ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸੀਐੱਸਆਈਆਰ-ਨੈਸ਼ਨਲ ਏਅਰੋਸਪੇਸ ਲੈਬਾਰਟਰੀਜ਼ (ਐੱਨਏਐੱਲ), ਬੰਗਲੁਰੂ ਨੇ ਕੋਵਿਡ-19 ਲਈ 36 ਦਿਨ ਦੇ ਰਿਕਾਰਡ ਸਮੇਂ ਵਿੱਚ ਇੱਕ ਬਾਇਪਾਪ (BiPAP) ਨਾਨ ਇਨਵੇਸਿਵ ਵੈਂਟੀਲੇਟਰ "ਸਵਸਥ ਵਾਯੂ" ਵਿਕਸਿਤ ਕੀਤਾ

ਇਸ ਸਿਸਟਮ ਨੂੰ ਐੱਨਏਬੀਐੱਲ ਦੀਆਂ ਅਕ੍ਰੈਡਿਟਿਡ ਏਜੰਸੀਆਂ ਦੁਆਰਾ ਸੁਰੱਖਿਆ ਅਤੇ ਕਾਰਗੁਜ਼ਾਰੀ ਲਈ ਸਰਟੀਫਾਈ ਕੀਤਾ ਗਿਆ ਹੈ ਅਤੇ ਇਸ ਨੇ ਸਖਤ ਬਾਇਓਮੈਡੀਕਲ ਟੈਸਟਾਂ ਨੂੰ ਪਾਸ ਕੀਤਾ ਹੈ

Posted On: 11 MAY 2020 8:49PM by PIB Chandigarh

 

ਸੀਐੱਸਆਈਆਰ-ਨੈਸ਼ਨਲ ਏਅਰੋਸਪੇਸ ਲੈਬਾਰਟਰੀਜ਼ (ਐੱਨਏਐੱਲ)ਬੰਗਲੁਰੂ, ਜੋ ਕਿ ਸੀਐੱਸਆਈਆਰ ਦੀ ਇੱਕ ਸਹਾਇਕ ਲੈਬ ਹੈ, ਨੇ ਕੋਵਿਡ-19 ਦੇ ਮਰੀਜ਼ਾਂ  ਲਈ 36 ਦਿਨ ਦੇ ਰਿਕਾਰਡ ਸਮੇਂ ਵਿੱਚ  ਇੱਕ ਬਾਇਪਾਪ ਨਾਨ ਇਨਵੇਸਿਵ ਵੈਂਟੀਲੇਟਰ ਵਿਕਸਿਤ ਕੀਤਾ ਹੈ ਬਾਇਪਾਪ ਨਾਨਇਨਵੇਸਿਵ ਵੈਂਟੀਲੇਟਰ ਇੱਕ ਮਾਈਕ੍ਰੋਕੰਟਰੋਲਰ -ਅਧਾਰਿਤ ਸੂਖਮ ਕਲੋਜ਼ਡ ਲੂਪ ਅਡਾਪਟਿਵ ਕੰਟਰੋਲ ਸਿਸਟਮ ਹੈ ਜਿਸ ਵਿੱਚ ਬਿਲਟ ਇਨ ਬਾਇਓਕੰਪੈਟੀਬਲ "3ਡੀ ਪ੍ਰਿੰਟਿਡ ਮੈਨੀਫੋਲਡ ਐਂਡ ਕਪਲਰ" ਮੌਜੂਦ ਹੈ ਅਤੇ ਹੈਪਾ ਫਿਲਟਰ (ਉੱਚ ਸਮਰੱਥਾ ਵਾਲਾ ਪਾਰਟੀਕੁਲੇਟ ਏਅਰ ਫਿਲਟਰ ) ਵੀ ਲਗਿਆ ਹੋਇਆ ਹੈ ਇਹ ਵਿਸ਼ੇਸ਼ਤਾਵਾਂ ਵਾਇਰਸ ਦੇ ਫੈਲਣ ਦੇ ਖਤਰੇ ਨੂੰ ਵਧਾਉਂਦੀਆਂ ਹਨ ਇਸ ਵਿੱਚ ਕਈ ਵਿਸ਼ੇਸ਼ਤਾਵਾਂਜਿਵੇਂ ਕਿ ਨਿਰੰਤਰ, ਸੀਪੀਏਪੀ ਟਾਈਮਡ, ਆਟੋਬਿਪਪ ਮੋਡਸ ਜਿਹੀਆਂ ਵਿਸ਼ੇਸ਼ਤਾਵਾਂ ਮੌਜੂਦ ਹਨ ਅਤੇ ਨਾਲ ਹੀ ਇਸ ਵਿੱਚ ਕਨੈਕਟ ਆਕਸੀਜਨ ਕਨਸੰਟ੍ਰੇਟਰ ਜਾਂ ਐੱਨਰਿਚਮੈਂਟ ਯੂਨਿਟ ਦਾ ਵੀ ਬਾਹਰੀ ਪ੍ਰਬੰਧ ਹੈ ਸਿਸਟਮ ਨੂੰ ਸੁਰੱਖਿਆ ਅਤੇ ਕਾਰਗੁਜ਼ਾਰੀ ਲਈ ਐੱਨਏਬੀਐੱਲ ਪ੍ਰਵਾਨਿਤ ਏਜੰਸੀਆਂ ਦੁਆਰਾ ਤਸਦੀਕ ਕੀਤਾ ਹੋਇਆ ਹੈ ਸਿਸਟਮ ਨੇ ਕਈ ਸਖਤ ਬਾਇਓਮੈਡੀਕਲ ਟੈਸਟ ਅਤੇ ਬੀਟਾ ਕਲੀਨੀਕਲ ਟਰਾਇਲਸ ਐੱਨਏਐੱਲ ਸਿਹਤ ਕੇਂਦਰ ਵਿੱਚ ਪਾਸ ਕੀਤੇ ਹੋਏ ਹਨ

 

ਇਸ ਮਸ਼ੀਨ ਦਾ ਇੱਕ ਪ੍ਰਮੁੱਖ ਲਾਭ ਇਹ ਹੈ ਕਿ ਇਹ ਵਰਤਣ ਵਿੱਚ ਬਹੁਤ ਹੀ ਸਾਦੀ ਹੈ ਅਤੇ ਇਸ ਵਿੱਚ ਨਰਸਿੰਗ ਦੀ ਕਿਸੇ ਵਿਸ਼ੇਸ ਮੁਹਾਰਤ ਦੀ ਲੋੜ ਨਹੀਂ ਹੁੰਦੀ ਇਹ ਸਸਤੀ ਹੈ , ਕੰਪੈਕਟ ਹੈ ਅਤੇ ਇਸ ਵਿੱਚ ਵਧੇਰੇ ਦੇਸੀ ਪੁਰਜ਼ੇ ਲੱਗੇ ਹੋਏ ਹਨ ਇਹ ਕੋਵਿਡ-19 ਦੇ ਮਰੀਜ਼ਾਂ ਦਾ ਵਾਰਡਾਂ, ਮੇਕ ਸ਼ਿਫਟ ਹਸਪਤਾਲਾਂ, ਡਿਸਪੈਂਸਰੀਆਂ ਅਤੇ ਮੌਜੂਦਾ ਮਾਹੌਲ ਵਿੱਚ ਘਰਾਂ ਵਿੱਚ ਵੀ  ਇਲਾਜ ਕਰਨ ਲਈ ਇੱਕ ਆਦਰਸ਼ ਮਸ਼ੀਨ ਹੈ ਸੀਐੱਸਈਆਰ-ਐੱਨਏਐੱਲ ਇਸ ਵੇਲੇ ਇਸ ਅਮਲ ਵਿੱਚ ਹੈ ਕਿ ਇਸ ਨੂੰ ਪ੍ਰਵਾਨਗੀ ਲਈ ਰੈਗੂਲੇਟਰੀ ਅਧਿਕਾਰੀਆਂ ਕੋਲ ਲਿਜਾਇਆ ਜਾਵੇ  ਅਤੇ ਪ੍ਰਵਾਨਗੀ ਜਲਦੀ ਹੀ ਮਿਲ ਸਕਦੀ ਹੈ ਸੀਐੱਸਈਆਰ-ਐੱਨਏਐੱਲ ਨੇ ਪ੍ਰਮੁਖ ਪਬਲਿਕ/ਪ੍ਰਾਈਵੇਟ ਉਦਯੋਗਾਂ ਨਾਲ ਇੱਕ ਭਾਈਵਾਲ ਵਜੋਂ ਸਮੂਹਿਕ ਉਤਪਾਦਨ ਸ਼ੁਰੂ ਕਰਨ ਲਈ ਗੱਲਬਾਤ ਸ਼ੁਰੂ ਕੀਤੀ ਹੋਈ ਹੈ

 

ਡੀਜੀ ਸੀਐੱਸਆਈਆਰ, ਡਾ.  ਸ਼ੇਖਰ ਮਾਂਡੇ ਨੇ  ਸੀਐੱਸਆਈਆਰ ਐੱਲਏਐੱਲ ਟੀਮ ਦੀ ਇਸ ਗੱਲੋਂ ਪ੍ਰਸ਼ੰਸਾ  ਕੀਤੀ ਹੈ ਕਿ ਇਸ ਨੇ ਸਪਿਨ ਆਵ੍ ਟੈਕਨੋਲੋਜੀ  ਅਧਾਰਿਤ ਮੁਹਾਰਤ ਦੀ ਵਰਤੋਂ ਆਪਣੇ ਏਅਰੋਸਪੇਸ ਡਿਜ਼ਾਈਨ ਡੋਮੇਨ ਵਿੱਚ ਕੀਤੀ ਹੈ ਉਨ੍ਹਾਂ ਨੇ ਸੀਐੱਸਆਈਆਰ ਐੱਲਏਐੱਲ ਦੀ ਦੇਣ ਨੂੰ ਦੇਸ਼ ਵਿੱਚ ਹੀ ਵਿਕਸਿਤ ਹੰਸਾ-3 ਦੀ ਉਡਾਨ ਵੇਲੇ ਵੀ ਯਾਦ ਕੀਤਾ ਹੈ ਜੋ  ਕਿ 11 ਮਈ 1998 ਨੂੰ ਭਰੀ ਗਈ ਸੀ ਅਤੇ  ਇਸ ਨੂੰ  ਰਾਸ਼ਟਰੀ ਟੈਕਨੋਲੋਜੀ ਦਿਵਸ ਦੇ ਮੌਕੇ ਉੱਤੇ ਇੱਕ ਵੱਡੀ ਪ੍ਰਾਪਤੀ ਵਜੋਂ ਮਨਾਇਆ ਗਿਆ ਸੀ

 

ਡਾਇਰੈਕਟਰ, ਸੀਐੱਸਆਈਆਰ-ਐੱਨਏਐੱਲ, ਸ਼੍ਰੀ ਜਿਤੇਂਦਰ ਜੇ ਜਾਧਵ ਨੇ ਕਿਹਾ ਕਿ ਵਿਸ਼ਵਵਿਆਪੀ ਅਨੁਭਵ ਅਤੇ ਭਾਰਤ ਅਤੇ ਵਿਦੇਸ਼ਾਂ ਵਿੱਚ ਫੁਸਫੁਸੀ  ਬਿਮਾਰੀ ਦੇ ਮਾਹਿਰਾਂ ਦੇ ਅਨੁਭਵ ਦੇ  ਅਧਾਰ ਉੱਤੇ  ਕਿਹਾ ਜਾ ਸਕਦਾ ਹੈ ਕਿ ਸੀਐੱਸਆਈਆਰ ਐੱਲਏਐੱਲ ਨੇ ਬਿਪਾਪ ਨਾਨ- ਇਨਵੇਸਿਵ ਵੈਂਟੀਲੇਟਰ ਵਿਕਸਿਤ ਕੀਤਾ ਹੈ ਜੋ ਬਾਹਰੀ ਤੌਰ ਤੇ ਆਕਸੀਜ਼ਨ ਕਨਸੰਟਰੇਟਰ ਨਾਲ ਜੁੜਿਆ ਹੋਇਆ ਹੈ ਜੋ ਕੋਵਿਡ-19 ਦੇ ਉਨ੍ਹਾਂ ਮਰੀਜ਼ਾਂ ਦੇ ਇਲਾਜ ਲਈ ਸਹੀ ਹੋਵੇਗਾ ਜਿਨ੍ਹਾਂ ਨੂੰ ਇਨਟਿਊਬੇਸ਼ਨ ਜਾਂ ਇਨਵੇਸਿਵ ਵੈਂਟੀਲੇਸ਼ਨ ਦੀ ਲੋੜ ਨਹੀਂ ਹੁੰਦੀ

 

ਇਹ ਸਫਲਤਾ ਟੈਕਨੋਕਰੈਟਾਂ ਅਤੇ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਟੀਮ ਦੀ ਡਾ, ਸੀਐੱਮ ਆਨੰਦਾ ਮੁਖੀ ਇਲੈਕਟ੍ਰੌਨਿਕਸ  ਦੀ ਲੀਡਰਸ਼ਿਪ ਹੇਠ ਇਕ ਵੱਡੀ ਸਫਲਤਾ ਹੈ ਟੀਮ ਵਿੱਚ ਡਾ. ਅਮਰ ਨਾਰਾਇਣ ਡੀ, ਚੀਫ ਮੈਡੀਕਲ ਅਫਸਰ-ਐੱਨਏਐੱਲ, ਡਾ. ਵੀਰੇਨ ਸਰਦਾਨਾ, ਰੈਸਪੀਰੇਟਰੀ ਫਿਜ਼ੀਔਲੋਜਿਸਟ ਸੀਐੱਸਆਈਆਰ ਆਈਜੀਆਈਬੀ ਅਤੇ ਐੱਨਆਈਐੱਲ ਦੇ ਵਿਗਿਆਨੀ ਵੀ ਸ਼ਾਮਲ ਹਨਜਿਨ੍ਹਾਂ ਨੇ ਕੋਵਿਡ-19 ਦੀਆਂ ਪਾਬੰਦੀਆਂ ਦੌਰਾਨ ਵੀ ਦਿਨ-ਰਾਤ ਇੱਕ ਕਰ ਦਿੱਤਾ

 

 

 

 

#CSIRFightsCovid-19

 

#NationalTechnologyDay2020

 

****

 

ਕੇਜੀਐੱਸ(Release ID: 1623192) Visitor Counter : 202