ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਆਈਐੱਨਏਈ ਨੇ ਆਈਐੱਨਏਈ ਯੁਵਾ ਉੱਦਮੀ ਪੁਰਸਕਾਰ 2020 ਲਈ ਨਾਮਜ਼ਦਗੀਆਂ ਸੱਦੀਆਂ

Posted On: 15 MAY 2020 6:39PM by PIB Chandigarh

ਵਿਗਿਆਨ ਅਤੇ ਟੈਕਨੋਲੋਜੀ  ਵਿਭਾਗ ਦੇ ਖੁਦਮੁਖਤਿਆਰ ਸੰਸਥਾਨ ਰਾਸ਼ਟਰੀ ਇੰਜੀਨੀਅਰਿੰਗ ਅਕਾਦਮੀ (ਆਈਐੱਨਏਆਈ) ਗੁੜਗਾਓਂ ਨੇ ਆਈਐੱਨਏਆਈ ਯੁਵਾ ਉੱਦਮੀ ਪੁਰਸਕਾਰ 2020 ਲਈ ਉਮੀਦਵਾਰਾਂ ਤੋਂ ਨਾਮਜ਼ਦਗੀਆਂ ਸੱਦੀਆਂ ਹਨ। ਪੁਰਸਕਾਰ  ਲਈ ਚੁਣੇ ਵਿਅਕਤੀਗਤ ਉਮੀਦਵਾਰ ਨੂੰ ਇੱਕ ਪ੍ਰਸ਼ੰਸਾ- ਪੱਤਰ ਅਤੇ ਦੋ ਲੱਖ ਰੁਪਏ ਨਕਦ ਦਿੱਤੇ ਜਾਣਗੇ। ਇਹ ਪੁਰਸਕਾਰ ਰਕਮ ਉਮੀਦਵਾਰਾਂ ਵਿੱਚ ਸੰਯੁਕਤ ਰੂਪ ਵਿੱਚ ਵੀ ਸਾਂਝੀ ਕੀਤੀ ਜਾ ਸਕਦੀ ਹੈ ਜਿਸ ਵਿੱਚ ਤਿੰਨ ਤੋ ਵੱਧ ਉਮੀਦਵਾਰ ਨਹੀਂ ਹੋ ਸਕਦੇ।

ਸਾਲ ਵਿੱਚ ਦੋ ਵਿਅਕਤੀਆਂ ਨੂੰ ਦਿੱਤੇ ਜਾਣ ਵਾਲੇ ਇਸ ਪੁਰਸਕਾਰ ਦੀ ਸ਼ੁਰੂਆਤ ਨੌਜਵਾਨ ਇੰਜੀਨੀਅਰਾਂ ਨੂੰ ਨਵੀਨਤਾ ਅਤੇ ਉੱਦਮਸ਼ੀਲਤਾ ਦੇ ਲਈ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨੂੰ ਪਹਿਚਾਣ ਦਿਵਾਉਣ ਦੇ ਉਦੇਸ਼ ਨਾਲ ਕੀਤੀ ਗਈ ਹੈ।ਇਸ ਲਈ ਇੰਜੀਨੀਅਰਿੰਗ ਦੇ ਖੇਤਰਾਂ ਵਿੱਚ ਉਨ੍ਹਾਂ ਨਵਚਾਰਾਂ ਅਤੇ ਧਾਰਨਾਵਾਂ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ ਜੋ ਅਸਲ ਵਿੱਚ ਸਿੱਧ ਹੋਏ ਹੋਣ ਅਤੇ ਜੋ ਉਦਯੋਗ ਦੀਆਂ ਜਾਂ ਤਾਂ ਨਵੀਆਂ ਪ੍ਰਕਿਰਿਆਵਾਂ ਜਾਂ ਨਵੇ ਉਤਪਾਦਾਂ ਵਿੱਚ ਅਪਣਾਈਆਂ ਗਈਆਂ ਹੋਣ। ਇਸ ਪੁਰਸਕਾਰ ਦੇ ਉਹੀ ਭਾਰਤੀ ਨਾਗਰਿਕ ਯੋਗ ਹੋਣਗੇ ਜਿਨ੍ਹਾਂ ਦੀ ਉਮਰ 1 ਜਨਵਰੀ 2020 ਨੂੰ 45 ਸਾਲ ਤੋਂ ਅਧਿਕ ਨਾ ਹੋਵੇ।

ਪੁਰਸਕਾਰ ਲਈ ਨਵੀਨਤਾ ਅਤੇ ਉੱਦਮਸ਼ੀਲਤਾ ਦੋਨਾਂ ਨੂੰ ਇਕੱਠੇ ਮਹੱਤਵਪੂਰਨ ਮੰਨਿਆ ਜਾਵੇਗਾ। ਅਕਾਦਮਿਕ/ਖੋਜ ਸੰਗਠਨ ਜਾਂ ਉਦਯੋਗ ਦੇ ਉਨ੍ਹਾਂ ਯੁਵਾ ਖੋਜੀਆਂ ਨੂੰ ਪ੍ਰਮੁੱਖਤਾ ਦਿੱਤੀ ਜਾਵੇਗੀ ਜਿਨ੍ਹਾਂ ਦੇ ਨਵੀਨ ਇੰਜੀਨੀਅਰਿੰਗ /ਟੈਕਨੋਲੋਜੀ  ਸਿਧਾਂਤ ਸਫ਼ਲ ਸਟਾਰਟਅੱਪ ਉੱਦਮ ਦਾ ਰੂਪ ਲੈ ਚੁੱਕੇ ਹੋਣ।

ਸੰਸਥਾ ਨੇ ਆਈਐੱਨਏਈ ਨਾਲ ਜੁੜੇ ਲੋਕਾਂ ਨੂੰ ਇੱਕ ਪੱਤਰ ਭੇਜਿਆ ਹੈ ਜਿਸ ਵਿੱਚ ਆਈਐੱਨਏਈ ਯੁਵਾ ਉੱਦਮੀ  ਪੁਰਸਕਾਰ 2020 ਲਈ ਨਾਮਜ਼ਦਗੀਆਂ ਭੇਜਣ ਨੂੰ ਕਿਹਾ ਗਿਆ ਹੈ। ਇਸ ਦੇ ਨਾਲ ਹੀ 29 ਆਈਆਈਟੀ ਖੋਜ ਕੇਂਦਰਾਂ ਤੋਂ ਇਲਾਵਾ ਵੱਖ-ਵੱਖ ਸਰਕਾਰੀ ਏਜੰਸੀਆਂ ਦੀ ਮਦਦ ਨਾਲ ਚਲਾਏ ਜਾ ਰਹੇ 372 ਇਨਕਿਊਬੇਸ਼ਨ ਕੇਂਦਰਾਂ ਅਤੇ ਸਟਾਰਟ ਅੱਪਸ ਤੋਂ ਵੀ ਨਾਮਜ਼ਦਗੀਆਂ ਮੰਗਵਾਈਆਂ ਗਈਆਂ ਹਨ।ਇਨ੍ਹਾਂ ਵਿੱਚ ਡੀਐੱਸਟੀ ਦੀ ਮਦਦ ਨਾਲ ਚਲਾਏ ਜਾ ਰਹੇ ਇਨਕਿਊਬੇਟਰ, ਡੀਐੱਸਟੀ ਸਹਾਇਤਾ ਪ੍ਰਾਪਤ ਚਲ ਰਹੇ ਰਾਸ਼ਟਰੀ ਵਿਗਿਆਨ ਅਤੇ ਟੈਕਨੋਲੋਜੀ  ਉੱਦਮਸ਼ੀਲਤਾ ਵਿਕਾਸ ਬੋਰਡ ਦੇ ਅਧੀਨ ਆਉਣ ਵਾਲੇ ਇਨਕਿਊਬੇਟਰ, ਡੀਐੱਸਟੀ ਦੀ ਮਦਦ ਨਾਲ ਚਲ ਰਹੇ ਵਿਗਿਆਨ ਅਤੇ ਤਕਨੀਕੀ ਉੱਦਮਸ਼ੀਲਤਾ ਕੇਂਦਰ, ਜੈਵ ਟੈਕਨੋਲੋਜੀ  ਵਿਭਾਗ ਦੀ ਮਦਦ ਨਾਲ ਚਲ ਰਹੇ ਇਨਕਿਊਬੇਟਰ, ਇਲੈਕਟ੍ਰੌਨਿਕਸ ਅਤੇ  ਸੂਚਨਾ ਟੈਕਨੋਲੋਜੀ  ਵਿਭਾਗ ਦੇ ਇਨਕਿਊਬੇਟਰ ਸੂਖਮ, ਲਘੂ ਅਤੇ ਦਰਮਿਆਨੇ ਦੇ ਅਧੀਨ ਇਨਕਿਉਬੇਟਰ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੀ ਮਦਦ ਨਾਲ ਚਲਾਏ ਜਾ ਰਹੇ ਇਨਕਿਉਬੇਟਰ ਸ਼ਾਮਲ ਹਨ।ਨਾਮਜ਼ਦਗੀਆਂ ਮੰਗਾਉਣ ਤੋਂ ਇਲਾਵਾ ਸੀਆਈਆਈ ਦੇ ਮਈ 2020 ਦੇ ਪ੍ਰੈੱਸ ਰਿਲੀਜ਼ ਵਿੱਚ ਇਸ ਸਬੰਧੀ ਇੱਕ ਵਿਗਿਆਪਨ ਪ੍ਰਕਾਸ਼ਿਤ ਕਰਵਾਇਆ ਗਿਆ ਹੈ।

ਇਸ ਨਾਮਜ਼ਦਗੀ ਦੇ ਸਬੰਧ ਵਿੱਚ ਆਈਐੱਨਏਈ ਦੀ ਵੈੱਬਸਾਈਟ ਤੇ ਜਾਣਕਾਰੀ ਦਿੱਤੀ ਗਈ ਹੈ। ਨਾਮਜ਼ਦਗੀਆਂ ਪ੍ਰਾਪਤ ਕਰਨ ਦੀ ਅੰਤਿਮ ਮਿਤੀ 30 ਜੂਨ 2020 ਹੈ।ਇਸ ਬਾਰੇ  ਵਿਸਤ੍ਰਿਤ ਜਾਣਕਾਰੀ  ਲਈ ਇੱਛੁਕ ਉਮੀਦਵਾਰ www.inae.in ‘ਤੇ ਵੀ ਸੰਪਰਕ ਕਰ ਸਕਦੇ ਹਨ।

                                                                                  *******

ਕੇਜੀਐੱਸ/ਡੀਐੱਸਟੀ/(ਡੀਐੱਸਟੀ)



(Release ID: 1624482) Visitor Counter : 150