ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਸੂਖਮ,ਲਘੂ ਅਤੇ ਦਰਮਿਆਨੇ ਉੱਦਮ ਮੰਤਰੀ ਸ਼੍ਰੀ ਗਡਕਰੀ ਨੇ ਕੋਵਿਡ ਦੇ ਬਾਅਦ ਦੀ ਸਥਿਤੀ ਨਾਲ ਮੁਕਾਬਲਾ ਕਰਨ ਦੇ ਲਈ ਟੈਕਨੋਲੋਜੀ ਅੱਪਗ੍ਰੇਡੇਸ਼ਨ ਅਤੇ ਵਿਦੇਸ਼ੀ ਨਿਵੇਸ਼ ਆਕਰਸ਼ਿਤ ਕਰਨ 'ਤੇ ਜ਼ੋਰ ਦਿੱਤਾ
Posted On:
20 MAY 2020 5:21PM by PIB Chandigarh
ਕੇਂਦਰੀ ਸੂਖਮ,ਲਘੂ ਅਤੇ ਦਰਮਿਆਨੇ ਉੱਦਮ ਅਤੇ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕੋਵਿਡ ਦੇ ਬਾਅਦ ਦੀ ਸਥਿਤੀ ਵਿੱਚ ਅੱਗੇ ਵਧਣ ਦੇ ਲਈ ਸੂਖਮ,ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਖੇਤਰ ਨੂੰ ਵਿਦੇਸ਼ੀ ਨਿਵੇਸ਼ ਆਕਰਸ਼ਿਤ ਕਰਨ ਅਤੇ ਟੈਕਨੋਲੋਜੀ ਅੱਪਗ੍ਰੇਡੇਸ਼ਨ 'ਤੇ ਵਿਚਾਰ ਕਰਨ ਦਾ ਸੱਦਾ ਦਿੱਤਾ ਹੈ।ਉਨ੍ਹਾਂ ਨੇ ਕਿਹਾ ਕਿ ਸੂਖਮ,ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਖੇਤਰ ਦੇ ਲਈ ਪ੍ਰਧਾਨ ਮੰਤਰੀ ਦੁਆਰਾ ਐਲਾਨੇ ਰਾਹਤ ਪੈਕੇਜ ਦਾ ਉਪਯੋਗ ਦਰਮਿਆਨੇ ਅਤੇ ਲਘੂ ਉਦਯੋਗ ਦੁਆਰਾ ਕੀਤਾ ਜਾਣਾ ਚਾਹੀਦਾ ਹੈ ਤਾਕਿ ਉਹ ਫਿਰ ਤੋਂ ਆਪਣੀਆਂ ਗਤੀਵਿਧੀਆਂ ਸ਼ੂਰੂ ਕਰ ਸਕਣ। ਅੱਜ ਨਾਗਪੁਰ ਤੋਂ ਦੋ ਅਲੱਗ-ਅਲੱਗ ਵੀਡੀਓ ਕਾਨਫਰੰਸ ਜ਼ਰੀਏ ਕਨਫੈੱਡਰੇਸ਼ਨ ਆਵ੍ ਫਰੀਦਾਬਾਦ ਐਸੋਸੀਏਸ਼ਨ ਅਤੇ ਮਟੀਰੀਅਲ ਰਿਸਾਈਕਲਿੰਗ ਅੇਸੋਸੀਏਸ਼ਨ ਆਵ੍ ਇੰਡੀਆ ਦੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਮੰਤਰੀ ਸ਼੍ਰੀ ਗਡਕਰੀ ਨੇ ਕਿਹਾ, ਇਹ ਪੈਕੇਜ ਸਥਾਨਕ ਸਵਦੇਸ਼ੀ ਉਦਯੋਗ ਨੂੰ ਨਵੇਂ ਜੀਵਨ ਦੀ ਊਰਜਾ ਦੇਵੇਗਾ।
ਸ਼੍ਰੀ ਗਡਕਰੀ ਨੇ ਕਿਹਾ ਕਿ ਵਿੱਤ ਮੰਤਰੀ ਦੁਆਰਾ ਐਲਾਨੇ ਪ੍ਰੋਤਸਾਹਨ ਪੈਕੇਜ ਸੂਖਮ,ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਖੇਤਰ ਦੇ ਲਈ ਕਾਫੀ ਮਦਦਗਾਰ ਸਾਬਤ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਇਸ 31 ਮਾਰਚ ਤੱਕ, ਲਗਭਗ 6 ਲੱਖ ਸੂਖਮ,ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਦਾ ਪੁਨਰਗਠਨ ਕੀਤਾ ਗਿਆ ਅਤੇ ਇਸ ਸਾਲ 31 ਦਸੰਬਰ ਤੱਕ ਹੋਰ 25 ਲੱਖ ਉੱਦਮਾਂ ਦਾ ਪੁਨਰਗਠਨ ਕੀਤਾ ਜਾਵੇਗਾ। ਹੋਰਨਾਂ ਫੰਡਾਂ ਨੂੰ ਜੋੜ ਕੇ 10 ਹਜ਼ਾਰ ਕਰੋੜ ਰੁਪਏ ਦੇ ਫੰਡ (ਫੰਡ ਆਵ੍ ਫੰਡਸ) ਨੂੰ 50 ਹਜ਼ਾਰ ਕਰੋੜ ਰੁਪਏ ਤੱਕ ਕੀਤਾ ਜਾਵੇਗਾ।
ਸ਼੍ਰੀ ਗਡਕਰੀ ਨੇ ਸੂਖਮ,ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਨਕਦੀ (ਤਰਲਤਾ) ਨੂੰ ਇਕੁਇਟੀ ਬਜ਼ਾਰ ਨਾਲ ਜੋੜਨ ਦੀ ਵੀ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਸੂਖਮ,ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਇਕਾਈਆਂ ਦਾ ਸਮਰਥਨ ਕਰੇਗੀ, ਜਿਨ੍ਹਾਂ ਦੀ ਰੇਟਿੰਗ ਚੰਗੀ ਹੈ।ਸਰਕਾਰ ਅਜਿਹੇ ਉੱਦਮਾਂ ਦੇ ਸ਼ੇਅਰ ਬਜ਼ਾਰ ਪੂੰਜੀ ਵਿੱਚ 7.5 ਪ੍ਰਤੀਸ਼ਤ ਦੀ ਹਿੱਸੇਦਾਰੀ ਸਾਂਝਾ ਕਰੇਗੀ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ 45 ਦਿਨਾਂ ਦੇ ਅੰਦਰ ਸੂਖਮ,ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਦੀ ਸੰਪੂਰਨ ਬਕਾਇਆ ਰਕਮ ਦਾ ਭੁਗਤਾਨ ਕਰਨ ਦੇ ਲਈ ਕਿਹਾ ਗਿਆ ਹੈ।ਸ਼੍ਰੀ ਗਡਕਰੀ ਨੇ ਕਿਹਾ ਕਿ ਉਨ੍ਹਾਂ ਨੇ ਵੱਡੇ ਉਦਯੋਗ ਨੂੰ ਵੀ ਅਜਿਹਾ ਕਰਨ ਦੀ ਤਾਕੀਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੰਤਰਾਲੇ ਦੇ ਸਮਾਧਾਨ ਪੋਰਟਲ ਨੇ ਸੂਖਮ,ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਨੂੰ ਲਗਭਗ 40 ਹਜ਼ਾਰ ਕਰੋੜ ਰੁਪਏ ਦਾ ਭੁਗਤਾਨ ਜਾਰੀ ਕਰਨ ਵਿੱਚ ਮਦਦ ਕੀਤੀ ਹੈ।ਉਨ੍ਹਾਂ ਇਹ ਵੀ ਕਿਹਾ, ਵੱਡੇ ਉਦਯੋਗਾਂ ਦੇ ਸਪਲਾਈ ਆਰਡਰ ਦੇ ਅਧਾਰ 'ਤੇ ਅਜਿਹੀਆਂ ਇਕਾਈਆਂ ਨੂੰ ਕਰਜ਼ ਪ੍ਰਦਾਨ ਕਰਨ ਦੀ ਵੀ ਯੋਜਨਾ ਹੈ।
ਸ਼੍ਰੀ ਗਡਕਰੀ ਸੂਖਮ,ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਖੇਤਰ ਦੀ ਪਰਿਭਾਸ਼ਾ ਵਿੱਚ ਬਦਲਾਅ ਨੂੰ ਲੈ ਕੇ ਬਹੁਤ ਉਤਸ਼ਾਹਿਤ ਸਨ। ਉਨ੍ਹਾਂ ਨੇ ਕਿਹਾ ਕਿ ਇਸ ਖੇਤਰ ਵਿੱਚ ਨਿਵੇਸ਼ ਦੀ ਸੀਮਾ ਵਧਾਉਣ ਨਾਲ ਉਦਯੋਗ ਨੂੰ ਕਾਫੀ ਹੁਲਾਰਾ ਮਿਲੇਗਾ, ਜਿਸ ਨਾਲ ਹੁਣ ਉੱਦਮਾਂ ਨੂੰ ਬੈਂਕਾਂ ਤੋਂ ਅਸਾਨੀ ਨਾਲ ਕਰਜ਼ ਪ੍ਰਾਪਤ ਹੋਵੇਗਾ।ਸੂਖਮ,ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਖੇਤਰ ਲੰਬੇ ਸਮੇਂ ਤੋਂ ਇਸ ਸੋਧ ਦੀ ਮੰਗ ਕਰ ਰਿਹਾ ਸੀ। ਇਸ ਤਰ੍ਹਾਂ ਗਲੋਬਲ ਟੈਂਡਰਿੰਗ ਮਾਪਦੰਡਾਂ ਵਿੱਚ ਢਿੱਲ ਵੀ ਇੱਕ ਕਮਾਲ ਦਾ ਕਦਮ ਹੈ।
ਸ਼੍ਰੀ ਗਡਕਰੀ ਨੇ ਉਦਯੋਗ ਪ੍ਰਤੀਨਿਧੀਆਂ ਨੂੰ ਇਕੱਠੇ ਜੁੜਨ ਅਤੇ ਪ੍ਰਸਤਾਵਿਤ ਦਿੱਲੀ-ਮੁੰਬਈ ਗ੍ਰੀਨ ਐਕਸਪ੍ਰੈੱਸਵੇ ਦੇ ਚਾਰੇ ਪਾਸੇ ਉਦਯੋਗਿਕ ਕਲਸਟਰ ਬਣਾਉਣ 'ਤੇ ਵਿਚਾਰ ਕਰਨ ਦੀ ਤਾਕੀਦ ਕੀਤੀ, ਜਿੱਥੇ ਜ਼ਮੀਨ ਦੀਆਂ ਕੀਮਤਾਂ ਘੱਟ ਹਨ। ਉਨ੍ਹਾਂ ਨੇ ਕਿਹਾ ਕਿ ਉਹ ਅਜਿਹੇ ਸਾਰੇ ਪ੍ਰਸਤਾਵਾਂ ਦਾ ਸੁਆਗਤ ਕਰਨਗੇ ਅਤੇ ਇਸ ਦਿਸ਼ਾ ਵਿੱਚ ਉਦਯੋਗ ਦੀ ਮਦਦ ਕਰਨਗੇ।
***
ਆਰਸੀਜੇ/ਐੱਮਐੱਸ/ਐੱਸਕੇਪੀ
(Release ID: 1625607)
Visitor Counter : 265