ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਪਰਸੋਨਲ ਅਤੇ ਟ੍ਰੇਨਿੰਗ ਵਿਭਾਗ ਨੇ ਗਰਭਵਤੀ ਮਹਿਲਾ ਅਧਿਕਾਰੀਆਂ ਅਤੇ ਸਟਾਫ ਮੈਂਬਰਾਂ ਨੂੰ ਦਫ਼ਤਰ ਆਉਣ ਤੋਂ ਛੂਟ ਦਿੱਤੀ। ਦਫ਼ਤਰ ਆਉਣ ਵਾਲੇ ਦਿੱਵਯਾਂਗਾਂ ਲਈ ਵੀ ਇਸੇ ਤਰਾਂ ਦੀ ਛੂਟ ਦਿੱਤੀ ਗਈ।

Posted On: 20 MAY 2020 8:16PM by PIB Chandigarh

ਪਰਸੋਨਲ ਅਤੇ ਟ੍ਰੇਨਿੰਗ ਵਿਭਾਗ (ੜੀਓਪੀਟੀ) ਨੇ ਗਰਭਵਤੀ ਮਹਿਲਾ ਅਧਿਕਾਰੀਆਂ ਅਤੇ ਸਟਾਫ ਮੈਂਬਰਾਂ ਨੂੰ ਦਫ਼ਤਰ ਆਉਣ ਤੋਂ ਛੂਟ ਦਿੱਤੀ ਹੈ ਇਹ ਜਾਣਕਾਰੀ ਕੇਂਦਰੀ ਉੱਤਰ ਪੂਰਬੀ ਖੇਤਰ ਵਿਕਾਸ,ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨਾਂ, ਪਰਮਾਣੂ ਉਰਜਾ ਅਤੇ ਪੁਲਾੜ ਲਈ ਰਾਜ ਮੰਤਰੀ (ਸੁਤੰਤਰ ਚਾਰਜ) ਡਾ. ਜਿਤੇਂਦਰ ਸਿੰਘ ਨੇ ਅੱਜ ਨਵੀਂ ਦਿੱਲੀ ਵਿਖੇ ਦਿੱਤੀ

ਉਨ੍ਹਾਂ ਕਿਹਾ, ਇਸ ਬਾਰੇ ਇੱਕ ਸਰਕੂਲਰ ਜਾਰੀ ਕੀਤਾ ਗਿਆ ਹੈ ਅਤੇ ਇਸ ਤਰ੍ਹਾਂ ਦੀਆਂ ਹਿਦਾਇਤਾਂ ਵੱਖ-ਵੱਖ ਮੰਤਰਾਲਿਆਂ / ਵਿਭਾਗਾਂ ਦੇ ਨਾਲ-ਨਾਲ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੁਆਰਾ  ਵੀ ਜਾਰੀ ਕੀਤੇ ਜਾਣ ਦੀ ਉਮੀਦ ਹੈ

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਗਰਭਵਤੀ ਮਹਿਲਾ ਕਰਮਚਾਰੀ ਜੋ ਪਹਿਲਾਂ ਹੀ ਜਣੇਪਾ ਛੁੱਟੀ ਤੇ ਨਹੀਂ ਹਨ, ਨੂੰ ਵੀ ਦਫ਼ਤਰ ਵਿੱਚ ਆਉਣ ਤੋਂ ਛੂਟ ਦਿੱਤੀ ਜਾਵੇਗੀ ਦਿੱਵਯਾਂਗ ਵਿਅਕਤੀਆਂ ਨੂੰ ਦਫ਼ਤਰ ਵਿੱਚ  ਆਉਣ ਲਈ ਇਸੇ ਤਰ੍ਹਾਂ ਦੀ ਛੂਟ ਦਿੱਤੀ ਜਾਵੇਗੀ

ਪਰਸੋਨਲ ਅਤੇ ਟ੍ਰੇਨਿੰਗ ਵਿਭਾਗ (ੜੀਓਪੀਟੀ) ਦੁਆਰਾ ਜਾਰੀ ਤਾਜ਼ਾ ਸਰਕੂਲਰ ਵਿੱਚ  ਇਹ ਵੀ ਕਿਹਾ ਗਿਆ ਹੈ ਕਿ ਅਜਿਹਾ ਸਰਕਾਰੀ ਕਰਮਚਾਰੀ, ਜਿਸ ਦੀ ਸਿਹਤ ਖਰਾਬ ਹੋਣ ਕਾਰਨ ਲੌਕਡਾਊਨ ਹੋਣ ਤੋਂ ਪਹਿਲਾਂ ਹੀ ਇਲਾਜ ਚਲ ਰਿਹਾ ਸੀ, ਨੂੰ ਵੀ ਸੀਜੀਐੱਚਐੱਸ / ਸੀਐੱਸ (ਐੱਮਏ) ਨਿਯਮਾਂ ਦੇ ਅਧੀਨ ਕੀਤਾ ਗਿਆ ਸੀ, ਜੋ ਵੀ ਲਾਗੂ ਹੁੰਦਾ ਹੈ , ਦੇ ਅਨੁਸਾਰ, ਇਲਾਜ ਕਰਨ ਵਾਲੇ ਡਾਕਟਰ ਦੀ ਇਲਾਜ ਸਬੰਧੀ ਰਿਪੋਰਟ ਪੇਸ਼ ਕਰਨ ਤੋਂ ਛੂਟ ਦਿੱਤੀ ਜਾਵੇਗੀ

ਇਹ ਮਹੱਤਵਪੂਰਨ ਹੈ ਕਿ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਆਉਣ ਅਤੇ ਜਾਣ ਲਈ ਵੱਖਰੇ ਸਮੇਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਬੇਲੋੜੀ ਭੀੜ ਤੋਂ ਬਚਣ ਲਈ, ਸਾਰੇ ਵਿਭਾਗ ਦੇ ਮੁਖੀਆਂ ਨੂੰ ਸਮੇਂ ਦੇ ਤਿੰਨ ਸਮੂਹ ਬਣਾਉਣ ਦੀ ਸਲਾਹ ਦਿੱਤੀ ਗਈ ਹੈ ਇਹ ਕ੍ਰਮਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ, ਸਵੇਰੇ 9:30 ਵਜੇ ਤੋਂ ਸ਼ਾਮ 6 ਵਜੇ ਅਤੇ ਸਵੇਰੇ 10 ਵਜੇ ਤੋਂ ਸ਼ਾਮ 6:30 ਵਜੇ ਤੱਕ ਹੋਣਗੇ

ਹਾਲਾਂਕਿ ਡਿਪਟੀ ਸੈਕਟਰੀ ਦੇ ਪੱਧਰ ਤੋਂ ਉੱਪਰਲੇ ਅਧਿਕਾਰੀਆਂ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਸਾਰੇ ਕਾਰਜਕਾਰੀ ਦਿਨਾਂ ਵਿੱਚ  ਦਫ਼ਤਰ ਵਿੱਚ  ਮੌਜੂਦ ਰਹਿਣ, ਪਰ ਡਿਪਟੀ ਸੈਕਟਰੀ ਦੇ ਪੱਧਰ ਤੋਂ ਹੇਠਾਂ ਅਧਿਕਾਰੀ ਅਤੇ ਕਰਮਚਾਰੀ ਹਰ ਬਦਲਵੇਂ ਦਿਨ 50% ਹਾਜ਼ਰੀ ਨਾਲ ਦਫ਼ਤਰ ਆਉਣਗੇ ਜਿਹੜੇ ਨਹੀਂ ਹਨ, ਉਨ੍ਹਾਂ ਨੂੰ ਲਾਜ਼ਮੀ ਤੌਰ 'ਤੇ ਘਰ ਤੋਂ ਕੰਮ ਕਰਨਾ ਚਾਹੀਦਾ ਹੈ ਅਤੇ ਟੈਲੀਫੋਨ ਅਤੇ ਹੋਰ ਇਲੈਕਟ੍ਰੌਨਿਕ ਸਾਧਨਾ ਦੁਆਰਾ ਉਪਲਬਧ ਹੋਣਾ ਚਾਹੀਦਾ ਹੈ

ਡਾ. ਜਿਤੇਂਦਰ ਸਿੰਘ ਨੇ ਪਰਸੋਨਲ ਮੰਤਰਾਲੇ ਦੇ ਕਰਮਚਾਰੀਆਂ ਦੀ ਸ਼ਲਾਘਾ ਕੀਤੀ ਕਿ ਉਹ ਲੌਕਡਾਊਨ ਦੇ ਪੂਰੇ ਸਮੇਂ ਦੌਰਾਨ ਪੂਰੀ ਪ੍ਰਤੀਬੱਧਤਾ ਨਾਲ ਕੰਮ ਕਰਦੇ ਰਹੇ ਡਾ. ਜਿਤੇਂਦਰ ਸਿੰਘ ਨੇ ਕਿਹਾ, ਦਰਅਸਲ, ਕੁਝ ਸਟਾਫ ਮੈਂਬਰ ਵੀਕੈਂਡ ਦੇ ਦੌਰਾਨ ਵੀ ਘਰੋਂ ਕੰਮ ਕਰ ਰਹੇ ਸਨ ਜੋ ਆਮ ਤੌਰ ਉੱਤੇ ਦਫ਼ਤਰ ਬੰਦ ਹੋਣ ਸਮੇਂ ਨਹੀਂ ਹੁੰਦਾ ਹੈ

ਡਾ: ਜਿਤੇਂਦਰ ਸਿੰਘ ਨੇ ਕਿਹਾ ਕਿ ਦਫ਼ਤਰਾਂ ਵਿੱਚ ਕੰਮਕਾਜ ਜਾਰੀ ਰੱਖਣ ਨੂੰ ਯਕੀਨੀ ਬਣਾਉਣ ਦੇ, ਨਾਲ- ਨਾਲ ਹੀ ਅਧਿਕਾਰੀਆਂ ਦੀ ਭਲਾਈ ਅਤੇ ਸੁਰੱਖਿਆ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ

   *****

ਵੀਜੀ / ਐੱਸਐੱਨਸੀ



(Release ID: 1625606) Visitor Counter : 174