ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਦੂਰਦਰਸ਼ਨ ਅਤੇ ਆਕਾਸ਼ਵਾਣੀ ਉੱਤੇ ਮੌਸਮ ਸਬੰਧੀ ਵਿਸਤ੍ਰਿਤ ਰਿਪੋਰਟਾਂ
Posted On:
08 MAY 2020 9:24PM by PIB Chandigarh
ਗਰਮੀ ਦੇ ਤਾਪਮਾਨ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ, ਇਸ ਲਈ ਦੂਰਦਰਸ਼ਨ ਅਤੇ ਆਕਾਸ਼ਵਾਣੀ ਦੇ ਰਾਸ਼ਟਰੀ ਸਮਾਚਾਰ ਚੈਨਲਾਂ ਨੇ ਰਾਸ਼ਟਰੀ ਜਨਤਕ ਪ੍ਰਸਾਰਣਕਰਤਾਵਾਂ ਵਜੋਂ ਭਾਰਤ ਭਰ ਤੋਂ ਮੌਸਮ ਦੇ ਵਿਸਤ੍ਰਿਤ ਪ੍ਰਸਾਰਣ ਵੱਲ ਧਿਆਨ ਖਿੱਚਿਆ ਹੈ।
ਜਦਕਿ ਡੀਡੀ ਨਿਊਜ਼ ਦੁਆਰਾ ਆਪਣੇ ਖ਼ਬਰਾਂ ਦੇ ਬੁਲੇਟਿਨਾਂ ਵਿੱਚ ਹਰ ਸਵੇਰੇ ਅਤੇ ਸ਼ਾਮ ਮੌਸਮ ਸਬੰਧੀ ਰਿਪੋਰਟ ਪ੍ਰਸਾਰਿਤ ਕੀਤੀ ਜਾਂਦੀ ਹੈ, ਆਕਾਸ਼ਵਾਣੀ ਦੁਆਰਾ ਵੀ ਸਾਰਾ ਦਿਨ ਆਪਣੇ ਮੁੱਖ ਬੁਲੇਟਿਨਾਂ ਵਿੱਚ ਮੌਸਮ ਸਬੰਧੀ ਅਹਿਮ ਜਾਣਕਾਰੀ ਪ੍ਰਸਾਰਿਤ ਕੀਤੀ ਜਾਂਦੀ ਹੈ।
ਡੀਡੀ ਕਿਸਾਨ ਉੱਤੇ ਮੌਸਮ ਬਾਰੇ ਤਾਜ਼ਾ ਵਿਸਤ੍ਰਿਤ ਪ੍ਰਸਾਰਣ ਤਿੰਨ ਵਾਰੀ ਅੱਧੇ ਘੰਟੇ ਦੇ ਮੌਸਮ ਬੁਲੇਟਿਨ ਵਿੱਚ ਅਤੇ 5-5 ਮਿੰਟ ਦੇ 4 ਤਾਜ਼ਾ ਬੁਲੇਟਿਨਾਂ ਵਿੱਚ ਹਰ ਰੋਜ਼ ਕੀਤਾ ਜਾਂਦਾ ਹੈ।
ਇਨ੍ਹਾਂ ਰਿਪੋਰਟਾਂ ਵਿੱਚ ਦੇਸ਼ ਦੇ ਹਰ ਹਿੱਸੇ ਤੋਂ ਮੌਸਮ ਸਬੰਧੀ ਹਰ ਜਾਣਕਾਰੀ ਬਾਰੀਕੀ ਨਾਲ ਦਿੱਤੀ ਜਾਂਦੀ ਹੈ। ਕਸ਼ਮੀਰ ਤੋਂ ਕੰਨਿਆਕੁਮਾਰੀ, ਗਿਲਗਿਤ ਤੋਂ ਗੁਵਾਹਾਟੀ, ਬਾਲਟਿਸਤਾਨ ਤੋਂ ਪੋਰਟ ਬਲੇਅਰ ਤੱਕ ਦੇ ਤਾਪਮਾਨ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ। ਰਿਪੋਰਟਾਂ ਵਿੱਚ ਵੱਖ -ਵੱਖ ਖੇਤਰਾਂ ਵਿੱਚ ਰਹਿੰਦੇ ਕਿਸਾਨਾਂ ਲਈ ਸਲਾਹ, ਮੌਸਮੀ ਫਸਲਾਂ ਬਾਰੇ ਖੇਤੀ ਵਿੱਚ ਕੀ ਕਰਨਾ ਹੈ, ਕੀ ਨਹੀਂ ਕਰਨਾ ਬਾਰੇ ਜਾਣਕਾਰੀ ਤੋਂ ਇਲਾਵਾ ਖੇਤੀ ਮਾਹਿਰਾਂ ਨਾਲ ਵਿਚਾਰ ਚਰਚੇ ਵੀ ਦਿਖਾਏ ਜਾਂਦੇ ਹਨ।
ਰਾਸ਼ਟਰੀ ਚੈਨਲਾਂ ਤੋਂ ਇਲਾਵਾ, ਦੂਰਦਰਸ਼ਨ ਅਤੇ ਆਕਾਸ਼ਵਾਣੀ ਦੇ ਖੇਤਰੀ ਚੈਨਲਾਂ ਵਿੱਚ ਮੌਸਮ ਅੱਪਡੇਟਸ ਵੀ ਪ੍ਰਸਾਰਿਤ ਕਰਦੇ ਹਨ।
ਤਾਜ਼ਾ ਮੌਸਮ ਬੁਲੇਟਿਨ ਹੇਠਾਂ ਦੱਸੇ ਗਏ ਹਨ-
ਡੀਡੀ ਕਿਸਾਨ ਮੌਸਮ ਰਿਪੋਰਟ-
https://www.youtube.com/watch?v=zwoH5iI6F0k
ਡੀਡੀ ਨਿਊਜ਼ ਮੌਸਮ ਰਿਪੋਰਟ-
- https://www.youtube.com/watch?v=SMsthz58ihI&feature=youtu.be
ਮੌਸਮ ਬਾਰੇ ਅੱਪਡੇਟਸ ਆਕਾਸ਼ਵਾਣੀ ਦੇ ਹਰ ਖਬਰ ਬੁਲੇਟਿਨ ਦੇ ਅੰਤ ਵਿੱਚ ਦਿੱਤੇ ਜਾਂਦੇ ਹਨ-
https://www.youtube.com/watch?v=FIjoNfUKVCs
***
ਸੌਰਭ ਸਿੰਘ
(Release ID: 1622367)
Visitor Counter : 97