ਰੇਲ ਮੰਤਰਾਲਾ

ਆਰਪੀਐੱਫ ਨੇ ਦਲਾਲਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕਰਨ ਲਈ ਰਾਸ਼ਟਰਵਿਆਪੀ ਅਭਿਆਨ ਸ਼ੁਰੂ ਕੀਤਾ

ਇਹ ਅਭਿਆਨ 20.05.2020 ਨੂੰ ਸ਼ੁਰੂ ਕੀਤਾ ਗਿਆ

ਦਲਾਲਾਂ ਦੀ ਪਹਿਚਾਣ ਕਰਨ ਅਤੇ ਉਨ੍ਹਾ ਦੇ ਖ਼ਿਲਾਫ਼ ਕਾਰਵਾਈ ਕਰਨ ਦੇ ਲਈ ਰਾਸ਼ਟਰਵਿਆਪੀ ਯਤਨ

ਜ਼ਮੀਨੀ ਖੁਫੀਆ ਜਾਣਕਾਰੀ ਦੇ ਨਾਲ ਜੋੜ ਕੇ ਪ੍ਰਬਲ (PRABAL) ਮੌਡਿਊਲ ਜ਼ਰੀਏ ਪੀਆਰਐੱਸ ਡੇਟਾ ਦਾ ਵਿਸ਼ਲੇਸ਼ਣ

ਆਈਆਰਸੀਟੀਸੀ ਦੇ 8 ਏਜੰਟਾਂ ਸਮੇਤ 14 ਦਲਾਲਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 6,36,727 ਰੁਪਏ ਦੇ ਟਿਕਟ ਬਰਾਮਦ ਕੀਤੇ ਗਏ

Posted On: 21 MAY 2020 7:38PM by PIB Chandigarh

ਭਾਰਤੀ ਰੇਲਵੇ ਨੇ ਜਿਸ ਤਰ੍ਹਾਂ ਹੀ 12 ਮਈ,2020 ਨੂੰ 15 ਏਸੀ ਸਪੈਸ਼ਲ ਟ੍ਰੇਨਾਂ ਦੀ ਆਵਾਜਾਈ ਸ਼ੁਰੂ ਕੀਤੀ ਅਤੇ 01 ਜੂਨ 2020 ਤੋਂ 100 ਜੋੜੇ ਵਾਧੂ ਟ੍ਰੇਨਾਂ ਚਲਾਉਣ ਦਾ ਐਲਾਨ ਕੀਤਾ ਹੈ, ਈ-ਟਿਕਟਾਂ ਦੀ ਦਲਾਲੀ ਦੇ ਸਬੰਧ ਵਿੱਚ ਸ਼ਿਕਾਇਤਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ ਜਿਨ੍ਹਾਂ ਵਿੱਚ ਅਨੇਕ ਵਿਅਕਤੀਗਤ ਆਈਡੀ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਸਪੈਸ਼ਲ ਟ੍ਰੇਨਾਂ ਵਿੱਚ ਰਿਜ਼ਰਵਡ ਬਰਥਾਂ 'ਤੇ ਅਧਿਕਾਰ ਜਮਾਇਆ ਜਾ ਰਿਹਾ ਹੈ। ਇਹ ਵੀ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਇੱਕ ਵਾਰ ਵਿੱਚ 100 ਜੋੜੇ ਟ੍ਰੇਨਾਂ ਦੇ ਲਈ 21.05.2020 ਨੂੰ  ਰਿਜ਼ਰਵੇਸ਼ਨ ਸ਼ੁਰੂ ਹੋ ਜਾਣ ਤੋਂ ਬਾਅਦ,ਇਨ੍ਹਾਂ ਦਲਾਲਾਂ ਦੀਆਂ ਗਤੀਵਿਧੀਆਂ ਆਮ ਆਦਮੀ ਨੂੰ ਕਨਫਰਮ ਟ੍ਰੇਨ ਰਿਜ਼ਰਵੇਸ਼ਨ ਉਪਲੱਬਧ ਕਰਾਉਣ 'ਤੇ ਮਾੜਾ ਪ੍ਰਭਾਵ ਪਾਉਣਗੀਆਂ।

 

ਉਪਰੋਕਤ ਦੇ ਮੱਦੇਨਜ਼ਰ, ਆਰਪੀਐੱਫ ਨੇ ਇਨ੍ਹਾਂ ਦਲਾਲਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕਰਨ ਦੇ ਲਈ ਰਾਸ਼ਟਰਵਿਆਪੀ ਵਿਆਪਕ ਯਤਨ ਸ਼ੁਰੁ ਕੀਤੇ ਹਨ।ਜ਼ਮੀਨੀ ਖੁਫੀਆ ਜਾਣਕਾਰੀ ਦੇ ਨਾਲ ਜੋੜ ਕੇ ਪ੍ਰਬਲ (PRABAL) ਮੌਡਿਊਲ ਦੇ ਜ਼ਰੀਏ ਪੀਆਰਐੱਸ ਡੇਟਾ ਦਾ ਵਿਸ਼ਲੇਸ਼ਣ ਕੀਤਾ ਗਿਆ ਜਿਸ ਦਾ ਇਸਤੇਮਾਲ ਉਨ੍ਹਾਂ ਨੂੰ ਪਹਿਚਾਨਣ ਅਤੇ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕਰਨ ਦੇ ਲਈ ਉਪਯੋਗ ਕੀਤਾ ਜਾ ਰਿਹਾ ਹੈ।

 

ਇਹ ਅਭਿਆਨ 20.05.2020 ਨੂੰ ਸ਼ੁਰੂ ਕੀਤਾ ਗਿਆ ਅਤੇ ਦੇਸ਼ ਦੇ ਪੂਰਬੀ ਹਿੱਸੇ ਵਿੱਚ ਅੰਫਾਨ ਤੂਫਾਨ ਦੇ ਪ੍ਰਭਾਵ ਦੇ ਬਾਵਜੂਦ ਆਰਪੀਐੱਫ, 8 ਆਈਆਰਸੀਟੀਸੀ ਏਜੰਟਾਂ ਸਮੇਤ 14 ਦਲਾਲਾਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਰਿਹਾ ਅਤੇ ਇਨ੍ਹਾਂ ਦੇ ਪਾਸ ਤੋਂ 6,36,727/- ਰੁਪਏ  (ਛੇ ਲੱਖ ਛੱਤੀ ਹਜ਼ਾਰ ਸੱਤ ਸੌ ਸਤਾਈ ਰੁਪਏ) ਦੇ ਟਿਕਟ ਬਰਾਮਦ ਕੀਤੇ ਗਏ ਜਿਨ੍ਹਾਂ ਵਿੱਚ ਯਾਤਰਾ ਜਾਣੀ ਬਾਕੀ ਸੀ।

 

ਆਈਆਰਸੀਟੀਸੀ ਏਜੰਟ ਟਿਕਟਾਂ ਨੂੰ ਆਪਣੇ ਅਧਿਕਾਰ ਵਿੱਚ ਰੱਖਣ ਦੇ ਲਈ ਵਿਅਕਤੀਗਤ ਆੲਡੀ ਦਾ ਉਪਯੋਗ ਕਰ ਰਹੇ ਸਨ ਅਤੇ ਫਿਰ ਉਨ੍ਹਾਂ ਨੂੰ ਅਣਅਧਿਕਾਰਤ ਰੂਪ ਨਾਲ ਪ੍ਰੀਮੀਅਮ 'ਤੇ ਵੇਚਦੇ ਸਨ। ਉਨ੍ਹਾਂ ਨੂੰ ਬਲੈਕ ਲਿਸਟਿਡ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇੱਕ ਦਲਾਲ ਸੁਪਰ ਤਤਕਾਲ ਪ੍ਰੋ ਨਾਮ ਦੇ ਆਟੋ ਫਿਲ ਸੌਫਟਵੇਅਰ ਦਾ ਉਪਯੋਗ ਕਰਦੇ ਹੋਏ ਪਾਇਆ ਗਿਆ। 

 

                                             ***

ਡੀਜੇਐੱਨ/ਐੱਮਕੇਵੀ



(Release ID: 1625957) Visitor Counter : 200