ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਸਾਡੇ ਸਾਰਿਆਂ ਦੇ ਅੰਦਰ ਇੱਕ ਸਵੱਛਤਾ ਜੋਧਾ ਹੈ: ਸਦਗੁਰੂ

"ਝਾੜੂ ਉਹ ਸਾਧਨ ਨਹੀਂ ਹੈ ਜੋ ਭਾਰਤ ਨੂੰ ਸਵੱਛ ਕਰੇਗਾ। ਇਹ ਨਾਗਰਿਕਾਂ ਦੀ ਸਰਗਰਮ ਭਾਗੀਦਾਰੀ ਹੈ ਜੋ ਸਾਡੇ ਕਸਬਿਆਂ ਅਤੇ ਸ਼ਹਿਰਾਂ ਨੂੰ ਸਵੱਛ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ”:ਸਦਗੁਰੂ

ਸਦਗੁਰੂ ਨੇ ਸਵੱਛਤਾ ਜੋਧਿਆਂ ਨਾਲ ਗੱਲਬਾਤ ਕੀਤੀ

ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ ਈਸ਼ਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਅਧਿਆਤਮਕ ਗੁਰੂ ਦੇ ਨਾਲ ਲਾਈਵ ਵੈਬੀਨਾਰ ਦਾ ਆਯੋਜਨ ਕੀਤਾ

Posted On: 08 MAY 2020 6:08PM by PIB Chandigarh

ਸ਼੍ਰੀ ਸਦਗੁਰੂ ਨੇ ਕਿਹਾ ਕਿ ਸਾਡੇ ਸਾਰਿਆਂ ਦੇ ਅੰਦਰ ਇੱਕ ਇੱਕ ਸਵੱਛਤਾ ਜੋਧਾ ਮੌਜੂਦ ਹੈ। ਉਨ੍ਹਾਂ ਨੇ ਕਿਹਾ ਕਿ, "ਝਾੜੂ ਉਹ ਸਾਧਨ ਨਹੀਂ ਹੈ ਜੋ ਭਾਰਤ ਨੂੰ ਸਵੱਛ ਕਰੇਗਾ। ਇਹ ਨਾਗਰਿਕਾਂ ਦੀ ਸਰਗਰਮ ਭਾਗੀਦਾਰੀ ਹੈ ਜੋ ਸਾਡੇ ਕਸਬਿਆਂ ਅਤੇ ਸ਼ਹਿਰਾਂ ਨੂੰ ਸਵੱਛ ਰੱਖਣ ਵਿੱਚ ਅਹਿਮ ਨਿਭਾਏਗੀ।" ਸ਼੍ਰੀ ਸਦਗੁਰੂ, ਆਵਾਸ ਅਤੇ ਸ਼ਹਿਰੀ ਕਾਰਜ ਮੰਤਰਾਲੇ ਵੱਲੋਂ,ਈਸ਼ਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਆਯੋਜਿਤ ਇੱਕ ਲਾਈਵ ਵੈਬੀਨਾਰ ਨੂੰ ਸੰਬੋਧਨ ਕਰ ਰਹੇ ਸਨ, ਜਿਸ ਦਾ ਵਿਸ਼ਾ 'ਸਵੱਛਤਾ ਵਾਇਰਸ ਵਿਦ ਸਦਗੁਰੂ ਇਨ ਚੈਲੇਂਜਿੰਗ ਟਾਇਮਸ' ਸੀ।ਇੱਕ ਘੰਟੇ ਦੇ ਵੈਬੀਨਾਰ ਵਿੱਚ, ਸਦਗੁਰੂ ਨੇ ਉਜੈਨ,ਸੂਰਤ,ਪੂਰਬੀ ਦਿੱਲੀ ਨਗਰ ਨਿਗਮ, ਆਗਰਾ ਅਤੇ ਮਦੁਰੇ ਦੇ ਜ਼ਿਲ੍ਹਾ ਕਲੈਕਟਰਾਂ/ਨਗਰ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਅਤੇ ਵਰਤਮਾਨ ਸੰਕਟ ਦਾ ਸਾਹਮਣਾ ਕਰਨ ਲਈ ਸ਼ਕਤੀਸ਼ਾਲੀ ਅੰਤਰਦ੍ਰਿਸ਼ਟੀ ਪ੍ਰਦਾਨ ਕੀਤੀ।

ਇਸ ਸੈਸ਼ਨ ਨੂੰ ਕੋਵਿਡ ਦੇ ਫਰੰਟ ਲਾਈਨ ਚੈਂਪੀਅਨਾਂ-ਸਫ਼ਾਈ ਕਰਮਚਾਰੀਆਂ ਨੂੰ ਸਮਰਪਿਤ ਕੀਤਾ ਗਿਆ, ਜਿਸ ਦਾ ਸੰਚਾਲਨ ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ ,ਸਕੱਤਰ,ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਵੱਲੋਂ ਕੀਤਾ ਗਿਆ ਅਤੇ ਅਧਿਆਤਮਕ ਗੁਰੂ ਨੇ ਸਵੱਛਤਾ ਕਰਮੀਆਂ ਵੱਲੋਂ ਉਨ੍ਹਾਂ ਦੇ ਸਾਹਮਣੇ ਰੱਖੇ ਪ੍ਰਸ਼ਨਾਂ ਦੇ ਇੱਕ ਸੈੱਟ ਦਾ ਵੀ ਉੱਤਰ ਦਿੱਤਾ। ਇਸ ਸੈਸ਼ਨ ਦਾ ਪ੍ਰਸਾਰਣ ਯੂ ਟਿਊਬ  (isha.co/MoHUAwithSadhguru) ਜ਼ਰੀਏ ਲਾਈਵ ਕੀਤਾ ਗਿਆ, ਜਿਸ ਦੇ ਨਾਲ ਹਿੰਦੀ ਵਿੱਚ ਵੀ ਅਨੁਵਾਦ ਕੀਤਾ ਗਿਆ ਜੋ ਕਿ(isha.co/MoHUAwithSadhguruinHindi) ‘ਤੇ ਉਪਲਬਧ ਹੈ।

ਸ਼੍ਰੀ ਸਦਗੁਰੂ ਨੇ ਸਵੱਛ ਭਾਰਤ ਮਿਸ਼ਨ (ਐੱਸਬੀਐੱਮ) ਦੀ ਮਹੱਤਵਪੂਰਨ ਭੂਮਿਕਾ ਨੂੰ ਸਵੀਕਾਰ ਕਰਨ ਦੇ ਨਾਲ ਸ਼ੁਰੂਆਤ ਕੀਤੀ, ਜਿਸ ਦੇ ਕਾਰਨ ਦੇਸ਼ ਦੇ ਸਵੱਛਤਾ ਪੱਧਰ ਵਿੱਚ ਬਹੁਤ ਸੁਧਾਰ ਹੋਇਆ ਹੈ ਅਤੇ ਉਨ੍ਹਾਂ ਨੇ ਵਿਸ਼ੇਸ਼ ਰੂਪ ਨਾਲ ਸਵੱਛਤਾ ਕਰਮੀਆਂ ਦੇ ਯਤਨਾਂ ਦਾ ਵੀ ਸਵਾਗਤ ਕੀਤਾ, ਜੋ ਕਿ ਪਿਛਲੇ ਪੰਜ ਸਾਲਾਂ ਵਿੱਚ ਇਸ ਮਿਸ਼ਨ ਵਿੱਚ ਸਭ ਤੋਂ ਅੱਗੇ ਰਹੇ ਹਨ। ਸ਼ਹਿਰੀ ਸਥਾਨਕ ਸੰਸਥਾਵਾਂ (ਯੂਐੱਲਬੀ) ਦੇ ਪ੍ਰਤੀਨਿਧੀਆਂ ਅਤੇ ਸਫਾਈ ਕਰਮਚਾਰੀਆਂ ਵੱਲੋਂ ਪੁੱਛੇ ਗਏ ਪ੍ਰਸ਼ਨਾਂ ਦੇ ਮਹੱਤਵ ਤੇ ਚਾਨਣਾ ਪਾਇਆ,ਨਾਲ ਹੀ ਉਨ੍ਹਾਂ ਨੇ ਸਵੱਛਤਾ ਕਰਮੀਆਂ ਦੇ ਲਈ ਲੋੜੀਂਦੇ ਵਿਅਕਤੀਗਤ ਸੁਰੱਖਿਆ ਉਪਕਰਣ (ਪੀਪੀਈ) ਅਤੇ ਵਰਦੀ ਦੀ ਉਪਲੱਬਧਤਾ ਯਕੀਨੀ ਬਣਾਉਣ ਦੀ ਗੱਲ ਆਖੀ,ਜਿਸ ਨਾਲ ਉਨ੍ਹਾਂ ਦੇ ਡਰ ਨੂੰ ਦੂਰ ਕੀਤਾ ਜਾ ਸਕੇ ਅਤੇ ਉਨ੍ਹਾਂ ਵਿੱਚ ਨੌਕਰੀ ਤੇ ਬਣੇ ਰਹਿਣ ਦੀ ਭਾਵਨਾ ਵਿਕਸਿਤ ਕੀਤੀ ਜਾ ਸਕੇ।

ਉਨ੍ਹਾਂ ਨੇ ਅੱਗੇ ਕਿਹਾ, "ਸਵੱਛਤਾ, ਦੱਸਣ ਦੀ ਲੋੜ ਨਹੀਂ ਹੈ ਕਿ ਇੱਕ ਵੱਡੀ ਚੁਣੌਤੀ ਹੈ। ਸੁੱਕੇ ਅਤੇ ਗਿੱਲੇ ਕੂੜੇ ਨੂੰ ਵੱਖ ਕਰਨਾ ਅਤੇ ਨਿਪਟਾਰਾ ਕਰਨ ਦੇ ਨਾਲ ਨਾਲ ਉਦਯੋਗਾਂ ਤੋਂ ਨਿਕਲਣ ਵਾਲੇ ਕਚਰੇ ਦਾ ਹੱਲ ਕਰਨ ਅਤੇ ਘਰੇਲੂ ਉਦਯੋਗਾਂ ਤੋਂ ਨਿਕਲਣ ਵਾਲੇ ਸੀਵਰੇਜ ਦਾ ਨਿਪਟਾਰਾ ਕਰਨ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਇਸ ਤੋਂ ਇਲਾਵਾ, ਖੁਸ਼ਕ ਕਚਰੇ ਦੀ ਵੰਡ ਨੂੰ ਕੁਝ ਮਾਅਨਿਆਂ ਵਿੱਚ ਉਤਸ਼ਾਹਿਤ ਕਰਨ ਦੀ ਲੋੜ ਹੈ ਜਿਸ ਨਾਲ ਨਾਗਰਿਕਾਂ ਨੂੰ ਇਸ ਪ੍ਰਤੀ ਹੋਰ ਜ਼ਿਆਦਾ ਉਤਸ਼ਾਹ ਨਾਲ ਪ੍ਰੋਤਸਾਹਿਤ ਕੀਤਾ ਜਾ ਸਕੇ"

ਇਸ ਸੈਸ਼ਨ ਵਿੱਚ, ਪੂਰੇ ਭਾਰਤ ਦੇ 4,300 ਤੋਂ ਜ਼ਿਆਦਾ ਸ਼ਹਿਰੀ ਸਥਾਨਕ ਸੰਸਥਾਵਾਂ ਦੇ ਹਿਤਧਾਰਕਾਂ ਦੀ ਇੱਕ ਵਿਸਥਾਰਤ ਲੜੀ ਨੇ ਹਿੱਸਾ ਲਿਆ, ਜਿਸ ਵਿੱਚ ਨਗਰ ਅਧਿਕਾਰੀ,ਮੁੱਖ ਅਧਿਕਾਰੀ ਅਤੇ ਮੇਅਰਜਿਹੇ ਸਿਆਸੀ ਨੁਮਾਇੰਦੇ, ਸਿਹਤ ਕਰਮਚਾਰੀ, ਸਫਾਈ ਕਰਮਚਾਰੀ, ਸਵੈ ਸਹਾਇਤਾ ਸਮੂਹ ਦੇ ਮੈਂਬਰ ਅਤੇ ਫਰੰਟ ਲਾਈਨ ਚੈਂਪੀਅਨ ਸ਼ਾਮਲ ਸਨ।

 

                                                               *********

 

ਆਰਜੇ/ਐੱਨਜੀ



(Release ID: 1622364) Visitor Counter : 113