ਪ੍ਰਿਥਵੀ ਵਿਗਿਆਨ ਮੰਤਰਾਲਾ
2020 ਦੱਖਣੀ ਪੱਛਮੀ ਮੌਨਸੂਨ ਦੀ ਕੇਰਲ ਵਿੱਚ ਆਗਮਨ ਦੀ ਭਵਿੱਖਬਾਣੀ ਇਸ ਸਾਲ ਕੇਰਲ ਵਿੱਚ ਮੌਨਸੂਨ ਦੀ ਸ਼ੁਰੂਅਤ 5 ਜੂਨ ਨੂੰ 4 ਦਿਨ ਅਗੇਤੀ ਜਾਂ ਪਛੇਤੀ ਹੋਣ ਦੀ ਸੰਭਾਵਨਾ
Posted On:
15 MAY 2020 1:09PM by PIB Chandigarh
ਭਾਰਤੀ ਮੌਸਮ ਵਿਭਾਗ ਦੇ ਰਾਸ਼ਟਰੀ ਮੌਸਮ ਭਵਿੱਖਬਾਣੀ ਕੇਂਦਰ ਨੇ ਕੇਰਲ ’ਤੇ ਮੌਨਸੂਨ ਦੀ ਸ਼ੁਰੂਆਤ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ। ਇਸ ਦੀਆਂ ਵਿਸ਼ੇਸ਼ਤਾਵਾਂ ਨਿਮਨਲਿਖਿਤ ਹਨ :
ਇਸ ਸਾਲ ਕੇਰਲ ਦੇ ਉੱਪਰ ਦੱਖਣ-ਪੱਛਮੀ ਮੌਨਸੂਨ ਦੀ ਸ਼ੁਰੂਆਤ ਆਮ 1 ਜੂਨ ਦੀ ਬਜਾਏ ਥੋੜ੍ਹੀ ਲੇਟ ਹੋਣ ਦੀ ਸੰਭਾਵਨਾ ਹੈ। ਇਸ ਸਾਲ ਕੇਰਲ ਵਿੱਚ ਮੌਨਸੂਨ ਦੀ ਸ਼ੁਰੂਆਤ 5 ਜੂਨ ਨੂੰ 4 ਦਿਨ ਅੱਗੇ ਪਿੱਛੇ ਹੋਣ ਦੀ ਸੰਭਾਵਨਾ ਹੈ।
1. ਪਿਛੋਕੜ
ਦੱਖਣ-ਪੱਛਮੀ ਮੌਨਸੂਨ ਦਾ ਆਗਾਜ਼ ਭਾਰਤ ਵਿੱਚ ਕੇਰਲ ਤੋਂ ਹੁੰਦਾ ਹੈ ਅਤੇ ਇਹ ਇੱਕ ਮਹੱਤਵਪੂਰਨ ਸੰਕੇਤ ਹੈ ਜੋ ਗਰਮ ਅਤੇ ਖੁਸ਼ਕ ਮੌਸਮ ਤੋਂ ਬਾਰਸ਼ ਦੇ ਮੌਸਮ ਵਿੱਚ ਤਬਦੀਲ ਹੁੰਦਾ ਹੈ। ਜਿਵੇਂ-ਜਿਵੇਂ ਮੌਨਸੂਨ ਉੱਤਰ ਵੱਲ ਵਧਦਾ ਹੈ, ਉਸ ਤਰ੍ਹਾਂ ਹੀ ਖੇਤਰਾਂ ਵਿੱਚ ਗਰਮੀ ਦੇ ਤਾਮਪਾਨ ਨਾਲੇ ਝੁਲਸੇ ਹੋਏ ਇਲਾਕਿਆਂ ਨੂੰ ਰਾਹਤ ਮਿਲਦੀ ਹੈ।
ਦੱਖਣੀ ਮੱਛਮੀ ਮੌਨਸੂਨ ਕੇਰਲ ਵਿੱਚ 1 ਜੂਨ ਨੂੰ 7 ਦਿਨਾਂ ਦੇ ਮਿਆਰੀ ਅੱਗੇ ਪਿੱਛੇ ਹੋਣ ਨਾਲ ਸ਼ੁਰੂਆਤ ਹੁੰਦੀ ਹੈ। ਭਾਰਤੀ ਮੌਸਮ ਵਿਭਾਗ (ਆਈਐੱਮਡੀ) 2005 ਤੋਂ ਕੇਰਲ ਤੋਂ ਮੌਨਸੂਨ ਦੀ ਸ਼ੁਰੂਆਤ ਦੀ ਸੰਭਾਵਿਤ ਮਿਤੀ ਦੀ ਭਵਿੱਖਬਾਣੀ ਕਰਦਾ ਆ ਰਿਹਾ ਹੈ। ਇਸ ਉਦੇਸ਼ ਲਈ ਚਾਰ ਦਿਨ ਅਗੇਤੀ ਪਛੇਤੀ ਦੇ ਮਾਡਲ ਦੀ ਵਰਤੋਂ ਕੀਤੀ ਜਾਂਦੀ ਹੈ।
ਇਸ ਮਾਡਲ ਵਿੱਚ 6 ਤਰ੍ਹਾਂ ਦੀਆਂ ਭਵਿੱਖਬਾਣੀਆਂ ਦਾ ਉਪਯੋਗ ਕੀਤਾ ਜਾਂਦਾ ਹੈ, 1) ਉੱਤਰ-ਪੱਛਮੀ ਭਾਰਤ ’ਤੇ ਘੱਟ ਤੋਂ ਘੱਟ ਤਾਮਪਾਨ, 2) ਦੱਖਣੀ ਪ੍ਰਾਇਦੀਪ ’ਤੇ ਪ੍ਰੀ-ਮੌਨਸੂਨ ਬਾਰਸ਼ ਦਾ ਪੱਧਰ, 3) ਦੱਖਣ-ਚੀਨ ਸਾਗਰ ਉੱਪਰ ਆਊਟਗੋਇੰਗ ਲੌਂਗ ਵੇਵ ਰੇਡੀਏਸ਼ਨ (ਓਐੱਲਆਰ), 4) ਦੱਖਣ-ਪੂਰਬ ਹਿੰਦ ਮਹਾਸਾਗਰ ਵਿੱਚ ਘੱਟ ਟ੍ਰੋਪੋਫੈਰਿਕ ਖੇਤਰੀ ਹਵਾ, 5) ਅਪਰ ਟ੍ਰੋਪੋਸਫੈਰਿਕ ਜ਼ੋਨ ਪੂਰਬੀ ਭੂਮੱਧ ਹਿੰਦ ਮਹਾਸਾਗਰ ਉੱਪਰ ਅਤੇ 6) ਦੱਖਣੀ-ਪੱਛਮੀ ਪ੍ਰਸ਼ਾਂਤ ਖੇਤਰ ਵਿੱਚ ਗੁਜ਼ਰੀ ਲੰਬੀ ਵੇਵ ਰੇਡੀਏਸ਼ਨ (ਓਐੱਲਆਰ)।
ਪਿਛਲੇ 15 ਦਿਨਾਂ ਦੌਰਾਨ ਕੇਰਲ ਵਿੱਚ ਮੌਨਸੂਨ ਦੀ ਸ਼ੁਰੂਆਤ ਦੀ ਮਿਤੀ ਦੀ ਆਈਐੱਡੀ’ਜ਼ ਦੀ ਸੰਭਾਵਿਤ ਭਵਿੱਖਬਾਣੀ।
ਸਾਲ 2015 ਨੂੰ ਛੱਡ ਕੇ ਬਾਕੀ (2005-2019) ਸਾਰੇ ਸਾਲ ਸਹੀ ਸਾਬਤ ਹੋਏ ਹਨ। ਹਾਲ ਹੀ ਦੇ 5 ਸਾਲਾਂ (2015-2019) ਦੀ ਭਵਿੱਖਬਾਣੀ ਦੀ ਸਾਰਣੀ ਹੇਠ ਦਿੱਤੀ ਗਈ ਹੈ :
ਸਾਲ
|
ਆਗਮਨ ਦੀ ਅਸਲ ਮਿਤੀ
|
ਆਗਮਨ ਦੀ ਭਵਿੱਖਬਾਣੀ ਦੀ ਮਿਤੀ
|
2015
|
5 ਜੂਨ
|
30 ਮਈ
|
2016
|
8 ਜੂਨ
|
7 ਜੂਨ
|
2017
|
30 ਮਈ
|
30 ਮਈ
|
2018
|
29 ਮਈ
|
29 ਮਈ
|
2019
|
8 ਜੂਨ
|
6 ਜੂਨ
|
2. 2020 ਦੱਖਣ ਪੱਛਮੀ ਮੌਨਸੂਨ ਦੀ ਸਥਿਤੀ ਅਤੇ ਅੰਡੇਮਾਨ ਸਾਗਰ ’ਤੇ ਉੱਨਤੀ
ਭਾਰਤੀ ਮੌਨਸੂਨ ਖੇਤਰ ਵਿੱਚ ਮੌਨਸੂਨ ਦੀ ਸ਼ੁਰੂਆਤ ਬਾਰਸ਼ ਨਾਲ ਹੁੰਦੀ ਹੈ ਅਤੇ ਮੌਨਸੂਨੀ ਹਵਾਵਾਂ ਬੰਗਾਲ ਦੀ ਖਾੜੀ ਦੇ ਉੱਤਰ-ਪੱਛਮ ਵਿੱਚ ਅੱਗੇ ਵਧਦੀਆਂ ਹਨ। ਮੌਨਸੂਨ ਦੀ ਸ਼ੁਰੂਆਤ/ਪ੍ਰਗਤੀ ਦੀਆਂ ਨਵੀਆਂ ਆਮ ਮਿਤੀਆਂ ਅਨੁਸਾਰ ਦੱਖਣੀ ਪੱਛਮੀ ਮੌਨਸੂਨ 22 ਮਈ ਨੂੰ ਅੰਡੇਮਾਨ ਸਾਗਰ ’ਤੇ ਅੱਗੇ ਵਧਦਾ ਹੈ। ਮੌਜੂਦਾ ਸਮੇਂ ਇੱਕ ਚੰਗੀ ਤਰ੍ਹਾਂ ਪਛਾਣਿਆ ਗਿਆ ਘੱਟ ਦਬਾਅ ਖੇਤਰ ਬੰਗਾਲ ਦੀ ਖਾੜੀ ਅਤੇ ਗੁਆਂਢ ਵਿੱਚ ਸਥਿਤ ਹੈ। ਅਗਲੇ 12 ਘੰਟਿਆਂ ਦੌਰਾਨ ਇੱਕ ਹੀ ਖੇਤਰ ਵਿੱਚ ਇੱਕ ਡਿਪਰੈਸ਼ਨ ’ਤੇ ਧਿਆਨ ਕੇਂਦਰਿਤ ਕਰਨ ਅਤੇ 16 ਮਈ ਸ਼ਾਮ ਤੱਕ ਬੰਗਾਲ ਦੀ ਦੱਖਣੀ ਖਾੜੀ ਦੇ ਮੱਧ ਭਾਗਾਂ ਵਿੱਚ ਇੱਕ ਚੱਕਰਵਾਤੀ ਤੂਫ਼ਾਨ ਹੋਰ ਤੇਜ ਹੋਣ ਦੀ ਸੰਭਾਵਨਾ ਹੈ। ਇਸ ਘਟਨਾ ਨਾਲ ਜੁਡ਼ੇ ਅਗਲੇ 48 ਘੰਟਿਆਂ ਦੌਰਾਨ ਅੰਡੇਮਾਨ ਸਾਗਰ, ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਅਤੇ ਦੱਖਣ-ਪੂਰਬ-ਬੰਗਾਲ ਦੀ ਖਾੜੀ ਦੇ ਕੁਝ ਹਿੱਸਿਆਂ ਵਿੱਚ ਦੱਖਣ-ਪੱਛਮੀ ਮੌਨਸੂਨ ਦੇ ਅੱਗੇ ਵਧਣ ਲਈ ਸਥਿਤੀਆਂ ਅਨੁਕੂਲ ਹੋਣ ਦੀ ਸੰਭਾਵਨਾ ਹੈ। ਪਿਛਲੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਅੰਡੇਮਾਨ ਸਾਗਰ ’ਤੇ ਮੌਨਸੂਨ ਦੀ ਅਗੇਤੀ ਮਿਤੀ ਦਾ ਕੋਈ ਸਬੰਧ ਨਹੀਂ ਹੈ, ਜਾਂ ਤਾਂ ਮੌਨਸੂਨ ਦੀ ਸ਼ੁਰੂਆਤ ਕੇਰਲ ਵਿੱਚ ਹੋਈ ਜਾਂ ਦੇਸ਼ ਵਿੱਚ ਮੌਨਸੂਨ ਦੀ ਬਾਰਸ਼ ਨਾਲ ਹੈ।
3. ਭਾਰਤ ਵਿੱਚ ਦੱਖਣੀ ਪੱਛਮੀ ਮੌਨਸੂਨ ਦੀ ਸ਼ੁਰੂਆਤ/ਪ੍ਰਗਤੀ ਅਤੇ ਵਾਪਸੀ ਦੀਆਂ ਨਵੀਆਂ ਆਮ ਮਿਤੀਆਂ
ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨੇ 15 ਅਪ੍ਰੈਲ 2020 ਦੇ ਇੱਕ ਪ੍ਰੈੱਸ ਬਿਆਨ ਵਿੱਚ ਹਾਲੀਆ ਅੰਕੜਿਆਂ ਦੇ ਅਧਾਰ ’ਤੇ ਦੱਖਣ ਪੱਛਮੀ ਮੌਨਸੂਨ ਦੀ ਸ਼ੁਰੂਆਤ ਅਤੇ ਵਾਪਸੀ ਦੀਆਂ ਨਵੀਆਂ ਆਮ ਮਿਤੀਆਂ ਜਾਰੀ ਕੀਤੀਆਂ ਸਨ। 1961-2019 ਦੌਰਾਨ ਅੰਕੜਿਆਂ ਦੇ ਅਧਾਰ ’ਤੇ ਆਗਮਨ ਦੀਆਂ ਆਮ ਮਿਤੀਆਂ ਨੂੰ ਸੋਧਿਆ ਜਾਂਦਾ ਹੈ ਅਤੇ 2004-2019 ਦੌਰਾਨ ਅੰਕੜਿਆਂ ਦੇ ਅਧਾਰ ’ਤੇ ਵਾਪਸੀ ਦੀਆਂ ਮਿਤੀਆਂ ਨੂੰ ਸੋਧਿਆ ਜਾਂਦਾ ਹੈ।
ਹੁਣ ਮੌਨਸੂਨ ਦੀ ਸ਼ੁਰੂਆਤ ਅਤੇ ਵਾਪਸੀ ਦੀਆਂ ਆਮ ਮਿਤੀਆਂ ’ਤੇ ਵਿਸਥਾਰਤ ਰਿਪੋਰਟ (ਸੀਆਰਐੱਸ ਰਿਸਰਚ ਰਿਪੋਰਟ ਨੰਬਰ 3/2020) ਤਿਆਰ ਹੈ ਅਤੇ ਹੇਠ ਦਿੱਤੇ ਗਏ ਲਿੰਕ ਵਿੱਚ ਦਿੱਤੀ ਗਈ ਹੈ।
http://www.imdpune.gov.in/Clim_Pred_LRF_New/Reports.html
****
ਕੇਜੀਐੱਸ/(ਆਈਐੱਮਡੀ ਰਿਲੀਜ਼)
(Release ID: 1624204)