ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਮੋਟਰ ਵਾਹਨ ਰੂਲਸ 'ਚ ਉਤਸਰਜਨ ਅਤੇ ਸ਼ੋਰ ਸਟੈਂਡਰਡ ਦੇ ਅਨੁਪਾਲਨ ਸਬੰਧੀ ਸੰਸ਼ੋਧਨ ਕਰਨ ਬਾਰੇ ਸੁਝਾਅ ਮੰਗੇ

Posted On: 15 MAY 2020 4:48PM by PIB Chandigarh

ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਸਾਰੇ ਹਿਤਧਾਰਕਾਂ ਅਤੇ ਆਮ ਲੋਕਾਂ ਕੋਲੋਂ ਉਤਸਰਜਨ ਅਤੇ ਸ਼ੋਰ ਸਟੈਂਡਰਡ ਬਾਰੇ ਮੋਟਰ ਵਾਹਨ ਰੂਲਸ ਵਿੱਚ ਸੰਸ਼ੋਧਨ ਕਰਨ ਲਈ ਸੁਝਾਅ ਤੇ ਵਿਚਾਰ ਮੰਗੇ ਹਨ। ਇਸ ਸਬੰਧੀ 11 ਮਈ ਨੂੰ ਨੋਟੀਫੀਕੇਸ਼ਨ ਜਾਰੀ ਕੀਤੀ ਜਾ ਚੁੱਕੀ ਹੈ, ਜਿਹੜੀ www.morth.gov.in. 'ਤੇ ਦੇਖੀ ਜਾ ਸਕਦੀ ਹੈ।

 

ਡਰਾਫਟ ਨੋਟੀਫੀਕੇਸ਼ਨ ਜੀਐੱਸਆਰ 292 (ਈ) 11 ਮਈ 2020, ਉਤਸਰਜਨ ਤੇ ਸ਼ੋਰ ਸਟੈਂਡਰਡ ਦੇ ਅਨੁਪਾਲਨ ਲਈ ਸੜਕ ਪਾਤਰਤਾ ਉਸ ਪ੍ਰਮਾਣ ਪੱਤਰ ਦੇ ਫਾਰਮ 22 ਦੇ ਰਿਵੀਜਨ ਬਾਰੇ ਹੈ, ਜਿਹੜਾ ਕਿ ਈ ਰਿਕਸ਼ਾ ਦੇ ਉਤਪਾਦਕਾਂ ਜਾਂ ਆਯਾਤ ਕਰਨ ਵਾਲਿਆਂ ਵੱਲੋਂ ਜਾਂ ਰਜਿਸਟਰਡ ਈ-ਰਿਕਸ਼ਾ ਜਾਂ ਈ-ਕਾਰਟ ਐਸੋਸੀਏਸ਼ਨ ਵੱਲੋਂ ਈ-ਰਿਕਸ਼ਾ ਜਾਂ ਈ-ਕਾਰਟ ਦੇ ਮਾਮਲਿਆਂ ਵਿੱਚ ਜਾਰੀ ਕੀਤਾ ਜਾਂਦਾ ਹੈ। ਇਸ ਫਾਰਮ ਨੂੰ ਮੌਜੂਦਾ ਦੋ ਖਰੜਿਆਂ ਦਾ ਰਲੇਵਾਂ ਕਰਕੇ ਇੱਕ ਵਿੱਚ ਬਦਲਿਆ ਗਿਆ ਹੈ ਤਾਂ ਜੋ ਇਸ ਨੂੰ ਸਰਲ ਬਣਾਇਆ ਜਾ ਸਕੇ ਤੇ ਉਤਸਰਜਨ ਦੀ ਅਗਲੀ ਸਟੇਜ ਦੇ ਉਤਸਰਜਨ ਬਾਰੇ ਕੁਝ ਹੋਰ ਪ੍ਰਦੂਸ਼ਕ ਪੈਮਾਨੇ ਵੀ ਵਧਾਏ ਗਏ ਹਨ।

 

ਇਸ ਬਾਰੇ ਸੁਝਾਅ ਜਾਂ ਵਿਚਾਰ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲਾ, ਟਰਾਂਸਪੋਰਟ ਭਵਨ ਪਾਰਲੀਮੈਂਟ ਸਟ੍ਰੀਟ ਨਵੀਂ ਦਿੱਲੀ ਮੰਤਰਾਲੇ ਦੇ ਸੰਯੁਕਤ ਸਕੱਤਰ (ਐੱਮਵੀਐੱਲ) ਨੂੰ 10 ਜੂਨ 2020 ਤੱਕ (ਈਮੇਲ: jspb-morth[at]gov[dot]in) 'ਤੇ ਭੇਜੇ ਜਾ ਸਕਦੇ ਹਨ 

 

***

 

ਆਰਸੀਜੇ/ਐੱਮਐੱਸ



(Release ID: 1624266) Visitor Counter : 131