ਸਿੱਖਿਆ ਮੰਤਰਾਲਾ

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਇਗਨੂ (IGNOU) ਦੇ ਔਨਲਾਈਨ ਐੱਮ ਏ (ਹਿੰਦੀ) ਪ੍ਰੋਗਰਾਮ ਦੀ ਸ਼ੁਰੂਆਤ ਕੀਤੀ

Posted On: 20 MAY 2020 8:10PM by PIB Chandigarh

 

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਅੱਜ ਫੇਸਬੁੱਕ ਦੇ ਇੱਕ ਲਾਈਵ ਸੈਸ਼ਨ ਜ਼ਰੀਏ ਇਗਨੂ (ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ) ਦੇ ਐੱਮਏ (ਹਿੰਦੀ) ਦਾ ਔਨਲਾਈਨ  ਪ੍ਰੋਗਰਾਮ ਲਾਂਚ ਕੀਤਾ। ਇਸ ਮੌਕੇ ਬੋਲਦਿਆਂ ਮੰਤਰੀ ਨੇ ਕਿਹਾ ਕਿ ਇਹ ਸਾਡੇ ''ਪੜ੍ਹੇ ਇੰਡੀਆ ਔਨਲਾਈਨ'' ਉਪਰਾਲੇ ਨੂੰ ਮਜਬੂਤੀ ਪ੍ਰਦਾਨ ਕਰੇਗਾ ਤੇ ਨਾਲ ਹੀ ਉਨ੍ਹਾਂ ਇਗਨੂ ਦੀ ਔਨਲਾਈਨ  ਸਿੱਖਿਆ ਦੇ ਪਸਾਰੇ ਵਿੱਚ ਭੂਮਿਕਾ ਦੀ ਸ਼ਲਾਘਾ ਵੀ  ਕੀਤੀ। ਉਨ੍ਹਾਂ ਨੇ ਹਿੰਦੀ ਭਾਸ਼ਾ ਦੀ ਨਾ ਸਿਰਫ ਭਾਰਤ ਵਿੱਚ, ਸਗੋਂ ਮਾਰੀਸ਼ਸ, ਫੀਜੀ, ਸੁਰੀਨਾਮ ਆਦਿ ਹੋਰ ਦੇਸ਼ਾਂ  ਵਿੱਚ ਭੂਮਿਕਾ 'ਤੇ ਜ਼ੋਰ ਦਿੱਤਾ।

 

ਮੰਤਰੀ ਨੇ ਇਹ ਵੀ ਕਿਹਾ ਕਿ ਨੈਸ਼ਨਲ ਡਿਜੀਟਲ ਲਾਈਬ੍ਰੇਰੀ (ਐੱਨਐੱਲਡੀ), ਸਵਯੰ, ਸਵਯੰ ਪ੍ਰਭਾ, ਦੀਕਸ਼ਾ ਜਿਹੇ ਉਪਰਾਲਿਆਂ ਵਾਲੇ ਹੋਰ ਪਲੈਟਫਾਰਮ ਭਾਰਤ ਵਿੱਚ ਲੱਖਾਂ ਵਿਦਿਆਰਥੀਆਂ ਨੂੰ ਸਿੱਖਿਆ ਮੁਹੱਈਆ ਕਰਵਾ ਰਹੇ ਹਨ ਅਤੇ ਇਸ ਦਿਸ਼ਾ ਵਿੱਚ ਇਗਨੂ ਦੇ ਉਪਰਾਲੇ ਹੋਰ ਹੁੰਗਾਰਾ ਦੇਣਗੇ। ਉਨ੍ਹਾਂ ਨੇ ਗ਼ੈਰ ਪਹੁੰਚ ਵਾਲਿਆਂ ਤੱਕ ਕਿਫਾਇਤੀ ਔਨਲਾਈਨ  ਸਿੱਖਿਆ ਦੀ ਪਹੁੰਚ ਲਈ ਸਰਕਾਰ ਦੀ ਪ੍ਰਤੀਬੱਧਤਾ ਦੋਹਰਾਈ ਤੇ ਕਿਹਾ ਕਿ ਇਸ ਪ੍ਰਤੀ ਇਗਨੂ ਦੀ ਹਿੱਸੇਦਾਰੀ 'ਤੇ ਬਹੁਤਾ ਬੋਝ ਨਹੀਂ ਪਾਇਆ ਜਾ ਸਕਦਾ।

 

ਇਗਨੂ ਦੇ ਵਾਇਸ ਚਾਂਸਲਰ ਪ੍ਰੋਫੈਸਰ ਨਾਗੇਸ਼ਵਰ ਰਾਓ ਨੇ ਇਗਨੂ ਵੱਲੋਂ ਲਾਂਚ ਕੀਤੇ ਹੋਰ ਔਨਲਾਈਨ  ਪ੍ਰੋਗਰਾਮਾ ਬਾਰੇ ਜਾਣਪਛਾਣ ਕਰਵਾਈ ਤੇ ਮੰਤਰੀ ਨੂੰ ਯੂਨੀਵਰਸਿਟੀ ਵੱਲੋਂ ਉਚੇਰੀ ਸਿੱਖਿਆ ਲਈ ਔਨਲਾਈਨ  ਸਪੇਸ ਲਈ ਚੁੱਕੇ ਗਏ ਹੋਰ ਕਦਮਾਂ ਬਾਰੇ ਜਾਣੂ ਕਰਵਾਇਆ।

 

ਇਗਨੂ ਦੇ ਪ੍ਰੋ-ਵਾਇਸ ਚਾਂਸਲਰ ਪ੍ਰੋਫੈਸਰ ਸਤਿਆਕਾਮ ਨੇ ਕਿਹਾ ਕਿ ਐੱਮਏ ਹਿੰਦੀ ਔਨਲਾਈਨ  ਪ੍ਰੋਗਰਾਮ ਮੰਤਰੀ ਦੇ ਮਾਰਗਦਰਸ਼ਨ ਅਤੇ ਅਗਵਾਈ ਤੋਂ ਬਿਨਾ ਸੰਭਵ ਨਹੀਂ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਤੇ ਉਨ੍ਹਾਂ ਦੀ ਟੀਮ ਨੂੰ ਅਥਾਹ ਖੁਸ਼ੀ ਹੋਈ ਹੈ ਕਿ ਸਿੱਖਿਆ ਮੰਤਰੀ ਹਿੰਦੀ ਅਤੇ ਹਿੰਦੀ ਸਾਹਿਤ ਦੇ ਮਹਾਨ ਪ੍ਰਸਤਾਵਕ ਹਨ।

 

ਯੂਨੀਵਰਸਿਟੀ ਨੇ ਹਿੰਦੀ 'ਚ ਐੱਮਏ ਤੋਂ ਇਲਾਵਾ ਗਾਂਧੀ ਐਂਡ ਪੀਸ ਸਟਡੀਜ਼, ਬੀਏ ਇਨ ਟੂਰਿਜ਼ਮ ਸਟਡੀਜ਼, ਅਰਬੀ 'ਚ ਸਰਟੀਫੀਕੇਟ ਕੋਰਸ, ਸੂਚਨਾ ਟੈਕਨੋਲੋਜੀ 'ਚ ਸਰਟੀਫੀਕੇਟ, ਲਾਈਬ੍ਰੇਰੀ ਅਤੇ ਇਨਫਰਮੇਸ਼ਨ ਸਾਈਂਸ ਦੇ ਪ੍ਰੋਗਰਾਮ ਵੀ ਲਾਂਚ ਕੀਤੇ।

 

ਇਗਨੂ ਆਪਣੇ  www.iop.ignouonline.ac.in ਪੋਰਟਲ ਜ਼ਰੀਏ ਔਨਲਾਈਨ  ਕੋਰਸਾਂ ਦੀ ਪੇਸ਼ਕਸ਼ ਕਰਦੀ ਹੈ। ਔਨਲਾਈਨ  ਪ੍ਰੋਗਰਾਮਾਂ ਵਿੱਚ ਵੀਡੀਓ ਤੇ ਆਡੀਓ ਲੈਕਚਰ, ਟਿਉਟੋਰੀਅਲ ਆਦਿ ਸ਼ਾਮਲ ਹਨ, ਜਿਹੜੇ ਕਿ ਵੈਬਸਾਈਟ 'ਤੇ ਇੱਕ ਕਲਿੱਕ ਨਾਲ ਹੀ ਉਪਲਬਧ ਹੁੰਦੇ ਹਨ। ਸੈਸ਼ਨ ਦਾ ਇਗਨੂ ਦੇ ਗਿਆਨ ਦਰਸ਼ਨ ਟੀਵੀ ਚੈਨਲ, ਗਿਆਨ ਧਾਰਾ ਅਤੇ ਫੇਸਬੁੱਕ ਪੇਜ 'ਤੇ ਲਾਈਵ ਬਰੌਡਕਾਸਟ ਕੀਤਾ ਗਿਆ 

 

******

 

ਐੱਨਬੀ/ਏਕੇਜੇ/ਏਕੇ



(Release ID: 1625612) Visitor Counter : 187