ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਪੀਐੱਮਯੂਵਾਈ ਲਾਭਾਰਥੀਆਂ ਨਾਲ ਗੱਲਬਾਤ ਕੀਤੀ;
ਪੀਐੱਮਜੀਕੇਵਾਈ ਦੇ ਤਹਿਤ ਹੁਣ ਤੱਕ ਪੀਐੱਮਯੂਵਾਈ ਲਾਭਾਰਥੀਆਂ ਨੇ 6.28 ਕਰੋੜ ਤੋਂ ਵੱਧ ਮੁਫ਼ਤ ਸਿਲੰਡਰ ਪ੍ਰਾਪਤ ਕੀਤੇ ਹਨ;
ਹੁਣ ਤੱਕ ਡੀਬੀਟੀ ਰਾਹੀਂ ਪੀਐੱਮਯੂਵਾਈ ਲਾਭਾਰਥੀਆਂ ਦੇ ਬੈਂਕ ਖਾਤੇ ਵਿੱਚ 8432 ਕਰੋੜ ਰੁਪਏ ਟਰਾਂਸਫਰ ਹੋਏ
ਲਾਭਾਰਥੀਆਂ ਨੇ ਕੋਵਿਡ -19 ਦੌਰਾਨ ਉਨ੍ਹਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਸਰਕਾਰ ਦਾ ਆਭਾਰ ਪ੍ਰਗਟ ਕੀਤਾ
Posted On:
16 MAY 2020 12:53PM by PIB Chandigarh
ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਤੇ ਸਟੀਲ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਵੈਬੀਨਾਰ ਜ਼ਰੀਏ ਦੇਸ਼ ਭਰ ਦੇ 1500 ਤੋਂ ਵੱਧ ਲਾਭਾਰਥੀਆਂ, ਗੈਸ ਵਿਤਰਕਾਂ ਅਤੇ ਓਐੱਮਸੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ।
ਸ਼੍ਰੀ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਨੇ ਆਪਣੀ ਸਫ਼ਲ ਯਾਤਰਾ ਦੇ ਸਿਰਫ਼ ਚਾਰ ਸਾਲ ਹੀ ਪੂਰੇ ਕੀਤੇ ਹਨ ਅਤੇ ਇਸ ਨਾਲ 8 ਕਰੋੜ ਤੋਂ ਵੱਧ ਗ਼ਰੀਬ ਅਤੇ ਵੰਚਿਤ ਪਰਿਵਾਰਾਂ ਦੀ ਜ਼ਿੰਦਗੀ ਵਿੱਚ ਮਹੱਤਵਪੂਰਨ ਸੁਧਾਰ ਹੋਇਆ ਹੈ। ਮੰਤਰੀ ਨੇ ਕਿਹਾ ਕਿ ਕੋਵਿਡ -19 ਨੇ ਵਿਸ਼ਵ ਦੇ ਸਾਰੇ ਰਾਸ਼ਟਰਾਂ ਨੂੰ ਪ੍ਰਭਾਵਿਤ ਕੀਤਾ ਹੈ, ਅਤੇ ਅਮੀਰਾਂ ਨੂੰ ਵੀ ਨਹੀਂ ਬਖਸ਼ਿਆ। ਭਾਰਤ ਕਈ ਉਪਰਾਲਿਆਂ ਰਾਹੀਂ ਮਹਾਮਾਰੀ ਨਾਲ ਲੜ ਰਿਹਾ ਹੈ। ਪਰੰਤੂ ਨਾਲ ਹੀ ਗ਼ਰੀਬਾਂ ਅਤੇ ਦੱਬੇ-ਕੁਚਲੇ ਲੋਕਾਂ ਦੇ ਹਿਤਾਂ ਦੀ ਸਹੀ ਦੇਖਭਾਲ ਕੀਤੀ ਜਾ ਰਹੀ ਹੈ, ਅਤੇ ਬਹੁਤ ਸਾਰੇ ਰਾਹਤ ਅਤੇ ਸਹਾਇਤਾ ਕਾਰਜਾਂ ਦਾ ਐਲਾਨ ਕੀਤਾ ਗਿਆ ਹੈ। ਮੰਤਰੀ ਨੇ ਕਿਹਾ ਕਿ ਸੰਕਟ ਦੇ ਸ਼ੁਰੂਆਤੀ ਦਿਨਾਂ ਵਿੱਚ ਹੀ, ਮੋਦੀ ਸਰਕਾਰ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਦਾ ਐਲਾਨ ਕਰ ਦਿੱਤਾ ਸੀ ਜਿਸ ਦੇ ਮਹੱਤਵਪੂਰਨ ਹਿੱਸਿਆਂ ਵਿੱਚੋਂ ਇੱਕ ਸੀ- ਪੀਐੱਮਯੂਵਾਈ ਲਾਭਾਰਥੀਆਂ ਨੂੰ 3 ਮਹੀਨਿਆਂ ਲਈ ਮੁਫ਼ਤ ਗੈਸ ਸਿਲੰਡਰ ਉਪਲੱਬਧ ਕਰਵਾਉਣਾ। ਉਨ੍ਹਾਂ ਕਿਹਾ ਕਿ 8432 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਉਨ੍ਹਾਂ ਦੇ ਖਾਤਿਆਂ ਵਿੱਚ ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀਬੀਟੀ) ਰਾਹੀਂ ਪਹਿਲਾਂ ਹੀ ਟਰਾਂਸਫਰ ਕਰ ਦਿੱਤੀ ਗਈ ਸੀ, ਤਾਂ ਜੋ ਇਸ ਸੁਵਿਧਾ ਦਾ ਲਾਭ ਲੈਣ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਹੁਣ ਤੱਕ, 6.28 ਕਰੋੜ ਤੋਂ ਵੱਧ ਪੀਐੱਮਯੂਵਾਈ ਲਾਭਾਰਥੀਆਂ ਨੂੰ ਮੁਫ਼ਤ ਸਿਲੰਡਰ ਮਿਲ ਚੁੱਕੇ ਹਨ।
ਮੰਤਰੀ ਨੇ ਸੰਕਟ ਅਤੇ ਵਧੀ ਹੋਈ ਮੰਗਦੇ ਸਮੇਂ, ਐੱਲਪੀਜੀ ਸਿਲੰਡਰਾਂ ਦੇ ਉਤਪਾਦਨ, ਆਯਾਤ ਅਤੇ ਵੰਡ ਨੂੰ ਬਰਕਰਾਰ ਰੱਖਣ ਵਿੱਚ ਮੌਕੇ ʼਤੇ ਖਰੇ ਉਤਰਨ ਲਈ ਓਐੱਮਸੀ ਅਧਿਕਾਰੀਆਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕਈ ਹੋਰ ਦੇਸ਼ਾਂ ਦੇ ਮੁਕਾਬਲੇ ਭਾਰਤ ਕੋਵਿਡ -19 ਵਿਰੁੱਧ ਆਪਣੀ ਲੜਾਈ ਵਿੱਚ ਬਿਹਤਰ ਸਥਿਤੀ ਵਿੱਚ ਹੈ। ਉਨ੍ਹਾਂ ਕਿਹਾ ਕਿ ਇਸ ਦਾ ਸਿਹਰਾ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਦਲੇਰਾਨਾ ਅਤੇ ਸਹੀ ਫੈਸਲਿਆਂ ਨੂੰ ਜਾਂਦਾ ਹੈ, ਅਤੇ ਦੇਸ਼ ਦੇ ਲੋਕਾਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਉਨ੍ਹਾਂ ਦੀ ਅਗਵਾਈ ਵਿੱਚ ਵਿਸ਼ਵਾਸ ਜਤਾਇਆ ਅਤੇ ਸਰਕਾਰ ਦੁਆਰਾ ਜਾਰੀ ਕੀਤੀਆਂ ਹਿਦਾਇਤਾਂ ਜਿਵੇਂ ਕਿ ਸਮਾਜਿਕ ਦੂਰੀ, ਹੱਥ ਧੋਣਾ, ਮਾਸਕ ਦੀ ਵਰਤੋਂ ਆਦਿ ਦੀ ਪਾਲਣਾ ਕੀਤੀ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਵਿੱਚ ਆਰਥਿਕ ਗਤੀਵਿਧੀਆਂ ਅਤੇ ਰੋਜ਼ਗਾਰ ਨੂੰ ਪੁਨਰ ਸੁਰਜੀਤ ਕੀਤਾ ਜਾਵੇ। ਉਨ੍ਹਾਂ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਦਾ ਕੋਵਿਡ -19 ਵਿਰੁੱਧ ਲੜਾਈ ਵਿੱਚ ਭਾਰਤੀ ਅਰਥਵਿਵਸਥਾ ਨੂੰ20 ਲੱਖ ਕਰੋੜ ਰੁਪਏ ਦੇ ਪੈਕੇਜ ਨਾਲ ਸਮਰਥਨ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਰਥਵਿਵਸਥਾ ਦੇ ਸਾਰੇ ਖੇਤਰਾਂ ਅਤੇ ਸਮਾਜ ਦੇ ਹਿੱਸਿਆਂ ਨੂੰ ਪੈਕੇਜ ਤਹਿਤ ਰਾਹਤ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਿੱਚ ਆਤਮਨਿਰਭਰ ਅਭਿਯਾਨ ਲਾਂਚ ਕਰਨ ਦੇ ਐਲਾਨ ਦਾ ਵੀ ਸੁਆਗਤ ਕੀਤਾ, ਜੋ ਦੇਸ਼ ਵਿੱਚ ਘਰੇਲੂ ਨਿਰਮਾਣ ਨੂੰ ਉਤਸ਼ਾਹਿਤ ਕਰੇਗਾ ਅਤੇ ਸਾਨੂੰ ਆਤਮਨਿਰਭਰ ਬਣਾਏਗਾ।
ਬਾਅਦ ਵਿੱਚ, ਪੀਐੱਮਯੂਵਾਈ ਲਾਭਾਰਥੀਆਂ ਨੇ ਆਪਣੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਨੇ ਇਸ ਨਵੇਕਲੇ ਸੰਕਟ ਦੇ ਸਮੇਂ ਵਿੱਚ ਉਨ੍ਹਾਂ ਦੀ ਦੇਖਭਾਲ ਕਰਨ ਲਈ ਸਰਕਾਰ ਦਾ ਆਭਾਰ ਪ੍ਰਗਟ ਕੀਤਾ। ਉਨ੍ਹਾਂ ਵਿੱਚੋਂ ਬਹੁਤਿਆਂ ਨੇ ਇਹ ਦੱਸਿਆ ਕਿ ਕਿਵੇਂ ਉਹ ਪਹਿਲੀ ਵਾਰ ਗੈਸ ਕਨੈਕਸ਼ਨ ਦਾ ਖਰਚ ਉਠਾਉਣ ਲਈ ਬਹੁਤ ਹੀ ਗ਼ਰੀਬ ਸਨ ਅਤੇ ਕਿਵੇਂ ਗੈਸ ਸਿਲੰਡਰ ਦੀ ਵਿਵਸਥਾ ਨੇ ਉਨ੍ਹਾਂ ਦੇ ਜੀਵਨ ਹੀ ਬਦਲ ਦਿੱਤੇ ਹਨ। ਉਨ੍ਹਾਂ ਵਿੱਚੋਂ ਕਈਆਂ ਨੇ ਕਿਹਾ ਕਿ ਉਨ੍ਹਾਂ ਦੇ ਘਰਾਂ ਵਿੱਚ ਐੱਲਪੀਜੀ ਸਿਲੰਡਰ ਦੀ ਉਪਲੱਬਧਤਾ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਨਾ ਸਿਰਫ ਸੁਵਿਧਾਜਨਕ, ਸਿਹਤਮੰਦ, ਸੇਫ਼ ਅਤੇ ਸੁਰੱਖਿਅਤ ਬਣਾਇਆ ਹੈ, ਬਲਕਿ ਉਨ੍ਹਾਂ ਨੂੰ ਬਾਲਣ ਇਕੱਠਾ ਕਰਨ ਦੇ ਕੰਮ ਤੋਂ ਵੀ ਮੁਕਤ ਕੀਤਾ ਹੈ ਅਤੇ ਵਿਹਲਾ ਕੁਆਲਿਟੀ ਸਮਾਂ ਪ੍ਰਦਾਨ ਕੀਤਾ ਹੈ। ਉਨ੍ਹਾਂ ਵਿੱਚੋਂ ਬਹੁਤਿਆਂ ਨੇ ਦੱਸਿਆ ਕਿ ਹੁਣ ਵੀ, ਉਹ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਸਿਲੰਡਰ ਦੀਆਂ ਰਿਫਿਲਸ ਪ੍ਰਾਪਤ ਕਰ ਰਹੇ ਹਨ। ਸਿਲੰਡਰ ਪ੍ਰਦਾਨ ਕਰਨ ਦੀ ਸਪਲਾਈ ਚੇਨ ਵਿੱਚ ਕੰਮ ਕਰਨ ਵਾਲੇ ਲੋਕਾਂ-ਕੋਰੋਨਾ ਜੋਧਿਆਂ ਦਾ ਧੰਨਵਾਦ।
****
ਵਾਈਬੀ
(Release ID: 1624491)
Visitor Counter : 143