ਰੱਖਿਆ ਮੰਤਰਾਲਾ

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਮਨੋਹਰ ਪਰੀਕਰ ਇੰਸਟੀਟਿਊਟ ਫਾਰ ਡਿਫੈਂਸ ਸਟਡੀਜ਼ ਐਂਡ ਐਨਲਸਿਸਜ਼ (ਐੱਮਪੀ-ਆਈਡੀਐੱਸਏ) ਦੀ 165 ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ।

Posted On: 08 MAY 2020 8:00PM by PIB Chandigarh

 

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ ਇੱਥੇ ਮਨੋਹਰ ਪਰੀਕਰ ਇੰਸਟੀਟਿਊਟ ਫਾਰ ਡਿਫੈਂਸ ਸਟਡੀਜ਼ ਐਂਡ ਐਨਲਸਿਸਜ਼ (ਐੱਮਪੀ-ਆਈਡੀਐੱਸਏ) ਦੀ 165 ਵੀਂ ਅਤੇ ਪਹਿਲੀ ਵਰਚੁਅਲ ਐਗਜ਼ੀਕਿਉਟਿਵ ਕੌਂਸਲ (ਈਸੀ) ਦੀ ਪ੍ਰਧਾਨਗੀ ਕੀਤੀ

 

ਰੱਖਿਆ ਮੰਤਰੀ ਨੇ ਐੱਮ ਪੀ-ਆਈਡੀਐੱਸਏ ਦੇ ਡਾਇਰੈਕਟਰ ਜਨਰਲ, ਰਾਜਦੂਤ ਸੁਜਾਨ ਆਰ ਚਿਨੋਈ, ਐਗਜ਼ੀਕਿਉਟਿਵ ਕੌਂਸਲ (ਈਸੀ) ਦੇ ਸਾਰੇ ਮੈਂਬਰਾਂ ਅਤੇ ਹੋਰ ਵਿਦਵਾਨਾਂ ਨੂੰ ਸੀਓਵੀਆਈਡੀ -19 ਦੇ ਕਾਰਨ ਲਗਾਈਆਂ ਗਈਆਂ ਸ਼ਰਤਾਂ (ਪਾਬੰਦੀਆਂ) ਦੇ ਬਾਵਜੂਦ ਆਪਣੀਆਂ ਡਿਉਟੀਆਂ ਨਿਭਾਉਣ ਲਈ ਵਧਾਈ ਦਿੱਤੀ ਰੱਖਿਆ ਮੰਤਰੀ ਨੇ ਕਿਹਾ ਕਿ  ਇੰਸਟੀਟਿਊਟ ਕੁਝ ਵਿਦਵਾਨਾਂ ਅਤੇ ਸਟਾਫ ਦੀ ਗਤੀਸ਼ੀਲਤਾ ਦੀ ਬਦੋਲਤ ਕਈ ਮੁਕਾਮ ਸਫਲਤਾਪੂਰਵਕ ਹਾਸਲ ਕਰਨ ਵਿੱਚ ਸਮਰਥ ਹੋਇਆ ਹੈ ਅਜਿਹੇ ਮਾਹਿਰਾਂ ਨੇ ਆਪਣੀਆ ਲਿਖਤਾਂ ਅਤੇ ਵੈਬੀਨਾਰਾਂ ਜ਼ਰੀਏ ਕੋਵਿਡ -19 ਮਹਾਮਾਰੀ ਦੀ ਰੋਸ਼ਨੀ ਵਿੱਚ ਸੇਧ, ਪਹੁੰਚ ਅਤੇ ਖੋਜ ਦਾ ਕੰਮ ਜਾਰੀ ਰੱਖਿਆ ਹੈ ਐੱਮਪੀ-ਆਈਡੀਐੱਸਏ ਪਾਬੰਦੀਆਂ ਦੇ ਵਿੱਚਕਾਰ ਦੁਬਾਰਾ ਖੋਲ੍ਹਣ ਵਾਲੇ ਪਹਿਲੇ ਅਜਿਹੇ ਸੰਸਥਾਨਾਂ ਵਿੱਚੋਂ ਇੱਕ ਸੀ, ਜਿਸਨੇ ਕਿ ਉਸੇ ਸਮੇਂ ਸੁਰੱਖਿਆ ਦੇ ਉਚਿਤ ਉਪਾਅ ਕੀਤੇ ਅਤੇ ਸਮਾਜਿਕ ਦੂਰੀਆਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ

 

ਸ਼੍ਰੀ ਰਾਜਨਾਥ ਸਿੰਘ ਨੇ ਇੱਕ ਮਹੱਤਵਪੂਰਣ ਸੰਸਥਾ ਵਜੋਂ ਐੱਮਪੀ-ਆਈਡੀਐੱਸਏ ਦੇ ਯੋਗਦਾਨ ਨੂੰ ਸਵੀਕਾਰ ਕੀਤਾ, ਜੋ ਰੱਖਿਆ, ਸੁਰੱਖਿਆ ਅਤੇ ਅੰਤਰਰਾਸ਼ਟਰੀ ਸਬੰਧਾਂ ਵਿੱਚ ਮਿਆਰੀ ਖੋਜ ਕਰਦਾ ਹੈ ਸਾਲਾਂ ਤੋਂ, ਇੰਸਟੀਟਿਊਟ ਨੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਹਥਿਆਰਬੰਦ ਸੈਨਾਵਾਂ, ਕੇਂਦਰੀ ਪੁਲਿਸ ਸੰਗਠਨਾਂ ਅਤੇ ਨੀਮ ਫੌਜੀ ਬਲਾਂ, ਸਰਕਾਰ ਦੀਆਂ ਖੋਜ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਨਾਲ ਵਿਆਪਕ ਸੰਪਰਕ ਕਾਇਮ ਕਰਨ ਲਈ ਪੂਰੀ ਲਗਨ ਨਾਲ ਕੰਮ ਕੀਤਾ ਹੈ

 

ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ ਉਤੇ, ਵੱਡੀ ਗਿਣਤੀ ਵਿੱਚ ਥਿੰਕ ਟੈਂਕਾਂ ਦੇ ਨਾਲ ਇਸ ਦੇ ਵਿਆਪਕ ਵਿਚਾਰਕ ਅਦਾਨ-ਪ੍ਰਦਾਨ ਦੇ ਨਾਲ- ਨਾਲ, ਵਿਦਵਾਨਾਂ ਨੂੰ ਇੱਕ ਮਾਹੌਲ ਵਿੱਚ ਗੱਲਬਾਤ ਕਰਨ ਦਾ ਇੱਕ ਮੌਕਾ ਪ੍ਰਦਾਨ ਕਰਦੇ ਹਨ, ਜਿੱਥੇ ਸੁਤੰਤਰ ਅਤੇ ਸਪਸ਼ਟ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ ਜਾ ਸਕਦਾ ਹੈ ਇਹ ਨੀਤੀ ਚੁਣੌਤੀ ਬਣਾਉਣ ਵਾਲੇ ਡੋਮੇਨ ਵਿੱਚ ਵਿਚਾਰਾਂ ਦੇ ਅੰਤਰ-ਪ੍ਰਸਾਰ ਦੁਆਰਾ ਬਦਲਵੇਂ ਪਰਿਪੇਖਾਂ ਵਿੱਚ ਤਾਜ਼ਾ ਸੋਚ ਨੂੰ ਉਭਾਰ ਕੇ ਲਿਆਉਂਦਾ ਹੈ

 

ਐੱਮਪੀ-ਆਈਡੀਐੱਸਏ ਦੇ ਭਵਿੱਖ ਦੇ ਯਤਨਾਂ ਲਈ ਚੰਗੀ ਕਾਮਨਾ ਕਰਦਿਆਂ, ਰੱਖਿਆ ਮੰਤਰੀ ਨੇ ਵਿਦਵਾਨਾਂ ਨੂੰ ਅਪੀਲ ਕੀਤੀ ਕਿ ਉਹ ਬੇਮਿਸਾਲ ਸੰਕਟ ਕਾਰਨ ਆਰਥਿਕਤਾ ਵਿੱਚ ਸੰਸਾਧਨਾਂ ਦੀ ਘਾਟ ਚੁਣੌਤੀਆਂ ਨੂੰ ਦੂਰ ਕਰਨ ਲਈ ਨਵੇਂ ਵਿਚਾਰਾਂ ਦੀ ਪ੍ਰਾਪਤੀ ਲਈ ਅੱਗੇ ਆਉਣ , ਖ਼ਾਸ ਕਰਕੇ ਰੱਖਿਆ ਖੇਤਰ ਵਿੱਚ ਆਧੁਨਿਕੀਕਰਨ ਲਈ

 

ਸ਼੍ਰੀ ਰਾਜਨਾਥ ਸਿੰਘ ਨੂੰ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਬਹਾਦਰੀ ਅਤੇ ਕੁਰਬਾਨੀ ਦੀ ਸ਼ਲਾਘਾ ਕਰਨ ਦਾ ਵੀ ਮੌਕਾ ਮਿਲਿਆ, ਜਿਹੜੇ ਸਾਡੀ ਸਰਹੱਦ ਦੇ ਦੁਸ਼ਮਣ ਵਿਰੁੱਧ ਲੜਨ ਲਈ ਤਿਆਰ ਹਨ ਅਤੇ ਤਿਆਰ ਰਹਿੰਦੇ ਹਨ ਅਤੇ ਨਾਲ ਹੀ ਅੱਤਵਾਦ ਵਿਰੋਧੀ ਕਾਰਵਾਈਆਂ ਵਿੱਚ ਅਤੇ ਕੋਵਿਡ -19 ਨਾਲ ਲੜਨ ਲਈ ਵੀ ਸਹਾਇਤਾ ਪ੍ਰਦਾਨ ਕਰਦੇ ਹਨ

 

ਐਗਜ਼ੀਕਿਉਟਿਵ ਕੌਂਸਲ (ਈਸੀ) ਦੀ ਬੈਠਕ ਵਿੱਚ ਇਸ ਦੇ ਮੈਂਬਰ ਰੱਖਿਆ ਸੱਕਤਰ ਡਾ. ਅਜੈ ਕੁਮਾਰ, ਸਾਬਕਾ ਗ੍ਰਹਿ ਸਕੱਤਰ ਸ਼੍ਰੀ ਜੀ ਕੇ ਪਿਲਈ ਅਤੇ ਪ੍ਰੋਫੈਸਰ ਐੱਸ ਡੀ ਮੁਨੀ ਮੌਜੂਦ ਸਨ ਰਾਜਦੂਤ ਸਵਪਸ਼ਵਾਨ ਸਿੰਘ, ਲੈਫਟੀਨੈਂਟ ਜਨਰਲ ਪ੍ਰਕਾਸ਼ ਮੈਨਨ (ਸੇਵਾਮੁਕਤ), ਵਾਈਸ ਐਡਮਿਨ ਸ਼ੇਖਰ ਸਿਨਹਾ (ਸੇਵਾਮੁਕਤ), ਏਅਰ ਮਾਰਸ਼ਲ ਵੀ ਕੇ ਭਾਟੀਆ (ਸੇਵਾ ਮੁਕਤ) ਅਤੇ ਸ਼੍ਰੀ ਗੁਲਸ਼ਨ ਲੂਥਰਾ ਵੀ ਵੀਡੀਓ ਕਾਨਫਰੰਸਿੰਗ ਜ਼ਰੀਏ ਇਸ ਮੀਟਿੰਗ ਵਿੱਚ ਸ਼ਾਮਲ ਹੋਏ

****

 

ਏਬੀਬੀ/ਐੱਸਐੱਸ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ



(Release ID: 1622361) Visitor Counter : 114