ਮੰਤਰੀ ਮੰਡਲ
ਮੰਤਰੀ ਮੰਡਲ ਨੇ ਐੱਨਬੀਐੱਫਸੀ / ਐੱਚਐੱਫਸੀ ਦੀ ਨਕਦੀ ਦੀ ਸਮੱਸਿਆ ਦੇ ਸਮਾਧਾਨ ਲਈ ਵਿਸ਼ੇਸ਼ ਨਕਦੀ ਯੋਜਨਾ ਨੂੰ ਪ੍ਰਵਾਨਗੀ ਦਿੱਤੀ
Posted On:
20 MAY 2020 2:19PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ ਗ਼ੈਰ - ਬੈਂਕਿੰਗ ਵਿੱਤੀ ਕੰਪਨੀਆਂ ਅਤੇ ਆਵਾਸ ਵਿੱਤ ਕੰਪਨੀਆਂ ਦੀ ਨਕਦੀ ਦੀ ਸਥਿਤੀ ਵਿੱਚ ਸੁਧਾਰ ਲਈ ਵਿੱਤ ਮੰਤਰਾਲੇ ਦੁਆਰਾ ਉਨ੍ਹਾਂ ਦੇ ਵਾਸਤੇ ਇੱਕ ਨਵੀਂ ਵਿਸ਼ੇਸ਼ ਨਕਦੀ ਯੋਜਨਾ ਸ਼ੁਰੂ ਕਰਨ ਦੇ ਪ੍ਰਸਤਾਵ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।
ਵਿੱਤੀ ਪ੍ਰਭਾਵ:
ਸਰਕਾਰ ਲਈ ਇਸ ਦਾ ਸਿੱਧਾ ਵਿੱਤੀ ਇਰਾਦਾ 5 ਕਰੋੜ ਰੁਪਏ ਹੈ ਜੋ ਵਿਸ਼ੇਸ਼ ਉਦੇਸ਼ ਵਾਹਨ (ਐੱਸਪੀਡਬਲਿਊ) ਲਈ ਇਕੁਇਟੀ ਯੋਗਦਾਨ ਹੋ ਸਕਦਾ ਹੈ। ਇਸ ਦੇ ਇਲਾਵਾ, ਸਰਕਾਰ ਲਈ ਇਸ ਵਿੱਚ ਸ਼ਾਮਲ ਗਰੰਟੀ ਸ਼ੁਰੂ ਹੋਣ ਤੱਕ ਕੋਈ ਵਿੱਤੀ ਪ੍ਰਭਾਵ ਨਹੀਂ ਹੈ। ਹਾਲਾਂਕਿ, ਅਜਿਹਾ ਹੋਣ ‘ਤੇ ਸਰਕਾਰ ਦੀ ਜ਼ਿੰਮੇਵਾਰੀ ਦੀ ਸੀਮਾ ਡਿਫਾਲਟ ਰਕਮ ਦੇ ਬਰਾਬਰ ਹੁੰਦੀ ਹੈ ਜੋ ਕਿ ਗਰੰਟੀ ਦੀ ਉੱਚਤਮ ਸੀਮਾ ‘ਤੇ ਨਿਰਭਰ ਕਰਦੀ ਹੈ। ਕੁੱਲ ਗਰੰਟੀ ਦੀ ਉੱਚਤਮ ਸੀਮਾ 30, 000 ਕਰੋੜ ਰੁਪਏ ਤੈਅ ਕੀਤੀ ਗਈ ਹੈ ਜੋ ਜ਼ਰੂਰਤ ਦੇ ਅਨੁਸਾਰ ਲੋੜੀਂਦੀ ਰਕਮ ਤੱਕ ਵਧਾਈ ਜਾ ਸਕਦੀ ਹੈ।
ਯੋਜਨਾ ਦਾ ਵਿਵਰਣ:
ਸਰਕਾਰ ਨੇ ਗ਼ੈਰ - ਬੈਂਕਿੰਗ ਵਿੱਤੀ ਕੰਪਨੀਆਂ (ਐੱਨਬੀਐੱਫਸੀ) ਅਤੇ ਆਵਾਸ ਵਿੱਤ ਕੰਪਨੀਆਂ (ਐੱਚਐੱਫਸੀ) ਦੀ ਨਕਦੀ ਦੀ ਸਮੱਸਿਆ ਦੇ ਸਮਾਧਾਨ ਲਈ ਇੱਕ ਵਿਸ਼ੇਸ਼ ਨਕਦੀ ਯੋਜਨਾ ਦੇ ਜ਼ਰੀਏ ਇੱਕ ਕਾਰਜ ਯੋਜਨਾ ਦਾ ਪ੍ਰਸਤਾਵ ਕੀਤਾ ਹੈ। ਸਟ੍ਰੈਸਡ ਅਸਾਸੇ ਫੰਡ (ਐੱਸਏਐੱਫ) ਦਾ ਪ੍ਰਬੰਧਨ ਕਰਨ ਲਈ ਇੱਕ ਐੱਸਪੀਵੀ ਦਾ ਗਠਨ ਕੀਤਾ ਜਾਵੇਗਾ ਜਿਸ ਦੇ ਵਿਸ਼ੇਸ਼ ਪ੍ਰਤੀਭੂਤੀਆਂ ਦੀ ਗਰੰਟੀ ਭਾਰਤ ਸਰਕਾਰ ਦੇਵੇਗੀ ਅਤੇ ਉਸ ਨੂੰ ਸਿਰਫ ਭਾਰਤੀ ਰਿਜ਼ਰਵ ਬੈਂਕ ਹੀ ਖਰੀਦੇਗਾ। ਅਜਿਹੀ ਪ੍ਰਤੀਭੂਤੀਆਂ ਦੀ ਖਰੀਦ ਪ੍ਰਕਿਰਿਆ ਦਾ ਇਸਤੇਮਾਲ ਐੱਨਬੀਏਫਸੀ / ਐੱਚਏਫਸੀ ਦੇ ਲਘੂ ਮਿਆਦ ਦੇ ਕਰਜ਼ਿਆਂ ਨੂੰ ਹਾਸਲ ਕਰਨ ਲਈ ਐੱਸਪੀਵੀ ਹੀ ਕਰੇਗਾ। ਇਸ ਯੋਜਨਾ ਨੂੰ ਵਿੱਤੀ ਸੇਵਾ ਵਿਭਾਗ ਪ੍ਰਭਾਵ ਵਿੱਚ ਲਿਆਵੇਗਾ ਜੋ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਜਾਰੀ ਕਰੇਗਾ।
ਲਾਗੂਕਰਨ ਸ਼ੈਡਿਊਲ :
ਜਨਤਕ ਖੇਤਰ ਦਾ ਇੱਕ ਵੱਡਾ ਬੈਂਕ ਸਟ੍ਰੈਸਡ ਅਸਾਸੇ ਫੰਡ (ਐੱਸਏਐੱਫ) ਦਾ ਪ੍ਰਬੰਧਨ ਕਰਨ ਲਈ ਇੱਕ ਐੱਸਪੀਵੀ ਦਾ ਗਠਨ ਕਰੇਗਾ ਜੋ ਭਾਰਤ ਸਰਕਾਰ ਦੀ ਗਰੰਟੀ ਦੇ ਨਾਲ ਵਿਆਜ ਵਾਲੀਆਂ ਵਿਸ਼ੇਸ਼ ਪ੍ਰਤੀਭੂਤੀਆਂ ਜਾਰੀ ਕਰੇਗਾ ਅਤੇ ਉਸ ਨੂੰ ਸਿਰਫ ਭਾਰਤੀ ਰਿਜ਼ਰਵ ਬੈਂਕ ਹੀ ਖਰੀਦੇਗਾ। ਐੱਸਪੀਵੀ ਜ਼ਰੂਰਤ ਦੇ ਹਿਸਾਬ ਨਾਲ ਪ੍ਰਤੀਭੂਤੀਆਂ ਜਾਰੀ ਕਰੇਗਾ ਜੋ ਪ੍ਰਤੀਭੂਤੀਆਂ ਦੀ ਬਕਾਇਆ ਰਕਮ ‘ਤੇ ਨਿਰਭਰ ਕਰੇਗਾ ਅਤੇ ਇਹ ਰਕਮ 30, 000 ਕਰੋੜ ਤੋਂ ਅਧਿਕ ਨਹੀਂ ਹੋਵੇਗੀ ਅਤੇ ਜ਼ਰੂਰਤ ਪੈਣ ‘ਤੇ ਇਸ ਨੂੰ ਲੋੜੀਂਦੀ ਰਕਮ ਤੱਕ ਵਧਾਇਆ ਜਾ ਸਕਦਾ ਹੈ। ਐੱਸਪੀਵੀ ਦੁਆਰਾ ਜਾਰੀ ਪ੍ਰਤੀਭੂਤੀਆਂ ਨੂੰ ਭਾਰਤੀ ਰਿਜ਼ਰਵ ਬੈਂਕ ਦੁਆਰਾ ਖਰੀਦਿਆ ਜਾਵੇਗਾ ਅਤੇ ਇਸ ਦੀ ਪ੍ਰਕਿਰਿਆ ਦਾ ਇਸਤੇਮਾਲ ਯੋਗ ਐੱਨਬੀਐੱਫਸੀ /ਐੱਚਐੱਫਸੀ ਦੇ ਘੱਟ ਤੋਂ ਘੱਟ ਲਘੂ ਮਿਆਦ ਦੇ ਕਰਜ਼ਿਆਂ ਨੂੰ ਹਾਸਲ ਕਰਨ ਲਈ ਐੱਸਪੀਵੀ ਹੀ ਕਰੇਗਾ।
ਪ੍ਰਭਾਵ:
ਅੰਸ਼ਕ ਕ੍ਰੈਡਿਟ ਗਰੰਟੀ ਯੋਜਨਾ ਦੇ ਉਲਟ, ਜਿਸ ਵਿੱਚ ਜਨਤਕ ਖੇਤਰ ਦੇ ਵੱਖ-ਵੱਖ ਬੈਂਕਾਂ ਅਤੇ ਐੱਨਬੀਐੱਫਸੀ ਦਰਮਿਆਨ ਕਈ ਦੁਵੱਲੇ ਸੌਦੇ ਸ਼ਾਮਲ ਹਨ, ਐੱਨਬੀਐੱਫਸੀ ਨੂੰ ਆਪਣੇ ਮੌਜੂਦਾ ਅਸਾਸੇ ਪੋਰਟਫੋਲੀਓ ਨੂੰ ਵੱਖ-ਵੱਖ ਕਰਨ ਦੀ ਜ਼ਰੂਰਤ ਹੁੰਦੀ ਹੈ ਅਤੇ ਇਸ ਵਿੱਚ ਜਨਤਕ ਖੇਤਰ ਦੇ ਬੈਂਕਾਂ ਤੋਂ ਧਨ ਪ੍ਰਵਾਹ ਸ਼ਾਮਲ ਹੁੰਦਾ ਹੈ। ਪ੍ਰਸਤਾਵਿਤ ਯੋਜਨਾ ਐੱਸਪੀਵੀ ਅਤੇ ਐੱਨਬੀਐੱਫਸੀ ਦਰਮਿਆਨ ਆਪਣੀ ਮੌਜੂਦਾ ਅਸਾਸੇ ਨੂੰ ਵੱਖ ਕੀਤੇ ਬਿਨਾ ਵੰਨ ਸਟੈੱਪ ਵਿਵਸਥਾ ਹੋਵੇਗੀ। ਇਹ ਯੋਜਨਾ ਐੱਨਬੀਐੱਫਸੀ ਨੂੰ ਨਿਵੇਸ਼ ਗ੍ਰਿੱਡ ਜਾਂ ਜਾਰੀ ਕੀਤੇ ਗਏ ਬਾਂਡ ਲਈ ਬਿਹਤਰ ਰੇਟਿੰਗ ਦਿਵਾਉਣ ਦਾ ਅਧਿਕਾਰ ਵੀ ਦੇਵੇਗੀ। ਇਸ ਯੋਜਨਾ ਦੇ ਸੰਚਾਲਿਤ ਹੋਣ ਅਤੇ ਗ਼ੈਰ-ਬੈਂਕਿੰਗ ਖੇਤਰ ਤੋਂ ਧਨ ਪ੍ਰਵਾਹ ਨੂੰ ਵਧਾਉਣ ਵਿੱਚ ਅਸਾਨੀ ਹੋਣ ਦੀ ਸੰਭਾਵਨਾ ਹੈ।
ਲਾਭ:
2020-21 ਦੇ ਬਜਟ ਭਾਸ਼ਣ ਵਿੱਚ ਇਹ ਐਲਾਨ ਕੀਤਾ ਗਿਆ ਹੈ ਕਿ ਐੱਨਬੀਐੱਫਸੀ / ਐੱਚਐੱਫਸੀ ਨੂੰ ਅਤਿਰਿਕਤ ਨਕਦੀ ਦੀ ਸੁਵਿਧਾ ਪ੍ਰਦਾਨ ਕਰਨ ਲਈ ਇੱਕ ਤੰਤਰ ਤਿਆਰ ਕੀਤਾ ਜਾਵੇਗਾ ਜੋ ਪੀਸੀਜੀਐੱਸ ਜ਼ਰੀਏ ਉਪਲੱਬਧ ਕਰਵਾਇਆ ਜਾਵੇਗਾ। ਇਹ ਸੁਵਿਧਾ ਸਰਕਾਰ ਅਤੇ ਆਈਬੀਆਈ ਦੁਆਰਾ ਹੁਣ ਤੱਕ ਕੀਤੇ ਗਏ ਉਪਾਵਾਂ ਦੀ ਪੂਰਕ ਹੋਵੇਗੀ। ਇਸ ਯੋਜਨਾ ਨਾਲ ਐੱਨਬੀਐੱਫਸੀ /ਐੱਚਐੱਫਸੀ / ਐੱਮਐੱਫਆਈ ਦੇ ਕਰਜ਼ ਸੰਸਾਧਨਾਂ ਵਿੱਚ ਵਾਧਾ ਕਰਕੇ ਅਸਲ ਅਰਥਵਿਵਸਥਾ ਸਥਿਤੀ ਨੂੰ ਲਾਭ ਹੋਵੇਗਾ।
****
ਵੀਆਰਆਰਕੇ/ਐੱਸਐੱਚ
(Release ID: 1625520)
Visitor Counter : 269
Read this release in:
English
,
Urdu
,
Marathi
,
Hindi
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam