ਮੰਤਰੀ ਮੰਡਲ

ਮੰਤਰੀ ਮੰਡਲ ਨੇ “ਮਾਈਕ੍ਰੋ ਫੂਡ ਪ੍ਰੋਸੈੱਸਿੰਗ ਉੱਦਮਾਂ ਨੂੰ ਰਸਮੀ ਰੂਪ ਦੇਣ ਦੀ ਯੋਜਨਾ” ਨੂੰ ਪ੍ਰਵਾਨਗੀ ਦਿੱਤੀ

Posted On: 20 MAY 2020 2:27PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ 10,000 ਹਜ਼ਾਰ ਕਰੋੜ ਰੁਪਏ  ਦੇ ਖਰਚ ਨਾਲ ਸਰਬ ਭਾਰਤੀ ਪੱਧਰ ਉੱਤੇ ਅਸੰਗਠਿਤ ਖੇਤਰ ਲਈ ਇੱਕ ਨਵੀਂ ਕੇਂਦਰ ਪ੍ਰਾਯੋਜਿਤ ਮਾਈਕ੍ਰੋ ਫੂਡ ਪ੍ਰੋਸੈੱਸਿੰਗ ਉੱਦਮਾਂ ਨੂੰ ਰਸਮੀ ਰੂਪ ਦੇਣ ਦੀ ਯੋਜਨਾ  (ਐੱਫਐੱਮਈ) ਨੂੰ ਪ੍ਰਵਾਨਗੀ  ਦੇ ਦਿੱਤੀ ਹੈ।  ਇਸ ਖ਼ਰਚ ਨੂੰ 60:40  ਦੇ ਅਨਪਾਤ ਵਿੱਚ ਭਾਰਤ ਸਰਕਾਰ ਅਤੇ ਰਾਜਾਂ  ਦੇ ਦੁਆਰਾ ਸਾਂਝਾ ਕੀਤਾ ਜਾਵੇਗਾ ।

ਯੋਜਨਾ ਦਾ ਵੇਰਵਾ :

ਉਦੇਸ਼ :

 • ਮਾਈਕ੍ਰੋ ਫੂਡ ਪ੍ਰੋਸੈੱਸਿੰਗ  ਇਕਾਈਆਂ  ਦੇ ਦੁਆਰਾ ਵਿੱਤ ਪਹੁੰਚ ਵਿੱਚ ਵਾਧਾ
 • ਟੀਚਾਗਤ ਉੱਦਮਾਂ  ਦੇ ਮਾਲੀਏ ਵਿੱਚ ਵਾਧਾ
 • ਫੂਡ ਕੁਆਲਿਟੀ ਅਤੇ ਸੁਰੱਖਿਆ ਮਾਪਦੰਡਾਂ ਦਾ ਅਨੁਪਾਲਨ
 • ਸਮਰਥਨ ਪ੍ਰਣਾਲੀਆਂ ਦੀ ਸਮਰੱਥਾ ਨੂੰ ਸੁਦ੍ਰਿੜ੍ਹ ਬਣਾਉਣਾ
 • ਅਸੰਗਠਿਤ ਖੇਤਰ ਤੋਂ ਰਸਮੀ ਖੇਤਰ ਵਿੱਚ ਪਾਰਗਮਨ
 • ਮਹਿਲਾ ਉੱਦਮੀਆਂ ਅਤੇ ਖਾਹਿਸ਼ੀ ਜ਼ਿਲ੍ਹਿਆਂ ਉੱਤੇ ਵਿਸ਼ੇਸ਼ ਧਿਆਨ
 • ਕਚਰੇ ਤੋਂ ਧਨ ਕਮਾਉਣ ਦੀਆਂ ਗਤੀਵਿਧੀਆਂ ਨੂੰ ਪ੍ਰੋਤਸਾਹਨ
 • ਕਬਾਇਲੀ ਜ਼ਿਲ੍ਹਿਆਂ ਲਘੂ ਵਣ ਉਤਪਾਦ ਉੱਤੇ ਧਿਆਨ

ਮੁੱਖ ਵਿਸ਼ੇਸ਼ਤਾਵਾਂ :

 

 • ਕੇਂਦਰ ਪ੍ਰਾਯੋਜਿਤ ਯੋਜਨਾ ।  ਖ਼ਰਚ ਨੂੰ 60:40  ਦੇ ਅਨੁਪਾਤ ਵਿੱਚ ਭਾਰਤ ਸਰਕਾਰ ਅਤੇ ਰਾਜਾਂ  ਦੇ ਦੁਆਰਾ ਸਾਂਝਾ ਕੀਤਾ ਜਾਵੇਗਾ ।
 • 2,00,000 ਮਾਈਕ੍ਰੋ -ਉੱਦਮਾਂ ਨੂੰ ਕਰਜ਼ ਨਾਲ ਜੁੜੀ ਸਬਸਿਡੀ  ਜ਼ਰੀਏ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ
 • ਯੋਜਨਾ ਨੂੰ 2020 - 21 ਤੋਂ 2024 - 25 ਤੱਕ ਲਈ 5 ਸਾਲ ਦੀ ਮਿਆਦ ਲਈ ਲਾਗੂ ਕੀਤਾ ਜਾਵੇਗਾ ।
 • ਸਮੂਹ ਦ੍ਰਿਸ਼ਟੀਕੋਣ
 • ਖ਼ਰਾਬ ਹੋਣ ਵਾਲੀਆਂ ਵਸਤਾਂ ਉੱਤੇ ਵਿਸ਼ੇਸ਼ ਧਿਆਨ

 

ਵਿਅਕਤੀਗਤ ਮਾਈਕ੍ਰੋ ਇਕਾਈਆਂ ਨੂੰ ਸਹਾਇਤਾ :

 

 • 10 ਲੱਖ ਤੱਕ ਦੀ ਲਾਗਤ ਵਾਲੀ ਜਾਇਜ਼ ਪ੍ਰੋਜੈਕਟ ਦੇ ਮਾਈਕ੍ਰੋ ਉੱਦਮਾਂ ਨੂੰ 35% ਦੀ ਦਰ ਨਾਲ ਕਰਜ਼ੇ ਨਾਲ ਜੁੜੀ ਸਬਸਿਡੀ ਮਿਲੇਗੀ ।
 • ਲਾਭਾਰਥੀ ਦਾ ਯੋਗਦਾਨ ਨਿਊਨਤਮ 10% ਅਤੇ ਬਾਕੀ ਦਾ ਕਰਜ਼ਾ ਹੋਵੇਗਾ ।

 

                                                                                                               ਐੱਫਪੀਓ/ਐੱਸਐੱਚਜੀ/ ਸਹਿਕਾਰੀ ਸਭਾਵਾਂ ਨੂੰ ਸਹਾਇਤਾ :

 

 • ਵਰਕਿੰਗ ਕੈਪੀਟਲ ਅਤੇ ਛੋਟੇ ਉਪਕਰਣਾਂ ਲਈ ਮੈਬਰਾਂ ਲਈ ਕਰਜ਼ੇ ਲਈ ਐੱਸਐੱਚਜੀ  ਨੂੰ ਸ਼ੁਰੂਆਤੀ ਪੂੰਜੀ
 • ਅਗਲੇ / ਪਿਛਲੇ ਲਿਕੇਂਜ ਆਮ ਬੁਨਿਆਦੀ ਢਾਂਚੇ ਪੈਕੇਜਿੰਗ ਮਾਰਕੀਟਿੰਗ ਅਤੇ ਬਰਾਂਡਿੰਗ ਲਈ ਅਨੁਦਾਨ
 • ਸਕਿੱਲ ਟ੍ਰੇਨਿੰਗ ਅਤੇ ਹੈਂਡ ਹੋਲਡਿੰਗ ਸਮਰਥਨ
 • ਕਰਜ਼ੇ ਨਾਲ ਜੁੜੀ ਪੂੰਜੀ ਸਬਸਿਡੀ

 

ਲਾਗੂਕਰਨ ਸ਼ੈਡਿਊਲ :

 

 • ਯੋਜਨਾ ਨੂੰ ਸਰਬ ਭਾਰਤੀ ਪੱਧਰ ਉੱਤੇ ਸ਼ੁਰੂ ਕੀਤਾ ਜਾਵੇਗਾ
 • ਕਰਜ਼ੇ ਨਾਲ ਜੁੜੀ ਸਹਾਇਤਾ ਸਬਸਿਡੀ 2,00,000 ਇਕਾਈਆਂ ਨੂੰ ਪ੍ਰਦਾਨ ਕੀਤੀ ਜਾਵੇਗੀ ।
 • ਵਰਕਿੰਗ ਕੈਪੀਟਲ ਅਤੇ ਛੋਟੇ ਉਪਕਰਣਾਂ ਲਈ ਮੈਬਰਾਂ ਲਈ ਕਰਜ਼ੇ ਲਈ ਐੱਸਐੱਚਜੀ  ਨੂੰ  (4 ਲੱਖ ਰੁਪਏ ਪ੍ਰਤੀ ਐੱਸਐੱਚਜੀ)  ਦੀ ਸ਼ੁਰੂਆਤੀ ਪੂੰਜੀ ਦਿੱਤੀ ਜਾਵੇਗੀ
 • ਅਗਲੇ / ਪਿਛਲੇ ਲਿਕੇਂਜ ਆਮ ਬੁਨਿਆਦੀ ਢਾਂਚੇ ਪੈਕੇਜਿੰਗ ਮਾਰਕੀਟਿੰਗ ਅਤੇ ਬਰਾਂਡਿੰਗ ਲਈ ਐੱਫਪੀਓ ਨੂੰ ਅਨੁਦਾਨ ਪ੍ਰਦਾਨ ਕੀਤਾ ਜਾਵੇਗਾ ।

ਪ੍ਰਸ਼ਾਸਨਿਕ ਅਤੇ ਲਾਗੂਕਰਨ ਤੰਤਰ

 • ਇਸ ਯੋਜਨਾ ਦੀ ਨਿਗਰਾਨੀ ਫੂਡ ਪ੍ਰੋਸੈੱਸਿੰਗ  ਉਦਯੋਗ ਮੰਤਰੀ  ਦੀ ਪ੍ਰਧਾਨਗੀ ਵਿੱਚ ਇੱਕ ਅੰਤਰ - ਮੰਤਰੀ ਪੱਧਰੀ ਅਧਿਕਾਰ ਪ੍ਰਾਪਤ ਕਮੇਟੀ  ( ਆਈਐੱਮਈਸੀ)   ਦੇ ਦੁਆਰਾ ਕੇਂਦਰ  ਦੇ ਪੱਧਰ ਉੱਤੇ ਕੀਤੀ ਜਾਵੇਗੀ ।
 • ਮੁੱਖ ਸਕੱਤਰ ਦੀ ਪ੍ਰਧਾਨਗੀ ਵਿੱਚ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਇੱਕ ਕਮੇਟੀ ਐੱਸਐੱਚਜੀ/ਐੱਫਪੀਓ/ ਕੋਆਪਰੇਟਿਵ  ਦੇ ਦੁਆਰਾ ਨਵੀਆਂ ਇਕਾਈਆਂ ਦੀ ਸਥਾਪਨਾ ਅਤੇ ਮਾਈਕ੍ਰੋ ਇਕਾਈਆਂ  ਦੇ ਵਿਸਤਾਰ ਲਈ ਪ੍ਰਸਤਾਵਾਂ ਦੀ ਨਿਗਰਾਨੀ ਅਤੇ ਸਿਫਾਰਸ਼ ਕਰੇਗੀ ।
 • •        ਰਾਜ/ ਕੇਂਦਰ ਸ਼ਾਸਿਤ ਪ੍ਰਦੇਸ਼ ਇਸ ਯੋਜਨਾ  ਦੇ ਲਾਗੂਕਰਨ ਲਈ ਵਿਭਿੰਨ ਗਤੀਵਿਧੀਆਂ ਨੂੰ ਸ਼ਾਮਲ ਕਰਦੇ ਹੋਏ ਸਲਾਨਾ ਕਾਰਜ ਯੋਜਨਾ ਤਿਆਰ ਕਰਨਗੇ ।
 • ਇਸ ਪ੍ਰੋਗਰਾਮ ਵਿੱਚ ਤੀਜੇ ਪੱਖ ਦਾ ਇੱਕ ਮੁੱਲਾਂਕਣ ਅਤੇ ਮੱਧਕਾਲੀ ਸਮੀਖਿਆ ਤੰਤਰ ਵੀ ਬਣਾਇਆ ਜਾਵੇਗਾ ।

 

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਨੋਡਲ ਵਿਭਾਗ ਅਤੇ ਏਜੰਸੀ

 

 • ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਇਸ ਯੋਜਨਾ ਦੇ ਲਾਗੂਕਰਨ ਲਈ ਇੱਕ ਨੋਡਲ ਵਿਭਾਗ ਅਤੇ ਏਜੰਸੀ ਨੂੰ ਅਧਿਸੂਚਿਤ ਕਰਨਗੇ
 • ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਨੋਡਲ ਏਜੰਸੀ  ( ਐੱਸਐੱਨਏ )  ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇਸ ਯੋਜਨਾ ਨੂੰ ਲਾਗੂ ਕਰਨ ਲਈ ਉੱਤਰਦਾਈ ਹੋਣ  ਦੇ ਨਾਲ - ਨਾਲ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਪੱਧਰ ਅੱਪਗ੍ਰੇਡੇਸ਼ਨ ਯੋਜਨਾ ਦੀ ਤਿਆਰੀ ਅਤੇ ਪ੍ਰਮਾਣੀਕਰਨ ਸਮੂਹ ਵਿਕਾਸ ਯੋਜਨਾ ਇਕਾਈਆਂ ਅਤੇ ਸਮੂਹਾਂ ਆਦਿ ਨੂੰ ਸਹਾਇਤਾ ਪ੍ਰਦਾਨ ਕਰਦੇ ਹੋਏ ਜ਼ਿਲ੍ਹਾ ਖੇਤਰੀ ਪੱਧਰ ਉੱਤੇ ਸਰੋਤ ਸਮੂਹ ਦੇ ਕਾਰਜ ਦੀ ਨਿਗਰਾਨੀ ਕਰੇਗੀ ।

 

ਰਾਸ਼ਟਰੀ ਪੋਰਟਲ ਅਤੇ ਐੱਮਆਈਐੱਸ

 

 • ਇੱਕ ਰਾਸ਼ਟਰੀ ਪੋਰਟਲ ਦੀ ਸਥਾਪਨਾ ਕੀਤੀ ਜਾਵੇਗੀ ਜਿੱਥੇ ਆਵੇਦਕ/ਵਿਅਕਤੀਗਤ ਉੱਦਮੀ ਇਸ ਯੋਜਨਾ ਵਿੱਚ ਸ਼ਾਮਲ ਹੋਣ ਲਈ ਆਵੇਦਨ ਕਰ ਸਕਦੇ ਹਨ ।
 • ਯੋਜਨਾ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਰਾਸ਼ਟਰੀ ਪੋਰਟਲ ਉੱਤੇ ਸੰਚਾਲਿਤ ਕੀਤਾ ਜਾਵੇਗਾ ।

ਕਨਵਰਜੈਂਸ ਫਰੇਮਵਰਕ

 •  ਭਾਰਤ ਸਰਕਾਰ ਅਤੇ ਰਾਜ ਸਰਕਾਰਾਂ  ਦੇ ਦੁਆਰਾ ਲਾਗੂਕਰਨ  ਦੇ ਅਨੁਸਾਰ ਮੌਜੂਦਾ ਯੋਜਨਾਵਾਂ ਤੋਂ ਸਹਾਇਤਾ ਵੀ ਇਸ ਯੋਜਨਾ  ਅਨੁਸਾਰ ਲਈ ਜਾ ਸਕੇਗੀ ।
 • ਇਹ ਯੋਜਨਾ ਉਨ੍ਹਾਂ ਅੰਤਰਾਲਾਂ ਨੂੰ ਭਰਨ ਦਾ ਕਾਰਜ ਕਰੇਗੀ ਜਿੱਥੇ ਹੋਰ ਸਰੋਤਾਂ ਖਾਸ ਕਰਕੇ ਪੂੰਜੀ ਨਿਵੇਸ਼ਹੈਂਡ ਹੋਲਡਿੰਗ ਸਹਾਇਤਾਟ੍ਰੇਨਿੰਗ ਅਤੇ ਕਾਮਨ ਬੁਨਿਆਦੀ ਢਾਂਚੇ ਲਈ ਸਹਾਇਤਾ ਉਪਲੱਬਧ ਨਹੀਂ ਹੈ

 

ਪ੍ਰਭਾਵ ਅਤੇ ਰੋਜ਼ਗਾਰ ਸਿਰਜਣਾ :

 • ਕਰੀਬ ਅੱਠ ਲੱਖ ਮਾਈਕ੍ਰੋ – ਉੱਦਮਾਂ ਨੂੰ ਸੂਚਨਾ ਬਿਹਤਰ ਵਿਵਰਣ ਅਤੇ ਰਸਮੀ ਪਹੁੰਚ  ਰਾਹੀਂ ਲਾਭ ਹੋਵੇਗਾ
 •  ਵਿਸਤਾਰ ਅਤੇ ਅੱਪਗ੍ਰੇਡੇਸ਼ਨ ਲਈ 2,00,000 ਮਾਈਕ੍ਰੋ ਉੱਦਮਾਂ ਤੱਕ ਕਰਜ਼ੇ ਨਾਲ ਜੁੜੀ ਸਬਸਿਡੀ ਅਤੇ ਹੈਂਡਹੋਲਡਿੰਗ ਸਹਾਇਤਾ ਨੂੰ ਵਧਾਇਆ ਜਾਵੇਗਾ ।
 •  ਇਹ ਉਨ੍ਹਾਂ ਨੂੰ ਗਠਿਤ ਵਿਕਸਿਤ ਅਤੇ ਪ੍ਰਤੀਯੋਗੀ ਬਣਨ ਦੇ ਸਮਰੱਥ ਬਣਾਵੇਗਾ ।
 •  ਇਸ ਪ੍ਰੋਜੈਕਟ ਨਾਲ ਨੌ ਲੱਖ ਕੁਸ਼ਲ ਅਤੇ ਅਰਧ ਕੁਸ਼ਲ ਨੌਕਰੀਆਂ  ਦੀ ਸਿਰਜਣਾ ਦੀ ਸੰਭਾਵਨਾ ਹੈ ।
 •  ਇਸ ਯੋਜਨਾ ਵਿੱਚ ਖਾਹਿਸ਼ੀ ਜ਼ਿਲ੍ਹਿਆਂ ਵਿੱਚ ਮੌਜੂਦਾ ਮਾਈਕ੍ਰੋ ਫੂਡ ਪ੍ਰੋਸੈੱਸਿੰਗ  ਉੱਦਮੀਆਂਮਹਿਲਾ ਉੱਦਮੀਆਂ ਅਤੇ ਉੱਦਮੀਆਂ ਦੀ ਕਰਜ਼ੇ ਤੱਕ ਪਹੁੰਚ ਵਧਾਇਆ ਜਾਣਾ ਸ਼ਾਮਲ ਹੈ ।
 •  ਸੰਗਠਿਤ ਬਜ਼ਾਰ  ਨਾਲ ਬਿਹਤਰ ਬਿਹਤਰ ਏਕੀਕਰਣ
 •  ਸੌਰਟਿਗ ਗ੍ਰੇਡਿੰਗ ਪ੍ਰੋਸੈੱਸਿੰਗ  ਪੈਕੇਜਿੰਗ ਭੰਡਾਰਨ ਆਦਿ ਜਿਹੀਆਂ ਸਮਾਨ ਸੇਵਾਵਾਂ ਤੱਕ ਪਹੁੰਚ ਵਿੱਚ ਵਾਧਾ ।

 

***************

ਵੀਆਰਆਰਕੇ/ਐੱਸਐੱਚ(Release ID: 1625603) Visitor Counter : 195