ਰਾਸ਼ਟਰਪਤੀ ਸਕੱਤਰੇਤ

ਸੱਤ ਦੇਸ਼ਾਂ ਦੇ ਰਾਜਦੂਤਾਂ ਨੇ ਰਾਸ਼ਟਰਪਤੀ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਆਪਣੇ ਪਰਿਚੈ ਪੱਤਰ ਪੇਸ਼ ਕੀਤੇ

Posted On: 21 MAY 2020 1:03PM by PIB Chandigarh

ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ  (21 ਮਈ, 2020) ਵੀਡੀਓ ਕਾਨਫਰੰਸ ਦੇ ਜ਼ਰੀਏ ਕੋਰੀਆ ਗਣਰਾਜ, ਸੇਨੇਗਲ, ਤ੍ਰਿਨੀਦਾਦ ਅਤੇ ਟੋਬੈਗੋ, ਮੌਰੀਸ਼ਸ, ਆਸਟ੍ਰੇਲੀਆ, ਕੋਟੇ ਡੀਲਵਾਇਰ ਅਤੇ ਰਵਾਂਡਾ ਦੇ ਰਾਜਦੂਤਾਂ ਅਤੇ ਹਾਈ ਕਮਿਸ਼ਨਰਾਂ ਦੇ ਪਰਿਚੈ  ਪੱਤਰਾਂ ਨੂੰ ਸਵੀਕਾਰ ਕੀਤਾ ।

 

ਰਾਸ਼ਟਰਪਤੀ ਭਵਨ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਪਰਿਚੈ ਪੱਤਰਾਂ ਨੂੰ ਡਿਜੀਟਲ ਮਾਧਿਅਮ ਰਾਹੀਂ ਪੇਸ਼ ਕੀਤਾ ਗਿਆਰਾਸ਼ਟਰਪਤੀ ਨੇ ਇਸ ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਡਿਜੀਟਲ ਟੈਕਨੋਲੋਜੀ ਨੇ ਕੋਵਿਡ-19 ਦੀ ਵਜ੍ਹਾ ਨਾਲ ਪੈਦਾ ਚੁਣੌਤੀਆਂ ਨਾਲ ਨਿਪਟਣ ਅਤੇ ਅਭਿਨਵ ਤਰੀਕੇ ਨਾਲ ਆਪਣਾ ਕੰਮਕਾਜ ਕਰਨ ਦੇ ਦੁਨੀਆ ਨੂੰ ਸਮਰੱਥ ਬਣਾਇਆ ਹੈ। ਇਸ ਸਬੰਧ ਵਿੱਚ ਉਨ੍ਹਾਂ ਨੇ ਡਿਜੀਟਲ ਯੁਕਤ ਪਰਿਚੈ ਸੰਮੇਲਨ ਦਾ ਆਯੋਜਨ ਕਰਵਾਇਆ ਜੋ ਨਵੀਂ ਦਿੱਲੀ ਵਿੱਚ ਭਾਰਤ ਦੇ ਲੋਕਤੰਤਰਿਕ ਦੇਸ਼ਾਂ ਨਾਲ ਜੁੜਾਅ ਦਾ ਇੱਕ ਵਿਸ਼ੇਸ਼ ਦਿਨ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਆਪਣੇ ਲੋਕਾਂ ਅਤੇ ਵਿਆਪਕ ਰੂਪ ਨਾਲ ਪੂਰੀ ਦੁਨੀਆ ਦੀ ਉੱਨਤੀ ਲਈ ਡਿਜੀਟਲ ਮਾਧਿਅਮ ਦੀਆਂ ਅਸੀਮਿਤ ਸੰਭਾਵਨਾਵਾਂ ਨੂੰ ਕੰਮ ਵਿੱਚ ਲਿਆਉਣ ਲਈ ਪ੍ਰਤੀਬੱਧ ਹੈ।

 

ਰਾਸ਼ਟਰਪਤੀ ਕੋਵਿੰਦ ਨੇ ਰਾਜਦੂਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੋਵਿਡ-19 ਮਹਾਮਾਰੀ ਨੇ ਵਿਸ਼ਵ ਸਮੁਦਾਇ ਦੇ ਸਾਹਮਣੇ ਲਾਮਿਸਾਲ ਚੁਣੌਤੀ ਪੇਸ਼ ਕੀਤੀ ਹੈ ਅਤੇ ਇਸ ਸੰਕਟ ਨੇ ਹੁਣ ਵੱਡੇ ਪੱਧਰ ਤੇ ਸਹਿਯੋਗ ਦੀ ਜ਼ਰੂਰਤ ਦੱਸੀ ਹੈ।  ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਭਾਰਤ ਇਸ ਮਹਾਮਾਰੀ  ਦੇ ਖ਼ਿਲਾਫ਼ ਜੰਗ ਵਿੱਚ ਮਿੱਤਰ ਦੇਸ਼ਾਂ ਵੱਲ ਸਹਿਯੋਗ ਦੇ ਹੱਥ ਵਧਾਉਣ ਵਿੱਚ ਹਮੇਸ਼ਾ ਅੱਗੇ ਰਿਹਾ ਹੈ।

ਜਿਨ੍ਹਾਂ ਰਾਜਦੂਤਾਂ ਅਤੇ ਹਾਈ ਕਮਿਸ਼ਨਰਾਂ ਨੇ ਆਪਣੇ ਪਰਿਚੈ ਪੱਤਰ ਪੇਸ਼ ਕੀਤੇ ਉਹ ਹਨ :-

1.  ਸ਼੍ਰੀ ਚੋਏ ਹੁਈ ਚੋਲ (MrChoeHuiChol), ਕੋਰੀਆ ਗਣਰਾਜ ਦੇ ਰਾਜਦੂਤ

2.  ਸ਼੍ਰੀ ਅਬਦੁਲ ਵਹਾਬ ਹਾਇਦਰਾ (MrAbdoulWahabHaidara), ਸੇਨੇਗਲ  ਗਣਰਾਜ ਦੇ ਰਾਜਦੂਤ

3. ਡਾਕਟਰ ਰੋਜਰ ਗੋਪਾਲ (Dr Roger Gopaul), ਤ੍ਰਿਨੀਦਾਦ ਅਤੇ ਟੋਬੈਗੋ ਗਣਰਾਜ ਦੇ ਹਾਈ ਕਮਿਸ਼ਨਰ

4.  ਸ਼੍ਰੀਮਤੀ ਸ਼ਾਂਤੀ ਬਾਈ ਹਨੂਮਾਨਜੀ (MrsSantiBaiHanoomanjee), ਮੌਰੀਸ਼ਸ ਗਣਰਾਜ ਦੀ ਹਾਈ ਕਮਿਸ਼ਨਰ

5.  ਸ਼੍ਰੀ ਬੈਰੀ ਰਾਬਰਟ ਓਫਰੈਲ (Mr Barry Robert O’Farrell), ਆਸਟ੍ਰੇਲੀਆ ਦੇ ਹਾਈ ਕਮਿਸ਼ਨਰ

6.  ਸ਼੍ਰੀ ਐੱਮਐੱਨਡੀਆਰਵਾਈ ਏਰਿਕ ਕੈਮਿਲੇ (M. N’DRY Eric Camille), ਕੋਟੇ ਡੀਲਵਾਇਰ ਗਣਰਾਜ ਦੇ ਰਾਜਦੂਤ

7. ਸੁਸ਼੍ਰੀ ਜੈਕਲਿਨ ਮੁਕਾਨਗਿਰਾ (Ms Jacqueline Mukangira), ਰਵਾਂਡਾ ਗਣਰਾਜ ਦੀ ਹਾਈ ਕਮਿਸ਼ਨਰ

ਅੱਜ ਦੇ ਇਸ ਸਮਾਗਮ ਨੇ ਭਾਰਤ ਦੀ ਡਿਜੀਟਲ ਡਿਪਲੋਮੇਸੀ ਪਹਿਲ ਵਿੱਚ ਇੱਕ ਨਵਾਂ ਆਯਾਮ ਜੋੜ ਦਿੱਤਾ ਹੈ।

 

*****

ਵੀਆਰਆਰਕੇ/ਕੇਪੀ/ਬੀਐੱਮ



(Release ID: 1625945) Visitor Counter : 166