ਮਾਨਵ ਸੰਸਾਧਨ ਵਿਕਾਸ ਮੰਤਰਾਲਾ

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨੇ ਜਵਾਹਰ ਨਵੋਦਯ ਵਿਦਿਆਲਯਾਂ ਵਿੱਚ ਫਸੇ ਵਿਦਿਆਰਥੀਆਂ ਨੂੰ ਸੁਰੱਖਿਅਤ ਘਰ ਭਿਜਵਾਉਣ ਦੀ ਵਿਵਸਥਾ ਕੀਤੀ : ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ

Posted On: 21 MAY 2020 3:25PM by PIB Chandigarh

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਦੱਸਿਆ ਕਿ ਨਵੋਦਯ ਵਿਦਿਆਲਯ ਸਮਿਤੀ ਨੇ ਲੌਕਡਾਊਨ ਦੀ ਮਿਆਦ ਦੇ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ 173 ਜਵਾਹਰ ਨਵੋਦਯ ਵਿਦਿਆਲਯਾਂ ਵਿੱਚ ਮੌਜੂਦ 3000 ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰ ਭਿਜਵਾਉਣ ਦਾ ਕੰਮ 15 ਮਈ, 2020 ਨੂੰ ਸਫਲਤਾਪੂਰਬਕ ਪੂਰਾ ਕਰ ਲਿਆ।

 

ਜਵਾਹਰ ਨਵੋਦਯ ਵਿਦਿਆਲਯ, ਨਵੋਦਯ ਵਿਦਿਆਲਯ ਸਮਿਤੀ ਦੁਆਰਾ ਸੰਚਾਲਿਤ ਸਹਿ-ਵਿੱਦਿਅਕ ਰਿਹਾਇਸ਼ੀ ਵਿਦਿਆਲਯ ਹੈ, ਜੋ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ ਅੰਤਰਗਤ ਇੱਕ ਖੁਦਮੁਖਤਿਆਰੀ ਸੰਗਠਨ ਹੈ। ਨਵੋਦਯ ਵਿਦਿਆਲਯਾਂ ਦਾ ਮੁੱਖ ਉਦੇਸ਼ ਸੰਸਕ੍ਰਿਤੀ ਦੇ ਮਜ਼ਬੂਤ ਭਾਗ,ਕਦਰਾਂ ਕੀਮਤਾਂ ਨੂੰ ਸ਼ਾਮਲ ਕਰਨਾ, ਵਾਤਾਵਰਣ ਦੇ ਪ੍ਰਤੀ ਜਾਗਰੂਕਤਾ, ਸਾਹਸਿਕ ਗਤੀਵਿਧੀਆਂ ਅਤੇ ਮੁੱਖ ਰੂਪ ਨਾਲ ਗ੍ਰਾਮੀਣ ਖੇਤਰਾਂ ਨਾਲ ਸਬੰਧ ਰੱਖਣ ਵਾਲੇ ਪ੍ਰਤਿਭਾਸ਼ਾਲੀ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਦੀ ਸਮਾਜਿਕ-ਆਰਥਿਕ ਸਥਿਤੀ ਦੀ ਪ੍ਰਵਾਹ ਕੀਤੇ ਬਿਨਾ ਸਰੀਰਕ ਸਿੱਖਿਆ ਸਹਿਤ ਚੰਗੀ ਗੁਣਵੱਤਾ ਵਾਲੀ ਆਧੁਨਿਕ ਸਿੱਖਿਆ ਪ੍ਰਦਾਨ ਕਰਨਾ ਹੈ। ਵਰਤਮਾਨ ਵਿੱਚ, ਦੇਸ਼ ਦੇ ਵੱਖ-ਵੱਖ ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ 661 ਮਨਜ਼ੂਰ ਜੇਐੱਨਵੀ ਹੈ, ਜਿਨ੍ਹਾਂ ਵਿੱਚ ਅੱਜ 2.60 ਲੱਖ ਤੋਂ ਜ਼ਿਆਦਾ ਵਿਦਿਆਰਥੀ ਮੁਫਤ ਗੁਣਵੱਤਾਪੂਰਨ ਸਿੱਖਿਆ ਪ੍ਰਾਪਤ ਕਰ ਰਹੇ ਹਨ।

 

https://twitter.com/DrRPNishank/status/1263388946618187776?s=19

 

ਨਵੋਦਯ ਵਿਦਿਆਲਯ ਯੋਜਨਾ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਭਾਰਤ ਦੇ ਸੱਭਿਆਚਾਰ ਅਤੇ ਜਨਮਾਨਸ ਦੀ ਵਿਭਿੰਨਤਾ ਅਤੇ ਬਹੁਲਤਾ ਬਾਰੇ ਸਮਝ ਨੂੰ ਉਤਸ਼ਾਹਿਤ ਕਰਨ ਦੇ ਲਈ ਕਿਸੇ ਵਿਸ਼ੇਸ਼ ਭਾਸ਼ਾਈ ਖੇਤਰ ਵਿੱਚ ਸਥਿਤ ਜੇਐੱਨਵੀ ਤੋਂ ਵਿਦਿਆਰਥੀਆਂ ਦਾ ਕਿਸੇ ਦੂਜੇ ਭਾਸ਼ਾਈ ਖੇਤਰ ਵਿੱਚ ਪ੍ਰਵਾਸ ਹੈ। ਇਹ ਪ੍ਰਵਾਸ ਯੋਜਨਾ ਲੰਮੇ ਸਮੇਂ ਤੋਂ ਅਮਲ ਵਿੱਚ ਹੈ ਅਤੇ ਵਿਦਿਆਰਥੀਆਂ ਵਿੱਚ ਰਾਸ਼ਟਰੀ ਏਕਤਾ ਦੀ ਭਾਵਨਾ ਜਗਾਉਣ ਵਿੱਚ ਸਹਾਇਕ ਰਹੀ ਹੈ।

 

ਕੋਵਿਡ-19 ਦੇ ਹਾਲਾਤ ਦੇ ਮੱਦੇਨਜ਼ਰ ਨਵੋਦਯ ਵਿਦਿਆਲਯ ਸਮਿਤੀ (ਐੱਨਵੀਐੱਸ) ਨੇ ਆਪਣੀਆਂ ਗਰਮੀਆਂ ਦੀਆਂ ਛੁੱਟੀਆ ਦਾ ਸਮਾਂ ਪਹਿਲਾਂ ਕਰ ਲਿਆ ਸੀ ਅਤੇ ਜੇਐੱਨਵੀ ਨੂੰ 21.03.2020 ਤੋਂ ਬੰਦ ਕਰ ਦਿੱਤਾ ਗਿਆ ਸੀ।

 

ਰਾਸ਼ਟਰਵਿਆਪੀ ਲੌਕਡਾਊਨ ਲਾਗੂ ਹੋਣ ਤੋਂ ਪਹਿਲਾਂ ਦੇਸ਼ ਭਰ ਵਿੱਚ ਜੇਐੱਨਵੀ ਦੇ ਜ਼ਿਆਦਾਤਰ ਵਿਦਿਆਰਥੀ ਆਪਣੇ ਨਿਵਾਸ ਸਥਾਨਾਂ (ਜੋ ਜ਼ਿਆਦਾਤਰ ਜ਼ਿਲ੍ਹਾ ਸੀਮਾਵਾਂ ਦੇ ਅੰਦਰ ਹਨ) ਤੱਕ ਪਹੁੰਚਣ ਵਿੱਚ ਯੋਗ ਹੋ ਸਕੇ ਸਨ, ਜਦਕਿ ਪ੍ਰਵਾਸ ਯੋਜਨਾ ਦੇ ਤਹਿਤ 172 ਜੇਐੱਨਵੀ ਵਿੱਚ ਰਹਿ ਰਹੇ 3169 ਬਾਹਰੀ ਵਿਦਿਆਰਥੀ ਅਤੇ ਸੈਂਟਰ ਆਵ੍ ਐਕਸੀਲੈਂਸ,ਪੁਣੇ ਵਿੱਚ ਜੇਈਈ (ਮੇਨ) ਪ੍ਰੀਖਿਆ ਦੀ ਤਿਆਰੀ ਨਾਲ ਸਬੰਧਿਤ ਕਲਾਸਾਂ ਵਿੱਚ ਭਾਗ ਲੈ ਰਹੇ 12 ਵਿਦਿਆਰਥੀ ਆਪਣੇ ਨਿਵਾਸ ਸਥਾਨਾਂ ਤੱਕ ਪਹੁੰਚ ਨਹੀਂ ਸਕੇ ਸਨ।

 

ਲੌਕਡਾਊਨ ਦੀ ਮਿਆਦ ਵਧਾਏ ਜਾਣ ਦੇ ਨਾਲ ਹੀ ਜ਼ਿਆਦਾਤਰ 13-15 ਸਾਲ ਉਮਰ ਵਰਗ ਦੇ (ਲੜਕੀਆਂ ਸਹਿਤ) ਇਨ੍ਹਾਂ ਬਾਹਰੀ ਵਿਦਿਆਰਥੀਆਂ ਵਿੱਚ ਬੇਚੈਨੀ ਵਧਣ ਲੱਗੀ ਸੀ ਅਤੇ ਉਹ ਆਪਣੇ ਘਰ ਪਰਤਣ ਲਈ ਬੇਚੈਨ ਹੋਣ ਲੱਗੇ, ਕਿਉਂਕਿ ਉਹ ਪਿਛਲੇ 6 ਮਹੀਨਿਆਂ ਤੋਂ ਆਪਣੇ ਪਰਿਵਾਰਾਂ ਨੂੰ ਨਹੀਂ ਮਿਲੇ ਸਨ।

 

ਸਮਿਤੀ ਇਨ੍ਹਾਂ ਵਿਦਿਆਰਥੀਆਂ ਨੂੰ ਜਲਦ ਤੋਂ ਜਲਦ ਉਨ੍ਹਾਂ ਦੇ ਘਰ ਭਿਜਵਾਉਣ ਦੇ ਵੱਖ-ਵੱਖ ਸੰਭਾਵਿਤ ਵਿਕਲਪਾਂ 'ਤੇ ਵਿਚਾਰ ਕਰ ਰਹੀ ਸੀ। ਗ੍ਰਹਿ ਮੰਤਰਾਲੇ, ਰਾਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਕਈ ਦੌਰ ਦੇ ਵਿਚਾਰ-ਵਟਾਂਦਰੇ ਅਤੇ ਸਾਰੀਆਂ ਜ਼ਰੂਰੀ ਮਨਜ਼ੂਰੀਆਂ ਨੂੰ ਪ੍ਰਾਪਤ ਕਰਨ ਤੋਂ ਬਾਅਦ ਸਮਿਤੀ ਨੇ ਲੌਕਡਾਊਨ ਦੀ ਮਿਆਦ ਦੇ ਦੌਰਾਨ ਹੀ ਬੱਸਾਂ ਦੀ ਵਿਸ਼ੇਸ਼ ਰੂਪ ਨਾਲ ਵਿਵਸਥਾ ਕਰਕੇ ਇਨ੍ਹਾਂ ਵਿਦਿਆਰਥੀਆਂ ਨੂੰ ਸੜਕ ਮਾਰਗ ਰਾਹੀਂ ਉਨ੍ਹਾਂ ਦੇ ਘਰ ਤੱਕ ਪਹੁੰਚਾਉਣ ਦੀ ਸ਼ੁਰੂਆਤ ਕੀਤੀ।ਵੱਖ-ਵੱਖ ਜੇਐੱਨਵੀ ਵਿਦਿਆਰਥੀਆਂ ਨੂੰ ਭਿਜਵਾਉਣਾ 9 ਮਈ,2020 ਤੱਕ ਜਾਰੀ ਰਿਹਾ।15 ਮਈ, 2020 ਨੂੰ ਵਿਦਿਆਰਥੀਆਂ ਦੇ ਅੰਤਿਮ ਦਸਤੇ ਦੇ ਝਾਬੂਆ ਵਿੱਚ ਆਪਣੀ ਮੰਜ਼ਿਲ ਤੇ ਪਹੁੰਚਣ ਦੇ ਨਾਲ ਹੀ ਇਸ ਪ੍ਰਕਿਰਿਆ ਦੀ ਸਮਾਪਤੀ ਹੋ ਗਈ।

ਸੰਪੂਰਨ ਕਾਰਵਾਈ ਨੂੰ ਨਵੋਦਯ ਵਿਦਿਆਲਯ ਸਮਿਤੀ ਦੁਆਰਾ ਯੋਜਨਾਬੱਧ ਤਰੀਕੇ ਨਾਲ ਚਲਾਇਆ ਗਿਆ। ਵਾਹਨਾਂ ਦੀ ਸਵੱਛਤਾ,ਵਿਦਿਆਰਥੀਆਂ ਅਤੇ ਉਨ੍ਹਾਂ ਦੇ ਨਾਲ ਗਏ ਅਧਿਆਪਕਾਂ ਦੇ ਲਈ ਮਾਸਕ,ਸੈਨੀਟਾਈਜ਼ਰ ਦੇ ਨਾਲ-ਨਾਲ ਭੋਜਨ ਅਤੇ ਹੋਰ ਖਪਤਕਾਰ ਸਮੱਗਰੀ ਦੀ ਵਿਵਸਥਾ ਕੀਤੀ ਗਈ ਸੀ। ਯਾਤਰਾ ਦੀ ਪੂਰੀ ਮਿਆਦ ਦੇ ਦੌਰਾਨ ਵਿਦਿਆਰਥੀਆਂ ਨੂੰ ਬਾਹਰ ਦਾ ਖਾਣਾ ਨਹੀਂ ਦਿੱਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਨਾਲ ਯਾਤਰਾ ਦੇ ਆਰੰਭ ਦੇ ਨਾਲ-ਨਾਲ ਆਪਣੀ-ਆਪਣੀ ਮੰਜ਼ਿਲ ਤੱਕ ਪਹੁੰਚਣ 'ਤੇ ਵਿਦਿਆਰਥੀਆਂ ਦਾ ਮੈਡੀਕਲ ਚੈੱਕਅੱਪ ਸੁਨਿਸ਼ਚਿਤ ਕੀਤਾ ਗਿਆ।   

 

ਤੈਅ ਕੀਤੀ ਗਈ ਦੁਰੀ ਦੇ ਸੰਦਰਭ ਵਿੱਚ ਵਿਦਿਆਰਥੀਆਂ ਦੁਆਰਾ ਸਭ ਤੋਂ ਲੰਬੀ ਯਾਤਰਾ ਜੇਐੱਨਵੀ,ਕਰਨਾਲ (ਹਰਿਆਣਾ) ਅਤੇ ਜੇਐੱਨਵੀ,ਤਿਰੁਵੰਤਪੁਰਮ (ਕੇਰਲ) ਦੇ ਵਿਚਕਾਰ ਦੀ ਸੀ, ਜਿਸ ਵਿੱਚ ਉਨ੍ਹਾਂ 3060 ਕਿਲੋਮੀਟਰ ਦੀ ਦੂਰੀ (7 ਰਾਜਾਂ-ਤਮਿਲ ਨਾਡੂ,ਕਰਨਾਟਕ,ਆਂਧਰ ਪ੍ਰਦੇਸ਼,ਤੇਲੰਗਾਨਾ,ਮਹਾਂਰਾਸ਼ਟਰ,ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਤੋਂ ਹੋ ਕੇ ਗੁਜ਼ਰਦੇ ਹੋਏ) ਤੈਅ ਕਰਨੀ ਪਈ, ਜਦਕਿ ਸਭ ਤੋਂ ਘੱਟ ਦੂਰੀ ਜੇਐੱਨਵੀ ਬੋਲੰਗੀਰ (ਓਡੀਸ਼ਾ) ਅਤੇ ਜੇਐੱਨਵੀ ਅਨੂਪੁਰ (ਐੱਮਪੀ) ਦੇ ਵਿਚਕਾਰ ਸੀ, ਜਿਸ ਵਿੱਚ ਸਿਰਫ 420 ਕਿਲੋਮੀਟਰ ਦੀ ਦੂਰੀ ਤੈਅ ਕਰਨੀ ਪਈ।

 

ਜੇਐੱਨਵੀ,ਨੈਨੀਤਾਲ (ਉੱਤਰਾਖੰਡ) ਦੇ ਵਿਦਿਆਰਥੀ ਉੱਤਰ ਪ੍ਰਦੇਸ਼,ਮਹਾਂਰਾਸ਼ਟਰ,ਤੇਲੰਗਾਨਾ,ਆਂਧਰ ਪ੍ਰਦੇਸ਼ ਅਤੇ ਕਰਨਾਟਕ ਦੇ ਰਾਸਤੇ ਰਾਹੀਂ ਜੇਐੱਨਵੀ ਵਾਯਨਾਡ (ਕੇਰਲ) ਪਹੁੰਚੇ, ਜਦਕਿ ਜੇਐੱਨਵੀ, ਸੇਨਾਪਤੀ (ਮਣੀਪੁਰ) ਦੇ ਵਿਦਿਆਰਥੀ ਨਾਗਾਲੈਂਡ,ਆਸਾਮ,ਪੱਛਮੀ ਬੰਗਾਲ,ਬਿਹਾਰ,ਅਤੇ ਉੱਤਰ ਪ੍ਰਦੇਸ਼ ਦੇ ਮੁਸ਼ਕਿਲ ਇਲਾਕਿਆਂ ਤੋਂ ਹੋ ਕੇ 15 ਮਈ,2020 ਨੂੰ ਸੁਰੱਖਿਅਤ ਰੂਪ ਨਾਲ ਜੇਐੱਨਵੀ ਝਾਬੂਆ (ਮੱਧ ਪ੍ਰਦੇਸ਼) ਪਹੁੰਚੇ।

 

ਲੋੜੀਂਦੀਆਂ ਮਨਜ਼ੂਰੀਆਂ ਪ੍ਰਾਪਤ ਕਰਨ ਵਿੱਚ ਦੇਰੀ, ਲੰਬੀ ਦੂਰੀ ਸਹਿਤ ਅਤੇ ਜਿਸ ਯਾਤਰਾ ਵਿੱਚ ਸਭ ਤੋਂ ਲੰਮਾ ਸਮਾਂ ਲੱਗਿਆ- ਉਹ ਸੀ 5 ਦਿਨ ਅਤੇ 15 ਘੰਟੇ ਦੀ ਜੇਐੱਨਵੀ,ਅਮੇਠੀ (ਉੱਤਰ ਪ੍ਰਦੇਸ਼) ਤੋਂ ਜੇਐੱਨਵੀ ਅਲੇੱਪੀ (ਕੇਰਲ) ਤੱਕ ਦੀ ਯਾਤਰਾ, ਜਦ ਕਿ ਜਿਹੜੀ ਸਭ ਤੋਂ ਘੱਟ ਸਮੇਂ (9 ਘੰਟੇ 30 ਮਿੰਟ) ਵਿੱਚ ਪੂਰੀ ਹੋ ਗਈ, ਉਹ ਸੀ ਜੇਐੱਨਵੀ, ਬੋਲੰਗੀਰ ਤੋਂ ਜੇਐੱਨਵੀ ਅਨੂਪੁਰ ਤੱਕ ਦੀ ਯਾਤਰਾ।

 

ਵਿਦਿਆਰਥੀਆਂ ਦੇ ਆਵਾਗਵਨ 'ਤੇ ਐੱਨਵੀਐੱਸ ਅਤੈ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੁਆਰਾ ਦਿਨ-ਪ੍ਰਤੀਦਿਨ ਪ੍ਰਗਤੀ ਰਿਪੋਰਟ ਦੇ ਮਾਧਿਅਮ ਰਾਹੀਂ ਬਾਰੀਕੀ ਨਾਲ ਨਿਗਰਾਨੀ ਕੀਤੀ ਜਾਂਦੀ ਰਹੀ। 173 ਸਕੂਲਾਂ ਦੇ ਸਾਰੇ 3169 ਵਿਦਿਆਰਥੀ 4.1 ਮਿਲੀਅਨ ਕਿਲੋਮੀਟਰ ਦੀ ਵਿਦਿਆਰਥੀ ਗਤੀਵਿਧੀ ਵਿੱਚ ਬਿਨਾ ਕਿਸੇ ਸਮੱਸਿਆ ਦੇ ਸੁਰੱਖਿਅਤ ਰੂਪ ਨਾਲ ਆਪਣੀ-ਆਪਣੀ ਮੰਜ਼ਿਲ ਤੱਕ ਪਹੁੰਚ ਗਏ ਹਨ,ਜਿਹੜਾ ਨਵੋਦਯ ਵਿਦਿਆਲਯ ਸਮਿਤੀ ਦੇ ਅਨੁਸ਼ਾਸਿਤ ਅਧਿਕਾਰੀਆਂ ਦੇ ਨਾਲ-ਨਾਲ ਰਾਜ/ਜ਼ਿਲ੍ਹਾ ਅਧਿਕਾਰੀਆਂ ਦੇ ਸੰਕਲਪ ਨੂੰ ਦਰਸਾਉਂਦਾ ਹੈ, ਜਿਨ੍ਹਾਂ ਦੇ ਉਤਸ਼ਾਹ,ਪ੍ਰਤੀਬੱਧਤਾ ਅਤੇ ਅਣਥੱਕ ਯਤਨਾਂ ਦੀ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ।

 

*****

 

ਐੱਨਬੀ/ਏਕੇਜੇ/ਏਕੇ(Release ID: 1625942) Visitor Counter : 50