ਖੇਤੀਬਾੜੀ ਮੰਤਰਾਲਾ

ਸਾਲ 2019-20 ਲਈ ਅਨਾਜ, ਤੇਲ ਬੀਜਾਂ ਅਤੇ ਹੋਰ ਵਪਾਰਕ ਫ਼ਸਲਾਂ ਦੇ ਉਤਪਾਦਨ ਦਾ ਤੀਜਾ ਅਡਵਾਂਸ ਅਨੁਮਾਨ

Posted On: 15 MAY 2020 2:14PM by PIB Chandigarh

ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਾਲ 2019- 20 ਲਈ ਮੁੱਖ ਫ਼ਸਲਾਂ ਦੇ ਉਤਪਾਦਨ ਦਾ ਤੀਜਾ ਅਡਵਾਂਸ  ਅਨੁਮਾਨ ਜਾਰੀ ਕੀਤਾ ਗਿਆ ਹੈ। ਮੌਨਸੂਨ ਦੇ ਮੌਸਮ (ਜੂਨ ਤੋਂ ਸਤੰਬਰ, 2019) ਦੌਰਾਨ ਦੇਸ਼ ਵਿੱਚ ਸੰਚਿਤਵਰਖਾ, ਲੰਬੀ ਅਵਧੀ ਔਸਤ (ਐੱਲਪੀਏ) ਨਾਲੋਂ 10% ਵੱਧ ਰਹੀ ਹੈ। ਇਸੇ ਅਨੁਸਾਰ, ਖੇਤੀਬਾੜੀ ਸਾਲ 2019 - 20 ਲਈ ਬਹੁਤੀਆਂ ਫਸਲਾਂ ਦੇ ਉਤਪਾਦਨ ਦਾ ਉਨ੍ਹਾਂ ਦੇ ਆਮ ਉਤਪਾਦਨ ਨਾਲੋਂ ਵੱਧ ਅਨੁਮਾਨ ਲਗਾਇਆ ਗਿਆ ਹੈ।ਸਮੇਂ ਦੇ ਬੀਤਣ ਨਾਲ ਵਧੇਰੇ ਸਹੀ ਸੂਚਨਾ ਆਉਣ ਕਾਰਨਇਹ ਅਨੁਮਾਨ ਸੰਸ਼ੋਧਨ ਦੇ ਅਧੀਨ ਹਨ।

ਤੀਜੇ ਅਡਵਾਂਸ  ਅਨੁਮਾਨ ਦੇ ਅਨੁਸਾਰ, ਸਾਲ 2019-20 ਦੇ ਦੌਰਾਨ ਮੁੱਖ ਫ਼ਸਲਾਂ ਦਾ ਅਨੁਮਾਨਿਤ ਉਤਪਾਦਨ ਨਿਮਨ ਲਿਖਿਤ ਅਨੁਸਾਰ ਹੈ:

ਅਨਾਜ - 295.67 ਮਿਲੀਅਨ ਟਨ (ਰਿਕਾਰਡ)

  • ਚਾਵਲ - 117.94 ਮਿਲੀਅਨ ਟਨ(ਰਿਕਾਰਡ)
  • ਕਣਕ - 107.18 ਮਿਲੀਅਨ ਟਨ (ਰਿਕਾਰਡ)
  • ਨਿਊਟਰੀ / ਮੋਟੇ ਅਨਾਜ - 47.54 ਮਿਲੀਅਨ ਟਨ (ਰਿਕਾਰਡ)
  • ਮੱਕੀ - 28.98 ਮਿਲੀਅਨ ਟਨ (ਰਿਕਾਰਡ)
  • ਦਾਲ਼ਾਂ - 23.01 ਮਿਲੀਅਨ ਟਨ
  • ਤੂਅਰ(ਅਰਹਰ) - 3.75 ਮਿਲੀਅਨ ਟਨ
  • ਚਣੇ - 10.90 ਮਿਲੀਅਨ ਟਨ

ਤੇਲ ਬੀਜ - 33.50 ਮਿਲੀਅਨ ਟਨ (ਰਿਕਾਰਡ)

  • ਸੋਇਆਬੀਨ - 12.24 ਮਿਲੀਅਨ ਟਨ
  • ਤੋਰੀਆ ਅਤੇ ਸਰ੍ਹੋਂ - 8.70 ਮਿਲੀਅਨ ਟਨ
  • ਮੂੰਗਫਲੀ - 9.35 ਮਿਲੀਅਨ ਟਨ

ਰੂੰ - 36.05 ਮਿਲੀਅਨ ਗਠੜੀਆਂ (170 ਕਿਲੋ ਪ੍ਰਤੀ ਗਠੜੀ) (ਰਿਕਾਰਡ)

ਜੂਟ ਐਂਡ ਮੇਸਟਾ - 9.92 ਮਿਲੀਅਨ ਗਠੜੀਆਂ (180 ਕਿਲੋ ਪ੍ਰਤੀ ਗਠੜੀ)

ਗੰਨਾ - 358.14 ਮਿਲੀਅਨ ਟਨ

ਸਾਲ 2019 - 20 ਦੇ ਤੀਜੇ ਅਡਵਾਂਸ  ਅਨੁਮਾਨ ਦੇ ਅਨੁਸਾਰ, ਦੇਸ਼ ਵਿੱਚ ਕਣਕ ਦਾ ਕੁੱਲ ਉਤਪਾਦਨ ਰਿਕਾਰਡ 295.67 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ ਜੋ ਕਿ 2018-19 ਦੌਰਾਨ ਪ੍ਰਾਪਤ ਹੋਏ285.21 ਮਿਲੀਅਨ ਟਨ ਅਨਾਜ ਦੇ ਉਤਪਾਦਨ ਨਾਲੋਂ 10.46 ਮਿਲੀਅਨ ਟਨ ਵੱਧ ਹੈ। ਹਾਲਾਂਕਿ, ਸਾਲ 2019-20 ਦੌਰਾਨ ਉਤਪਾਦਨ, ਪਿਛਲੇ ਪੰਜ ਸਾਲਾਂ(2014-15 ਤੋਂ 2018-19 ਤੱਕ) ਦੇ ਔਸਤ ਅਨਾਜ  ਉਤਪਾਦਨ ਨਾਲੋਂ 25.89 ਮਿਲੀਅਨ ਟਨ ਵੱਧ ਹੈ।

ਸਾਲ 2019-20 ਦੌਰਾਨ ਚਾਵਲਾਂ ਦਾ ਕੁੱਲ ਉਤਪਾਦਨ ਰਿਕਾਰਡ 117.94 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ। ਇਹ ਪੰਜ ਸਾਲਾਂ ਦੇ ਔਸਤਨ 109.77 ਮਿਲੀਅਨ ਟਨ ਨਾਲੋਂ 8.17 ਮਿਲੀਅਨ ਟਨ ਵੱਧ ਹੈ।

ਸਾਲ 2019-20 ਦੌਰਾਨ ਕਣਕ ਦਾ ਉਤਪਾਦਨ ਰਿਕਾਰਡ 107.18 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ। ਇਹ ਸਾਲ 2018-19 ਦੌਰਾਨ ਕਣਕ ਦੇ ਉਤਪਾਦਨ ਦੇ ਮੁਕਾਬਲੇ 3.58 ਮਿਲੀਅਨ ਟਨ ਵੱਧ ਹੈ ਅਤੇ ਔਸਤਨ ਕਣਕ ਉਤਪਾਨ96.16 ਮਿਲੀਅਨ ਟਨ ਨਾਲੋਂ 11.02 ਮਿਲੀਅਨ ਟਨ ਵੱਧ ਹੈ।

ਨਿਊਟਰੀ / ਮੋਟੇ ਅਨਾਜ ਦਾ ਅਨੁਮਾਨਿਤ ਉਤਪਾਦਨ ਰਿਕਾਰਡ 47.54 ਮਿਲੀਅਨ ਟਨ ਹੈ ਜੋ ਸਾਲ 2018-19 ਦੌਰਾਨ ਪ੍ਰਾਪਤ 43.06 ਮਿਲੀਅਨ ਟਨ ਦੇ ਉਤਪਾਦਨ ਨਾਲੋਂ 4.48 ਮਿਲੀਅਨ ਟਨ ਵੱਧ ਹੈ। ਇਸ ਤੋਂ ਇਲਾਵਾ, ਇਹ ਔਸਤਨ ਉਤਪਾਦਨ ਨਾਲੋਂ ਵੀ 4.50 ਮਿਲੀਅਨ ਟਨ ਵੱਧ ਹੈ।

ਸਾਲ 2019-20 ਦੌਰਾਨ ਦਾਲ਼ਾਂ ਦਾ ਕੁੱਲ ਉਤਪਾਦਨ 23.01 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ ਜੋ ਪੰਜ ਸਾਲਾਂ ਦੇ ਔਸਤਨ ਉਤਪਾਦਨ 20.82 ਮਿਲੀਅਨ ਟਨ ਨਾਲੋਂ 2.19 ਮਿਲੀਅਨ ਟਨ ਵੱਧ ਹੈ।

ਸਾਲ 2019 - 20 ਦੌਰਾਨ ਦੇਸ਼ ਵਿੱਚ ਤੇਲ-ਬੀਜਾਂ ਦਾ ਕੁੱਲ ਉਤਪਾਦਨ ਰਿਕਾਰਡ 33.50 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ ਜੋ ਕਿ ਸਾਲ 2018-19 ਦੇ 31.52 ਮਿਲੀਅਨ ਟਨ  ਉਤਪਾਦਨ ਨਾਲੋਂ 1.98 ਮਿਲੀਅਨ ਟਨ ਵੱਧ ਹੈ। ਇਸ ਤੋਂ ਇਲਾਵਾ, ਸਾਲ 2019 - 20 ਦੇ ਦੌਰਾਨ ਤੇਲ- ਬੀਜਾਂ ਦਾ ਉਤਪਾਦਨ ਔਸਤਨ ਤੇਲ ਬੀਜਾਂ ਦੇ ਉਤਪਾਦਨ ਨਾਲੋਂ 4.10 ਮਿਲੀਅਨ ਟਨ ਵੱਧ ਹੈ।

ਸਾਲ 2019 - 20 ਦੌਰਾਨ ਦੇਸ਼ ਵਿੱਚ ਗੰਨੇ ਦਾ ਕੁੱਲ ਉਤਪਾਦਨ 358.14 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ।

ਕਪਾਹ ਦਾ ਉਤਪਾਦਨ ਰਿਕਾਰਡ  36.05 ਮਿਲੀਅਨ ਗਠੜੀਆਂ (ਪ੍ਰਤੀ ਗਠੜੀ 170 ਕਿਲੋਗ੍ਰਾਮ) ਅਨੁਮਾਨਿਤ ਹੈ, ਜੋ ਕਿ ਸਾਲ  2018-19 ਦੌਰਾਨ  28.04 ਮਿਲੀਅਨ ਗਠੜੀਆਂ ਦੇ ਉਤਪਾਦਨ ਨਾਲੋਂ 8.01 ਮਿਲੀਅਨ ਗਠੜੀਆਂ ਵੱਧ ਹੈ। ਜੂਟ ਐਂਡ ਮੇਸਟਾ ਦੇ ਉਤਪਾਦਨ ਦਾ ਅਨੁਮਾਨ 9.92 ਮਿਲੀਅਨ ਗਠੜੀਆਂ (ਹਰੇਕ ਵਿੱਚ 180 ਕਿੱਲੋ) ਹੈ।

ਹੋਰ ਜਾਣਕਾਰੀ ਲਈ ਇੱਥੇ ਕਲਿੱਕ ਕਰੋ

Please click here for details

*****

 

ਏਪੀਐੱਸ/ਪੀਕੇ/ਐੱਮਐੱਸ/ਬੀਏ


(Release ID: 1624201) Visitor Counter : 250