ਖੇਤੀਬਾੜੀ ਮੰਤਰਾਲਾ
38 ਹੋਰ ਨਵੀਆਂ ਮੰਡੀਆਂ ਨੂੰ ਈ-ਨਾਮ (e-NAM) ਪਲੈਟਫਾਰਮ ਨਾਲ ਏਕੀਕ੍ਰਿਤ ਕੀਤਾ ਗਿਆ
ਅਖਿਲ ਭਾਰਤੀ ਇਲੈਕਟ੍ਰੌਨਿਕ ਖੇਤੀਬਾੜੀ ਉਪਜ ਟ੍ਰੇਡਿੰਗ ਪੋਰਟਲ ਦੀ 18 ਰਾਜਾਂ ਅਤੇ 3 ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੀਆਂ 1000 ਮੰਡੀਆਂ ਤੱਕ ਹੋਈ ਪਹੁੰਚ
Posted On:
15 MAY 2020 4:34PM by PIB Chandigarh
ਅੱਜ 38 ਹੋਰ ਨਵੀਆਂ ਮੰਡੀਆਂ ਨੂੰ ਈ-ਨਾਮ (e-NAM) ਪਲੈਟਫਾਰਮ ਦੇ ਨਾਲ ਏਕੀਕ੍ਰਿਤ ਕੀਤਾ ਗਿਆ, ਜਿਸ ਦੇ ਪਰਿਣਾਮਸਰੂਪ ਨਿਯੋਜਿਤ ਟੀਚੇ ਦੇ ਅਨੁਸਾਰ 415 ਮੰਡੀਆਂ ਦੀ ਇੱਕ ਹੋਰ ਉਪਲੱਬਧੀ ਹਾਸਲ ਹੋਈ। 38 ਮੰਡੀਆਂ ਮੱਧ ਪ੍ਰਦੇਸ਼ (19), ਤੇਲੰਗਾਨਾ (10), ਮਹਾਰਾਸ਼ਟਰ (4) ਅਤੇ (1) ਗੁਜਰਾਤ, ਹਰਿਆਣਾ, ਪੰਜਾਬ, ਕੇਰਲ ਅਤੇ ਜੰਮੂ-ਕਸ਼ਮੀਰ ਨਾਲ ਏਕੀਕ੍ਰਿਤ ਹਨ।
ਪਹਿਲੇ ਪੜਾਅ ਵਿੱਚ 585 ਮੰਡੀਆਂ ਦੀ ਓਵਰਆਲ ਸਫਲਤਾ ਦੇ ਨਾਲ ਦੂਜੇ ਪੜਾਅ ਵਿੱਚ 415 ਨਵੀਆਂ ਮੰਡੀਆਂ ਨੁੰ ਏਕੀਕ੍ਰਿਤ ਕਰਨ ਦੇ ਲਈ ਈ-ਨਾਮ ਦਾ ਹੋਰ ਵਿਸਤਾਰ ਕੀਤਾ ਗਿਆ। ਈ-ਨਾਮ ਪਲੈਟਫਾਰਮ ਵਿੱਚ ਹੁਣ 18 ਰਾਜਾਂ ਅਤੇ 3 ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੀਆ 1000 ਮੰਡੀਆਂ ਹਨ।
ਅੱਜ ਇਸ ਅਵਸਰ 'ਤੇ ਸਮਾਲ ਫਾਰਮਰ ਐਗਰੀ ਬਿਜ਼ਨਸ ਕਨਸੋਰਟੀਅਮ (ਐੱਸਐੱਫਏਸੀ), ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲ ਦੇ ਸੰਰਖਣ ਵਿੱਚ ਈ-ਨਾਮ ਨੂੰ ਲਾਗੂ ਕਰਨ ਦੇ ਲਈ ਪ੍ਰਮੁੱਖ ਏਜੰਸੀ ਹੋਣ ਦੇ ਨਾਤੇ, ਭਾਰਤ ਸਰਕਾਰ ਦੇ ਸਾਰੇ ਈ-ਨਾਮ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦਾ ਧੰਨਵਾਦ ਕਰਦਾ ਹੈ, ਵਿਸ਼ੇਸ਼ਕਰ ਉਨ੍ਹਾਂ ਦੇ ਮਾਰਕੀਟੰਗ ਬੋਰਡਾਂ,ਮਾਰਕਿਟ ਸਕੱਤਰਾਂ, ਸੁਪਵਾਈਜ਼ਰਾਂ, ਗੁਣਵੱਤਾ ਚੈੱਕ,ਤੋਲ ਅਪਰੇਟਰਾਂ,ਸਰਵਿਸ ਪ੍ਰੋਵਾਈਡਰਾਂ,ਕਿਸਾਨਾਂ,ਐੱਫਪੀਓ, ਵਪਾਰੀਆਂ ਅਤੇ ਟੀਮ ਈ-ਨਾਮ ਦੇ ਅਸਾਧਾਰਨ ਸਹਾਇਤਾ ਲਈ ਧੰਨਵਾਦ ਕਰਦਾ ਹੈ।
ਰਾਸ਼ਟਰੀ ਖੇਤੀ ਬਜ਼ਾਰ (ਈ-ਨਾਮ), ਇੱਕ ਅਖਿਲ ਭਾਰਤੀ ਇਲੈਕਟ੍ਰੌਨਿਕ ਟ੍ਰੇਡਿੰਗ ਪੋਰਟਲ ਹੈ ਜਿਸ ਦਾ ਉਦਘਾਟਨ 14 ਅਪ੍ਰੈਲ 2016 ਨੂੰ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੁਆਰਾ, ਇੱਕ ਔਨਲਾਈਨ ਮਾਰਕਿਟ ਪਲੈਟਫਾਰਮ ਦੇ ਰੁਪ ਵਿੱਚ ਮੌਜੂਦਾ ਮੰਡੀਆਂ ਨੂੰ ਨੈੱਟਵਰਕਿੰਗ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਸੀ। ਜਿਸ ਨਾਲ ਭਾਰਤ ਵਿੱਚ ਖੇਤੀ ਜਿਨਸਾਂ ਦੇ ਲਈ 'ਇੱਕ ਰਾਸ਼ਟਰ ਇੱਕ ਬਜ਼ਾਰ' ਦਾ ਨਿਰਮਾਣ ਹੋ ਸਕੇ।
ਭਾਰਤ ਸਰਕਾਰ ਦੀ ਇਹ ਡਿਜੀਟਲ ਪਹਿਲ, ਸਾਰੀਆਂ ਏਪੀਐੱਮਸੀ ਸਬੰਧਿਤ ਸੂਚਨਾ ਅਤੇ ਸੇਵਾਵਾਂ ਦੇ ਲਈ ਏਕਲ ਖਿੜਕੀ ਸੇਵਾ ਪ੍ਰਦਾਨ ਕਰਦੀ ਹੈ, ਜਿਸ ਵਿੱਚ ਖੇਤੀ ਜਿਨਸਾਂ ਦਾ ਆਗਮਨ, ਗੁਣਵੱਤਾ ਪਰਖ,ਮੁਕਾਬਲੇ ਵਾਲੀ ਬੋਲੀ ਦੀ ਪੇਸ਼ਕਸ਼ ਅਤੇ ਇਲੈਕਟ੍ਰੌਨਿਕ ਭੁਗਤਾਨ ਸਿੱਧੇ ਕਿਸਾਨਾਂ ਦੇ ਖਾਤੇ ਵਿੱਚ ਸ਼ਾਮਲ ਹੈ। ਇਹ ਔਨਲਾਈਨ ਡਿਜੀਟਲ ਬਜ਼ਾਰ ਲੈਣਦੇਣ ਦੀ ਲਾਗਤ ਨੂੰ ਘੱਟ ਕਰਨ, ਸੂਚਨਾ ਬਿਸ਼ਮਤਾ ਨੂੰ ਦੂਰ ਕਰਨ ਅਤੇ ਕਿਸਾਨਾਂ ਅਤੇ ਹੋਰਨਾਂ ਹਿੱਤਧਾਰਕਾਂ ਦੇ ਲਈ ਬਜ਼ਾਰ ਪਹੁੰਚ ਦੇ ਵਿਸ਼ਤਾਰ ਵਿੱਚ ਮਦਦ ਕਰਨਾ ਹੈ।
ਪਿਛਲੇ 4 ਸਾਲਾਂ ਵਿੱਚ ਈ-ਨਾਮ ਨੇ 1.66 ਕਰੋੜ ਕਿਸਾਨਾਂ, 1.31 ਲੱਖ ਵਪਾਰੀਆਂ,73151 ਕਮਿਸ਼ਨ ਏਜੰਟਾਂ ਅਤੇ 1012 ਐੱਫਪੀਓ ਨੂੰ ਉਪਯੋਗਕਰਤਾ ਅਧਾਰ 'ਤੇ ਰਜਿਸਟਰਡ ਕੀਤਾ ਹੈ। 14 ਮਈ 2020 ਤੱਕ,ਕੁੱਲ 3.43 ਕਰੋੜ ਮੀਟ੍ਰਿਕ ਟਨ ਅਤੇ 38.16 ਲੱਖ ਨੰਬਰਾਂ (ਬਾਂਸ ਅਤੇ ਨਾਰੀਅਲ) ਦੀ ਕੁੱਲ ਮਾਤਰਾ ਨੇ ਸਮੂਹਿਕ ਰੂਪ ਨਾਲ ਈ-ਨਾਮ ਪਲੈਟਫਾਰਮ 'ਤੇ 1 ਲੱਖ ਕਰੋੜ ਰੁਪਏ ਦੇ ਜ਼ਿਕਰਯੋਗ ਕਾਰੋਬਾਰ ਨੂੰ ਪਾਰ ਕਰ ਲਿਆ ਹੈ। ਵਰਤਮਾਨ ਵਿੱਚ ਅਨਾਜ,ਤਿਲਹਨ,ਰੇਸ਼ੇ, ਸਬਜ਼ੀਆਂ ਅਤੇ ਫਲਾਂ ਸਹਿਤ 150 ਵਸਤੂਆਂ ਦਾ ਕਾਰੋਬਾਰ ਈ-ਨਾਮ 'ਤੇ ਕੀਤਾ ਜਾਂਦਾ ਹੈ।
ਕੋਵਿਡ-19 ਲੌਕਡਾਊਨ ਸੰਕਟ ਦੇ ਕਾਰਣ ਕਿਸਾਨਾਂ ਨੂੰ ਹੋਣ ਵਾਲੀ ਵਾਲੀ ਕਠਿਨਾਈਆਂ ਦਾ ਹੱਲ ਕਰਨ ਦੇ ਲਈ ,2 ਅਪ੍ਰੈਲ 2020 ਨੂੰ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮਤਰੀ ਮਾਣਯੋਗ ਨਰੇਂਦਰ ਸਿੰਘ ਤੋਮਰ ਨੇ ਈ-ਨਾਮ ਦੇ 3 ਨਵੇਂ ਮੌਡਿਊਲ ਲਾਂਚ ਕੀਤੇ।
1. ਈ-ਨਾਮ 'ਤੇ ਐੱਫਪੀਓ ਮੌਡਿਊਲ : ਇਹ ਮੌਡਿਊਲ ਐੱਫਪੀਓ ਨੂੰ ਆਪਣੇ ਸੰਗ੍ਰਹਿ ਕੇਂਦਰਾਂ ਜੋ "ਡੀਮਡ ਮਾਰਕਿਟ" ਜਾਂ "ਸਬ ਮਾਰਕਿਟ ਯਾਰਡ" ਦੇ ਰੂਪ ਵਿੱਚ ਘੋਸ਼ਿਤ ਹਨ, ਉਨ੍ਹਾਂ ਤੋਂ ਖੇਤੀ ਜਿਨਸਾਂ ਦੇ ਵਪਾਰ ਦਾ ਸੰਚਾਲਨ ਕਰਨ ਵਿੱਚ ਕਾਬਲ ਬਣਾਉਂਦਾ ਹੈ। ਹੁਣ ਤੱਕ, ਈ-ਨਾਮ ਪਲੈਟਫਾਰਮ 'ਤੇ 1012 ਐੱਫਪੀਓ ਰਜਿਸਟਰਡ ਹਨ, ਅਤੇ 8.11 ਕਰੋੜ ਰੁਪਏ ਮੁੱਲ ਦੀ 3053 ਮੀਟ੍ਰਿਕ ਟਨ ਖੇਤੀ-ਉਪਜ ਦਾ ਕਾਰੋਬਾਰ ਕੀਤਾ ਹੈ। ਇਸ ਵਿੱਚ ਹਾਲ ਹੀ ਵਿੱਚ ਸ਼ੁਰੂ ਕੀਤੇ ਗਏ ਐੱਫਪੀਓ ਮੌਡਿਊਲ ਜ਼ਰੀਏ 42 ਐੱਫਪੀਓ ਨੇ ਆਪਣੇ ਖੁਦ ਦੇ ਸੰਗ੍ਰਹਿ ਕੇਂਦਰ ਵਿੱਚ ਕਾਰੋਬਾਰ ਕੀਤਾ।
2. ਵੇਅਰਹਾਊਸ ਅਧਾਰਿਤ- (ਇਲੈਕਟ੍ਰੌਨਿਕ ਨਿਗੋਸ਼ਿਏਬਲ ਵੇਅਰਹਾਊਸ ਰਿਸਿਪਟਸ਼-ਈਐੱਨਡਬਲਿਯੂਆਰ) ਟ੍ਰੇਡਿੰਗ : ਟ੍ਰੇਡਿੰਗ ਦੇ ਲਈ, ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਰਾਜਾਂ ਨੇ ਡਬਲਿਯੂਡੀਆਰਏ ਰਜਿਸਟਰਡ ਕ੍ਰਮਵਾਰ 23 ਅਤੇ 14 ਕੇਂਦਰੀ ਭੰਡਾਰਣ ਨਿਗਮ (ਸੀਡਬਲਿਯੂਡੀਸੀ) ਦੇ ਗੋਦਾਮਾਂ ਨੂੰ ਇੱਕ ਸਮਾਨ ਬਜ਼ਾਰ ਘੋਸ਼ਿਤ ਕੀਤਾ ਕੀਤਾ ਹੈ। ਰਾਜਸਥਾਨ ਸਰਕਾਰ ਨੇ ਹਾਲ ਹੀ ਵਿੱਚ 138 ਰਾਜ ਸਰਕਾਰ ਅਤੇ ਸਹਿਕਾਰੀ ਗੋਦਾਮਾਂ ਨੂੰ ਉੱਪ ਬਜ਼ਾਰ ਯਾਰਤ ਘੋਸ਼ਿਤ ਕੀਤਾ ਹੈ।ਮੱਧ ਪ੍ਰਦੇਸ਼,ਉੱਤਰ ਪ੍ਰਦੇਸ਼, ਗੁਜਰਾਤ ਅਤੇ ਪੰਜਾਬ ਦੇ ਗੋਦਾਮ ਅਧਾਰਿਤ ਵਪਾਰ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਆਪਣੇ ਸਬੰਧਿਤ ਏਪੀਐੱਮਸੀ ਅਧਿਨਿਯਮ ਵਿੱਚ ਸੋਧ ਸ਼ੁਰੂ ਕੀਤਾ ਹੈ।
3. ਲੌਜਿਸਟਿਕਸ ਮੌਡਿਊਲ : ਇਹ ਖੇਤੀ ਜਿਨਸਾਂ ਨੂੰ ਖੇਤ ਤੋਂ ਮੰਡੀਆਂ ਅਤੇ ਮੰਡੀਆਂ ਤੋਂ ਗੋਦਾਮ/ਉਪਭੋਗ ਕੇਂਦਰਾਂ ਤੱਕ ਲੈ ਜਾਣ ਦੀ ਸੁਵਿਧਾ ਪ੍ਰਦਾਨ ਕਰਦਾ ਹੈ। 2.3 ਲੱਖ ਟਰਾਂਸਪੋਰਟਰਜ਼ ਅਤੇ 11.37 ਲੱਖ ਵਾਹਨਾਂ ਨਾਲ ਜੁੜੇ ਨੌ ਲੌਜਿਸਟਿਕਸ ਸਰਵਿਸ ਪ੍ਰੋਵਾਈਡਰ/ਐਗਰੀਗੇਟਰ ਈ-ਨਾਮ ਪਲੈਟਫਾਰਮ ਨਾਲ ਜੁੜ ਗਏ ਹਨ।
1 ਮਈ 2020 ਨੂੰ ਆਰਈਐੱਮਐੱਸ-ਯੂਐੱਮਪੀ (ਯੂਨੀਫਾਈਡ ਮਾਰਕਿਟ ਪੋਰਟਲ) ਅਤੇ ਈ-ਨਾਮ ਪੋਰਟਲ ਦੇ ਵਿੱਚ ਅੰਤਰ-ਸੰਚਾਲਨ ਸ਼ੂਰੂ ਕੀਤਾ ਗਿਆ ਸੀ। ਇਸ ਨਵੇਂ ਮੌਡਿਊਲ ਵਿੱਚ ਕਰਨਾਟਕ ਦੇ ਆਰਈਐੱਮਐੱਸ-ਯੂਐੱਮਪੀ ਅਤੇ ਈ-ਨਾਮ ਪਲੈਟਫਾਰਮ 'ਤੇ ਕਿਸਾਨ ਅਤੇ ਵਪਾਰੀ ਇੰਟਰ-ਪਲੈਟਫਾਰਮ ਟਰੇਡ/ਵਪਾਰ ਕਰ ਸਕਦੇ ਹਨ। ਅੰਤਰ-ਸੰਚਾਲਨ ਸੁਵਿਧਾਵਾਂ ਅਤੇ ਇਸ ਦੇ ਵਿਪਰੀਤ ਦਾ ਉਪਯੋਗ ਕਰਕੇ ਵਪਾਰ ਦੇ ਲਈ ਹੋਰ ਜ਼ਿਆਦਾ ਬਾਜ਼ਾਰਾਂ ਤੱਕ ਪਹੁੰਚ ਬਣਾਉਣ ਦੇ ਲਈ ਇਹ ਪਹਿਲ ਮਦਦ ਕਰੇਗੀ।
ਈ-ਨਾਮ ਦੇ ਇਹ ਕ੍ਰਾਂਤੀਕਾਰੀ ਕਦਮ ਨਿਸ਼ਚਿਤ ਰੂਪ ਨਾਲ ਕਿਸਾਨਾਂ, ਵਪਾਰੀਆਂ ਅਤੇ ਮੰਡੀਆਂ ਨੂੰ ਸਮੂਹਿਕ ਰੂਪ ਨਾਲ ਇਕਜੁੱਟ ਹੋ ਕੇ ਇੱਕ ਇਕਾਈ ਦੇ ਰੂਪ ਵਿੱਚ ਕਾਰਜ ਰਨ ਅਤੇ ਰਾਸ਼ਟਰ ਨੂੰ ਔਨਲਾਈਨ ਵਿਕਰੀ ਅਤੇ ਖੇਤੀ-ਉਤਪਾਦਾਂ ਦੀ ਖਰੀਦ ਦੀ ਦਿਸ਼ਾ ਵਿੱਚ ਈ-ਨਾਮ ਪੋਰਟਲ ਜ਼ਰੀਏ ਅੱਗੇ ਲੈ ਜਾਣ ਵਿੱਚ ਮਦਦਗਾਰ ਸਾਬਤ ਹੋਣਗੇ ਅਤੇ ਇਸ ਨੂੰ ਇੱਕ ਰਾਸ਼ਟਰ ਇੱਕ ਬਜ਼ਾਰ ਟੀਚੇ ਦੀ ਦਿਸ਼ਾ ਵਿੱਚ ਹੋਰ ਮਜ਼ਬੂਤ ਕਰਨਗੇ।
*****
ਏਪੀਐੱਸ/ਪੀਕੇ/ਐੱਮਐੱਸ/ਬੀਏ
(Release ID: 1624271)
Visitor Counter : 223