ਰੱਖਿਆ ਮੰਤਰਾਲਾ

ਅਪ੍ਰੇਸ਼ਨ ਸਮੁਦਰ ਸੇਤੂ-ਆਈਐੱਨਐੱਸ ਮਗਰ ਭਾਰਤੀ ਨਾਗਰਿਕਾਂ ਨੂੰ ਲੈ ਕੇ ਮਾਲੇ ਤੋਂ ਰਵਾਨਾ

Posted On: 10 MAY 2020 8:20PM by PIB Chandigarh


 
ਭਾਰਤੀ ਜਲ ਸੈਨਾ ਦਾ ਦੂਜਾ ਬੇੜਾ ਆਈਐੱਨਐੱਸ ਮਗਰ ਭਾਰਤੀ ਨਾਗਰਿਕਾਂ ਦੀ ਨਿਕਾਸੀ ਮਾਲਦੀਵ ਦੇ ਮਾਲੇ ਪਹੁੰਚਣ ਤੋਂ ਬਾਅਦ ਨਿਕਾਸੀ ਮੁਕੰਮਲ ਕਰਕੇ ਉੱਥੋਂ ਰਵਾਨਾ ਕਰ ਦਿੱਤਾ ਹੈ। 

ਵੰਦੇ ਭਾਰਤ ਮਿਸ਼ਨ ਤਹਿਤ ਅਪ੍ਰੇਸ਼ਨ ਸਮੁਦਰ ਸੇਤੂ ਦੇ ਹਿੱਸੇ ਵਜੋਂ ਭਾਰਤੀ ਜਲ ਸੈਨਾ ਨੇ ਮਾਲਦੀਵ ਤੋਂ ਭਾਰਤੀ ਨਾਗਰਿਕਾਂ ਦੀ ਨਿਕਾਸੀ ਦੇ ਦੂਜੇ ਗੇੜ ਲਈ ਆਈਐੱਨਐੱਸ ਸਾਗਰ ਨੂੰ ਤੈਨਾਤ ਕੀਤਾ ਗਿਆ ਹੈ। ਪਹਿਲੇ ਗੇੜ ਵਿੱਚ ਆਈਐੱਨਐੱਸ ਜਲਾਸ਼ਵ ਨੇ 10 ਮਈ 2020 ਨੂੰ ਮਾਲਦੀਵ ਵਿੱਚ ਫਸੇ ਕੁੱਲ 698 ਨਾਗਰਿਕਾਂ ਨੂੰ ਕੱਢਿਆ ਸੀ।

ਇੱਥੋਂ ਤੱਕ ਕਿ ਮਾਲੇ ਵਿੱਚ ਭਾਰੀ ਮੀਂਹ ਕਾਰਨ ਸਥਿਤੀ ਮੁਸ਼ਕਿਲ ਹੋ ਗਈ ਪਰ ਬੇੜੇ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਪੂਰੇ ਪ੍ਰਬੰਧ ਕੀਤੇ ਗਏ। ਬੇੜੇ ‘ਤੇ ਕੁੱਲ 202 ਕਰਮੀਆਂ ਨੂੰ ਲਿਆਂਦਾ ਗਿਆ ਜਿਨ੍ਹਾਂ ਵਿੱਚ 24 ਮਹਿਲਾਵਾਂ, 2 ਗਰਭਵਤੀ ਔਰਤਾਂ ਅਤੇ 2 ਬੱਚੇ ਸ਼ਾਮਲ ਹਨ। ਤਮਿਲ ਨਾਡੂ ਦੇ ਇੱਕ ਆਦਮੀ ਦੀ ਲੱਤ ਵਿੱਚ ਫਰੈਕਚਰ ਹੈ।

8 ਮਈ ਨੂੰ ਅਪਣਾਈ ਗਈ ਪ੍ਰਕਿਰਿਆ ਅਨੁਸਾਰ ਹੀ ਲਿਆਂਦੇ ਜਾਣ ਵਾਲੇ ਨਾਗਰਿਕਾਂ ਦੀ ਮੈਡੀਕਲ ਸਕ੍ਰੀਨਿੰਗ ਕੀਤੀ ਗਈ, ਉਨ੍ਹਾਂ ਦਾ ਸਮਾਨ ਕੀਟਾਣੂ ਰਹਿਤ ਕੀਤਾ ਗਿਆ ਹੈ ਅਤੇ ਬੇੜੇ ਦੇ ਜ਼ੋਨਾਂ ਅਨੁਸਾਰ ਉਨ੍ਹਾਂ ਨੂੰ ਆਈਡੀਜ਼ ਅਲਾਟ ਕੀਤੇ ਗਏ ਹਨ।

ਆਈਐੱਨਐੱਸ ਮਗਰ ਮਾਲੇ ਤੋਂ ਸਵਾਰੀਆਂ ਲੈ ਕੇ ਕੋਚੀ ਲਈ ਰਵਾਨਾ ਹੋਇਆ। 

                                                    
                                                                       *****
ਵੀਐੱਮ/ਐੱਮਐੱਸ



(Release ID: 1622854) Visitor Counter : 107