ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਨੇ ‘ਦੇਖੋ ਅਪਨਾ ਦੇਸ਼’ ਸੀਰੀਜ਼ ਤਹਿਤ ‘ਓਡੀਸ਼ਾ-ਭਾਰਤ ਦਾ ਸੁਰੱਖਿਅਤ ਰੱਖਿਆ ਗਿਆ ਅਤਿਅਧਿਕ ਪ੍ਰਭਾਵਸ਼ਾਲੀ ਰਹੱਸ’ ਸਿਰਲੇਖ ਵਾਲਾ 18ਵਾਂ ਵੈਬੀਨਾਰਆਯੋਜਿਤ ਕੀਤਾ

Posted On: 13 MAY 2020 12:55PM by PIB Chandigarh

ਟੂਰਿਜ਼ਮ ਮੰਤਰਾਲੇ ਦੀ ਦੇਖੋ ਅਪਨਾ ਦੇਸ਼ਵੈਬੀਨਾਰ ਸੀਰੀਜ਼ ਤਹਿਤ ਓਡੀਸ਼ਾ-ਭਾਰਤ ਦਾ ਸੁਰੱਖਿਅਤ ਰੱਖਿਆ ਗਿਆ ਅਤਿਅਧਿਕ ਪ੍ਰਭਾਵਸ਼ਾਲੀ ਰਹੱਸਸਿਰਲੇਖ ਨਾਲ ਇਸ ਵੈਬੀਨਾਰ ਵਿੱਚ ਹਿੱਸਾ ਲੈ ਰਹੇ ਪ੍ਰਤੀਨਿਧੀਆਂ ਨੂੰ 12 ਮਈ 2020 ਨੂੰ ਓਡੀਸ਼ਾ ਦੀ ਵਰਚੁਅਲ ਯਾਤਰਾ ਤੇ ਲਿਜਾਇਆ ਗਿਆ। ਦੇਖੋ ਅਪਨਾ ਦੇਸ਼ਵੈਬੀਨਾਰ ਸੀਰੀਜ਼ ਤਹਿਤ ਇਹ 18ਵਾਂ ਵੈਬੀਨਾਰ ਸੀ।

 

 

ਓਡੀਸ਼ਾ ਸਰਕਾਰ ਦੇ ਟੂਰਿਜ਼ਮ ਸਕੱਤਰ ਸ਼੍ਰੀ ਵਿਸ਼ਾਲ ਦੇਵ ਨੇ ਆਪਣੀਆਂ ਸ਼ੁਰੂਆਤੀ ਟਿੱਪਣੀਆਂ ਨਾਲ ਓਡੀਸ਼ਾ ਰਾਜ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਨ੍ਹਾਂ ਓਡੀਸ਼ਾ ਦੀ ਪ੍ਰਾਚੀਨ ਸੱਭਿਅਤਾ, ਕਲਿੰਗਾ ਸਟਾਈਲ ਦੇ ਵਾਸਤੂਸ਼ਿਲਪ, ਖੂਬਸੂਰਤ ਸਮੁੰਦਰੀ ਤਟਾਂ ਵਾਲੀ ਲੰਬੀ ਸਮੁੰਦਰੀ ਰੇਖਾ, ਕਲਾ ਅਤੇ ਹਸਤਸ਼ਿਲਪ, ਸੱਭਿਆਚਾਰ, ਓਡੀਸ਼ਾ,ਗੋਟੀਪੁਆ ਜਿਹੇਮਕਬੂਲ ਨ੍ਰਿਤ ਰੂਪਾਂ, ਜੰਗਲਾਂ ਆਦਿ ਤੇ ਚਾਨਣਾ ਪਾਇਆਉਨ੍ਹਾਂ ਨੇ ਈਕੋ ਟੂਰਿਜ਼ਮ ਸਥਾਨਾਂ ਨੂੰ ਪ੍ਰੋਤਸਾਹਨ ਦੇਣ ਵਿੱਚ ਰਾਜ ਦੀ ਪਹਿਲ ਬਾਰੇ ਵੀ ਦੱਸਿਆ।

 

 

ਟੂਰਿਜ਼ਮ ਮੰਤਰਾਲੇ ਦੀ ਵੈਬੀਨਾਰ ਸੀਰੀਜ਼ ਦੇ 18ਵੇਂ ਸੈਸ਼ਨ ਦੇ ਪੇਸ਼ਕਰਤਾ ਟ੍ਰੈਵਲ ਲਿੰਕ ਪ੍ਰਾਈਵੇਟ ਲਿਮਿਟਿਡ ਦੇ ਮੈਨੇਜਿੰਗ ਡਾਇਰੈਕਟਰ, ਸ਼੍ਰੀ ਬੈਂਜਾਮਿਨ ਸਾਈਮਨ ਅਤੇ ਵਿਰਾਟ ਈ ਹਿੰਦ ਦੇ ਸਹਿ ਸੰਸਥਾਪਕ ਸ਼੍ਰੀ ਜੀਤੂ ਮਿਸ਼ਰਾ ਨੇ ਓਡੀਸ਼ਾ ਦੇ ਸ਼ਾਨਦਾਰ ਦਰਸ਼ਨੀ ਸੈਲਾਨੀ ਸਥਲਾਂ ਦੀ ਚਰਚਾ ਕੀਤੀਇਨ੍ਹਾਂ ਵਿੱਚ ਪ੍ਰਾਚੀਨ ਖੰਡਰ ਅਤੇ ਪੌਰਾਣਿਕ ਮੰਦਰ, ਸਵਦੇਸ਼ੀ ਜਨਜਾਤੀਆਂ ਅਤੇ ਪਰੰਪਰਾਵਾਂ, ਬੌਧ ਵਿਰਾਸਤ, ਰੌਇਲ ਹੈਰੀਟੇਜ, ਵਣ, ਸਾਹਸੀ ਗਤੀਵਿਧੀਆਂ, ਕੋਸਟਲ ਬਰੇਕ ਅਤੇ ਸਮੁੰਦਰੀ ਭਾਗ, ਖੂਬਸੂਰਤ ਕੈਂਪਿੰਗ ਸਥਾਨ, ਸੱਭਿਆਚਾਰ, ਹਸਤਸ਼ਿਲਪ, ਮੇਲੇ ਅਤੇ ਤਿਓਹਾਰ ਸ਼ਾਮਲ ਹਨ।

 

 

ਵਰਚੁਅਲ ਯਾਤਰਾ ਵਿੱਚ ਭੀਤਰਕਨਿਕਾ ਜੰਗਲੀ ਜੀਵ ਰੱਖ, ਉਦੈਪੁਰ ਬੀਚ, ਮੰਗਲਜੋੜੀ-ਵਿਲੱਖਣ ਵੈੱਟਲੈਂਡ, ਸਤਪਾੜਾ, ਚਿਲਕਾ ਝੀਲ ਸ਼ਾਮਲ ਹਨ ਜਿਸ ਵਿੱਚ ਵਿਲੱਖਣ ਇਰੌਫੀ ਡੌਲਫਿਨ, ਸਿੰਲਿਪਾਲ ਰਾਸ਼ਟਰੀ ਪਾਰਕ, ਦਰਿੰਗਬਾੜੀ ਨੇਚਰ ਕੈਂਪ, ਮਹਾਨਦੀ ਤੰਗ ਨਦੀ ਘਾਟੀ, ਭੇਟਨੋਈ, ਸਮੁੰਦਰ ਤੱਟ ਸਥਾਨ, ਆਦਿਵਾਸੀ ਵਿਰਾਸਤ, ਕਲਾ ਅਤੇ ਸ਼ਿਲਪ, ਵਸਤਰ, ਨ੍ਰਿਤ, ਰੂਪ, ਤਿਓਹਾਰ, ਵਿਅੰਜਨਾਂ ਨੂੰ ਸ਼ਾਮਲ ਕੀਤਾ ਗਿਆ।

 

 

ਟੂਰਿਜ਼ਮ ਮੰਤਰਾਲੇ ਦੀ ਵੈਬੀਨਾਰ ਸੀਰੀਜ਼ ਦਾ ਉਦੇਸ਼ ਭਾਰਤ ਦੇ ਵਿਭਿੰਨ ਸੈਰ-ਸਪਾਟਾਂ ਸਥਾਨਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਪ੍ਰੋਤਸਾਹਨ ਦੇਣਾ ਹੈ-ਇਨ੍ਹਾਂ ਵਿੱਚ ਘੱਟ ਮਸ਼ਹੂਰ ਸਥਾਨਾਂ ਅਤੇ ਮਕਬੂਲ ਸਥਾਨਾਂ ਦੇ ਘੱਟ ਜਾਣੇ ਜਾਂਦੇ ਪਹਿਲੂਆਂ ਨੂੰ ਸ਼ਾਮਲ ਕੀਤਾ ਗਿਆ ਹੈ।

 

ਜੋ ਲੋਕ ਇਨ੍ਹਾਂ ਵੈਬੀਨਾਰਾਂ ਵਿੱਚ ਸ਼ਾਮਲ ਹੋਣ ਤੋਂ ਰਹਿ ਗਏ ਸਨ, ਉਹ ਹੁਣ ਸੈਸ਼ਨ ਨੂੰ https://www.youtube.com/channel/UCbzIbBmMvtvH7d6Zo_ZEHDA/  ’ਤੇ ਅਤੇ ਟੂਰਿਜ਼ਮ ਮੰਤਰਾਲੇ ਦੇ ਸਾਰੇ ਸੋਸ਼ਲ ਮੀਡੀਆ ਹੈਂਡਲਾਂ ਤੇ ਵੀ ਦੇਖ ਸਕਦੇ ਹਨ।

 

ਵੈਬੀਨਾਰ ਦਾ ਅਗਲਾ ਐਪੀਸੋਡ ਵੀਰਵਾਰ 14 ਮਈ, 2020 ਨੂੰ ਸਵੇਰੇ 11.00 ਵਜੇ ਹੋਵੇਗਾ। ਇਸਦਾ ਸਿਰਲੇਖ ਹੈ ਮੈਸੂਰ : ਕ੍ਰਾਫਟ ਕੈਰਾਵਾਨ ਆਵ੍ ਕਰਨਾਟਕਅਤੇ ਪ੍ਰਤੀਭਾਗੀ ਵੈਬੀਨਾਰ ਵਿੱਚ ਸ਼ਾਮਲ ਹੋਣ ਲਈ https://bit.ly/MysuruDAD ’ਤੇ ਰਜਿਸਟ੍ਰੇਸ਼ਨ ਕਰ ਸਕਦੇ ਹਨ।

 

 

*******

 

 

ਐੱਨਬੀ/ਏਕੇਜੇ/ਓਏ

 


(Release ID: 1623630) Visitor Counter : 225