ਸਿੱਖਿਆ ਮੰਤਰਾਲਾ

ਸਵਯੰ'ਤੇ ਜੁਲਾਈ 2020 ਵਿੱਚ 82 ਅੰਡਰ ਗਰੈਜੂਏਟ ਤੇ 42 ਪੋਸਟ ਗਰੈਜੂਏਟ ਨਾਨ-ਇੰਜੀਨੀਅਰਿੰਗ ਐੱਮਓਓਸੀਜ਼ ਕੱਢੇ ਜਾਣਗੇ-ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ'

ਵਿਦਿਆਰਥੀ ਯੂਜੀਸੀ ਦੇ ਔਨਲਾਈਨ ਲਰਨਿੰਗ ਕੋਰਸਾਂ ਲਈ ਮੌਜੂਦਾ ਨਿਯਮਾਂ ਦੇ ਅਨੁਸਾਰ ਇਹ ਕੋਰਸ ਕਰਕੇ ਲਾਹਾ ਲੈ ਸਕਦੇ ਹਨ-ਮਾਨਵ ਸੰਸਾਧਨ ਵਿਕਾਸਮੰਤਰੀ

Posted On: 21 MAY 2020 5:53PM by PIB Chandigarh

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਦੱਸਿਆ ਕਿ ਯੂਨੀਵਰਸਿਟੀਆਂ ਅਤੇ ਐਫੀਲੀਏਟਿਡ ਕਾਲਜਾਂ ਨਾਲ ਇਨਰੋਲਡ ਵਿਦਿਆਰਥੀ ਸਵਯੰ ਕੋਰਸ ਸ਼ੁਰੂ ਕਰ ਸਕਦੇ ਹਨ ਤੇ ਇਨ੍ਹਾਂ ਕੋਰਸਾਂ ਨੂੰ ਯੂਨੀਵਰਸਿਟੀ ਗਰਾਂਟ ਕਮਿਸ਼ਨ (ਯੂਜੀਸੀ) ਦੇ ਔਨਲਾਈਨ ਲਰਨਿੰਗ ਕੋਰਸਾਂ ਲਈ ਫਰੇਮਵਰਕ ਦੇ ਮੌਜੂਦਾ ਨਿਯਮਾਂ ਤਹਿਤ ਮੁਕੰਮਲ ਕਰਕੇ ਲਾਭ ਉਠਾ ਸਕਦੇ ਹਨ।

 

ਸ਼੍ਰੀ ਪੋਖਰਿਯਾਲ ਨੇ ਅੱਗੇ ਦੱਸਿਆ ਕਿ ਯੂਜੀਸੀ ਨੇ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਅਤੇ ਕਾਲਜਾਂ ਦੇ ਪ੍ਰਿੰਸੀਪਲਾਂ ਨਾਲ 82 ਅੰਡਰ ਗਰੈਜੂਏਟ ਅਤੇ 42 ਪੋਸਟ ਗਰੈਜੂਏਟ ਨਾਨ-ਇੰਜੀਨੀਅਰਿੰਗ ਐੱਮਓਓਸੀਜ਼ ਕੋਰਸਾਂ ਦੀ ਸੂਚੀ ਸਾਂਝੀ ਕੀਤੀ ਹੈ, ਜਿਹੜੇ ਕਿ ਸਵਯੰ ਪਲੈਟਫਾਰਮ (www.swayam.gov.in)'ਤੇ ਜੁਲਾਈ 2020 ਸਮੈਸਟਰ ਤੋਂ ਸ਼ੁਰੂ ਹੋਣਗੇ।

 

ਉਨ੍ਹਾਂ ਅੱਗੇ ਕਿਹਾ ਕਿ ਇਹ ਕੋਰਸ ਬਾਇਓ-ਕੈਮਿਸਟਰੀ/ਬਾਇਓਟੈਕਨੋਲੋਜੀ/ਬਾਇਓਲੌਜੀਕਲ ਸਾਇੰਸਜ਼ ਐਂਡ ਬਾਇਓਇੰਜੀਨੀਅਰਿੰਗ, ਐਜੂਕੇਸ਼ਨ, ਲਾਅ, ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ, ਕਮਰਸ, ਮੈਨੇਜਮੈਂਟ, ਫਾਰਮੇਸੀ, ਮੈਥੇਮੈਟਿਕਸ, ਹਿਸਟਰੀ, ਹਿੰਦੀ, ਸੰਸਕ੍ਰਿਤ ਆਦਿ ਵਿਸ਼ਿਆਂ ਨੂੰ ਕਵਰ ਕਰਨਗੇ।

 

ਮੰਤਰੀ ਨੇ ਅੱਗੇ ਕਿਹਾ ਕਿ ਕੋਵਿਡ-19 ਮਹਾਮਾਰੀ ਤੋਂ ਬਣੇ ਹਾਲਾਤ ਵਿੱਚ ਵਿਦਿਆਰਥੀ, ਅਧਿਆਪਕ, ਲੰਬਾ-ਸਮਾਂ ਸਿੱਖਿਆਰਥੀਸੀਨੀਅਰ ਸਿਟੀਜ਼ਨਸ ਅਤੇ ਹੋਮਮੇਕਰ ਇਨਰੋਲ ਹੋ ਸਕਦੇ ਹਨ ਤੇ ਆਪਣੇ ਸਿੱਖਣ ਦੇ ਦਾਇਰੇ ਨੂੰ ਵਧਾਉਣ ਲਈ ਸਵਯੰ ਕੋਰਸਾਂ ਦਾ ਲਾਭ ਲੈ ਸਕਦੇ ਹਨ।

ਸਵਯੰ (ਸਟਡੀ ਵੈੱਬਸ ਆਵ੍ ਐਕਟਿਵ-ਲਰਨਿੰਗ ਫਾਰ ਯੰਗ ਐਸਪਾਈਰਿੰਗ ਮਾਈਂਡਸ) ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤਾ ਹੋਇਆ ਇੱਕ ਪ੍ਰੋਗਰਾਮ ਹੈ ਅਤੇ ਇਸ ਨੂੰ ਸਿੱਖਿਆ ਨੀਤੀ ਦੇ ਨਾਲ ਪਹੁੰਚ, ਸਮਾਨਤਾ ਤੇ ਮਿਆਰ ਦੇ ਪ੍ਰਮੁੱਖ ਤਿੰਨ ਸਿਧਾਂਤਾ ਦੀ ਪ੍ਰਾਪਤੀ ਦੇ ਮੱਦੇਨਜ਼ਰ ਡਿਜ਼ਾਈਨ ਕੀਤਾ ਗਿਆ ਹੈ। 

 

*****

 

ਐੱਨਬੀ/ਏਕੇਜੇ/ਏਕੇ



(Release ID: 1625948) Visitor Counter : 160