ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਭਾਗਲਪੁਰ ਸਮਾਰਟ ਸਿਟੀ ਕੋਵਿਡ-19 ਨਾਲ ਲੜ੍ਹਨ ਲਈ ਨਵੇਂ ਤਕਨੀਕੀ ਪਹਿਲੂਆਂ ਦੀ ਵਰਤੋਂ ਕਰ ਰਿਹਾ ਹੈ
Posted On:
13 MAY 2020 5:17PM by PIB Chandigarh
ਭਾਗਲਪੁਰ ਸਮਾਰਟ ਸਿਟੀ ਲਿਮਿਟਿਡ (ਬੀਐੱਸਸੀਐੱਲ) ਵਿਭਿੰਨ ਪਹਿਲੂਆਂ ਦਾ ਉਪਯੋਗ ਕਰਕੇ ਕੋਵਿਡ-19 ਦਾ ਮੁਕਾਬਲਾ ਕਰਨ ਵਿੱਚ ਨਗਰ ਪ੍ਰਸ਼ਾਸਨ ਦਾ ਸਹਿਯੋਗ ਕਰ ਰਿਹਾ ਹੈ। ਬੀਐੱਸਸੀਐੱਲ ਦੁਆਰਾ ਕੀਤੀ ਗਈ ਮੁੱਖ ਪਹਿਲੂਆਂ ਬਾਰੇ ਜਾਗਰੂਕਤਾ ਫੈਲਾਉਣ ਲਈ ਟੈਕਨੋਲੋਜੀ ਦਾ ਉਪਯੋਗ; ਲੌਕਡਾਊਨ ਸਮੇਂ ਦੌਰਾਨ ਅਨੁਭਵ ਸਾਂਝਾ ਕਰਨ ਲਈ ਅਭਿਨਵ ਆਈ ਈ ਸੀ ਉਪਾਅ; ਕਮਜ਼ੋਰ ਆਬਾਦੀ ਲਈ ਆਸਰਿਆ ਦੀ ਸਥਾਪਨਾ ਅਤੇ ਪੂਰਤੀ ਕੀਤੇ ਗਏ ਸਮਾਨ ਅਤੇ ਭੋਜਨ ਦੀ ਵੰਡ ਅਤੇ ਹੋਰ ਸੁਰੱਖਿਆ ਉਪਾਵਾਂ ਜਿਵੇਂ ਸੈਨੇਟਾਈਜ਼ਰ ਤਿਆਰ ਕਰਨਾ ਉਸ ਦੀ ਵੰਡ, ਮਾਸਕ ਅਤੇ ਦਸਤਾਨਿਆ ਦੀ ਵੰਡ, ਕੀਟਾਣੂਨਾਸ਼ਕ ਸ਼ਾਮਲ ਹਨ।
ਕੋਵਿਡ ਦੇ ਖਿਲਾਫ਼ ਲੜ੍ਹਾਈ ਵਿੱਚ ਸ਼ਹਿਰ ਨੂੰ ਬੀਐੱਸਸੀਐੱਲ ਦੇ ਸਹਿਯੋਗ ਲਈ ਮਾਰਗਦਰਸ਼ਨ ਅਤੇ ਜਾਗਰੂਕਤਾ ਫੈਲਾਉਣ ਲਈ ਆਈਈਸੀ ਅਤੇ ਟੈਕਨੋਲੋਜੀ ਦੀ ਵਰਤੋਂ ਅਧਾਰ ਰਹੀ ਹੈ।
ਬੀਐੱਸਸੀਐੱਲ ਨੇ ਮੋਬਾਈਲ ਐਪ - "ਮੇਰਾ ਭਾਗਲਪੁਰ" ਦੇ ਆਰੰਭ ਦਾ ਸਮਰਥਨ ਕੀਤਾ ਅਤੇ ਇਸਦਾ ਉਪਯੋਗ ਜਾਗਰੂਕਤਾ ਪੈਦਾ ਕਰਨ, ਇੱਕ ਸਥਾਨ ਤੇ ਮਹੱਤਵਪੂਰਨ ਜਾਣਕਾਰੀ ਦੇਣ ਅਤੇ ਲੋਕਾਂ ਨੂੰ ਇਸ ਮਹਾਮਾਰੀ ਦੇ ਦੌਰਾਨ ਆਪਣਾ ਹੌਂਸਲਾ ਵਧਾ ਕੇ ਰੱਖਣ ਲਈ ਜੋੜਿਆ। "ਮੇਰਾ ਭਾਗਲਪੁਰ" ਮੋਬਾਈਲ ਐਪ ਵਿੱਚ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਹਨ:
• ਕੋਵਿਡ 19 ਦੇ ਸਬੰਧ ਵਿੱਚ ਸਿਟੀ ਦਾ ਦੈਨਿਕ ਅੱਪਡੇਟ।
• ਕੋਵਿਡ19 ਨਾਲ ਮੁਕਾਬਲਾ ਕਰਨ ਲਈ ਕਿ ਕਰੀਏ ਅਤੇ ਕੀ ਨਾਂ ਕਰੀਏ।
• ਸਰਕਾਰੀ ਵਿਭਾਗਾਂ ਦੁਆਰਾ ਮਹੱਤਵਪੂਰਨ ਐਲਾਨ।
• ਡਾਕਟਰਾਂ ਦੀ ਸੂਚੀ।
• ਸਾਰੇ ਸਰਕਾਰੀ ਵਿਭਾਗਾਂ ਦੇ ਐਮਰਜੈਂਸੀ ਸਥਿਤੀ ਨੰਬਰ।
• ਵਲੰਟੀਅਰਾਂ ਦੀ ਸੂਚੀ।
• ਤੇਜ਼ ਸੰਪਰਕ।
• ਬੀਐੱਸਸੀਐੱਲ ਚੈਨਲ।
ਬੀਐੱਸਸੀਐੱਲ ਨੇ ਪ੍ਰਭਾਵੀ ਰੂਪ ਵਿੱਚ ਲੋਕਾਂ ਤੱਕ ਪਹੁੰਚਣ ਅਤੇ ਇਹ ਯਕੀਨੀ ਕਰਨ ਲਈ ਕਿ ਸਹੀ ਸੰਦੇਸ਼ਾਂ ਦਾ ਪ੍ਰਸਾਰ ਕੀਤਾ ਜਾ ਰਿਹਾ ਹੈ ਅਤੇ ਕੋਵਿਡ 19 ਨਾਲ ਲੜ੍ਹਣ ਦੇ ਤਰੀਕੇ ਦੇ ਬਾਰੇ ਐੱਫਐੱਮ ਚੈਨਲ ਦੇ ਮਾਧਿਅਮ ਨਾਲ ਨਾਗਰਿਕਾਂ ਨਾਲ ਗੱਲ ਕਰ ਰਹੇ ਹਨ। ਇਸਦੇ ਇਲਾਵਾ ਐੱਫਐੱਮ ਚੈਨਲ, ਈ ਰਿਕਸ਼ਾ ਅਤੇ ਫੇਸਬੁੱਕ, ਯੂ ਟਿਊਬ, ਟਵਿਟਰ ਦੇ ਰਾਹੀਂ ਸੋਸ਼ਲ ਮੀਡੀਆ ਅਭਿਆਨ ਨਾਲ ਵਾਇਸ ਮੈਸੇਜ ਦਾ ਉਪਯੋਗ ਕਰਦੇ ਹੋਏ ਲਗਾਤਾਰ ਪਹੁੰਚ ਨੇ ਪ੍ਰਸ਼ਾਸਨ ਨੂੰ ਚੀਜ਼ਾਂ ਨੂੰ ਨਿਯੰਤਰਣ ਵਿੱਚ ਰੱਖਣ ਵਿੱਚ ਅਤੇ ਨਾਗਰਿਕਾਂ ਨੂੰ ਦਹਿਸ਼ਤ ਫੈਲਾਉਣ ਤੋਂ ਰੋਕਣ ਵਿੱਚ ਮੱਦਦ ਕੀਤੀ ਹੈ।
"ਲੌਕਡਾਊਨ ਕੇ ਪੰਨੇ" ਇੱਕ ਹੋਰ ਇਹੋ ਜਿਹੀ ਨਵੀਨ ਆਈਈਸੀ ਪਹਿਲ ਹੈ ਜਿਸ ਨੂੰ ਬੀਐੱਸਸੀਐੱਲ ਅਤੇ ਉਸ ਦੇ ਗਤੀਸ਼ੀਲ ਅਗਵਾਈ ਨੇ ਹੱਥ ਵਿੱਚ ਲਿਆ ਹੈ। ਬੀਐੱਸਸੀਐੱਲ ਇੱਕ ਨਵੀਂ ਕਹਾਣੀ ਸਾਂਝੀ ਕਰਨ ਲਈ ਇੱਕ ਟੈਗ ਲਾਈਨ "ਲੌਕਡਾਊਨ ਕੇ ਪੰਨੇ" ਦੇ ਨਾਲ ਕਹਾਣੀ ਸੁਣਨ ਦੀ ਲੜੀ ਸ਼ੁਰੂ ਕੀਤੀ ਹੈ, ਜੋ ਲੌਕਡਾਊਨ ਅਵਧੀ ਦੇ ਵਿਭਿੰਨ ਅਨੁਭਵਾਂ ਤੇ ਅਧਾਰਿਤ ਹੈ। ਹਰ ਕਹਾਣੀ ਵਿੱਚ ਇੱਕ ਸਕਾਰਾਤਮਕ ਸੰਦੇਸ਼ ਹੈ ਜੋ ਨਾਗਰਿਕਾਂ ਦਾ ਮਨੋਬਲ ਉੱਚਾ ਰੱਖਣ, ਆਤਮ ਨਰੀਖਣ ਅਤੇ ਉਸ ਦੀ ਲੁਕੀ ਹੋਈ ਪ੍ਰਤਿਭਾ ਦਾ ਪਤਾ ਲਗਾਉਣ ਵਿੱਚ ਮਦਦ ਕਰਦਾ ਹੈ। ਪਰਿਵਾਰ ਲਈ ਔਰਤਾਂ ਦੇ ਤਿਆਗ ਦੀ ਪ੍ਰਸ਼ੰਸਾ ਉਨ੍ਹਾਂ ਨੂੰ ਕੁਦਰਤ ਨਾਲ ਜੁੜਣ ਲਈ ਪ੍ਰੇਰਿਤ ਕਰਦੀ ਹੈ, ਪਰਿਵਾਰ ਦੇ ਨਾਲ ਸਬੰਧ ਵਿੱਚ ਸੁਧਾਰ ਕਰਦੀ ਹੈ ਅਤੇ ਖੁਸ਼ਹਾਲ ਭਾਰਤੀ ਸੰਸਕ੍ਰਿਤੀ ਨੂੰ ਸਮਝਣ ਵਿੱਚ ਮਦਦ ਕਰਦੀ ਹੈ।
ਬੀਐੱਸਸੀਐੱਲ ਨੇ ਭੋਜਨ ਵੰਡਣ ਦੇ ਨਾਲ ਸਹਿਯੋਗ ਕੀਤਾ ਅਤੇ ਸ਼ਹਿਰ ਭਰ ਵਿੱਚ ਭੋਜਨ ਵੰਡ ਕੇਂਦਰ ਬਣਾਏ। ਵਰਤਮਾਨ ਰਾਸ਼ਟਰੀ ਲੌਕਡਾਊਨ ਦੇ ਕਾਰਨ ਕਈ ਸ਼ਹਿਰੀ ਗ਼ਰੀਬ ਅਤੇ ਬੀਪੀਐੱਲ ਪਰਿਵਾਰਾਂ ਨੂੰ ਰੋਜਾਨਾ ਉਪਯੋਗ ਲਈ ਕਰਿਆਨੇ ਦਾ ਸਮਾਨ ਖਰੀਦਣ ਲਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਅਤੇ ਤਤਕਾਲ ਮਦਦ ਦੀ ਲੋੜ ਸੀ। ਇਨ੍ਹਾਂ ਵਿੱਚੋਂ ਜ਼ਿਆਦਾਤਰ ਪਰਿਵਾਰ ਦਿਹਾੜੀ ਮਜਦੂਰ ਸਨ। ਬੀਐੱਸਸੀਐੱਲ ਨੇ ਨਗਰ ਨਿਗਮ ਭਾਗਲਪੁਰ ਵਿੱਚ ਨਿਸ਼ਾਨਬੱਧ ਖੇਤਰਾਂ ਵਿੱਚ4 ਖਾਦ ਵੰਡ ਕੇਂਦਰ ਬਣਾਉਣ ਅਤੇ ਉਨ੍ਹਾਂ ਨੂੰ ਚਲਾਉਣ ਦਾ ਸਮਰਥਨ ਕੀਤਾ। ਇਸ ਤੋਂ ਇਲਾਵਾ ਸ਼ਹਿਰ ਵਿੱਚ ਬੇਘਰ ਅਬਾਦੀ ਲਈ ਨਗਰ ਨਿਗਮ ਭਾਗਲਪੁਰ ਨੇ 10 ਆਸਰਿਆ ਦੀ ਸਥਾਪਨਾ ਕੀਤੀ ਅਤੇ ਬੇਘਰ ਅਬਾਦੀ ਨੂੰ ਮੁਫ਼ਤ ਭੋਜਨ ਅਤੇ ਰਿਹਾਇਸ਼ ਪ੍ਰਦਾਨ ਕੀਤੀ।
ਇਸ ਦੇ ਇਲਾਵਾ ਬੀਐੱਸਸੀਐੱਲ ਨੇ ਹੈਂਡ ਸਿਨੀਟਾਈਜ਼ਰ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਪਹਿਲ ਕੀਤੀ ਹੈ ਅਤੇ ਇਸਨੂੰ ਸਰਕਾਰੀ ਵਿਭਾਗਾਂ, ਕਰੋਨਾ ਜੋਧਿਆਂ ਅਤੇ ਰੈਜ਼ੀਡੈਂਟ ਨੂੰ ਵੰਡਿਆ ਗਿਆ। ਭਾਗਲਪੁਰ ਨਗਰ ਨਿਗਮ ਅਤੇ ਬੀਐੱਸਸੀਐੱਲ ਨੇ ਦਸਤਾਨੇ ਅਤੇ ਮਾਸਕ ਦੀ ਉਪਲਬੱਧਤਾ ਦੀ ਚੁਣੌਤੀ ਨਾਲ ਨਜਿੱਠਣ ਲਈ ਜਨਸ਼ਕਤੀ ਅਤੇ ਮਸ਼ੀਨਰੀ ਇਕੱਠੀ ਕੀਤੀ ਹੈ।ਇਸ ਸਬੰਧ ਵਿੱਚ ਬੀਐੱਸਸੀਐੱਲ ਨੇ ਸਰਕਾਰੀ ਵਿਭਾਗ, ਕਰੋਨਾ ਯੋਧਿਆਂ ਅਤੇ ਰੈਜ਼ੀਡੈਂਟਸ ਨੂੰ ਮਾਸਕ ਅਤੇ ਹੱਥ ਦੇ ਦਸਤਾਨੇ ਵੰਡੇ।
ਇਹ ਪੱਕਾ ਕਰਨ ਲਈ ਕਿ ਵਿਸ਼ੇਸ਼ ਰੂਪ ਵਿੱਚ ਸੰਵੇਦਨਸ਼ੀਲ ਜਨਤਕ ਥਾਵਾਂ ਤੇ ਕੀਟਾਣੂ ਨਾਸ਼ਕ ਪਹਿਲ ਨੂੰ ਵਧਾਇਆ ਗਿਆ ਸੀ, ਬੀਐੱਸਸੀਐੱਲ ਨੇ ਜਵਾਹਰਲਾਲ ਨਹਿਰੂ ਮੈਡੀਕਲ ਕਾਲਜ ਅਤੇ ਹਸਪਤਾਲ, ਮਾਇਆਗੰਜ ਵਿੱਚ ਸਾਰੇ ਸਿਹਤ ਕਰਮਚਾਰੀਆਂ, ਆਉਣ ਵਾਲੇ ਰੋਗੀਆਂ ਅਤੇ ਨਾਗਰਿਕਾਂ ਦੀ ਸਫ਼ਾਈ ਲਈ ਕੀਟਾਣੂਨਾਸ਼ਕ ਟਨਲ ਦਾ ਨਿਰਮਾਣ ਅਤੇ ਸਥਾਪਨਾ ਕੀਤੀ।
*********
ਆਰਜੇ/ਐੱਨਜੀ
(Release ID: 1623730)
Visitor Counter : 223