪ ਵਿੱਚ ਉਪਲੱਬਧ ਹੈ।

ਸੈਰ-ਸਪਾਟੇ ਦੀ ਭਵਿੱਖਬਾਣੀ- ਪਿਛਲੇ 24 ਘੰਟਿਆਂ ਅਤੇ 7 ਦਿਨ ਦੀ ਭਵਿੱਖਬਾਣੀ ਭਾਰਤ ਦੇ ਲਗਭਗ 100 ਟੂਰਿਸਟ ਸ਼ਹਿਰਾਂ ਦੇ ਮੌਸਮ ਦੇ ਹਾਲਾਤ ਦੀ ਪੂਰਤੀ ਕੀਤੀ ਗਈ ਹੈ।

ਚੇਤਾਵਨੀ- ਖਤਰਨਾਕ ਮੌਸਮ ਦੇ ਨਜ਼ਦੀਕ ਆਉਣ ਬਾਰੇ ਨਾਗਰਿਕਾਂ ਨੂੰ ਚੇਤਾਵਨੀ ਦੇਣ ਲਈ ਜਾਰੀ ਕੀਤਾ ਗਿਆ ਅਲਰਟ। ਇਹ ਲਾਲ, ਸੰਤਰੀ ਅਤੇ ਪੀਲੇ ਰੰਗ ਵਿੱਚ ਕੋਡ ਕੀਤਾ ਗਿਆ ਹੈ। ਲਾਲ ਸਭ ਤੋਂ ਗੰਭੀਰ ਸ਼੍ਰੇਣੀ ਦੇ ਤੌਰ ਤੇ ਹੈ। ਇਹ ਆਉਣ ਵਾਲੇ ਪੰਜ ਦਿਨਾਂ ਲਈ ਸਾਰੇ ਜ਼ਿਲ੍ਹਿਆਂ ਲਈ ਦਿਨ ਵਿਚ ਦੋ ਵਾਰ ਜਾਰੀ ਕੀਤਾ ਜਾਂਦਾ ਹੈ।

ਚੱਕਰਵਾਤ- ਤੂਫਾਨ ਦੀ ਚੇਤਾਵਨੀ ਦੇ ਨਾਲ ਨਾਲ ਤੂਫਾਨ ਦੇ ਸਮੁੰਦਰੀ ਤੱਟ ਤੋਂ ਪਾਰ ਹੋਣ ਦੇ ਸੰਕੇਤ ਵੀ ਪ੍ਰਦਾਨ ਕਰਦੇ ਹਨ। ਪ੍ਰਭਾਵ ਅਧਾਰਤ ਚੇਤਾਵਨੀਆਂ, ਖੇਤਰ / ਜ਼ਿਲ੍ਹਾ ਪੱਧਰ, ਜਾਰੀ ਕੀਤੀਆਂ ਜਾਂਦੀਆਂ ਹਨ ਤਾਂ ਜੋ ਕਮਜ਼ੋਰ ਖੇਤਰਾਂ ਵਿੱਚ ਤਿਆਰੀ ਕੀਤੀ ਜਾ ਸਕੇ।

 

 

 

 

 

 

 

Screenshot_20200521-232416

           

                

 

ਉਮੰਗ ਐਪ ਤੇ ਆਈਐੱਮਡੀ ਸੇਵਾਵਾਂ ਦਾ ਉਦਘਾਟਨ ਐੱਮਓਈਐੱਸ ਦੇ ਸਕੱਤਰ ਨੇ ਐੱਨਈਜੀਡੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਡੀਜੀ ਆਈਐੱਮਡੀ ਅਤੇ ਐੱਨਈਜੀਡੀ (ਉਮੰਗ) ਦੇ ਡਾਇਰੈਕਟਰ ਦੀ ਮੌਜੂਦਗੀ ਵਿੱਚ 22 ਮਈ, 2020 ਨੂੰ ਕੀਤਾ ਹੈ।

ਉਮੰਗ ਐਪ ਨੂੰ 97183-97183 ਤੇ ਮਿਸਡ ਕਾਲ ਦੇ ਕੇ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਡਾਊਨਲੋਡ ਲਈ ਨਿਮਨਲਿਖਤ  ਲਿੰਕ ਉਪਲੱਬਧ ਹਨ:

  1. Web: https://web.umang.gov.in/web/#/
  2. Android: https://play.google.com/store/apps/details?id=in.gov.umang.negd.g2c
  1. 3. https://apps.apple.com/in/app/umang/id1236448857

 

****

ਆਰਜੇ/ਐੱਨਜੀ/ਆਰਪੀ
 



(Release ID: 1626269) Visitor Counter : 205