ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰਾਲੇ ਨੇ ਚੈਂਪੀਅਨਸ ਪੋਰਟਲ www.Champions.gov.in ਸ਼ੁਰੂ ਕੀਤਾ
ਪੋਰਟਲ ਇੱਕ ਟੈਕਨੋਲੋਜੀ ਅਧਾਰਿਤ ਕੰਟਰੋਲ ਰੂਮ ਤੇ ਪ੍ਰਬੰਧਨ ਸੂਚਨਾ ਪ੍ਰਣਾਲੀ

ਆਧੁਨਿਕ ਆਈਸੀਟੀ ਟੂਲ ਦੇ ਅਧਾਰ ’ਤੇ ਕੰਟਰੋਲ ਰੂਮ ਦਾ ਨੈੱਟਵਰਕ ਹੱਬ ਅਤੇ ਸਪੋਕ ਮਾਡਲ ’ਤੇ ਅਧਾਰਿਤ

ਭਾਰਤੀ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਉਦਯੋਗ ਨੂੰ ਰਾਸ਼ਟਰੀ ਅਤੇ ਸੰਸਾਰਕ ਪੱਧਰ ’ਤੇ ਸਮਰੱਥ ਬਣਾਉਣ ਦਾ ਉਦੇਸ਼

Posted On: 12 MAY 2020 11:15AM by PIB Chandigarh

ਇੱਕ ਵੱਡੀ ਪਹਿਲ ਤਹਿਤ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਨੇ ਇੱਕ ਚੈਂਪੀਅਨਜ਼ ਪੋਰਟਲ www.Champions.gov.in ਸ਼ੁਰੂ ਕੀਤਾ ਇਹ ਟੈਕਨੋਲੋਜੀ ਅਧਾਰਿਤ ਇੱਕ ਪ੍ਰਬੰਧਨ ਸੂਚਨਾ ਪ੍ਰਣਾਲੀ ਹੈ ਜਿਸਦਾ ਉਦੇਸ਼ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਖੇਤਰ ਨੂੰ ਰਾਸ਼ਟਰੀ ਅਤੇ ਸੰਸਾਰਕ ਪੱਧਰ ਤੇ ਸਮਰੱਥ ਬਣਾਉਣ, ਗੁਣਵਤਾ ਹਾਸਲ ਕਰਨ ਅਤੇ ਪ੍ਰਸ਼ਾਸ਼ਨਿਕ ਬੰਦਿਸ਼ਾਂ ਨੂੰ  ਦੂਰ ਕਰਨ ਵਿੱਚ ਸਹਾਇਤਾ ਕਰਨਾ ਹੈ

 

ਚੈਂਪੀਅਨਜ਼ ਦਾ ਮਤਲਬ ਕ੍ਰੀਏਸ਼ਨ ਐਂਡ ਹਾਰਮੋਨੀਅਸ ਐਪਲੀਕੇਸ਼ਨ ਆਵ੍ ਮਾਡਰਨ ਪਰੋਸੈੱਸ ਫ਼ਾਰ ਇਨਕ੍ਰੀਜ਼ਿੰਗ ਦਾ ਆਉਟਪੁੱਟ ਐਂਡ ਨੈਸ਼ਨਲ ਸਟਰੈਂਥ ਹੈ ਇਸੇ ਕਰਕੇ ਇਸ ਸਿਸਟਮ ਦਾ ਨਾਮ ਚੈਂਪੀਅਨਜ਼ ਹੈ ਇਸ ਪੋਰਟਲ ਜ਼ਰੀਏ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਖੇਤਰ ਨਾਲ ਜੁੜੀ ਸਾਰੀ ਜਾਣਕਾਰੀ ਇੱਕ ਥਾਂ ਤੇ ਉਪਲਬਧ ਕਰਾਈ ਗਈ ਹੈ

 

ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰਾਲੇ ਦੇ ਨਵੇਂ ਸਕੱਤਰ ਸ਼੍ਰੀ ਏਕੇ ਸ਼ਰਮਾ ਨੇ 30 ਅਪ੍ਰੈਲ ਨੂੰ ਸ਼ਾਮ ਨੂੰ ਅਹੁਦਾ ਸੰਭਾਲਦਿਆਂ ਹੀ ਇਹ ਸੰਕੇਤ ਦਿੱਤਾ ਸੀ ਕਿ ਮੌਜੂਦਾ ਮੁਸ਼ਕਲ ਹਾਲਤ ਵਿੱਚ ਦੇਸ਼ ਦੇ ਛੋਟੇ ਉਦਯੋਗ ਦੀ ਮਦਦ ਕਰਨ ਦੇ ਲਈ ਇੱਕ ਆਈਸੀਟੀ ਅਧਾਰਿਤ ਪ੍ਰਣਾਲੀ ਸਥਾਪਤ ਕੀਤੀ ਜਾਵੇਗੀ ਜੋ ਉਨ੍ਹਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਕਾਰੋਬਾਰੀ ਸਮਰੱਥਾ ਵਧਾਉਣ ਵਿੱਚ ਮਦਦ ਕਰੇਗੀ ਇਸ ਪ੍ਰਣਾਲੀ ਦਾ ਪ੍ਰਯੋਗਿਕ ਪਰੀਖਣ 9 ਮਈ, 2020 ਨੂੰ ਸ਼ੁਰੂ ਕੀਤਾ ਗਿਆ

 

ਇਹ ਇੱਕ ਟੈਕਨੋਲੋਜੀ ਪੈਕ ਕੰਟਰੋਲ ਰੂਮ-ਕਮ-ਪ੍ਰਬੰਧਨ ਜਾਣਕਾਰੀ ਪ੍ਰਣਾਲੀ ਹੈ ਜਿਸ ਨਾਲ ਟੈਲੀਫ਼ੋਨ, ਇੰਟਰਨੈੱਟ ਅਤੇ ਵੀਡੀਓ ਕਾਨਫ਼ਰੰਸ ਸਮੇਤ ਆਈਸੀਟੀ ਟੂਲਜ਼ ਤੋਂ ਇਲਾਵਾ, ਆਰਟੀਫਿਸ਼ੀਅਲ ਇੰਟੈਲੀਜੈਂਸ, ਡੇਟਾ ਐਨਾਲਿਟਿਕਸ ਅਤੇ ਮਸ਼ੀਨ ਲਰਨਿੰਗ ਦੁਆਰਾ ਸਮਰੱਥ ਬਣਾਇਆ ਗਿਆ ਹੈ ਇਸ ਨੂੰ ਭਾਰਤ ਸਰਕਾਰ ਦੀ ਮੁੱਖ ਕੇਂਦਰੀਕ੍ਰਿਤ ਲੋਕ ਸ਼ਿਕਾਇਤ ਨਿਵਾਰਣ ਅਤੇ ਨਿਗਰਾਨੀ ਪ੍ਰਣਾਲੀ (ਸੀਪੀਜੀਆਰਏਐੱਮਐੱਸ) ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰਾਲੇ ਦੀ ਹੋਰ ਵੈੱਬ ਪ੍ਰਣਾਲੀਆਂ ਦੇ ਨਾਲ ਸਿੱਧੇ ਜੋੜਿਆ ਗਿਆ ਹੈ ਇਸ ਪੂਰੀ ਪ੍ਰਣਾਲੀ ਨੂੰ ਬਿਨ੍ਹਾਂ ਕਿਸੇ ਲਾਗਤ ਦੇ ਆਈਸੀਟੀ ਦੀ ਮਦਦ ਨਾਲ ਸਵਦੇਸ਼ੀ ਤਕਨੀਕ ਨਾਲ ਵਿਕਸਤ ਕੀਤਾ ਗਿਆ ਹੈ ਇਸਦਾ ਭੌਤਿਕ ਢਾਂਚਾ ਇੱਕ ਰਿਕਾਰਡ ਸਮੇਂ ਵਿੱਚ ਮੰਤਰਾਲੇ ਦੇ ਇੱਕ ਡੰਪਿੰਗ ਰੂਮ ਵਿੱਚ ਬਣਾਇਆ ਗਿਆ ਹੈ

 

ਸੂਚਨਾ ਪ੍ਰਣਾਲੀ ਵਿੱਚ ਕੰਟਰੋਲ ਰੂਮਾਂ ਦਾ ਇੱਕ ਨੈੱਟਵਰਕ ਹੱਬ ਅਤੇ ਸਪੋਕ ਮਾਡਲ ਵਿੱਚ ਬਣਾਇਆ ਜਾਂਦਾ ਹੈ ਹੱਬ ਨਵੀਂ ਦਿੱਲੀ ਵਿੱਚ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰਾਲੇ ਦੇ ਸਕੱਤਰ ਦੇ ਦਫ਼ਤਰ ਵਿੱਚ ਸਥਿਤ ਹੈ ਅਤੇ ਰਾਜਾਂ ਵਿੱਚ ਮੰਤਰਾਲੇ ਦੇ ਵੱਖ-ਵੱਖ ਦਫ਼ਤਰਾਂ ਅਤੇ ਅਦਾਰਿਆਂ ਨੂੰ ਇਸ ਨਾਲ ਜੋੜਿਆ ਗਿਆ ਹੈ ਇਸ ਨਿਯੰਤਰਣ ਪ੍ਰਣਾਲੀ ਦੇ ਹਿੱਸੇ ਦੇ ਰੂਪ ਵਿੱਚ ਹੁਣ ਤੱਕ, 66 ਰਾਜਾਂ ਵਿੱਚ ਸਥਾਨਿਕ ਪੱਧਰ ਦੇ ਕੰਟਰੋਲ ਰੂਮ ਬਣਾਏ ਜਾ ਚੁੱਕੇ ਹਨ

 

ਇਸ ਪੋਰਟਲ ਦੇ ਲਈ ਇੱਕ ਵਿਸਤ੍ਰਿਤ ਸੰਚਾਲਨ ਵਿਧੀ ਜਾਰੀ ਕੀਤੀ ਗਈ ਹੈ, ਅਧਿਕਾਰੀਆਂ ਦੀ ਖ਼ਾਸ ਤੌਰ ਤੇ ਤੈਨਾਤੀ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਸਿਖਲਾਈ ਦੇਣ ਦਾ ਕੰਮ ਕੀਤਾ ਗਿਆ ਹੈ ਸ਼੍ਰੀ ਸ਼ਰਮਾ ਨੇ 9 ਮਈ ਨੂੰ ਆਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਵਿੱਚ ਚੈਂਪੀਅਨ ਪ੍ਰਣਾਲੀ ਦਾ ਪਰੀਖਣ ਸ਼ੁਰੂ ਕੀਤਾ ਇਸ ਮੌਕੇ ਤੇ ਦੇਸ਼ ਦੇ ਲਗਭਗ 120 ਥਾਵਾਂ ਨੂੰ ਵੀਡੀਓ ਕਾਨਫ਼ਰੰਸ ਜ਼ਰੀਏ ਜੋੜਿਆ ਗਿਆ ਸੀ

 

ਸ਼੍ਰੀ ਸ਼ਰਮਾ ਨੇ ਚੈਂਪੀਅਨ ਪ੍ਰਣਾਲੀ ਦੀ ਸ਼ੁਰੂਆਤ ਕਰਨ ਦੇ ਮੌਕੇ ਤੇ ਕਿਹਾ ਕਿ ਇਹ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਦੀਆਂ ਇਕਾਈਆਂ ਅਤੇ ਉਨ੍ਹਾਂ ਉੱਤੇ ਨਿਰਭਰ ਲੋਕਾਂ ਲਈ ਹੈ ਇਨ੍ਹਾਂ ਇਕਾਈਆਂ ਅਤੇ ਇਸ ਨਾਲ ਜੁੜੇ ਲੋਕਾਂ ਨੂੰ ਸਾਡੀ ਮਦਦ ਦੀ ਬੇਹੱਦ ਲੋੜ ਹੈ ਅਸੀਂ ਇਨ੍ਹਾਂ ਦੀ ਮਦਦ ਕਰਨ, ਦੁਬਾਰਾ ਸ਼ੁਰੂ ਕਰਨ ਅਤੇ ਪੂਰੀ ਤਰ੍ਹਾਂ ਇਨ੍ਹਾਂ ਦਾ ਕਾਇਆਕਲਪ ਕਰਨ ਲਈ ਸਭ ਕੁਝ ਕਰਾਂਗੇ

 

*****

 

ਆਰਸੀਜੇ / ਐੱਸਕੇਪੀ / ਆਈਏ(Release ID: 1623349) Visitor Counter : 30