ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
ਮੰਤਰੀ ਮੰਡਲ ਨੇ ਮਾਲੀਆ ਵੰਡ ਦੇ ਅਧਾਰ ‘ਤੇ ਕੋਲਾ / ਲਿਗਨਾਈਟ ਦੀ ਵਿਕਰੀ ਲਈ ਕੋਲਾ ਅਤੇ ਲਿਗਨਾਈਟ ਖਾਣਾਂ / ਬਲਾਕਾਂ ਦੀ ਨਿਲਾਮੀ ਲਈ ਕਾਰਜਪ੍ਰਣਾਲੀ ਅਪਣਾਉਣ ਅਤੇ ਕੋਕਿੰਗ ਕੋਲ ਲਿੰਕੇਜ ਦੇ ਕਾਰਜਕਾਲ ਨੂੰ ਵਧਾਉਣ ਦੀ ਪ੍ਰਵਾਨਗੀ ਦਿੱਤੀ
ਕੋਲੇ ਤੋਂ ਵੱਧ ਤੋਂ ਵੱਧ ਮਾਲੀਆ ਹਾਸਲ ਕਰਨ ਲਈ ਉਨਮੁੱਖ ਹੋਣ ਤੋਂ ਲੈ ਕੇ ਬਜ਼ਾਰ ਵਿੱਚ ਜਲਦੀ ਤੋਂ ਜਲਦੀ ਵੱਧ ਤੋਂ ਵੱਧ ਕੋਲਾ ਉਪਲਬਧ ਕਰਵਾਉਣ ਲਈ ਦ੍ਰਿਸ਼ਟੀਕੋਣ ਵਿੱਚ ਆਦਰਸ਼ ਬਦਲਾਅ
ਵਧੇਰੇ ਬਜ਼ਾਰਮੁਖੀ ਮਾਲੀਆ ਸ਼ੇਅਰ ਨਿਲਾਮੀ ਪੱਧਤੀ ਤੋਂ ਪਹਿਲਾਂ ਤੋਂ ਤੈਅ ਰੁਪਏ ਪ੍ਰਤੀ ਟਨ ਅਧਾਰ ਨਿਲਾਮੀ ਪੱਧਤੀ ਤੋਂ ਸਿਰਫ ਇੱਕ ਕਦਮ ਦੂਰ
ਕਾਰਜ ਪੱਧਤੀ ਨਾਲ ਉਚਿਤ ਕੰਪੀਟੀਸ਼ਨ ਆਉਂਦਾ ਹੈ ਜਿਸ ਨਾਲ ਬਲਾਕਾਂ ਲਈ ਬਜ਼ਾਰ ਕੀਮਤਾਂ ਦਾ ਪਤਾ ਚਲਦਾ ਹੈ ਅਤੇ ਕੋਲਾ ਬਲਾਕਾਂ ਦਾ ਤੇਜ਼ੀ ਨਾਲ ਵਿਕਾਸ ਹੁੰਦਾ ਹੈ
ਮਾਈਨਿੰਗ ਲੀਜ਼ ਏਰੀਆ ਵਿੱਚ ਕੋਲ ਬੈੱਡ ਮੀਥੇਨ ਦੇ ਕਮਰਸ਼ੀਅਲ ਦੋਹਨ ਦੀ ਆਗਿਆ ਦੇਣਾ
ਕੋਲੇ ਦੀ ਖਾਣ ਤੋਂ ਕੋਲੇ ਦੇ ਜਲਦੀ ਉਤਪਾਦਨ ਦੀ ਸਥਿਤੀ ਵਿੱਚ ਮਾਲੀਆ ਹਿੱਸੇਦਾਰੀ ਭੁਗਤਾਨ ਵਿੱਚ ਛੂਟ
ਸਵੱਛ ਕੋਲਾ ਵਿਕਲਪ - ਗੈਸੀਫਿਕੇਸ਼ਨ ਜਾਂ ਦ੍ਰਵੀਕਰਨ ਲਈ ਕੋਲੇ ਦੀ ਖਪਤ ਜਾਂ ਵਿਕਰੀ ਵਿੱਚ ਛੂਟ
ਵੱਡੇ ਨਿਵੇਸ਼ ਤੋਂ ਪ੍ਰਤੱਖ ਅਤੇ ਅਪ੍ਰਤੱਖ ਰੋਜ਼ਗਾਰ ਪੈਦਾ ਹੋਣਗੇ
ਗ਼ੈਰ-ਨਿਯਮਿਤ ਖੇਤਰ ਲਿੰਕੇਜ ਨਿਲਾਮੀ ਵਿੱਚ ਕੋਕਿੰਗ ਕੋਲ ਲਿੰਕੇਜ ਦਾ ਕਾਰਜਕਾਲ 30 ਸਾਲ ਤੱਕ ਵਧਿਆ
Posted On:
20 MAY 2020 2:12PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਮਾਲੀਆ ਵੰਡ ਦੇ ਅਧਾਰ ‘ਤੇ ਕੋਲਾ/ਲਿਗਨਾਈਟ ਦੀ ਵਿਕਰੀ ਲਈ ਕੋਲਾ ਅਤੇ ਲਿਗਨਾਈਟ ਖਾਣਾਂ/ਬਲਾਕਾਂ ਦੀ ਨਿਲਾਮੀ ਲਈ ਕਾਰਜਪ੍ਰਣਾਲੀ ਅਪਣਾਉਣ ਅਤੇ ਕੋਕਿੰਗ ਕੋਲ ਲਿੰਕੇਜ ਦੇ ਕਾਰਜਕਾਲ ਨੂੰ ਵਧਾਉਣ ਦੀ ਪ੍ਰਵਾਨਗੀ ਦਿੱਤੀ।
ਇਹ ਪੱਧਤੀ ਦੱਸਦੀ ਹੈ ਕਿ ਮਾਲੀਆ ਹਿੱਸੇਦਾਰੀ ਹੀ ਬੋਲੀਆਂ ਲਗਾਉਣ ਦਾ ਪੈਮਾਨਾ ਹੋਵੇਗਾ। ਬੋਲੀਕਾਰਾਂ ਨੂੰ ਸਰਕਾਰ ਨੂੰ ਅਦਾ ਕਰਨ ਵਾਲੇ ਮਾਲੀਏ ਦੇ ਇੱਕ ਅਨੁਪਾਤ ਵਿੱਚ ਹਿੱਸੇ ਲਈ ਬੋਲੀ ਲਗਾਉਣ ਦੀ ਜ਼ਰੂਰਤ ਹੋਵੇਗੀ। ਨਿਮਨ ਮੁੱਲ ਮਾਲੀਆ ਹਿੱਸੇਦਾਰੀ ਦਾ 4% ਹੋਵੇਗਾ। ਬੋਲੀ ਮਾਲੀਆ ਹਿੱਸੇਦਾਰੀ ਦੀ ਪ੍ਰਤੀਸ਼ੱਤਤਾ 10 % ਤੱਕ ਪਹੁੰਚਣ ਤੱਕ ਮਾਲੀਆ ਹਿੱਸੇਦਾਰੀ 0.5 % ਦੇ ਗੁਣਕਾਂ ਵਿੱਚ ਸਵੀਕਾਰ ਕੀਤੀ ਜਾਵੇਗੀ ਅਤੇ ਉਸ ਦੇ ਬਾਅਦ ਮਾਲੀਆ ਹਿੱਸੇਦਾਰੀ ਦੇ 0.25% ਗੁਣਕਾਂ ਵਿੱਚ ਬੋਲੀ ਸਵੀਕਾਰ ਕੀਤੀ ਜਾਵੇਗੀ। ਕੋਲੇ ਦੀ ਖਾਣ ਤੋਂ ਕੋਲੇ ਦੀ ਵਿਕਰੀ ਅਤੇ/ਜਾਂ ਵਰਤੋਂ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ।
ਵਧੇਰੇ ਬਜ਼ਾਰਮੁਖੀ ਮਾਲੀਆ ਸ਼ੇਅਰ ਨਿਲਾਮੀ ਪੱਧਤੀ ਤੋਂ ਪਹਿਲਾਂ ਤੈਅ ਰੁਪਏ ਪ੍ਰਤੀ ਟਨ ਅਧਾਰ ਨਿਲਾਮੀ ਪੱਧਤੀ ਸਿਰਫ ਇੱਕ ਕਦਮ ਦੂਰ ਕਾਰਜ ਪੱਧਤੀ ਨਾਲ ਉਚਿਤ ਕੰਪੀਟੀਸ਼ਨ ਆਉਂਦਾ ਹੈ ਜਿਸ ਨਾਲ ਬਲਾਕਾਂ ਲਈ ਬਜ਼ਾਰ ਕੀਮਤਾਂ ਦਾ ਪਤਾ ਚਲਦਾ ਹੈ ਅਤੇ ਕੋਲੇ ਬਲਾਕਾਂ ਦਾ ਤੇਜ਼ੀ ਨਾਲ ਵਿਕਾਸ ਹੁੰਦਾ ਹੈ ਇਹ ਕਾਰਜ ਪੱਧਤੀ ਜਲਦੀ ਤੋਂ ਜਲਦੀ ਬਜ਼ਾਰ ਵਿੱਚ ਅਧਿਕਤਮ ਕੋਲਾ ਉਪਲਬਧ ਕਰਵਾਉਣ ‘ਤੇ ਕੇਂਦ੍ਰਿਤ ਹੈ ਅਤੇ ਇਹ ਬਜ਼ਾਰ ਵਿੱਚ ਉਚਿਤ ਕੰਪੀਟੀਸ਼ਨ ਲਿਆਉਂਦਾ ਹੈ ਜਿਸ ਨਾਲ ਬਲਾਕਾਂ ਲਈ ਬਜ਼ਾਰ ਕੀਮਤਾਂ ਦਾ ਪਤਾ ਚਲਦਾ ਹੈ ਅਤੇ ਕੋਲਾ ਬਲਾਕਾਂ ਦੇ ਤੇਜ਼ੀ ਨਾਲ ਵਿਕਾਸ ਦੀ ਆਗਿਆ ਦਿੰਦਾ ਹੈ। ਕੋਲਾ ਖੇਤਰਾਂ, ਖਾਸ ਕਰਕੇ ਮਾਈਨਿੰਗ ਖੇਤਰ ਵਿੱਚ ਵੱਡੇ ਨਿਵੇਸ਼ ਨਾਲ ਪ੍ਰਤੱਖ ਅਤੇ ਅਪ੍ਰਤੱਖ ਤੌਰ 'ਤੇ ਰੋਜ਼ਗਾਰ ਪੈਦਾ ਹੋਵੇਗਾ ਅਤੇ ਇਨ੍ਹਾਂ ਖੇਤਰਾਂ ਦੇ ਆਰਥਿਕ ਵਿਕਾਸ 'ਤੇ ਇਸ ਦਾ ਚੰਗਾ ਪ੍ਰਭਾਵ ਪਵੇਗਾ।
ਸਫਲ ਬੋਲੀਕਾਰ ਨੂੰ ਮਾਸਿਕ ਭੁਗਤਾਨ ਕਰਨ ਦੀ ਜ਼ਰੂਰਤ ਹੋਵੇਗੀ ਜਿਸ ਦਾ ਨਿਰਧਾਰਨ ਉਤਪਾਦ ਦੇ ਰੂਪ ਵਿੱਚ ਕੀਤਾ ਜਾਵੇਗਾ:
1. ਮਾਲੀਆ ਹਿੱਸੇਦਾਰੀ (ਅੰਤਿਮ ਬੋਲੀ) ਦੀ ਪ੍ਰਤਿਸ਼ੱਤਤਾ (%)
2. ਕੋਲੇ ਦੀ ਉਹ ਮਾਤਰਾ ਜਿਸ 'ਤੇ ਵੈਧਾਨਿਕ ਰਾਇਲਟੀ ਮਹੀਨੇ ਦੇ ਦੌਰਾਨ ਡਿਊ ਹੋਵੇਗੀ। ਅਤੇ,
3. ਅੰਦਾਜ਼ਨ ਮੁੱਲ ਜਾਂ ਅਸਲ ਮੁੱਲ, ਇਨ੍ਹਾਂ ਵਿੱਚੋਂ ਵੀ ਜ਼ਿਆਦਾ ਹੋਵੇ
ਪੇਸ਼ਗੀ ਰਕਮ ਕੋਲਾ ਖਾਣ ਦੇ ਅਨੁਮਾਨਿਤ ਭੂਗੋਲਿਕ ਭੰਡਾਰਾਂ ਦੇ ਮੁੱਲ ਦਾ 0.25% ਹੋਵੇਗੀ ਜੋ ਕਿ 4 ਬਰਾਬਰ ਕਿਸ਼ਤਾਂ ਵਿੱਚ ਡਿਊ ਹੋਵੇਗੀ। ਹਾਲਾਂਕਿ, ਪੇਸ਼ਗੀ ਰਕਮ ਉਪਰੋਕਤ ਵਿਧੀ ਅਨੁਸਾਰ ਜਾਂ ਹੇਠਾਂ ਦੱਸੀ ਗਈ ਪੱਧਤੀ ਤੋਂ ਅਸਲ ਗਣਨਾ ਦੇ ਅਨੁਸਾਰ ਜੋ ਵੀ ਘੱਟ ਹੋਵੇ, ਡਿਊ ਹੋਵੇਗੀ: -
ਖਾਣਾਂ ਵਿੱਚ ਭੁਗੋਲਿਕ ਭੰਡਾਰ (ਐੱਮਟੀ)
|
ਪੇਸ਼ਗੀ ਰਕਮ ਦੀ ਅਧਿਕਤਮ ਸੀਮਾ (ਕਰੋੜ ਰੁਪਏ ਵਿੱਚ)
|
|
|
|
|
ਇਹ ਮਾਈਨਿੰਗ ਲੀਜ਼ ਖੇਤਰ ਵਿੱਚ ਮੌਜੂਦ ਸੀਬੀਐੱਮ ਦੇ ਕਮਰਸ਼ੀਅਲ ਦੋਹਨ ਦੀ ਵੀ ਆਗਿਆ ਦਿੰਦਾ ਹੈ।
ਇਹ ਕਾਰਜ ਪੱਧਤੀ ਸਫਲ ਬੋਲੀਕਾਰ ਨੂੰ ਕੋਲਾ ਖਾਣ ਦੇ ਕੋਲੇ ਦੇ ਜਲਦੀ ਉਤਪਾਦਨ ਦੀ ਸਥਿਤੀ ਤੇ ਗੈਸੀਫਿਕੇਸ਼ਨ ਜਾਂ ਦ੍ਰਵੀਕਰਨ ਲਈ ਕੋਲੇ ਖਾਣ ਨਾਲ ਸਲਾਨਾ ਅਧਾਰ ‘ਤੇ ਕੁੱਲ੍ਹ ਕੋਲੇ ਦੀ ਖਪਤ ਜਾਂ ਵਿਕਰੀ ਜਾਂ ਦੋਹਾਂ ਲਈ ਮਾਲੀਏ ਦੀ ਹਿੱਸੇਦਾਰੀ ਵਿੱਚ ਛੂਟ ਦੀ ਪੇਸ਼ਕਸ਼ ਦੇ ਰੂਪ ਵਿੱਚ ਪ੍ਰੋਤਸਾਹਨ ਪ੍ਰਦਾਨ ਕਰਦਾ ਹੈ।
ਕੋਲੇ ਦੀ ਖਾਣਾਂ ਦੀ ਨਿਲਾਮੀ / ਵੰਡ ਤੋਂ ਪ੍ਰਾਪਤ ਕੁੱਲ ਮਾਲੀਆ ਕੋਲੇ ਵਾਲੇ ਰਾਜਾਂ ਨੂੰ ਮਿਲੇਗਾ। ਇਸ ਪੱਧਤੀ ਨਾਲ ਉਨ੍ਹਾਂ ਨੂੰ ਵਧੇਰੇ ਮਾਲੀਏ ਦੇ ਨਾਲ ਉਤਸ਼ਾਹਿਤ ਕੀਤਾ ਜਾਵੇਗਾ ਜਿਸ ਦਾ ਇਸਤੇਮਾਲ ਪਿਛੜੇ ਇਲਾਕਿਆਂ ਅਤੇ ਆਦਿਵਾਸੀਆਂ ਸਮੇਤ ਉਨ੍ਹਾਂ ਦੇ ਵਸਨੀਕਾਂ ਦੇ ਵਿਕਾਸ ‘ਤੇ ਕੀਤਾ ਜਾ ਸਕਦਾ ਹੈ। ਇਸ ਨਾਲ ਦੇਸ਼ ਦੇ ਪੂਰਬੀ ਹਿੱਸੇ ਦੇ ਰਾਜ ਵਿਸ਼ੇਸ਼ ਤੌਰ 'ਤੇ ਲਾਭਵੰਦ ਹੋਣਗੇ।
ਗ਼ੈਰ-ਨਿਯੰਤ੍ਰਿਤ ਖੇਤਰ ਲਿੰਕੇਜ ਨਿਲਾਮੀ ਵਿੱਚ ਕੋਕਿੰਗ ਕੋਲ ਲਿੰਕੇਜ ਦਾ ਕਾਰਜਕਾਲ 30 ਸਾਲਾਂ ਤੱਕ ਵਧਾ ਦਿੱਤਾ ਗਿਆ ਹੈ।
******
ਵੀਆਰਆਰਕੇ/ਐੱਸਐੱਚ
(Release ID: 1625601)
Visitor Counter : 206