ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਅਗਰ ਵਿਵੇਕਪੂਰਨ ਤਰੀਕੇ ਨਾਲ ਯੋਜਨਾ ਬਣਾਈ ਜਾਵੇ ਤਾਂ ਕੋਵਿਡ ਦੇ ਬਾਅਦ ਦੇ ਪੜਾਅ ਵਿੱਚ, ਭਾਰਤ ਦੇ ਸਿਹਤ ਸੰਭਾਲ਼ ਬੁਨਿਆਦੀ ਢਾਂਚੇ ਨੂੰ ਪ੍ਰਮੁੱਖਤਾ ਨਾਲ ਹੁਲਾਰਾ ਮਿਲ ਸਕਦਾ ਹੈ: ਡਾ. ਜਿਤੇਂਦਰ ਸਿੰਘ

Posted On: 08 MAY 2020 6:59PM by PIB Chandigarh

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਮੈਡੀਕਲ ਜਗਤ,ਕਾਰਪੋਰੇਟ ਹਸਪਤਾਲ ਖੇਤਰ, ਪ੍ਰਮੁੱਖ ਖੋਜ ਸੰਗਠਨਾਂ ਨਾਲ ਜੁੜੇ ਭਾਰਤ ਦੇ ਪ੍ਰਮੁੱਖ ਪੇਸ਼ੇਵਰ ਅਤੇ ਮੈਡੀਕਲ ਅਰਥਸ਼ਾਸਤਰੀਆਂ ਦੇ ਨਾਲ ਕੋਵਿਡ ਦੇ ਬਾਅਦ ਸਿਹਤ ਸੇਵਾ ਬਾਰੇ ਚਰਚਾ ਕੀਤਾ।

 

ਡੇਢ ਘੰਟੇ ਦੀ ਵੀਡੀਓ ਕਾਨਫਰੰਸ ਵਿੱਚ, ਜਿਨ੍ਹਾਂ ਲੋਕਾਂ ਨੇ ਸਹਿਯੋਗ ਦੀ ਪੇਸ਼ਕਸ਼ ਕੀਤੀ, ਉਨ੍ਹਾਂ ਵਿੱਚ ਚੇਨਈ ਦੇ ਅੰਤਰਰਾਸ਼ਟਰੀ ਨਾਮਵਰ ਡਾਇਬੇਟੋਲੌਜਿਸਟ ਡਾ. ਵੀ. ਮੋਹਨ, ਮੇਦਾਂਤਾ ਦੇ ਸੀਐੱਮਡੀ ਡਾ. ਨਰੇਸ਼ ਤਰੇਹਨ, ਨਾਰਾਯਣ ਹੈਲਥ ਬੇਗਲੁਰੁ ਦੇ ਚੇਅਰਮੈਨ ਡਾ. ਦੇਵੀ ਸ਼ੈੱਟੀ, ਅਪੋਲੋ ਹਸਪਤਾਲ ਦੀ ਸੰਯੁਕਤ ਐੱਮਡੀ ਡਾ. ਸੰਗੀਤਾ ਰੈੱਡੀ,ਬਾਯੋਕੋਨ ਬੇਗਲੁਰੁ ਦੀ ਸੀਐੱਮਡੀ ਕਿਰਣ ਮਜੁਮਦਾਰ ਸ਼ਾਅ,ਸੀਐੱਸਅਈਆਰ ਨਵੀਂ ਦਿੱਲੀ ਦੇ ਡੀਜੀ ਡਾ.ਸ਼ੇਖਰ ਮੰਡੇ,ਪੁਦੁਚੇਰੀ ਤੋਂ ਡੀ. ਸੁੰਦਰਰਾਮਨ,ਏਮਸ ਨਵੀਂ ਦਿੱਲੀ ਤੋਂ ਡਾ. ਸ਼ਕਤੀ ਗੁਪਤਾ,ਐੱਨਆਈਪੀਐੱਫਪੀ ਨਵੀਂ ਦਿੱਲੀ ਦੇ ਨਿਰਦੇਸ਼ਕ ਡਾ. ਰਤਿਨ ਰਾਏ,ਡੀਅੇੱਚਐੱਫਆਈ ਨਵੀਂ ਦਿੱਲੀ ਦੇ ਚੇਅਰਮੈਨ ਪ੍ਰੋਫੈਸਰ ਕੇ. ਸ਼੍ਰੀਨਾਥ ਰੈੱਡੀ ਅਤੇ ਛਤੀਸਗੜ੍ਹ ਦੇ ਡਾ. ਯੋਗੇਸ਼ ਜੈਨ ਸ਼ਾਮਲ ਸਨ।

 

ਆਪਣੇ ਉਦਘਾਟਨ ਭਾਸ਼ਣ ਵਿੱਚ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕਠੋਰ ਮਿਹਨਤ ਅਤੇ ਕੁਸ਼ਲਤਾ ਦੇ ਨਾਲ ਕੋਵਿਡ ਮਹਾਮਾਰੀ ਦੇ ਪਹਿਲੇ ਪੜਾਅ ਨਾਲ ਨਿਪਟਣ ਤੋਂ ਬਾਅਦ, ਹੁਣ ਸਮਾਂ ਆ ਗਿਆ ਹੈ ਜਦ ਭਾਰਤ ਨੂੰ ਕੋਵਿਡ ਤੋਂ ਬਾਅਦ ਦੇ ਪੜਾਅ ਦੀ ਯੋਜਨਾ ਬਣਾਉਣੀ ਚਾਹੀਦੀ ਹੈ ਅਤੇ ਇਹ ਰਣਨੀਤੀ ਬਣਾਉਣੀ ਚਾਹੀਦੀ ਹੈ ਕਿ ਇਸ ਬਿਪਤਾ ਨੂੰ ਕਿਸ ਤਰ੍ਹਾਂ ਹਰਾਕੇ ਇੱਕ ਅਵਸਰ ਦੇ ਰੂਪ ਵਿੱਚ ਬਦਲਿਆ ਜਾ ਸਕਦਾ ਹੈ ਜਿਸ ਨਾਲ ਅਸੀਂ ਆਪਣੀਆਂ ਭਵਿੱਖ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਆਪਣੇ ਸਿਹਤ ਸਬੰਧੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾ ਸਕੀਏ।ਉਨ੍ਹਾ ਨੇ ਕਿਹਾ, ਅਗਰ ਪੂਰੇ ਗਿਆਨ ਦੇ ਨਾਲ ਵਿਵੇਕਪੂਰਨ ਤਰੀਕੇ ਨਾਲ ਯੋਜਨਾ ਬਣਾਈ ਜਾਵ, ਤਾਂ ਇਹ ਨਾ ਕੇਵਲ ਵਿਸ਼ਵ ਪੱਧਰ ਦੇ ਮਿਆਰ ਦੇ ਲਈ, ਬਲਕਿ ਦੇਸ਼ ਦੀ ਅਰਥਵਿਵਸਥਾ ਵਿੱਚ ਇੱਕ ਪ੍ਰਮੁੱਖ ਯੋਗਦਾਨਕਰਤਾ ਦੇ ਰੂਪ ਵਿੱਚ ਭਾਰਤ ਦੇ ਭਵਿੱਖ ਦੇ ਸਿਹਤ ਸਬੰਧੀ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਦਾ ਅਵਸਰ ਹੋ ਸਕਦਾ ਹੈ।

 

ਡਾ. ਜਿਤੇਂਦਰ ਸਿੰਘ ਨੇ ਕਿਹਾ, ਮੈਡੀਕਲ ਬਿਰਾਦਰੀ ਦੀ ਇੱਕ ਹੋਰ ਚਿੰਤਾ ਇਹ ਹੈ ਕਿ ਜਦੋਂ ਅਸੀਂ ਕੋਵਿਡ ਦੀ ਚੁਣੌਤੀ ਨੂੰ ਜਿੱਤਣ ਦੇ ਲਈ ਆਪਣੀ ਜਿੰਮੇਵਾਰੀ ਦਾ ਨਿਰਬਾਹ ਕਰ ਰਹੇ ਹਨ, ਤਾਂ ਸਾਨੂੰ ਗ਼ੈਰ-ਕੋਵਿਡ ਰੋਗੀਆਂ ਨੂੰ ਅਣਜਾਣੇ ਵਿੱਚ ਅਣਡਿੱਠ ਨਹੀਂ ਕਰਨਾ ਚਾਹੀਦਾ ਹੈ, ਜਿਸ ਵਿੱਚ ਸ਼ੂਗਰ, ਦਿਲ ਦੇ ਰੋਗ ਅਤੇ ਕੈਂਸਰ ਵਰਗੀਆਂ ਗੈ-ਸੰਚਾਰੀ ਬਿਮਾਰੀਆਂ ਤੋਂ ਪੀੜਤ ਲੋਕ ਵੀ ਸ਼ਾਮਲ ਹਨ ਜਿਹੜੇ ਕੋਵਿਡ ਦੀ ਮੌਜੂਦਗੀ ਦੇ ਬਾਵਜੂਦ ਉੱਚ ਮੌਤ ਜਾਰੀ ਰੱਖਦੇ ਹਨ ਅਤੇ ਨਾਲ ਹੀ ਨਾਲ ਸਹਿ-ਬਿਮਾਰੀ ਹੋਣ ਦੇ ਕਾਰਨ ਕੋਵਿਡ ਦੀ ਮੌਤ ਦਰ ਵਿੱਚ ਯੋਗਦਾਨ ਦਿੰਦੇ ਹੈ।

 

ਡਾ. ਜਿਤੇਂਦਰ ਸਿੰਘ ਨੇ ਕਿਹਾ,ਲੌਕਡਾਊਨ ਖਤਮ ਹੋਣ ਤੋਂ ਬਾਅਦ ਵੀ, ਕੋਵਿਡ ਦੇ ਖ਼ਿਲਾਫ਼ ਲੜਾਈ ਜਾਰੀ ਰਹਿ ਸਕਦੀ ਹੈ ਅਤੇ ਵੱਡੇ ਪੈਮਾਨੇ 'ਤੇ ਆਬਾਦੀ ਦੀ ਸਕ੍ਰੀਨਿੰਗ ਦਾ ਸੱਦਾ ਦਿੱਤਾ ਜਾ ਸਕਦਾ ਹੈ। ਉਨ੍ਹਾ ਨੇ ਕਿਹਾ ਕਿ ਅਜਿਹਾ ਕਰਨ ਦੀ ਜਿੰਮੇਵਾਰੀ ਨੁੰ ਸਿਹਤ ਦੇਖਭਾਲ ਦੇ ਲਈ ਭਵਿੱਖ ਦੀ ਯੋਜਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਤੋਲਣਾ ਹੋਵੇਗਾ।

 

ਚਰਚਾ ਦੇ ਦੌਰਾਨ, ਗੰਭੀਰਤਾ ਦੇ ਅਧਾਰ 'ਤੇ ਕੋਵਿਡ ਮਾਮਲਿਆਂ ਦੀ ਉੱਚ ਪੱਧਰੀ ਨਿਗਰਾਨੀ ਅਤੇ ਵਰਗੀਕਰਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਗਿਆ। ਇਸ ਦਾ ਮਨੋਵਿਗਿਆਨਕ ਨਤੀਜਾ ਵੀ ਚਰਚਾ ਦੇ ਲਈ ਸਾਹਮਣੇ ਆਇਆ।

 

ਅਰਥਵਿਵਸਥਾ 'ਤੇ ਚਰਚਾ ਕਰਦੇ ਸਮੇਂ, ਰਾਏ ਇਹ ਸੀ ਕਿ ਕਿਸੀ ਵੀ ਭਵਿੱਖ ਦੀ ਯੋਜਨਾ ਵਿੱਚ, ਸਿਹਤ ਖੇਤਰ ਨੂੰ ਬਹੁਤ ਜ਼ਿਆਦਾ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ ਤਾਂਕਿ ਇਹ ਭਾਰਤ ਦੀ ਅਰਥਵਿਵਸਥਾ ਦਾ ਇੱਕ ਪ੍ਰਮੁੱਖ ਭਾਗ ਬਣ ਜਾਵੇ।ਨਾਲ ਹੀ,ਭਾਰਤ ਵਿੱਚ ਨਿਰਮਾਣ ਅਤੇ ਫਾਰਮਾ ਸੈਕਟਰ ਨੂੰ ਵਿਸ਼ੇਸ਼ ਰੂਪ ਨਾਲ ਅਜਿਹੇ ਸਮੇਂ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ, ਜਦ ਦੁਨੀਆ ਦੇ ਜ਼ਿਆਦਾਤਰ ਦੇਸ਼ ਭਾਰਤ ਦੇ ਨਾਲ ਵਪਾਰ ਨੂੰ ਤਰਜੀਹ ਦੇਣਗੇ। ਮੌਜੂਦਾ ਸਿਹਤ ਖੇਤਰ ਨੂੰ ਵਿੱਤੀ ਉਤਸ਼ਾਹ ਦੇਣ ਦੇ ਲਈ ਹੋਰਨਾਂ ਸੁਝਾਵਾਂ ਵਿੱਚ ਵੱਖ-ਵੱਖ ਵਿਕਲਪਾਂ ਨੂੰ ਵੀ ਸ਼ਾਮਲ ਕੀਤਾ ਗਿਆ।

 

ਗ਼ੈਰ-ਕੋਵਿਡ ਸਥਿਤੀਆਂ ਜਿਸ ਤਰ੍ਹਾਂ ਗ਼ੈਰ-ਸੰਚਾਰੀ ਰੋਗਾਂ ਦੇ ਮਾਮਲੇ ਵਿੱਚ ਨਿਵਾਰਕ ਸਿਹਤ ਦੇਖਭਾਲ 'ਤੇ ਵੀ ਵਿਸਤਾਰ ਨਾਲ ਚਰਚਾ ਕੀਤੀ ਗਈ।

                                               *****

ਵੀਜੀ/ਐੱਸਐੱਨਸੀ



(Release ID: 1622369) Visitor Counter : 150