ਵਿੱਤ ਮੰਤਰਾਲਾ

ਵਿੱਤ ਮੰਤਰੀ ਨੇ ਸੀਆਈਆਈ ਨਾਲ ਗੱਲਬਾਤ ਦੌਰਾਨ ਕਿਹਾ ਕਿ 'ਸਰਕਾਰ ਇੰਡਸਟ੍ਰੀ ਤੇ ਪੂਰੀ ਤਰ੍ਹਾਂ ਅਤੇ ਵਿਆਪਕ ਰੂਪ ਵਿੱਚ ਭਰੋਸਾ ਕਰਦੀ ਹੈ'

ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਉਦਯੋਗ ਜਗਤ ਨੂੰ ਕਿਹਾ ਕਿ ਉਹ ਕਿਰਤੀਆਂ ਨੂੰ ਕੰਮ ‘ਤੇ ਲਗਾਉਣ ਲਈ ਪੇਸ਼ੇਵਰ ਨਜ਼ਰੀਆ ਅਪਣਾਵੇ

Posted On: 20 MAY 2020 7:22PM by PIB Chandigarh

 

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਵਿਸ਼ੇਸ਼ ਜ਼ੋਰ ਦਿੰਦਿਆਂ ਕਿਹਾ ਹੈ ਕਿ ਸਰਕਾਰ ਉਦਯੋਗ  ਜਗਤ ਤੇ ਪੂਰਾ ਭਰੋਸਾ ਰੱਖਦੀ ਹੈ ਅਤੇ ਉਸ ਦਾ ਇਹ ਭਰੋਸਾ ਵਿਆਪਕ ਹੈ। ਉਨ੍ਹਾਂ ਉਦਯੋਗ  ਜਗਤ  ਨੂੰ ਕਿਹਾ ਕਿ ਉਹ ਹੁਣ ਹੋਰ ਵੀ ਵਧੇਰੇ ਪੇਸ਼ੇਵਰਾਨਾ ਨਜ਼ਰੀਏ ਨਾਲ ਕਿਰਤੀਆਂ ਨੂੰ ਕੰਮ ਤੇ ਲਗਾਉਣ ਦੀ ਯੋਜਨਾ ਬਣਾਵੇ ਅਤੇ ਇਸ ਦੇ ਨਾਲ ਹੀ ਉਨ੍ਹਾਂ ਦਾ ਹੁਨਰ ਵਧਾਉਣ ਵਿੱਚ ਰੁੱਝੇ।  ਵਿੱਤ ਮੰਤਰੀ ਨੇ ਕਿਹਾ ਕਿ ਉਦਯੋਗ  ਜਗਤ ਵਿੱਚ ਵਿਚਾਰ ਮੰਥਨ ਕਰਨ  ਵਾਲਿਆਂ ਨੂੰ ਇਸ ਤਰ੍ਹਾਂ ਦੇ ਕਿਰਤੀਆਂ ਨੂੰ ਕੰਮ ਤੇ ਲਗਾਉਣ ਦੀ ਅਜਿਹੀ ਮਿਸਾਲ ਪੇਸ਼ ਕਰਨ ਦੀ ਲੋੜ ਹੈ, ਜੋ ਸਾਰਿਆਂ ਨੂੰ ਪ੍ਰਵਾਨ ਹੋਵੇ। 

 

ਵਿੱਤ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਕਨਫੈਡਰੇਸ਼ਨ ਆਵ੍ ਇੰਡੀਅਨ ਇੰਡਸਟ੍ਰੀ (ਸੀਆਈਆਈ) ਨਾਲ ਗੱਲਬਾਤ ਕਰਦਿਆਂ ਇਹ ਗੱਲਾਂ ਕਹੀਆਂ, ਜਿਸ ਦੀ ਸਥਾਪਨਾ ਦੇ 125 ਵਰ੍ਹੇ 2020 ਵਿੱਚ ਪੂਰੇ ਹੋ ਰਹੇ ਹਨ।  ਇਸ ਸ਼ਾਨਦਾਰ ਉਪਲੱਬਧੀ ਲਈ ਸੀਆਈਆਈ ਨੂੰ ਵਧਾਈ ਦਿੰਦਿਆਂ, ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਸੀਆਈਆਈ ਨੇ ਦੇਸ਼ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਇਸ ਦੇ ਮੈਂਬਰਾਂ ਨੇ ਆਪਣੇ-ਆਪਣੇ ਖੇਤਰ ਵਿੱਚ ਮਜ਼ਬੂਤ ਰੋਲ ਅਦਾ ਕੀਤਾ ਹੈ।  ਉਨ੍ਹਾਂ ਸੀਆਈਆਈ ਨੂੰ ਨੀਤੀ ਨਿਰਮਾਣ ਪ੍ਰਕਿਰਿਆ ਵਿੱਚ ਮਿਸਾਲ ਕਾਇਮ ਕਰਨ ਅਤੇ ਆਦਰਸ਼ ਸਥਾਪਿਤ ਕਰਨ ਦਾ ਸੱਦਾ ਦਿੱਤਾ । 

 

ਇਸ ਚਰਚਾ ਵਿੱਚ ਵਿੱਤ ਮੰਤਰਾਲਾ ਦੇ ਵਿੱਤ ਸਕੱਤਰ ਸ਼੍ਰੀ ਅਜੈ ਭੂਸ਼ਣ ਪਾਂਡੇਸ਼੍ਰੀ ਇੰਜੇਤੀ ਸ੍ਰੀਨਿਵਾਸ, ਸੱਕਤਰ, ਐੱਮਸੀਏ, ਸ਼੍ਰੀ ਦੇਬਾਸ਼ੀਸ਼ ਪਾਂਡਾ, ਸਕੱਤਰ, ਵਿਭਾਗ ਵਿੱਤ ਸੇਵਾ ਵਿਭਾਗ, ਡਾ. ਟੀ ਵੀ ਸੋਮਨਾਥਨ, ਸਕੱਤਰ, ਖਰਚਾ ਵਿਭਾਗ, ਸ਼੍ਰੀ ਤੁਹਿਨ ਕਾਂਤਾ ਪਾਂਡੇ, ਸਕੱਤਰ, ਨਿਵੇਸ਼ ਅਤੇ ਜਨਤਕ ਜਾਇਦਾਦ ਪ੍ਰਬੰਧਨ ਵਿਭਾਗ, ਸ਼੍ਰੀ ਤਰੁਣ ਬਜਾਜ, ਸਕੱਤਰ, ਵਿਭਾਗ ਆਰਥਿਕ ਮਾਮਲੇ ਅਤੇ ਕ੍ਰਿਸ਼ਨਮੂਰਤੀ ਸੁਬਰਾਮਨੀਅਮ, ਮੁੱਖ ਆਰਥਿਕ ਸਲਾਹਕਾਰ ਨੇ ਵੀ ਹਿੱਸਾ ਲਿਆ। 

 

ਵਿੱਤ ਮੰਤਰੀ ਨੇ ਕਿਹਾ ਕਿ ਉਦਯੋਗ  ਜਗਤ ਨੂੰ ਕਿਰਤੀਆਂ ਨਾਲ ਆਪਣੇ ਸਬੰਧਾਂ ਨੂੰ ਨਵੇਂ ਸਿਰੇ ਤੋਂ ਨਿਰਧਾਰਿਤ ਕਰਨ ਅਤੇ ਗ਼ੈਰ-ਹੁਨਰਮੰਦ ਕਿਰਤੀਆਂ ਸਮੇਤ ਸਾਰੇ ਹੀ ਕਿਰਤੀਆਂ ਲਈ ਯੋਜਨਾ ਬਣਾਉਣ ਦੀ ਲੋੜ ਹੈ।  ਉਨ੍ਹਾਂ ਉਦਯੋਗ  ਜਗਤ  ਨੂੰ ਗ਼ੈਰ- ਹੁਨਰਮੰਦ ਕਿਰਤੀਆਂ ਨੂੰ ਕੰਮ ਤੇ ਲਗਾਉਣ ਲਈ ਪੇਸ਼ੇਵਰਾਨਾ ਨਜ਼ਰੀਏ ਨਾਲ ਵਿਚਾਰ ਕਰਨ ਅਤੇ ਸਾਰੇ ਹੀ ਪੱਧਰਾਂ ਤੇ ਕਰਮਚਾਰੀਆਂ ਦਾ ਹੁਨਰ ਵਧਾਉਣ ਦੀ ਦਿਸ਼ਾ ਵਿੱਚ ਕੰਮ ਕਰਨ ਦੀ ਗੱਲ ਕਹੀ

 

ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਸੈਕਟਰ ਦੇ ਸਬੰਧ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਇੱਥੋਂ ਤੱਕ ਕਿ ਕੋਵਿਡ -19 ਤੋਂ ਪਹਿਲਾਂ ਵੀ ਗ੍ਰਾਮੀਣ ਇਲਾਕਿਆਂ ਵਿੱਚ ਉੱਦਮਾਂ ਦੀ ਸਹਾਇਤਾ ਲਈ ਐੱਮਐੱਸਐੱਮਈ ਅਤੇ ਐੱਨਬੀਐੱਫਸੀ ਵਾਸਤੇ ਸਪਸ਼ਟ ਰੂਪ ਵਿੱਚ ਮਾਰਗਦਰਸ਼ਨ ਅਰਥਾਤ ਹੈਂਡ ਹੋਲਡਿੰਗ ਦਾ ਐਲਾਨ ਕੀਤਾ ਗਿਆ ਸੀ।  ਉਨ੍ਹਾਂ ਕਿਹਾ ਕਿ ਵਾਧੂ ਮਿਆਦ ਦੇ ਕਰਜ਼ੇ ਅਤੇ ਵਰਕਿੰਗ ਕੈਪੀਟਲ ਲਈ ਕਰਜ਼ਾ ਉਪਲਬਧਤਾ ਦਾ ਉੱਦੇਸ਼ ਸਾਰੀਆਂ ਹੀ ਐੱਮਐੱਸਐੱਮਈ ਇਕਾਈਆਂ ਤੱਕ ਪਹੁੰਚਣਾ ਹੈ।  ਇਸ ਲਈ ਸਰਕਾਰ ਨੇ ਕਰਜ਼ਾ ਦੇਣ ਵਿੱਚ ਝਿਜਕ ਜਾਂ ਸੰਕੋਚ ਨੂੰ ਦੂਰ ਕਰਨ ਲਈ ਬੈਂਕਾਂ ਨੂੰ ਗਰੰਟੀ ਦਿੱਤੀ ਹੈ। ਉਨ੍ਹਾਂ  ਕਿਹਾ ਕਿ "ਸਰਕਾਰ ਲੌਕਡਾਊਨ ਦੇ ਬਾਅਦ ਵਿਸ਼ੇਸ਼ ਉਦੇਸ਼ ਕੰਪਨੀ ਨਾਲ ਪੂਰਨ ਤੇ ਅੰਸ਼ਿਕ ਗਰੰਟੀ ਪ੍ਰਦਾਨ ਕਰ ਰਹੀ ਹੈ, ਇਸ ਲਈ ਬੈਂਕਾਂ ਦੀ ਸੰਕੋਚ ਦੂਰ ਕਰ ਦਿੱਤਾ ਗਿਆ ਹੈ"।  

 

ਖੇਤੀਬਾੜੀ ਸਬੰਧੀ ਇੱਕ ਸਵਾਲ ਦੇ ਜਵਾਬ ਵਿੱਚ ਵਿੱਤ ਮੰਤਰੀ ਨੇ ਕਿਹਾ ਕਿ ਇਸ ਖੇਤਰ ਵਿੱਚ ਵਿਆਪਕ ਸੁਧਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ।  ਰਾਜ ਸਰਕਾਰਾਂ ਨਾਲ ਤਿੰਨ ਮਾਡਲ ਐਕਟ ਸਾਂਝੇ ਕੀਤੇ ਗਏ ਹਨ।  ਉਨ੍ਹਾਂ  ਕਿਹਾ ਕਿ ਕਈ ਰਾਜਾਂ ਨੇ ਭੂਮੀ-ਸੁਧਾਰਾਂ ਦੀ ਦਿਸ਼ਾ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

 

ਵਿੱਤ ਮੰਤਰੀ ਨੇ ਬੁਨਿਆਦੀ ਢਾਂਚੇ ਨਾਲ ਜੁੜੇ ਇੱਕ ਸਵਾਲ ਦਾ ਜਵਾਬ ਪੂਰੇ ਪ੍ਰਭਾਵਸ਼ਾਲੀ ਢੰਗ ਨਾਲ ਦਿੰਦਿਆਂ ਕਿਹਾ ਕਿ ਰਾਸ਼ਟਰੀ ਬੁਨਿਆਦੀ ਪਾਈਪ-ਲਾਈਨ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਤਾਂ ਜੋ ਮੰਗ ਨੂੰ ਵਿਆਪਕ ਰੂਪ ਵਿੱਚ ਹੁਲਾਰਾ ਮਿਲ ਸਕੇ।  ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਵੱਡੇ ਪ੍ਰੋਜੈਕਟਾਂ ਨੂੰ ਸਾਹਮਣੇ ਲਿਆਂਦਾ ਜਾਵੇਗਾ ਜੋ ਸਕਾਰਾਤਮਕ ਊਰਜਾ ਤੇ ਭਾਵਨਾਵਾਂ ਦਾ ਅਧਾਰ ਬਣਨਗੇ। 

 

ਵਿੱਤ ਮੰਤਰੀ ਨੇ ਕਿਹਾ ਕਿ ਜੀਐੱਸਟੀ ਦੇ ਮੁੱਦੇ ਤੇ ਨਿਰਪੱਖ ਤੇ ਖੁੱਲ੍ਹੀ ਚਰਚਾ ਹੋਈ ਹੈ ਜੋ ਵਸੂਲੀ ਦੇ ਮਾਮਲੇ ਵਿੱਚ ਇਸ ਤਿਮਾਹੀ ਵਿੱਚ ਹੇਠਲੇ ਪੱਧਰ ਤੇ ਆ ਗਈ ਹੈ।  ਉਨ੍ਹਾਂ ਕਿਹਾ ਕਿ ਇਸ ਤੇ ਵਿਚਾਰ ਵਟਾਂਦਰਾ ਚਲ ਰਿਹਾ ਹੈ। 

 

ਉਨ੍ਹਾਂ ਇਸ ਗੱਲ ਤੇ ਸਹਿਮਤੀ ਜਤਾਈ ਕਿ ਬਿਜਲੀ ਖੇਤਰ ਵਿੱਚ 90,000 ਕਰੋੜ ਰੁਪਏ ਦੀ ਨਕਦੀ ਪਾਉਣ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇਗੀ

 

ਗੱਲਬਾਤ ਦੌਰਾਨ ਇਸ ਗੱਲ ਤੇ ਵੀ ਚਿੰਤਾ ਪ੍ਰਗਟਾਈ ਗਈ ਕਿ ਭਾਰੀ ਤਣਾਅ ਹੇਠ ਵੱਡੇ ਉਦਯੋਗ ਵੀ ਕਈ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰ ਰਹੇ ਹਨ। ਵਿਸ਼ੇਸ਼ ਰੂਪ ਵਿੱਚ ਟੂਰਿਜ਼ਮ, ਆਟੋਮੋਟਿਵਸ ਅਤੇ ਸ਼ਹਿਰੀ ਹਵਾਬਾਜ਼ੀ ਦੇ ਖੇਤਰਾਂ ਦੀ ਸਥਿਤੀ ਤੇ  ਵਿਚਾਰ-ਵਟਾਂਦਰਾ ਕੀਤਾ ਗਿਆ।  ਇਨਾਂ ਮੁੱਦਿਆਂ ਤੋਂ ਇਲਾਵਾ ਨੌਕਰੀਆਂ ਦੀ ਸੁਰੱਖਿਆ, ਮੰਗ ਨੂੰ  ਵਧਾਉਣ ਅਤੇ ਵੱਡੇ ਕਾਰੋਬਾਰਾਂ ਦੀ ਮੁੜ-ਸੁਰਜੀਤੀ ਨੂੰ ਯਕੀਨੀ ਬਣਾਉਣ ਲਈ ਵੀ ਉਦਯੋਗ  ਜਗਤ ਨੂੰ ਬੇਨਤੀ ਕੀਤੀ ਗਈ। 

 

ਸੀਆਈਆਈ ਦੇ ਡਾਇਰੈਕਟਰ ਜਨਰਲ ਚੰਦਰਜੀਤ ਬੈਨਰਜੀ ਨੇ ਕਿਹਾ ਕਿ ਉੱਦਮੀਆਂ ਨੇ ਐੱਮਐੱਸਐੱਮਈ ਦੀ ਨਵੀਂ ਪਰਿਭਾਸ਼ਾ ਦਾ ਸੁਆਗਤ ਕੀਤਾ ਹੈ ਜਿਵੇਂ ਕਿ ਸੀਆਈਆਈ ਦੇ ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ।

 

****

 

ਆਰਐੱਮ/ਕੇਐੱਮਐੱਨ



(Release ID: 1625664) Visitor Counter : 190