ਰਸਾਇਣ ਤੇ ਖਾਦ ਮੰਤਰਾਲਾ

ਬੀਪੀਪੀਆਈ ਨੇ ਪੀਐੱਮ ਕੇਅਰਸ ਫੰਡ ਵਿੱਚ 25 ਲੱਖ ਰੁਪਏ ਦਾ ਯੋਗਦਾਨ ਦਿੱਤਾ

Posted On: 12 MAY 2020 5:15PM by PIB Chandigarh

ਕੋਵਿਡ-19 ਦੇ ਖਿਲਾਫ ਲੜਾਈ ਵਿੱਚ ਸਰਕਾਰ ਨੂੰ ਸਮਰਥਨ ਦੇਣ ਦੇ ਲਈ ਰਸਾਇਣ ਅਤੇ ਖਾਦ ਮੰਤਰਾਲੇ ਦੇ ਫਾਰਮਾਸਿਊਟੀਕਲ ਵਿਭਾਗ ਦੇ ਅਧੀਨ ਬਿਊਰੋ ਆਵ੍ ਫਾਰਮਾ ਪੀਐੱਸਯੂ ਆਵ੍ ਇੰਡੀਆ (ਬੀਪੀਪੀਆਈ) ਨੇ ਪੀਐੱਮ ਕੇਅਰਸ ਫੰਡ ਵਿੱਚ 25 ਲੱਖ ਰੁਪਏ ਦਾ ਯੋਗਦਾਨ ਦਿੱਤਾ ਹੈ।

 

ਕੇਂਦਰੀ ਰਾਸਾਇਣ ਅਤੇ ਖਾਦ ਮੰਤਰੀ, ਸ਼੍ਰੀ ਡੀਵੀ ਸਦਾਨੰਦ ਗੌੜਾ ਨੂੰ ਅੱਜ ਨਵੀਂ ਦਿੱਲੀ ਵਿੱਚ ਫਾਰਮਾ ਸਕੱਤਰ ਸ਼੍ਰੀ ਪੀਡੀ ਬਾਘੇਲਾ ਨੇ ਉਕਤ ਰਾਸ਼ੀ ਦਾ ਚੈੱਕ ਪ੍ਰਦਾਨ ਕੀਤਾ। ਇਸ ਮੌਕੇ 'ਤੇ ਬੀਪੀਪੀਆਈ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਸਚਿਨ ਸਿੰਘ, ਫਾਰਮਾ ਦੇ ਸੰਯੁਕਤ ਸਕੱਤਰ ਸ਼੍ਰੀ ਰਜਨੀਸ਼ ਤਿੰਗਲ, ਫਾਰਮਾ ਦੇ ਸੰਯੁਕਤ ਸਕੱਤਰ ਨਵਦੀਪ ਰਿਣਵਾ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

 

ਬੀਪੀਪੀਆਈ ਦੇ ਕਰਮਚਾਰੀਆਂ ਅਤੇ ਜਨ ਔਸ਼ਧੀ ਕੇਂਦਰਾਂ ਦੇ ਮਾਲਿਕਾਂ ਅਤੇ ਵਿਤਰਕਾਂ ਦੁਆਰਾ ਇਸ ਧਨਰਾਸ਼ੀ ਵਿੱਚ ਯੋਗਦਾਨ ਦਿੱਤਾ ਗਿਆ। ਪ੍ਰਧਾਨ ਮੰਤਰੀ ਭਾਰਤੀਯ ਜਨਔਸ਼ਧੀ ਪਰਿਯੋਜਨਾ (ਪੀਐੱਮਬੀਜੇਪੀ) ਦੇ ਤਹਿਤ ਕੰਮ ਕਰਨ ਵਾਲੇ ਕੇਂਦਰ ਰਾਸ਼ਟਰ ਨੂੰ ਜ਼ਰੂਰੀ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਪੀਐੱਮਬੀਜੇਪੀ ਦੀ ਲਾਗੂ ਏਜੰਸੀ, ਭਾਰਤੀਯ ਫਾਰਮਾ ਪਬਲਿਕ ਖੇਤਰ ਉਪਕ੍ਰਮ ਬਿਊਰੋ (ਬੀਪੀਪੀਆਈ) ਸੰਚਲਨ ਦੇ ਸਾਰੇ ਖੇਤਰਾਂ ਦੀ ਸਥਿਤੀ 'ਤੇ ਨੇੜੇ ਤੋਂ ਨਜ਼ਰ ਰੱਖੀ ਹੋਏ ਹੈ। ਇਸ ਚੁਣੌਤੀਪੂਰਨ ਸਮੇਂ ਵਿੱਚ ਬੀਪੀਪੀਆਈ ਆਪਣੇ ਹਿਤਧਾਰਕਾਂ ਅਤੇ ਉਪਭੋਗਤਾਵਾਂ ਦੇ ਨਾਲ ਖੜ੍ਹਾ ਹੈ। ਆਪਣੀ ਪ੍ਰਤੀਬੱਧਤਾ ਦੇ ਤਹਿਤ ਪ੍ਰਧਾਨ ਮੰਤਰੀ ਜਨਔਸ਼ਧੀ ਕੇਂਦਰ (ਪੀਐੱਮਬੀਜੇਕੇ) ਨਿਰੰਤਰ ਆਪਣੀਆਂ ਸੇਵਾਵਾਂ ਦੇ ਰਹੇ ਹਨ।

 

ਬੀਪੀਪੀਆਈ, ਪ੍ਰਧਾਨ ਮੰਤਰੀ ਜਨਔਸ਼ਧੀ ਕੇਂਦਰ (ਪੀਐੱਮਬੀਜੇਕੇ)  ਨੂੰ ਜ਼ਰੂਰੀ ਦਵਾਈਆਂ ਦੀ ਨਿਰਵਿਘਨ ਉਪਲੱਬਧਤਾ ਸੁਨਿਸ਼ਚਿਤ ਕਰਨ ਲਈ ਪ੍ਰਤੀਬੱਧ ਹੈ। ਲੌਕਡਾਊਨ ਅਤੇ ਚੁਣੌਤੀਪੂਰਨ ਸਮੇ ਦੇ ਬਾਵਜੂਦ ਬੀਪੀਪੀਆਈ ਦਾ ਵਿਕਰੀ ਕਾਰੋਬਾਰ ਅਪ੍ਰੈਲ 2020 ਵਿੱਚ 52 ਕਰੋੜ ਰੁਪਏ ਰਿਹਾ ਜਦਕਿ ਮਾਰਚ 2020 ਵਿੱਚ ਕੁੱਲ ਵਿਕਰੀ 42 ਕਰੋੜ ਰੁਪਏ ਸੀ। ਪ੍ਰਧਾਨ ਮੰਤਰੀ ਜਨਔਸ਼ਧੀ ਕੇਂਦਰ (ਪੀਐੱਮਬੀਜੇਕੇ)  ਦੀ ਉਤਪਾਦ ਸੂਚੀ ਵਿੱਚ ਐੱਨਐੱਲਈਐੱਮ ਵਿੱਚ ਸੂਚੀਬੱਧ ਸਾਰੀਆ ਜ਼ਰੂਰੀ ਦਵਾਈਆ ਸ਼ਾਮਲ ਹਨ (ਲੈਬ ਰਜਿਸਟੈਂਟ ਅਤੇ ਸਟੈਂਟ ਨੂੰ ਛੱਡ ਕੇ) ਵਰਤਮਾਨ ਮੰਗ ਦੇ ਅਨੁਰੂਪ ਬੀਪੀਪੀਆਈ ਵਿੱਚ ਦਵਾਈਆਂ ਦਾ ਕਾਫੀ ਸਟਾਕ ਹੈ, ਜਿਸ ਤਰ੍ਹਾਂ ਫੇਸ ਮਾਸਕ,ਹਾਈਡ੍ਰੋਕਸੀਕਲੋਰੋਕੁਈਨ, ਪੈਰਾਸਿਟਮੋਲ ਅਤੇ ਆਜਿਥਰੋਮਾਈਸਿਨ। ਬੀਪੀਪੀਆਈ ਨੇ ਮਾਰਚ ਅਤੇ ਅਪ੍ਰੈਲ 2020 ਵਿੱਚ ਲਗਭਗ 6 ਲੱਖ ਫੇਸ ਮਾਸਕ ਅਤੇ 50 ਲੱਖ ਹਾਈਡ੍ਰੋਕਸੀਕਲੋਰੋਕੁਈਨ ਗੋਲੀਆਂ ਦੀ ਵਿਕਰੀ ਕੀਤੀ ਹੈ। ਇਸ ਤੋਂ ਇਲਾਵਾ 60 ਲੱਖ ਹਾਈਡ੍ਰੋਕਸੀਕਲੋਰੋਕੁਈਨ ਗੋਲੀਆਂ ਦੀ ਖਰੀਦ ਦੇ ਆਦੇਸ਼ ਵੀ ਦਿੱਤੇ ਹਨ ਤਾਕਿ ਅਗਲੇ ਛੇ ਮਹੀਨਿਆਂ ਦੇ ਲਈ ਦਵਾਈਆਂ ਦਾ ਕਾਫੀ ਸਟਾਕ ਉਪਲੱਬਧ ਰਹੇ।

 

ਦੇਸ਼ ਦੇ 726 ਜ਼ਿਲ੍ਹਿਆਂ ਨੂੰ ਕਵਰ ਕਰਦੇ ਹੋਏ,6300 ਤੋਂ ਜ਼ਿਆਦਾ ਪ੍ਰਧਾਨ ਮੰਤਰੀ ਜਨਔਸ਼ਧੀ ਕੇਂਦਰ (ਪੀਐੱਮਬੀਜੇਕੇ) ਸੰਚਾਲਿਤ ਕੀਤੇ ਜਾ ਰਹੇ ਹਨ। ਸਮਾਜਿਕ ਦੂਰੀ ਬਣਾਈ ਰੱਖਣ ਨਾਲ ਸਬੰਧਿਤ ਨਿਯਮ ਦਾ ਪਾਲਣ ਕਰਦੇ ਹੋਏ ਪੀਐੱਮਬੀਜੇਕੇ ਦੇ ਫਾਰਮਾਸਿਸਟ, ਜਿਨ੍ਹਾਂ ਨੂੰ ਹੁਣ ਸਵਸਥ ਕੇ ਸਿਪਾਹੀ (“Swasth Ke Sipahi”) ਦੇ ਨਾਮ ਨਾਲ ਬੁਲਾਇਆ ਜਾਂਦਾ ਹੈ, ਰੋਗੀਆਂ ਅਤੇ ਬਜ਼ੁਰਗਾਂ ਨੂੰ ਉਨ੍ਹਾਂ ਦੇ ਘਰ ਤੱਕ ਦਵਾਈਆ ਪਹੁੰਚਾ ਰਹੇ ਹਨ।

 

 

 

                                                             ******

ਆਰਸੀਜੇ/ਆਰਕੇਐੱਮ


(Release ID: 1623447) Visitor Counter : 177