ਪ੍ਰਿਥਵੀ ਵਿਗਿਆਨ ਮੰਤਰਾਲਾ

ਦੱਖਣੀ - ਪੂਰਬੀ ਬੰਗਾਲ ਦੀ ਖਾੜੀ ਅਤੇ ਇਸ ਦੇ ਨਾਲ ਲਗਦੇ ਦੱਖਣੀ ਅੰਡੇਮਾਨ ਸਾਗਰ ਦੇ ਉੱਪਰ ਇੱਕ ਘੱਟ ਦਬਾਅ ਵਾਲੇ ਖੇਤਰ ਦਾ ਗਠਨ ਅਤੇ 16 ਮਈ ਦੀ ਸ਼ਾਮ ਤੱਕ ਇਸ ਦੇ ਇੱਕ ਚੱਕਰਵਾਤੀ ਤੂਫਾਨ ਦੇ ਰੂਪ ਵਿੱਚ ਤੇਜ਼ ਹੋ ਜਾਣ ਦਾ ਅਨੁਮਾਨ

Posted On: 13 MAY 2020 6:30PM by PIB Chandigarh

ਭਾਰਤ ਦੇ ਮੌਸਮ ਵਿਗਿਆਨ ਵਿਭਾਗ ਦੇ ਚੱਕਰਵਾਤ ਚੇਤਾਵਨੀ ਡਿਵੀਜ਼ਨ ਦਾ ਕਹਿਣਾ ਹੈ ਕਿ ਅੱਜ, 13 ਮਈ ਦੀ ਸਵੇਰੇ ਨੂੰ ਦੱਖਣੀ ਪੂਰਬੀ ਬੰਗਾਲ ਦੀ ਖਾੜੀ ਅਤੇ ਇਸ ਦੇ ਨਾਲ ਲਗਦੇ ਦੱਖਣੀ ਅੰਡੇਮਾਨ ਸਾਗਰ ਦੇ ਉੱਪਰ ਇੱਕ ਘੱਟ ਦਬਾਅ ਵਾਲੇ ਖੇਤਰ ਦਾ ਗਠਨ ਹੋਇਆ ਹੈ

 

 

ਇਸਦੀ ਬਹੁਤ ਸੰਭਾਵਨਾ ਹੈ ਕਿ ਇਹ 15 ਮਈ ਨੂੰ ਦੱਖਣੀ ਬੰਗਾਲ ਦੀ ਖਾੜੀ ਦੇ ਮੱਧ ਭਾਗਾਂ ਦੇ ਉੱਪਰ ਦਬਾਅ ਦੇ ਰੂਪ ਵਿੱਚ ਕੇਂਦ੍ਰਿਤ ਹੋ ਜਾਵੇਗਾ ਅਤੇ 16 ਦੀ ਸ਼ਾਮ ਤੱਕ ਦੱਖਣੀ - ਪੱਛਮੀ ਅਤੇ ਨਾਲ ਲਗਦੇ ਪੱਛਮੀ - ਮੱਧ ਬੰਗਾਲ ਦੀ ਖਾੜੀ ਦੇ ਉੱਪਰ ਇੱਕ ਚੱਕਰਵਾਤੀ ਤੂਫਾਨ ਦੇ ਰੂਪ ਵਿੱਚ ਹੋਰ ਤੇਜ਼ ਹੋ ਜਾਣ ਦੀ ਸੰਭਾਵਨਾ ਹੈ ਇਸ ਦੇ ਸ਼ੁਰੂ ਵਿੱਚ 17 ਮਈ ਤੱਕ ਉੱਤਰ - ਪੱਛਮ ਦਿਸ਼ਾ ਵਿੱਚ ਅੱਗੇ ਵਧਣ ਅਤੇ ਫਿਰ ਤੋਂ ਉੱਤਰ ਪੂਰਬ ਦਿਸ਼ਾ ਵੱਲ ਮੁੜ ਜਾਣ ਦੀ ਸੰਭਾਵਨਾ ਹੈ

 

 

ਉਪਰੋਕਤ ਪ੍ਰਣਾਲੀ ਦੇ ਸਹਿਯੋਗ ਨਾਲ, ਹਾਲਤਾਂ 16 ਮਈ, 2020 ਦੇ ਆਸ-ਪਾਸ ਦੱਖਣ-ਬੰਗਾਲ ਦੀ ਖਾੜੀ, ਅੰਡੇਮਾਨ ਸਾਗਰ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ  ਦੇ ਉੱਪਰ ਦੱਖਣ-ਪੱਛਮ ਮਾਨਸੂਨ ਦੇ ਅੱਗੇ ਵਧਣ ਦੇ ਲਈ ਅਨੁਕੂਲ ਹੈ

 

 

ਇਸ ਦੇ ਪ੍ਰਭਾਵ ਅਧੀਨ, 15 ਮਈ ਤੋਂ ਬਾਅਦ ਦੱਖਣੀ ਅਤੇ ਮੱਧ ਬੰਗਾਲ ਦੀ ਖਾੜੀ ਅਤੇ ਨਾਲ ਲਗਦੇ ਅੰਡੇਮਾਨ ਸਾਗਰ ਦੇ ਉੱਪਰ ਹੇਠਾਂ ਲਿਖੇ ਪ੍ਰਤੀਕੂਲ ਮੌਸਮ ਰਹਿਣ ਦੀ ਸੰਭਾਵਨਾ ਹੈ

 

 

ਚੇਤਾਵਨੀ:

 

(i) ਵਰਖਾ (ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੇ ਉੱਪਰ):

 

•        15 ਅਤੇ 16 ਮਈ ਨੂੰ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੇ ਉੱਪਰ ਬਹੁਤੀਆਂ ਥਾਵਾਂ ਤੇ ਹਲਕੀ ਤੋਂ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ ਇਨ੍ਹਾਂ ਦੋ ਦਿਨਾਂ ਵਿੱਚ ਅੰਡੇਮਾਨ ਟਾਪੂਆਂ ਵਿੱਚ ਕੁਝ ਥਾਵਾਂ ਤੇ ਵਰਖਾ ਹੋਣ ਦੀ ਸੰਭਾਵਨਾ ਹੈ

 

(ii) ਹਵਾ ਦੀ ਚੇਤਾਵਨੀ

 

•        45-55 ਤੋਂ ਲੈ ਕੇ 65 ਕਿਲੋਮੀਟਰ ਪ੍ਰਤੀ ਘੰਟੇ ਦੀ ਤੂਫ਼ਾਨੀ ਹਵਾਵਾਂ ਦੇ 15 ਮਈ, 2020 ਨੂੰ ਦੱਖਣ ਅਤੇ ਨਾਲ ਲਗਦੇ ਮੱਧ ਬੰਗਾਲ ਦੀ ਖਾੜੀ ਦੇ ਉੱਪਰ ਅਤੇ 16 ਮਈ ਨੂੰ 55-65 ਤੋਂ ਲੈ ਕੇ 75 ਕਿਲੋਮੀਟਰ ਪ੍ਰਤੀ ਘੰਟੇ ਤੱਕ ਦੀ ਤੂਫ਼ਾਨੀ ਹਵਾਵਾਂ ਦੇ ਇਸੇ ਖੇਤਰ ਵਿੱਚ ਚੱਲਣ ਦੀ ਸੰਭਾਵਨਾ ਹੈ 16 ਮਈ ਦੀ ਸ਼ਾਮ ਤੋਂ ਹਵਾ ਦੀ ਗਤੀ ਦੇ ਵਧ ਕੇ 65-75 ਤੋਂ ਲੈ ਕੇ 85 ਕਿਲੋਮੀਟਰ ਪ੍ਰਤੀ ਘੰਟੇ ਤੱਕ ਦੀ ਹਨੇਰੀ ਵਾਲੀਆਂ ਹਵਾਵਾਂ ਦੇ ਦੱਖਣ ਪੱਛਮ ਅਤੇ ਨਾਲ ਲਗਦੇ ਪੱਛਮ ਮੱਧ ਬੰਗਾਲ ਦੀ ਖਾੜੀ ਦੇ ਉੱਪਰ ਚੱਲਣ ਦੀ ਸੰਭਾਵਨਾ ਹੈ 45-55 ਕਿਲੋਮੀਟਰ ਪ੍ਰਤੀ ਘੰਟੇ ਤੱਕ ਦੀਆਂ ਤੂਫ਼ਾਨੀ ਹਵਾਵਾਂ ਦੇ 15 ਅਤੇ 16 ਮਈ ਨੂੰ ਅੰਡੇਮਾਨ ਸਾਗਰ ਦੇ ਉੱਪਰ ਚੱਲਣ ਦੀ ਸੰਭਾਵਨਾ ਹੈ

 

(iii) ਸਮੁੰਦਰ ਦੀ ਸਥਿਤੀ

 

•        ਸਮੁੰਦਰੀ ਦੀ ਸਥਿਤੀ 15 ਮਈ ਤੋਂ 16 ਮਈ ਦੀ ਦੁਪਹਿਰ ਨੂੰ ਦੱਖਣ ਅਤੇ ਇਸ ਦੇ ਨਾਲ ਲਗਦੇ ਮੱਧ ਬੰਗਾਲ ਦੀ ਖਾੜੀ ਅਤੇ ਅੰਡੇਮਾਨ ਸਾਗਰ ਦੇ ਉੱਪਰ ਸਖ਼ਤ ਤੋਂ ਬਹੁਤ ਸਖ਼ਤ ਹੋਵੇਗੀ ਅਤੇ 16 ਮਈ ਦੀ ਸ਼ਾਮ ਤੋਂ ਦੱਖਣ ਪੱਛਮ ਅਤੇ ਇਸ ਦੇ ਨਾਲ ਲਗਦੇ ਪੱਛਮੀ ਮੱਧ ਬੰਗਾਲ ਦੀ ਖਾੜੀ ਦੇ ਉੱਪਰ ਬਹੁਤ ਸਖ਼ਤ ਤੋਂ ਉੱਤੇ ਰਹੇਗੀ

 

(iv) ਮਛੇਰਿਆਂ ਨੂੰ ਚੇਤਾਵਨੀ

•        ਮਛੇਰਿਆਂ ਨੂੰ 15 ਮਈ 2020 ਤੋਂ ਦੱਖਣ ਅਤੇ ਮੱਧ ਬੰਗਾਲ ਦੀ ਖਾੜੀ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ ਜੋ ਮਛੇਰੇ ਇਨ੍ਹਾਂ ਖੇਤਰਾਂ ਵਿੱਚ ਸਮੁੰਦਰ ਵਿੱਚ ਗਏ ਹੋਏ ਹਨ, ਉਨ੍ਹਾਂ ਨੂੰ ਕੱਲ੍ਹ ਤੱਕ ਸਮੁੰਦਰੀ ਕੰਡੇ ਵਾਪਸ ਆਉਣ ਦੀ ਸਲਾਹ ਦਿੱਤੀ ਜਾਂਦੀ ਹੈ

 

 

ਸਿਸਟਮ ਲਗਾਤਾਰ ਨਿਗਰਾਨੀ ਅਧੀਨ ਹੈ ਅਤੇ ਸਬੰਧਿਤ ਰਾਜ ਸਰਕਾਰਾਂ ਨੂੰ ਨਿਯਮਿਤ ਰੂਪ ਨਾਲ ਸੂਚਿਤ ਕੀਤਾ ਜਾ ਰਿਹਾ ਹੈ

 

 

ਕਿਰਪਾ ਕਰਕੇ ਸਿਸਟਮ ਦੇ ਬਾਰੇ  ਅੱਪਡੇਟ ਜਾਨਣ ਲਈ www.rsmcnewdelhi.imd.gov.in ਅਤੇ www.mausam.imd.gov.in  ’ਤੇ ਜਾਓ

 

 

****

 

ਕੇਜੀਐੱਸ / (ਆਈਐੱਮਡੀ ਰੀਲਿਜ਼)



(Release ID: 1623727) Visitor Counter : 163