ਗ੍ਰਹਿ ਮੰਤਰਾਲਾ

ਗ੍ਰਹਿ ਮੰਤਰਾਲੇ ਦੀ ਰਾਜਾਂ ਨੂੰ ਹਿਦਾਇਤ : ਬਿਨਾ ਕਿਸੇ ਰੁਕਾਵਟ ਦੇ ਅਧਿਕ ‘ਸ਼੍ਰਮਿਕ ਸਪੈਸ਼ਲ’ ਟ੍ਰੇਨਾਂ ਚਲਾਉਣ ਵਿੱਚ ਰੇਲਵੇ ਦੇ ਨਾਲ ਸਹਿਯੋਗ ਕਰੋ ਤਾਕਿ ਦੂਜੇ ਰਾਜਾਂ ਵਿੱਚ ਪਲਾਇਨ ਕਰਕੇ ਗਏ ਮਜ਼ਦੂਰ ਤੇਜ਼ੀ ਨਾਲ ਆਪਣੇ ਘਰ ਪਹੁੰਚ ਸਕਣ

Posted On: 11 MAY 2020 12:07PM by PIB Chandigarh

ਕੈਬਨਿਟ ਸਕੱਤਰ ਨੇ ਬੱਸਾਂ ਅਤੇ ਸ਼੍ਰਮਿਕਸਪੈਸ਼ਲ ਟ੍ਰੇਨਾਂ ਵਿੱਚ ਜਾਣ ਵਾਲੇ ਪ੍ਰਵਾਸੀ ਮਜ਼ਦੂਰਾਂ ਨੂੰ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਪ੍ਰਦਾਨ ਕੀਤੀ ਗਈ ਸਹਾਇਤਾ ਦੀ ਸਮੀਖਿਆ ਕਰਨ ਲਈ 10 ਮਈ 2020 ਨੂੰ ਵੀਡੀਓ ਕਾਨਫਰੰਸ ਜ਼ਰੀਏ ਇੱਕ ਬੈਠਕ ਦੀ ਪ੍ਰਧਾਨਗੀ ਕੀਤੀ।

 

ਇਸ ਬੈਠਕ ਤੋਂ ਬਾਅਦ, ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੱਤਰ ਲਿਖ ਕੇ ਕਿਹਾ ਕਿ ਉਹ ਪਲਾਇਨ ਕਰਕੇ ਆਏ ਪ੍ਰਵਾਸੀ ਮਜ਼ਜੂਰਾਂ ਨੂੰ ਉਨ੍ਹਾਂ ਦੇ ਮੂਲ ਸਥਾਨਾਂ ਤੱਕ ਪਹੁੰਚਣ ਲਈ ਸੜਕ ਅਤੇ ਰੇਲਵੇ ਪਟੜੀਆਂ ਤੇ ਚਲਣ ਤੋਂ ਰੋਕਣ। ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਸ਼੍ਰਮਿਕਸਪੈਸ਼ਲ ਟ੍ਰੇਨਾਂ ਅਤੇ ਬੱਸਾਂ ਨੂੰ ਚਲਣ ਦੀ ਆਗਿਆ ਦਿੱਤੀ ਜਾ ਚੁੱਕੀ ਹੈ। ਇਸ ਲਈ, ਉਨ੍ਹਾਂ ਨੂੰ ਆਪਣੇ ਘਰ ਜਾਣ ਲਈ ਸ਼੍ਰਮਿਕਸਪੈਸ਼ਲ ਟ੍ਰੇਨਾਂ ਅਤੇ ਬੱਸਾਂ ਦੀ ਸੁਵਿਧਾ ਦਿੱਤੀ ਜਾ ਸਕਦੀ ਹੈ ਅਤੇ ਤਦ ਤੱਕ ਪਲਾਇਨ ਕਰਕੇ ਆਏ ਮਜ਼ਦੂਰਾਂ ਨੂੰ ਸਲਾਹ ਦਿੱਤੀ ਜਾ ਸਕਦੀ ਹੈ ਅਤੇ ਉਨ੍ਹਾਂ ਨੂੰ ਨੇੜਲੀਆਂ ਪਨਾਹਗਾਹਾਂ ਵਿੱਚ ਲਿਆਇਆ ਜਾ ਸਕਦਾ ਹੈ।

 

ਇਸ ਗੱਲ ਤੇ ਵੀ ਜ਼ੋਰ ਦਿੱਤਾ ਗਿਆ ਕਿ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨੂੰ ਬਿਨਾ ਕਿਸੇ ਰੁਕਾਵਟ ਦੇ ਅਤੇ ਸ਼੍ਰਮਿਕਸਪੈਸ਼ਲ ਟ੍ਰੇਨਾਂ ਚਲਾਉਣ ਵਿੱਚ ਰੇਲਵੇ ਦੇ ਨਾਲ ਸਹਿਯੋਗ ਕਰਨਾ ਚਾਹੀਦਾ ਤਾਕਿ ਫਸੇ ਹੋਏ ਮਜ਼ਦੂਰ ਤੇਜ਼ੀ ਨਾਲ ਆਪਣੇ ਘਰ ਤੱਕ ਪਹੁੰਚ ਸਕਣ।

 

ਦੂਜੇ ਰਾਜਾਂ ਤੋਂ ਪਲਾਇਨ ਕਰਕੇ ਆਏ ਮਜ਼ਦੂਰਾਂ ਦੇ ਆਵਾਗਮਨ ਦੇ ਸਬੰਧ ਵਿੱਚ ਸਰਕਾਰੀ ਜਾਣਕਾਰੀ ਪ੍ਰਾਪਤ ਕਰਨ ਲਈ ਇੱਥੇ ਕਲਿੱਕ ਕਰੋ-

 

Click here to see Official Communication regarding Movement of Migrants

 

 

*****

ਵੀਜੀ/ਐੱਸਐੱਨਸੀ/ਵੀਐੱਮ



(Release ID: 1622909) Visitor Counter : 108