ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੁਆਰਾ ਕੋਵਿਡ - 19 ਮਹਾਮਾਰੀ ਦੇ ਦੌਰਾਨ ਦਿੱਵਯਾਂਗਜਨਾਂ ਅਤੇ ਬੁਜ਼ੁਰਗਾਂ ਨੂੰ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਹਾਇਕ ਉਪਕਰਣਾਂ, ਟੈਕਨੋਲੋਜੀਆਂ ਅਤੇ ਤਕਨੀਕਾਂ ਦਾ ਸਮਰਥਨ ਪ੍ਰਦਾਨ ਕੀਤਾ ਜਾ ਰਿਹਾ ਹੈ

ਉਪਕਰਣਾਂ ਨੂੰ ਕੋਵਿਡ - 19 ਦੀਆਂ ਪਰਿਸਥਿਤੀਆਂ ਦੀ ਲੋੜ ਦੇ ਅਨੁਸਾਰ ਤਿਆਰ ਕੀਤਾ ਗਿਆ ਹੈ

Posted On: 13 MAY 2020 6:37PM by PIB Chandigarh

 

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ  (ਡੀਐੱਸਟੀ)  ਨੇ ਦਿੱਵਯਾਂਗਜਨਾਂ ਅਤੇ ਬਜ਼ੁਰਗਾਂ  ਦੇ ਵਿੱਚ ਕੋਵਿਡ - 19 ਦੇ ਪ੍ਰਭਾਵਾਂ ਵਿੱਚ ਕਮੀ ਲਿਆਉਣ ਲਈ ਕਈ ਪਹਿਲਾਂ ਕੀਤੀਆਂ ਗਈਆਂ ਹਨ  ਅਤੇ ਉਨ੍ਹਾਂ ਨੂੰ ਦਰਪੇਸ਼ ਵੱਖ ਵੱਖ ਚੁਣੌਤੀਆਂ ਦਾ ਤਕਨੀਕੀ ਹੱਲ ਲੱਭਣ ਦੀ ਦਿਸ਼ਾ ਵਿੱਚ ਉਨ੍ਹਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। 

ਡੀਐੱਸਟੀ  ਦੇ ਸਾਇੰਸ ਫਾਰ ਇਕਵਿਟੀ ਇੰਪਾਵਰਮੈਂਟ ਐਂਡ ਡਿਵੈਲਪਮੈਂਟ (ਸੀਡ)  ਭਾਗ ਦੁਆਰਾ ਵਿਵੇਚਿਤ ਸੰਗਠਨ ਨੇ ਦਿੱਵਯਾਂਗਜਨਾਂ ਅਤੇ ਬੁਜ਼ੁਰਗਾਂ ਲਈ ਸਮਾਵੇਸ਼ ਅਤੇ ਸਰਵ ਵਿਆਪਕ ਪਹੁੰਚ ਅਪਣਾਉਣ  ਲਈ  ਦਿੱਵਯਾਂਗਜਨਾਂ  ਅਤੇ ਬੁਜ਼ੁਰਗਾਂ ਲਈ ਤਕਨੀਕੀ ਹਸਤਕਖੇਪ  (ਟਾਇਡ)  ਉੱਤੇ ਆਪਣੇ ਪ੍ਰੋਗਰਾਮ  ਦੇ ਮਾਧਿਅਮ ਰਾਹੀਂ ਵੱਖ ਵੱਖ ਸਹਾਇਕ ਉਪਕਰਣਾਂ, ਟੈਕਨੋਲੋਜੀਆਂ ਅਤੇ ਤਕਨੀਕਾਂ ਨੂੰ ਵਿਕਸਿਤ ਕਰਨ  ਲਈ ਮਹੱਤਵਪੂਰਨ ਭੂਮਿਕਾ ਨਿਭਾਈ ਗਈ ਹੈਜੋ ਭਾਰਤੀ ਸੰਦਰਭ  ਵਿੱਚ  ਸਸਤਾ ਅਤੇ ਅਨੁਕੂਲ ਹੈ।

frontpage

ਸਾਫਟਵੇਅਰ/ ਐਪ  ਦੇ ਵੱਖ ਵੱਖ ਪਹਿਲੂਆਂ ਨੂੰ ਦਿਖਾਉਣ ਵਾਲੇ ਈ - ਟੂਲ ਦਾ ਸਕ੍ਰੀਨਸ਼ੌਟ

 

ਇਸ ਪ੍ਰੋਗਰਾਮ  ਦੇ ਅਨੁਸਾਰ, ਚੇਨਈ  ਦੇ ਰਾਜਲਕਸ਼ਮੀ ਇੰਜੀਨੀਅਰਿੰਗ ਕਾਲਜ ਦੁਆਰਾ ਕੋਵਿਡ - 19 ਮਹਾਮਾਰੀ  ਦੇ ਕਾਰਨ ਬੌਧਿਕ ਅਪੰਗਤਾ  ਦੇ ਸ਼ਿਕਾਰ ਵਿਅਕਤੀਆਂ  ਦੇ ਇੱਕਲੇਪਨ ਨੂੰ ਦੂਰ ਕਰਨ  ਲਈ ਸਿੱਖਿਆ ਅਤੇ ਮਨੋਰੰਜਨ  ਦੇ ਨਾਲ - ਨਾਲ ਸਿਹਤ ਅਤੇ ਸਫਾਈ ਨਾਲ  ਸਬੰਧਿਤ ਜਾਣਕਾਰੀ ਅਤੇ ਜਾਗਰੂਕਤਾ ਪੈਦਾ ਕਰਨ  ਲਈ ਇੱਕ ਈ - ਟੂਲ ਨੂੰ ਵਿਕਸਿਤ ਕੀਤਾ ਗਿਆ ਹੈ। ਇਹ ਬੌਧਿਕ ਅਪੰਗਤਾ ਵਾਲੇ ਵਿਅਕਤੀਆਂ ਨੂੰਟੈਬ ਅਤੇ ਮੋਬਾਈਲ  ਦੇ ਮਾਧਿਅਮ ਤੋਂ  ਆਮੋਦ - ਪ੍ਰਮੋਦ ਦੇ ਨਾਲ ਸਿੱਖਣ ਵਿੱਚ ਮਦਦ ਕਰੇਗਾ।  ਈ - ਟੂਲ ਨੂੰ ਹੋਰ ਸਵਦੇਸ਼ੀ ਭਾਸ਼ਾਵਾਂ ਵਿੱਚ ਵੀ ਪਰਿਵਰਤਿਤ ਕੀਤਾ ਜਾ ਸਕਦਾ ਹੈ ਅਤੇ ਈ - ਟੂਲ  ਦੇ ਬੀਟਾ ਸੰਸਕਰਣ ਦੀ ਵਰਤੋਂ  200 ਵਿਸ਼ੇਸ਼ - ਦਿੱਵਯਾਂਗ ਬੱਚਿਆਂ ਦੁਆਰਾ ਕੀਤੀ ਜਾ ਰਹੀ ਹੈ।

 

ਪ੍ਰੋਫੈਸਰ ਆਸ਼ੁਤੋਸ਼ ਸ਼ਰਮਾ, ਸਕੱਤਰਡੀਐੱਸਟੀ ਨੇ ਦਿੱਵਯਾਂਗਜਨਾਂ ਅਤੇ ਬੁਜ਼ੁਰਗਾਂ ਨੂੰ ਜ਼ਿਆਦਾ ਖੁਦਮੁਖਤਿਆਰੀ ਪ੍ਰਦਾਨ ਕਰਨ  ਦੇ ਲਈ, ਇਸ ਘੱਟ ਗਿਆਤ ਵਿਗਿਆਨ ਤੇ ਟੈਕਨੋਲੋਜੀ ਖੇਤਰ  ਦੇ ਮਹੱਤਵ ਉੱਤੇ ਜੋਰ ਦਿੰਦੇ ਹੋਏ ਬੁਜ਼ੁਰਗ ਅਤੇ ਦਿੱਵਯਾਂਗਜਨਾਂ ਲਈ ਤਕਨੀਕੀ ਰੂਪ ਤੋਂ  ਵੱਧ  ਤੋਂ ਵੱਧ ਅਤੇ ਆਰਥਿਕ ਰੂਪ ਤੋਂ ਵਿਵਹਾਰਿਆ ਵਿਗਿਆਨ ਤੇ ਟੈਕਨੋਲੋਜੀ ਹੱਲਾਂ ਦੇ ਵਿਕਾਸ ਦਾ ਐਲਾਨ ਕੀਤਾ, ਜਿਸ ਦੀ ਕਿ ਮੌਜੂਦਾ ਸਮੇ ਇੱਕ ਮੁਕੰਮਲ ਸਮਾਜ  ਦੇ ਉਸਾਰੀ ਲਈ ਲੋੜ ਹੈ। 

 

ਪੀਐੱਸਜੀ ਕਾਲਜ ਆਵ੍ ਟੈਕਨੋਲੋਜੀ, ਕੋਇੰਬਟੂਰ ਦੁਆਰਾ ਇੱਕ ਪਹਿਨਣ ਵਾਲਾ ਸੈਂਸਰ ਡਿਵਾਇਸ ਵਿਕਸਿਤ ਕੀਤਾ ਗਿਆ ਹੈ ਜਿਸ ਦੇ ਨਾਲ ਬੁਜ਼ੁਰਗਾਂ ਅਤੇ ਦਿੱਵਯਾਂਗਜਨਾਂ ਦੇ ਇਕੱਲੇ ਰਹਿਣ ਜਾਂ ਕਵਾਰੰਟਾਇਨ ਜਾਂ ਆਇਸੋਲੇਸ਼ਨ ਵਾਰਡ  ਦੇ ਅਨੁਸਾਰ ਹੋਣ ਵਾਲੀ ਗਤੀਵਿਧੀਆਂ ਉੱਤੇ ਦੂਰੋਂ ਨਜ਼ਰ ਰੱਖੀ ਜਾ ਸਕੇ। ਇਹ ਉਪਕਰਣ ਪੂਰਵਾਨੁਮਾਨ ਵੀ ਦੱਸਦੀ ਹੈ ਅਤੇ ਬੁਜ਼ੁਰਗਾਂ ਦੀ  ਸਿਹਤ ਵਿੱਚ ਗਿਰਾਵਟ ਅਤੇ ਕਮਜੋਰੀ ਦੇ ਪੱਧਰ ਦੀ ਵੀ ਜਾਣਕਾਰੀ ਦਿੰਦਾ ਹੈ।  ਥੋਕ ਵਿੱਚ ਉਤਪਾਦਨ ਹੋਣ ਉੱਤੇ ਇਸ ਉਪਕਰਣ ਦੀ ਕੀਮਤ 1 , 500 ਰੁਪਏ ਹੈ। 

 

  Top View

ਮੋਟਰ ਫੰਕਸ਼ਨ ਅਪੰਗਤਾ ਵਾਲੇ ਬੁਜ਼ੁਰਗਾਂ ਲਈ ਰੀਅਲ ਟਾਈਮ  ਨਿਗਰਾਨੀ ਅਤੇ ਪੁਨਰਵਾਸ ਨਿਰਦੇਸ਼ਤ ਪ੍ਰੋਟੋਕਾਲ  ਦੇ ਮਾਧਿਅਮ ਤੋਂ ਫੀਡਬੈਕ ਪਰਿਕ੍ਰੀਆ  ਦੇ ਨਾਲ, ਇੱਕ ਪਹਿਨਣ ਵਾਲੇ ਪੁਨਰਵਾਸ ਬੈਂਡ ਨੂੰ ਵਿਕਸਿਤ ਕੀਤਾ ਗਿਆ ਹੈ।  ਇਹ ਉਪਕਰਣ ਬੁਜ਼ੁਰਗਾਂ ਨੂੰ ਡਾਕਟਰਾਂ ਅਤੇ ਫਿਜ਼ੀਓਥੈਰੇਪਿਸਟ ਦੁਆਰਾ  ਪ੍ਰਤੱਖ ਰੂਪ ਚ ਅਤੇ ਸਰੀਰਕ ਦਖਲ ਬਗੈਰਪੁਨਰਵਾਸ  ਦੇ ਦੌਰਾਨ ਮਾਂਸਪੇਸ਼ੀਆਂ ਦੀ ਸ਼ਕਤੀਮਾਂਸਪੇਸ਼ੀਆਂ ਵਿੱਚ ਲਚਕੀਲਾਪਣ ਅਤੇ ਮਾਂਸਪੇਸ਼ੀਆਂ  ਦੀ ਸਹਿਣਸ਼ੀਲਤਾ ਵਿੱਚ ਸੁਧਾਰ ਲਿਆਉਣ ਦੀ ਦਿਸ਼ਾ ਵਿੱਚ ਢੁਕਵੇਂ ਅਤੇ ਪ੍ਰਮਾਣਿਤ ਨਤੀਜੇ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ। 

Description: 4.gif

 

ਭਾਰਤ ਸਰਕਾਰ  ਦੇ ਦਿੱਵਯਾਂਗ ਸਸ਼ਕਤੀਕਰਨ ਵਿਭਾਗ ਨੂੰ ਸ਼ਾਮਲ ਕਰਦੇ ਹੋਏਡੀਐੱਸਟੀ  ਦੇ ਟੈਕਨੋਲੋਜੀ  ਬਿਜ਼ਨਸ ਇਨਕਿਊਬੇਟਰ ਜ਼ਰੀਏ ਤੈਨਾਤੀ ਅਤੇ ਹੁਲਾਰਾ ਦੇਣ ਲਈ ਇਸ ਉਪਕਰਣਾਂ ਦਾ ਵੱਡੇ ਪੈਮਾਨੇ ਉੱਤੇ ਉਤਪਾਦਨ ਕਰਨ ਵਾਸਤੇ ਇੱਕ ਕਾਰਜ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ।

 (ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਡਾ. ਕੋਂਗਾ ਗੋਪੀਕ੍ਰਿਸ਼ਨ, ਸਾਇੰਟਿਸਟ-ਈ, ਡੀਐੱਸਟੀ, ਈਮੇਲ: k.gopikrishna[at]nic[dot]in, ਫੋਨ ਨੰਬਰ: 011 26590298 ਤੇ ਸੰਪਰਕ ਕਰੋ)

****

 

ਕੇਜੀਐੱਸ/(ਡੀਐੱਸਟੀ)


(Release ID: 1623746) Visitor Counter : 207