ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)

ਯੂਪੀਐੱਸਸੀ ਦੁਆਰਾ ਪ੍ਰੀਖਿਆਵਾਂ ਦੇ ਨਵੇਂ ਕੈਲੰਡਰ ਦਾ ਐਲਾਨ 5 ਜੂਨ ਦੀ ਮੀਟਿੰਗ ਤੋਂ ਬਾਅਦ ਕੀਤਾ ਜਾਵੇਗਾ

प्रविष्टि तिथि: 20 MAY 2020 6:49PM by PIB Chandigarh

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਨੇ ਕੋਵਿਡ-19 ਕਾਰਨ ਰਾਸ਼ਟਰਵਿਆਪੀ ਪਾਬੰਦੀਆਂ ਦੇ ਤੀਜੇ ਪੜਾਅ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਇੱਕ ਵਿਸ਼ੇਸ਼ ਮੀਟਿੰਗ ਕੀਤੀ ਕਈ ਪਾਬੰਦੀਆਂ ਵਧਾਏ ਜਾਣ ਦਾ ਨੋਟਿਸ ਲੈਂਦਿਆਂ, ਕਮਿਸ਼ਨ ਨੇ ਫੈਸਲਾ ਲਿਆ ਕਿ ਮੌਜੂਦਾ ਸਮੇਂ ਲਈ ਪ੍ਰੀਖਿਆਵਾਂ ਅਤੇ ਇੰਟਰਵਿਊ  ਦੁਬਾਰਾ ਸ਼ੁਰੂ ਕਰਨਾ ਸੰਭਵ ਨਹੀਂ ਹੋਵੇਗਾ

 

ਕਮਿਸ਼ਨ ਨੇ ਹਾਲਾਂਕਿ ਕੇਂਦਰ ਸਰਕਾਰ ਅਤੇ ਵੱਖ-ਵੱਖ ਰਾਜਾਂ ਦੁਆਰਾ ਐਲਾਨੀਆਂ ਜਾ ਰਹੀਆਂ ਪ੍ਰਗਤੀਸ਼ੀਲ ਰਿਆਇਤਾਂ ਦਾ ਨੋਟਿਸ ਲਿਆ ਅਤੇ ਲੌਕਡਾਊਨ ਦੇ ਚੌਥੇ ਦੌਰ ਤੋਂ ਬਾਅਦ ਸਥਿਤੀ ਨੂੰ ਇੱਕ ਵਾਰ ਫਿਰ ਵਿਚਾਰਨ ਦਾ ਫ਼ੈਸਲਾ ਕੀਤਾ ਹੈ ਪਿਛਲੇ ਦੋ ਮਹੀਨਿਆਂ ਤੋਂ ਮੁਲਤਵੀ ਕੀਤੀਆਂ ਗਈਆਂ ਵੱਖ-ਵੱਖ ਪ੍ਰੀਖਿਆਵਾਂ ਅਤੇ ਇੰਟਰਵਿਊ ਦੇ ਉਮੀਦਵਾਰਾਂ ਨੂੰ ਕੁਝ ਸਪਸ਼ਟਤਾ ਦੇਣ ਦੇ ਮੱਦੇਨਜ਼ਰ, ਕਮਿਸ਼ਨ 5 ਜੂਨ, 2020 ਨੂੰ ਹੋਣ ਵਾਲੀ ਆਪਣੀ ਅਗਲੀ ਬੈਠਕ ਵਿੱਚ ਪ੍ਰੀਖਿਆਵਾਂ ਦੀ ਸੰਸ਼ੋਧਿਤ ਸਮਾਂ-ਸੂਚੀ ਜਾਰੀ ਕਰੇਗਾ

 

5 ਜੂਨ, 2020 ਨੂੰ ਕਮਿਸ਼ਨ ਦੀ ਬੈਠਕ ਤੋਂ ਬਾਅਦ, ਪ੍ਰੀਖਿਆਵਾਂ ਦਾ ਨਵਾਂ ਕੈਲੰਡਰ ਯੂਪੀਐੱਸਸੀ ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਕੀਤਾ ਜਾਵੇਗਾ

 

<><><><><>

 

ਵੀਜੀ/ਐੱਸਐੱਨਸੀ


(रिलीज़ आईडी: 1625653) आगंतुक पटल : 218
इस विज्ञप्ति को इन भाषाओं में पढ़ें: English , Marathi , Urdu , हिन्दी , Manipuri , Odia , Tamil , Telugu