ਰੇਲ ਮੰਤਰਾਲਾ

ਪ੍ਰਵਾਸੀਆਂ ਦੇ ਸੁਰੱਖਿਅਤ ਅਤੇ ਜਲਦ ਆਵਾਗਮਨ ਨੂੰ ਯਕੀਨੀ ਬਣਾਉਣ ਲਈ, ਭਾਰਤੀ ਰੇਲਵੇ ਦੇਸ਼ ਵਿੱਚ ਰੇਲਵੇ ਨਾਲ ਜੁੜੇ ਸਾਰੇ ਜ਼ਿਲ੍ਹਿਆਂ ਤੋਂ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਚਲਾਉਣ ਲਈ ਤਿਆਰ ਹੈ

ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ ਨੇ ਦੇਸ਼ ਦੇ ਜ਼ਿਲ੍ਹਾ ਕਲੈਕਟਰਾਂ ਨੂੰ ਫਸੇ ਮਜ਼ਦੂਰਾਂ ਅਤੇ ਮੰਜ਼ਿਲਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਸੂਚੀ ਤਿਆਰ ਕਰਨ ਅਤੇ ਇਸ ਨੂੰ ਰਾਜ ਦੇ ਨੋਡਲ ਅਧਿਕਾਰੀ ਰਾਹੀਂ ਰੇਲਵੇ ਨੂੰ ਅਪਲਾਈ ਕਰਨ ਲਈ ਕਿਹਾ ਹੈ

ਭਾਰਤੀ ਰੇਲਵੇ ਨੂੰ ਇੱਕ ਦਿਨ ਵਿੱਚ ਲਗਭਗ 300 ਸ਼੍ਰਮਿਕ ਸਪੈਸ਼ਲ ਚਲਾਉਣ ਦੀ ਸਮਰੱਥਾ ਮਿਲੀ ਹੈ

ਦੇਸ਼ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਫਸੇ ਪ੍ਰਵਾਸੀ ਵਧੇਰੇ ਸਹੂਲਤਾਂ ਅਤੇ ਆਰਾਮ ਨਾਲ ਘਰ ਪਹੁੰਚ ਸਕਦੇ ਹਨ

Posted On: 16 MAY 2020 9:12PM by PIB Chandigarh

ਭਾਰਤੀ ਰੇਲਵੇ ਦੇਸ਼ ਵਿੱਚ ਰੇਲਵੇ ਨਾਲ ਜੁੜੇ ਸਾਰੇ ਜ਼ਿਲ੍ਹਿਆਂ ਤੋਂ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਚਲਾਉਣ ਲਈ ਤਿਆਰ ਹੈ।

 

ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ ਨੇ ਅੱਜ ਦੇਸ਼ ਦੇ ਜ਼ਿਲ੍ਹਾ ਕਲੈਕਟਰਾਂ ਨੂੰ ਫਸੇ ਮਜ਼ਦੂਰਾਂ ਅਤੇ ਮੰਜ਼ਿਲਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਸੂਚੀ ਤਿਆਰ ਕਰਨ ਅਤੇ ਇਸ ਨੂੰ ਰਾਜ ਦੇ ਨੋਡਲ ਅਧਿਕਾਰੀ ਰਾਹੀਂ ਰੇਲਵੇ ਨੂੰ ਅਪਲਾਈ ਕਰਨ ਲਈ ਕਿਹਾ ਹੈ।

 

ਭਾਰਤੀ ਰੇਲਵੇ ਨੂੰ ਇੱਕ ਦਿਨ ਵਿੱਚ ਲਗਭਗ 300 ਸ਼੍ਰਮਿਕ ਸਪੈਸ਼ਲ ਚਲਾਉਣ ਦੀ ਸਮਰੱਥਾ ਮਿਲੀ ਹੈ, ਹਾਲਾਂਕਿ ਮੌਜੂਦਾ ਸਮੇਂ ਵਿੱਚ ਅੱਧੇ ਤੋਂ ਘੱਟ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ

ਰੇਲਵੇ ਮਾਰਗਾਂ ਦਾ ਪੂਰਨ ਸਮਰੱਥਾ ਸੰਚਾਲਨ ਦੇਸ਼ ਭਰ ਦੇ ਉਨ੍ਹਾਂ ਪ੍ਰਵਾਸੀਆਂ ਨੂੰ ਮਹੱਤਵਪੂਰਨ ਰਾਹਤ ਪ੍ਰਦਾਨ ਕਰੇਗਾ ਜਿਹੜੇ ਆਪਣੇ ਗ੍ਰਹਿ ਰਾਜਾਂ ਵਿੱਚ ਜਾਣਾ ਚਾਹੁੰਦੇ ਹਨ। ਭਾਰਤੀ ਰੇਲਵੇ ਜ਼ਿਲ੍ਹਿਆਂ ਦੀਆਂ ਵਾਸਤਵਿਕ ਜ਼ਰੂਰਤਾਂ ਦੇ ਅਨੁਸਾਰ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਚਲਾਉਣ ਲਈ ਤਿਆਰ ਹੈ।

 

ਅੱਜ ਤੱਕ, 15 ਲੱਖ ਤੋਂ ਜ਼ਿਆਦਾ ਪ੍ਰਵਾਸੀਆਂ ਨੂੰ ਪਹਿਲਾਂ ਹੀ ਰੇਲਵੇ ਦੁਆਰਾ ਉਨ੍ਹਾਂ ਦੇ ਗ੍ਰਹਿ ਰਾਜਾਂ ਵਿੱਚ ਪਹੁੰਚਾਇਆ ਜਾ ਚੁਕਿਆ ਹੈ ਅਤੇ ਲਗਭਗ 1150 ਸ਼੍ਰਮਿਕ ਸਪੈਸ਼ਲ ਟ੍ਰੇਨਾਂ ਦਾ ਸੰਚਾਲਨ ਕੀਤਾ ਜਾ ਚੁੱਕਿਆ ਹੈ। ਭਾਰਤੀ ਰੇਲਵੇ ਰੋਜ਼ਾਨਾ ਲਗਭਗ ਦੁੱਗਣੇ ਪ੍ਰਵਾਸੀਆਂ ਦਾ ਅਸਾਨੀ ਨਾਲ ਆਵਗਮਨ ਕਰ ਸਕਦਾ ਹੈ।

 

ਇੱਕ ਵਾਰ ਜਦੋਂ ਆਪਣੇ ਗ੍ਰਹਿ ਰਾਜਾਂ ਵਿੱਚ ਵਾਪਸ ਜਾਣ ਦੇ ਇਛੁੱਕ ਪ੍ਰਵਾਸੀਆਂ ਬਾਰੇ ਜਾਣਕਾਰੀ ਹਰੇਕ ਜ਼ਿਲ੍ਹੇ ਤੋਂ ਉਪਲੱਬਧ ਕਰਵਾਈ ਜਾਂਦੀ ਹੈ, ਤਾਂ ਭਾਰਤੀ ਰੇਲਵੇ ਟ੍ਰੇਨਾਂ ਦੇ ਸੰਚਾਲਨ ਵਿੱਚ ਮਦਦ ਕਰਨ ਲਈ ਅਗਲੀ ਕਾਰਵਾਈ ਕਰਦਾ ਹੈ।

 

                                                                   ****

ਐੱਮਕੇਵੀ



(Release ID: 1624686) Visitor Counter : 188