ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਭਵਨ ਨੇ ਖਰਚੇ ਘਟਾ ਕੇ ਮਿਸਾਲ ਕਾਇਮ ਕੀਤੀ ਰਾਸ਼ਟਰਪਤੀ ਭਵਨ ਕੋਵਿਡ-19 ਰਾਹਤ ਉਪਾਵਾਂ ਵੱਲ ਸੰਸਾਧਨਾਂ ਦੇ ਵਧੀਆ ਪ੍ਰਵਾਹ ਰਾਹੀਂ ਆਤਮ ਨਿਰਭਰ ਭਾਰਤ ਲਹਿਰ ਦਾ ਸਮਰਥਨ ਕਰੇਗਾ

Posted On: 14 MAY 2020 5:00PM by PIB Chandigarh

ਕੋਵਿਡ-19 ਰਾਹਤ ਉਪਾਵਾਂ ਲਈ ਅਤੇ ਵਧੇਰੇ ਸਰੋਤ ਉਪਲੱਬਧ ਕਰਾਉਣ ਦੇ ਮੱਦੇਨਜ਼ਰ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਮਾਰਚ ਵਿੱਚ ਪੀਐੱਮ-ਕੇਅਰਸ ਫੰਡ ਵਿੱਚ ਆਪਣੀ ਇੱਕ ਮਹੀਨੇ ਦੀ ਤਨਖਾਹ ਦਾ ਯੋਗਦਾਨ ਦੇਣ ਤੋਂ ਬਾਅਦ ਇੱਕ ਸਾਲ ਲਈ ਆਪਣੀ ਤਨਖ਼ਾਹ ਦਾ 30 ਪ੍ਰਤੀਸ਼ਤ ਤਿਆਗਣ ਦਾ ਫੈਸਲਾ ਕੀਤਾ ਹੈ

 

ਰਾਸ਼ਟਰਪਤੀ ਨੇ ਰਾਸ਼ਟਰਪਤੀ ਭਵਨ ਨੂੰ ਨਿਰਦੇਸ਼ ਦੇ ਕੇ ਖਰਚ ਨੂੰ ਘਟਾਉਣ, ਸੰਸਾਧਨਾਂ ਦਾ ਵੱਧ ਤੋਂ ਵੱਧ ਉਪਯੋਗ ਕਰਨ ਅਤੇ ਕੋਵਿਡ-19 ਦਾ ਮੁਕਾਬਲਾ ਕਰਨ ਲਈ ਬਚਾਏ ਗਏ ਧਨ ਦੀ ਵਰਤੋਂ ਕਰਕੇ ਅਤੇ ਲੋਕਾਂ ਦੀ ਆਰਥਿਕ ਦੁਰਦਸ਼ਾ ਨੂੰ ਘਟਾਉਣ ਲਈ ਇੱਕ ਮਿਸਾਲ ਕਾਇਮ ਕੀਤੀ ਹੈ ਰਾਸ਼ਟਰਪਤੀ ਦੇ ਅਨੁਮਾਨ ਵਿੱਚ ਇਹ ਭਾਰਤ ਨੂੰ ਆਤਮ ਨਿਰਭਰ ਬਣਾਉਣ ਅਤੇ ਦੇਸ਼ ਨੂੰ ਮਹਾਮਾਰੀ ਨਾਲ ਲੜਨ ਦੀ ਚੁਣੌਤੀ ਲੈਣ ਲਈ ਅਤੇ ਨਾਲ ਹੀ ਵਿਕਾਸ, ਖੁਸ਼ਹਾਲੀ ਲਈ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਸਮਝਣ ਲਈ ਇੱਕ ਛੋਟਾ ਜਿਹਾ, ਪਰ ਮਹੱਤਵਪੂਰਨ ਯੋਗਦਾਨ ਹੋਵੇਗਾ ਰਾਸ਼ਟਰਪਤੀ ਭਵਨ ਆਪਣੇ ਖਰਚਿਆਂ ਨੂੰ ਘਟਾਉਣ ਲਈ ਹੇਠ ਦਿੱਤੇ ਉਪਾਅ ਕਰੇਗਾ:

 

1.        ਵਿੱਤੀ ਸਾਲ 2020-21 ਵਿੱਚ ਕੋਈ ਨਵਾਂ ਪੂੰਜੀਗਤ ਕਾਰਜ ਨਹੀਂ ਕੀਤਾ ਜਾਵੇਗਾ ਸਿਰਫ਼ ਚਲ ਰਹੇ ਕਾਰਜਾਂ ਨੂੰ ਪੂਰਾ ਕੀਤਾ ਜਾਵੇਗਾ

 

2.        ਮੁਰੰਮਤ ਅਤੇ ਸਾਂਭ-ਸੰਭਾਲ਼ ਦਾ ਕੰਮ ਸਿਰਫ਼ ਸੰਪਤੀ ਦੀ ਉਚਿਤ ਸਾਂਭ-ਸੰਭਾਲ਼ ਨੂੰ ਯਕੀਨੀ ਕਰਨ ਲਈ ਘੱਟ ਤੋਂ ਘੱਟ ਕੀਤਾ ਜਾਵੇਗਾ

 

3.        ਦਫ਼ਤਰੀ ਉਪਭੋਗ ਸਮੱਗਰੀਆਂ ਦੇ ਉਪਯੋਗ ਵਿੱਚ ਉਚਿਤ ਕਮੀ ਹੋਵੇਗੀ ਉਦਾਹਰਨ ਲਈ ਰਾਸ਼ਟਰਪਤੀ ਭਵਨ ਖਰਚ ਤੋਂ ਬਚਣ ਅਤੇ ਦਫ਼ਤਰ ਨੂੰ ਵਾਤਾਵਰਣ ਦੇ ਅਨੁਕੂਲ ਬਣਾਉਣ ਲਈ ਕਾਗਜ਼ ਦੇ ਉਪਯੋਗ ਵਿੱਚ ਕਟੌਤੀ ਕਰਨ ਲਈ ਈ-ਤਕਨੀਕ ਦਾ ਉਪਯੋਗ ਕਰੇਗਾ ਉਨ੍ਹਾਂ ਦੇ ਉਪਯੋਗ ਨੂੰ ਤਰਕਸੰਗਤ ਬਣਾ ਕੇ ਊਰਜਾ ਅਤੇ ਈਂਧਣ ਦੀ ਬੱਚਤ ਦੀ ਕੋਸ਼ਿਸ਼ ਕੀਤੀ ਜਾਵੇਗੀ

 

4.        ਰਾਸ਼ਟਰਪਤੀ ਨੇ ਰਾਸ਼ਟਰਪਤੀ ਲਿਮੋਸਿਨ ਦੀ ਖਰੀਦ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ ਜੋ ਕਿ ਰਸਮੀ ਮੌਕਿਆਂ ਲਈ ਇਸਤੇਮਾਲ ਕੀਤੀ ਜਾਣੀ ਸੀ ਰਾਸ਼ਟਰਪਤੀ ਭਵਨ ਅਤੇ ਸਰਕਾਰ ਦੇ ਮੌਜੂਦਾ ਸੰਸਾਧਨਾਂ ਨੂੰ ਅਜਿਹੇ ਮੌਕਿਆਂ ਲਈ ਸਾਂਝੇ ਤੌਰ ਤੇ ਉਪਯੋਗ ਕੀਤਾ ਜਾਵੇਗਾ

 

5.        ਘਰੇਲੂ ਦੂਰੀ ਅਤੇ ਪ੍ਰੋਗਰਾਮਾਂ ਨੂੰ ਸਮਾਜਿਕ ਦੂਰੀ ਪਾਬੰਦੀਆਂ ਦਾ ਪਾਲਣ ਕਰਨ ਲਈ ਕਾਫ਼ੀ ਘੱਟ ਕੀਤਾ ਜਾਵੇਗਾ ਅਤੇ ਇਸ ਤਰ੍ਹਾਂ ਦੇ ਅਭਿਆਸਾਂ ਦੇ ਖਰਚ ਨੂੰ ਘੱਟ ਕੀਤਾ ਜਾਵੇਗਾ ਇਸਦੀ ਬਜਾਏ ਰਾਸ਼ਟਰਪਤੀ ਕਾਫ਼ੀ ਹੱਦ ਤੱਕ ਲੋਕਾਂ ਤੱਕ ਪਹੁੰਚਣ ਲਈ ਤਕਨੀਕ ਤੇ ਨਿਰਭਰ ਹੋਣਗੇ

 

6.        ਇਸ ਤਰ੍ਹਾਂ ਦੇ ਉਪਾਅ ਕਰਨ ਦੇ ਰੂਪ ਵਿੱਚ ਸਮਾਗਮ ਵਿੱਚ ਐਟ-ਹੋਮ ਸਮਾਗਮਅਤੇ ਰਾਜ ਭੋਜ ਦੌਰਾਨ ਨਿਮਨਲਿਖਤ ਉਪਾਵਾਂ ਰਾਹੀਂ ਘੱਟ ਕੀਤਾ ਜਾਵੇਗਾ :

 

ੳ. ਸਮਾਜਿਕ ਦੂਰੀ ਬਣਾਈ ਰੱਖਣ ਲਈ ਮਹਿਮਾਨਾਂ ਦੀ ਸੂਚੀ ਛੋਟੀ ਰੱਖੀ ਜਾਵੇਗੀ

 

ਅ. ਅਜਿਹੇ ਮੌਕਿਆਂ ਤੇ ਫੁੱਲਾਂ ਅਤੇ ਹੋਰ ਸਜਾਵਟੀ ਵਸਤਾਂ ਦੀ ਘੱਟ ਤੋਂ ਘੱਟ ਵਰਤੋਂ ਕੀਤੀ ਜਾਵੇਗੀ

 

ੲ. ਜਿੱਥੋਂ ਤੱਕ ਹੋ ਸਕੇ ਭੋਜਨ ਪਦਾਰਥਾਂ ਨੂੰ ਘਟਾਇਆ ਜਾਵੇਗਾ

 

ਇਹ ਅਨੁਮਾਨ ਹੈ ਕਿ ਇਨ੍ਹਾਂ ਉਪਾਵਾਂ ਨਾਲ ਚਾਲੂ ਵਿੱਤੀ ਸਾਲ ਵਿੱਚ ਰਾਸ਼ਟਰਪਤੀ ਭਵਨ ਦੇ ਬਜਟ ਦੀ ਲਗਭਗ 20% ਦੀ ਬੱਚਤ ਹੋਵੇਗੀ

 

ਇਸ ਦੌਰਾਨ ਇਹ ਯਕੀਨੀ ਬਣਾਇਆ ਜਾਵੇਗਾ ਕਿ ਅਜਿਹੇ ਸਖ਼ਤ ਉਪਾਵਾਂ ਦਾ ਆਊਟਸੋਰਸ/ਕੰਟ੍ਰੈਕਚੁਅਲ ਵਰਕਰਾਂ ਦੀ ਕੀਤੀ ਗਈ ਮਦਦ ਤੇ ਕੋਈ ਪ੍ਰਤੀਕੂਲ ਪ੍ਰਭਾਵ ਨਾ ਪਏ ਗ਼ਰੀਬ ਲੋਕਾਂ ਦੇ ਕਲਿਆਣ ਲਈ ਰਾਸ਼ਟਰਪਤੀ ਭਵਨ ਵੱਲੋਂ ਚੁੱਕੇ ਗਏ ਹੋਰ ਕਾਰਜ ਵੀ ਪ੍ਰਭਾਵਿਤ ਨਹੀਂ ਹੋਣਗੇ

 

 

****

 

ਵੀਆਰਆਰਕੇ/ਕੇਪੀ



(Release ID: 1623988) Visitor Counter : 164