ਪ੍ਰਿਥਵੀ ਵਿਗਿਆਨ ਮੰਤਰਾਲਾ
ਦੱਖਣੀ-ਪੂਰਬ ਬੰਗਾਲ ਦੀ ਖਾੜੀ ਉੱਤੇ ਘੱਟ ਦਬਾਅ ਵਾਲਾ ਖੇਤਰ ਅਤੇ ਇਸ ਦੇ ਚੱਕਰਵਾਤੀ ਤੂਫ਼ਾਨ ਬਣਨ ਦੀ ਸੰਭਾਵਨਾ: ਪੱਛਮ ਬੰਗਾਲ ਅਤੇ ਉੱਤਰ ਓਡੀਸ਼ਾ ਤਟਾਂ 'ਤੇ ਚੱਕਰਵਾਤ- ਪੂਰਵ ਨਿਗਰਾਨੀ
Posted On:
16 MAY 2020 4:30PM by PIB Chandigarh
ਭਾਰਤ ਮੌਸਮ ਵਿਗਿਆਨ ਵਿਭਾਗ ਦੇ ਚੱਕਰਵਾਤ ਚੇਤਾਵਨੀ ਵਿਭਾਗ ਦੁਆਰਾ ਜਾਰੀ ਨਿਊਨਤਮ ਅੱਪਡੇਟ ਰਿਲੀਜ਼ (1500 ਬਜੇ, ਆਈਐੱਸਟੀ) ਦੇ ਅਨੁਸਾਰ:
ਦੱਖਣ ਪੂਰਬੀ ਬੰਗਾਲ ਦੀ ਖਾੜੀ ਅਤੇ ਇਸ ਦੇ ਨਾਲ ਲਗਦੇ ਖੇਤਰ ਦੇ ਉੱਤੇ ਘੱਟ ਦਬਾਅ ਵਾਲਾ ਖੇਤਰ ਪਿਛਲੇ 6 ਘੰਟਿਆਂ ਦੌਰਾਨ 16 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉੱਤਰ-ਪੱਛਮ ਵੱਲ ਵਧਿਆ ਹੈ ਅਤੇ ਇਹ ਅੱਜ 16 ਮਈ, 2020 (ਆਈਐੱਸਟੀ) ਨੂੰ ਸਵੇਰੇ 11:30 ਵਜੇ (ਆਈਐੱਸਟੀ) ਵਿਥਕਾਰ 10.9° ਉੱਤਰ ਅਤੇ ਦੇਸ਼ਾਂਤਰ 86.3 ° ਪੂਰਬ, ਪਾਰਾਦੀਪ (ਓਡੀਸ਼ਾ) ਤੋਂ ਲਗਭਗ 1040 ਕਿਲੋਮੀਟਰ ਦੱਖਣ ਵਿੱਚ, ਦੀਘਾ (ਪੱਛਮ ਬੰਗਾਲ) ਤੋਂ 1200 ਕਿਲੋਮੀਟਰ ਦੱਖਣ ਦੱਖਣ-ਪੱਛਮ ਵਿੱਚ ਅਤੇ ਖੇਪੂਪਾਰਾ (ਬੰਗਲਾਦੇਸ਼) ਤੋਂ 1300 ਕਿਲੋਮੀਟਰ ਦੱਖਣ-ਦੱਖਣ-ਪੱਛਮ ਵਿੱਚ ਸਥਿਤ ਹੈ। ਅਗਲੇ 12 ਘੰਟਿਆਂ ਦੌਰਾਨ ਇਸ ਦੇ ਚੱਕਰਵਾਤੀ ਤੂਫ਼ਾਨ ਵਿੱਚ ਬਦਲਣ ਦੀ ਸੰਭਾਵਨਾ ਹੈ ਅਤੇ ਅਗਲੇ 24 ਘੰਟਿਆਂ ਵਿੱਚ ਇਸ ਦੇ ਸ਼ਕਤੀਸ਼ਾਲੀ ਚੱਕਰਵਾਤੀ ਤੂਫ਼ਾਨ ਵਿੱਚ ਬਦਲਣ ਦੀ ਸੰਭਾਵਨਾ ਹੈ। ਸ਼ੁਰੂ ਵਿੱਚ ਇਸ ਦੇ 17 ਮਈ ਤੱਕ ਉੱਤਰ ਉੱਤਰ-ਪੱਛਮ ਵੱਲ ਵਧਣ ਦੀ ਅਧਿਕ ਸੰਭਾਵਨਾ ਹੈ ਅਤੇ ਫਿਰ 18 ਤੋਂ 20 ਮਈ 2020 ਦੌਰਾਨ ਆਪਣੀ ਦਿਸ਼ਾ ਬਦਲਦੇ ਹੋਏ ਪੂਰੇ ਉੱਤਰ-ਪੱਛਮ ਬੰਗਾਲ ਦੀ ਖਾੜੀ ਵਿੱਚ ਇਸ ਦੇ ਉੱਤਰ-ਉੱਤਰ-ਪੂਰਬ ਦੇ ਵੱਲ ਪੰਛਮ ਬੰਗਾਲ ਤੇ ਓਡੀਸ਼ਾ ਦੇ ਨਾਲ ਲਗਦੇ ਸਮੁੰਦਰੀ ਤਟਾਂ ਵੱਲ ਵਧਣ ਦੀ ਸੰਭਾਵਨਾ ਹੈ।
ਪੂਰਵ ਅਨੁਮਾਨ
ਮਿਤੀ /ਸਮਾਂ (ਆਈਐੱਸਟੀ)
|
ਸਥਿਤੀ ( ਵਿਥਕਾਰ ਐੱਨ / ਦੇਸ਼ਾਂਤਰ ਈ )
|
ਥਾਵਾਂ ਦੇ ਹਵਾ ਦੀ ਗਤੀ (ਕਿਲੋਮੀਟਰ ਪ੍ਰਤੀ ਘੰਟਾ)
|
ਚੱਕਰਵਾਤ ਦੀ ਸ਼੍ਰੇਣੀ
|
16.05.20/1130
|
10.9/86.3
|
45-55 ਤੋਂ ਵਧ ਕੇ 65
|
ਘੱਟ ਦਬਾਅ ਵਾਲਾ ਖੇਤਰੀ
|
16.05.20/1730
|
11.2/86.2
|
50-60 ਤੋਂ ਵਧ ਕੇ 70
|
ਬਹੁਤ ਹੀ ਘੱਟ ਦਬਾਅ ਵਾਲਾ ਖੇਤਰੀ
|
16.05.20/2330
|
11.8/86.1
|
60-70 ਤੋਂ ਵਧ ਕੇ 80
|
ਚੱਕਰਵਾਤੀ ਤੂਫ਼ਾਨ
|
17.05.20/0530
|
12.3/86.0
|
80-90 ਤੋਂ ਵਧ ਕੇ 100
|
ਚੱਕਰਵਾਤੀ ਤੂਫ਼ਾਨ
|
17.05.20/1130
|
12.8/86.0
|
100-110 ਤੋਂ ਵਧ ਕੇ 120
|
ਤੇਜ਼ ਚੱਕਰਵਾਤੀ ਤੂਫ਼ਾਨ
|
17.05.20/2330
|
13.9/86.1
|
105-115 ਤੋਂ ਵਧ ਕੇ 125
|
ਤੇਜ਼ ਚੱਕਰਵਾਤੀ ਤੂਫ਼ਾਨ
|
18.05.20/1130
|
14.9/86.1
|
120-130 ਤੋਂ ਵਧ ਕੇ 145
|
ਬਹੁਤ ਹੀ ਤੇਜ਼ ਚੱਕਰਵਾਤੀ ਤੂਫ਼ਾਨ
|
18.05.20/2330
|
16.0/86.2
|
135-145 ਤੋਂ ਵਧ ਕੇ 160
|
ਬਹੁਤ ਹੀ ਤੇਜ਼ ਚੱਕਰਵਾਤੀ ਤੂਫ਼ਾਨ
|
19.05.20/1130
|
17.4/86.5
|
155-165 ਤੋਂ ਵਧ ਕੇ 180
|
ਬਹੁਤ ਹੀ ਤੇਜ਼ ਚੱਕਰਵਾਤੀ ਤੂਫ਼ਾਨ
|
19.05.20/2330
|
19.0/87.0
|
170-180 ਤੋਂ ਵਧ ਕੇ 200
|
ਬਹੁਤ ਹੀ ਸ਼ਕਤੀਸ਼ਾਲੀ ਚੱਕਰਵਾਤੀ ਤੂਫ਼ਾਨ
|
20.05.20/1130
|
20.8/87.5
|
160-170 ਤੋਂ ਵਧ ਕੇ 190
|
ਬਹੁਤ ਹੀ ਸ਼ਕਤੀਸ਼ਾਲੀ ਚੱਕਰਵਾਤੀ ਤੂਫ਼ਾਨ
|
20.05.20/2330
|
22.9/88.2
|
145-155 ਤੋਂ ਵਧ ਕੇ 170
|
ਬਹੁਤ ਹੀ ਤੇਜ਼ ਚੱਕਰਵਾਤੀ ਤੂਫ਼ਾਨ
|
21.05.20/1130
|
25.0/88.7
|
110-120 ਤੋਂ ਵਧ ਕੇ 135
|
ਤੇਜ਼ ਚੱਕਰਵਾਤੀ ਤੂਫ਼ਾਨ
|
ਚੇਤਾਵਨੀ:
(i) ਵਰਖਾ (ਅੰਡੇਮਾਨ ਅਤੇ ਨਿਕੋਬਾਰ ਆਈਲੈਂਡਸ ਵਿੱਚ):
- 16 ਮਈ ਨੂੰ ਅੰਡੇਮਾਨ ਅਤੇ ਨਿਕੋਬਾਰ ਆਈਲੈਂਡਸ ਵਿੱਚ ਕੁਝ ਥਾਵਾਂ ਵਿੱਚ ‘ਤੇ ਦਰਮਿਆਨੀ ਤੋਂ ਮੱਧਿਅਮ ਵਰਖਾ ਅਤੇ ਕੁਝ ਥਾਵਾਂ ‘ਤੇ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ।
• ਵਰਖਾ (ਓਡੀਸ਼ਾ ਅਤੇ ਤਟਵਰਤੀ ਪੱਛਮ ਬੰਗਾਲ 'ਤੇ)
ਤਟਵਰਤੀ ਓਡੀਸ਼ਾ ਵਿੱਚ 18 ਮਈ ਦੀ ਸ਼ਾਮ ਤੋਂ ਹਲਕੀ ਤੋਂ ਮੱਧਿਅਮ ਵਰਖਾ ਅਤੇ ਅਲੱਗ-ਅਲੱਗ ਥਾਵਾਂ ‘ਤੇ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ ਅਤੇ 19 ਮਈ ਨੂੰ ਕੁਝ ਥਾਵਾਂ ‘ਤੇ ਭਾਰੀ ਤੋਂ ਬਹੁਤ ਭਾਰੀ ਵਰਖਾ ਅਤੇ 20 ਮਈ 2020 ਨੂੰ ਉੱਤਰੀ ਓਡੀਸ਼ਾ ਦੇ ਤਟ 'ਤੇ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ। ਪੱਛਮੀ ਬੰਗਾਲ ਦੇ ਗੰਗਾ-ਤਟਵਰਤੀ ਜ਼ਿਲ੍ਹਿਆਂ ਵਿੱਚ 19 ਮਈ ਨੂੰ ਕੁਝ ਥਾਵਾਂ 'ਤੇ ਭਾਰੀ ਵਰਖਾ ਹੋਣ ਦੇ ਨਾਲ ਕਈ ਹੋਰ ਥਾਵਾਂ ‘ਤੇ ਹਲਕੀ ਤੋਂ ਮੱਧਿਅਮ ਵਰਖਾ ਹੋਣ ਦੀ ਸੰਭਾਵਨਾ ਹੈ ਅਤੇ 20 ਮਈ ਨੂੰ ਪੱਛਮੀ ਬੰਗਾਲ ਦੇ ਗੰਗਾ-ਤਟਵਰਤੀ ਖੇਤਰ ਵਿੱਚ ਭਾਰੀ ਤੋਂ ਬਹੁਤ ਭਾਰੀ ਵਰਖਾ ਹੋਣ ਦੇ ਨਾਲ ਅਲੱਗ-ਅਲੱਗ ਥਾਵਾਂ ‘ਤੇ ਬਹੁਤ ਹੀ ਭਾਰੀ ਵਰਖਾ ਹੋ ਸਕਦੀ ਹੈ।
(ii) ਹਵਾ ਦੀ ਚੇਤਾਵਨੀ
18 ਮਈ ਦੀ ਸ਼ਾਮ ਤੋਂ ਦੱਖਣੀ ਓਡੀਸ਼ਾ ਤਟ ‘ਤੇ ਅਤੇ 19 ਮਈ ਦੀ ਸਵੇਰ ਤੋਂ ਉੱਤਰੀ ਓਡੀਸ਼ਾ ਤਟ ‘ਤੇ ਵੀ ਅਤੇ 19 ਮਈ ਦੀ ਦੁਪਹਿਰ ਤੋਂ ਪੱਛਮੀ ਬੰਗਾਲ ਤਟ ‘ਤੇ ਵੀ 45 ਕਿਲੋਮੀਟਰ ਤੋਂ 55 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਰਫ਼ਤਾਰ ਨਾਲ ਤੇਜ਼ ਹਵਾ ਚੱਲਣ ਦੀ ਸੰਭਾਵਨਾ ਹੈ, ਵਪਾ ਦੀ ਗਤੀ 65 ਕਿਲੋਮੀਟਰ ਪ੍ਰਤੀ ਘੰਟੇ ਤੱਕ ਹੋ ਸਕਦੀ ਹੈ। ਹਵਾ ਦੀ ਗਤੀ ਹੌਲ਼ੀ-ਹੌਲ਼ੀ ਵਧੇਗੀ ਅਤੇ 20 ਮਈ ਦੀ ਸਵੇਰ ਤੋਂ, ਉੱਤਰੀ ਓਡੀਸ਼ਾ ਅਤੇ ਪੱਛਮੀ ਬੰਗਾਲ ਤਟ ‘ਤੇ ਹਵਾ ਦੀ ਗਤੀ 75 ਤੋਂ 85 ਕਿਲੋਮੀਟਰ ਪ੍ਰਤੀ ਘੰਟੇ ਤੋਂ ਲੈ ਕੇ 95 ਕਿਲੋਮੀਟਰ ਪ੍ਰਤੀ ਘੰਟੇ ਤੱਕ ਹੋਣ ਦੀ ਸੰਭਾਵਨਾ ਹੈ। ਇਸ ਦੇ ਬਾਅਦ ਹਵਾ ਦੀ ਗਤੀ ਹੌਲ਼ੀ-ਹੌਲ਼ੀ ਵਧੇਗੀ।
- ਅਗਲੇ 48 ਘੰਟਿਆਂ ਦੌਰਾਨ ਅੰਡੇਮਾਨ ਸਾਗਰ ਦੇ ਉੱਤੇ 45 ਤੋਂ 55 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾ ਚੱਲਣ ਦੀ ਸੰਭਾਵਨਾ ਹੈ, ਜਿਸ ਦੀ ਰਫ਼ਤਾਰ ਵਧ ਕੇ 65 ਕਿਲੋਮੀਟਰ ਪ੍ਰਤੀ ਘੰਟਾ ਤੱਕ ਹੋ ਸਕਦੀ ਹੈ।
- ਬੰਗਾਲ ਦੀ ਖਾੜੀ ਦੇ ਦੱਖਣ-ਪੂਰਬ ਅਤੇ ਦੱਖਣ-ਪੱਛਮ ਵਿੱਚ 45 ਕਿਲੋਮੀਟਰ ਤੋਂ 55 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚਲ ਸਕਦੀਆਂ ਹਨ ਅਤੇ ਹਵਾ ਦੀ ਰਫ਼ਤਾਰ 65 ਕਿਲੋਮੀਟਰ ਪ੍ਰਤੀ ਘੰਟੇ ਤੱਕ ਵਧ ਸਕਦੀ ਹੈ। 17 ਮਈ ਦੀ ਸਵੇਰ ਨੂੰ, ਬੰਗਾਲ ਦੀ ਖਾੜੀ ਦੇ ਪੂਰਬ-ਮੱਧ ਅਤੇ ਨਾਲ ਲੱਗਦੇ ਪੱਛਮੀ ਮੱਧ ਖੇਤਰ ਵਿੱਚ 90-100 ਤੋਂ ਲੈ ਕੇ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾ/ਆਂਧੀ ਚਲ ਸਕਦੀ ਹੈ। 19 ਮਈ ਨੂੰ ਮੱਧ ਬੰਗਾਲ ਦੀ ਖਾੜੀ ਦੇ ਉੱਤਰੀ ਖੇਤਰ ਅਤੇ ਇਸ ਦੇ ਨਾਲ ਲਗਦੇ ਉੱਤਰੀ ਬੰਗਾਲ ਦੀ ਖਾੜੀ ਵਿੱਚ 155 - 165 ਤੋਂ ਲੈ ਕੇ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾ / ਤੂਫ਼ਾਨ ਚਲਣ ਦੀ ਸੰਭਾਵਨਾ ਹੈ ਅਤੇ 20 ਮਈ ਦੀ ਸਵੇਰ ਨੂੰ ਉੱਤਰੀ ਬੰਗਾਲ ਦੀ ਖਾੜੀ ਵਿੱਚ 160 - 170 ਤੋਂ ਲੈ ਕੇ 190 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ / ਤੂਫ਼ਾਨ ਚਲਣ ਦੀ ਸੰਭਾਵਨਾ ਹੈ।
(iii) ਸਮੁੰਦਰ ਦੀ ਸਥਿਤੀ
16 ਮਈ ਸ਼ਾਮ ਤੱਕ ਬੰਗਾਲ ਦੀ ਖਾੜੀ ਦੇ ਦੱਖਣ ਅਤੇ ਇਸ ਦੇ ਆਸ-ਪਾਸ ਦੇ ਮੱਧ ਖੇਤਰ ਅਤੇ ਅੰਡੇਮਾਨ ਸਾਗਰ ਵਿੱਚ ਸਮੁੰਦਰ ਦੀ ਸਥਿਤੀ ਮਾੜੀ ਤੋਂ ਬਹੁਤ ਮਾੜੀ ਰਹੇਗੀ। 16 ਮਈ ਦੀ ਰਾਤ ਤੋਂ ਦੱਖਣ-ਪੱਛਮ ਅਤੇ ਇਸ ਦੇ ਨਾਲ ਲਗਦੇ ਮੱਧ ਬੰਗਾਲ ਦੀ ਖਾੜੀ ਵਿੱਚ ਤੇਜ਼ ਲਹਿਰਾਂ ਚਲਣਗੀਆਂ ਅਤੇ 17 ਮਈ ਦੀ ਸਵੇਰ ਤੋਂ ਇਸੇ ਖੇਤਰ ਵਿੱਚ ਬਹੁਤ ਹੀ ਉੱਚੀਆਂ ਲਹਿਰਾਂ ਚਲਣਗੀਆਂ। 18 ਮਈ ਨੂੰ ਮੱਧ ਬੰਗਾਲ ਦੀ ਖਾੜੀ ਵਿੱਚ ਦੱਖਣੀ ਹਿੱਸਿਆਂ ਵਿੱਚ; 19 ਮਈ ਨੂੰ ਮੱਧ ਬੰਗਾਲ ਦੀ ਖਾੜੀ ਦੇ ਉੱਤਰੀ ਹਿੱਸਿਆਂ ਅਤੇ ਇਸ ਦੇ ਨਾਲ ਲਗਦੇ ਉੱਤਰੀ ਬੰਗਾਲ ਦੀ ਖਾੜੀ ਵਿੱਚ ਅਤੇ 20 ਮਈ 2020 ਤੋਂ ਉੱਤਰੀ ਬੰਗਾਲ ਦੀ ਖਾੜੀ ਵਿੱਚ ਬਹੁਤ ਹੀ ਉੱਚੀਆਂ ਲਹਿਰਾਂ ਦੇ ਚਲਣ ਦੀ ਸੰਭਾਵਨਾ ਹੈ।
(iv) ਮਛੇਰਿਆਂ ਨੂੰ ਚੇਤਾਵਨੀ
ਮਛੇਰੇਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ 16 ਤੋਂ 17 ਮਈ ਤੱਕ ਦੱਖਣੀ ਬੰਗਾਲ ਦੀ ਖਾੜੀ ਵਿੱਚ, 17 ਤੋਂ 18 ਮਈ ਤੱਕ ਮੱਧ ਬੰਗਾਲ ਦੀ ਖਾੜੀ ਅਤੇ 19 ਤੋਂ 20 ਮਈ 2020 ਦੌਰਾਨ ਉੱਤਰੀ ਬੰਗਾਲ ਦੀ ਖਾੜੀ ਵੱਲ ਨਾ ਜਾਣ।
ਨਾਲ ਹੀ, ਮਛੇਰੇਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ 18 ਤੋਂ 20 ਮਈ 2020 ਦੌਰਾਨ ਉੱਤਰੀ ਓਡੀਸ਼ਾ, ਪੱਛਮੀ ਬੰਗਾਲ ਅਤੇ ਉਸ ਦੇ ਲੱਗਦੇ ਬੰਗਲਾਦੇਸ਼ ਦੇ ਤਟ ਦੇ ਨਾਲ ਉੱਤਰੀ ਬੰਗਾਲ ਦੀ ਖਾੜੀ ਵਿੱਚ ਨਾ ਜਾਣ।
ਸਿਸਟਮ ‘ਤੇ ਅਪਡੇਟ ਲਈ, ਕਿਰਪਾ ਕਰਕੇ www.rsmcnewdelhi.imd.gov.in ਅਤੇ www.mausam.imd.gov.in ਤੇ ਜਾਓ।



****
ਕੇਜੀਐੱਸ
(Release ID: 1624689)
Visitor Counter : 224