ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਹਰਸ਼ ਵਰਧਨ ਨੇ ਤਮਿਲ ਨਾਡੂ, ਤੇਲੰਗਾਨਾ ਅਤੇ ਕਰਨਾਟਕ ਵਿੱਚ ਕੋਵਿਡ-19 ਨਾਲ ਨਜਿੱਠਣ ਦੀਆਂ ਤਿਆਰੀਆਂ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਸਮੀਖਿਆ ਕੀਤੀ

Posted On: 08 MAY 2020 6:13PM by PIB Chandigarh

 

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਉੱਤਰ ਪ੍ਰਦੇਸ਼, ਬਿਹਾਰ, ਦਿੱਲੀ, ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਓਡੀਸ਼ਾ ਨੂੰ ਧਿਆਨ ਵਿੱਚ ਰੱਖ ਕੇ ਚਲ ਰਹੀ ਗੱਲਬਾਤ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਤਮਿਲ ਨਾਡੂ ਦੇ ਸਿਹਤ ਮੰਤਰੀ ਡਾ. ਸੀ ਵਿਜੈ ਭਾਸਕਰ, ਤੇਲੰਗਾਨਾ ਦੇ ਸਿਹਤ ਮੰਤਰੀ ਸ਼੍ਰੀ ਏਟੇਲਾ ਰਾਜੇਂਦਰਾ ਅਤੇ ਕਰਨਾਟਕ ਦੇ ਮੈਡੀਕਲ ਸਿੱਖਿਆ ਬਾਰੇ ਮੰਤਰੀ ਡਾ. ਕੇ ਸੁਧਾਕਰ ਨਾਲ ਉੱਚ ਪੱਧਰੀ ਵੀਡੀਓ ਕਾਨਫਰੰਸਿੰਗ  ਕੀਤੀ ਇਸ ਮੌਕੇ ‘ਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਅਤੇ ਕੇਂਦਰ ਅਤੇ ਰਾਜਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ ਇਸ ਵਿੱਚ ਤਿੰਨਾਂ ਰਾਜਾਂ ਵਿੱਚ ਕੋਵਿਡ-19 ਨਾਲ ਨਜਿੱਠਣ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਤੋਂ ਇਲਾਵਾ ਹੁਣ ਤੱਕ ਕੀਤੇ ਗਏ ਕਾਰਜਾਂ ਬਾਰੇ ਚਰਚਾ ਹੋਈ

 

ਸ਼ੁਰੂ ਵਿੱਚ ਹੀ ਡਾ. ਹਰਸ਼ ਵਰਧਨ ਨੇ ਕੋਵਿਡ-19 ਨਾਲ ਨਜਿੱਠਣ ਵਿੱਚ ਰਾਜਾਂ ਦੁਆਰਾ ਨਿਭਾਈ ਜਾ ਰਹੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ ਉਨ੍ਹਾਂ ਰਾਜਾਂ ਨੂੰ ਸੂਚਿਤ ਕੀਤਾ ਕਿ ਦੇਸ਼ ਵਿੱਚ ਕਿਸ ਤਰ੍ਹਾਂ ਦੀ ਸਥਿਤੀ ਚਲ ਰਹੀ ਹੈ ਅਤੇ ਕੇਂਦਰ ਦੁਆਰਾ ਕੋਵਿਡ-19 ਨਾਲ ਨਜਿੱਠਣ ਲਈ ਕਿਹੜੇ ਕਦਮ ਚੁੱਕੇ ਜਾ ਰਹੇ ਹਨ ਉਨ੍ਹਾਂ ਹੋਰ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸਥਿਤੀ ਉੱਤੇ ਲਗਾਤਾਰ ਨਿਗਰਾਨੀ ਰੱਖ ਰਹੇ ਹਨ ਅਤੇ ਸਬੰਧਿਤ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਵਧੇਰੇ ਪ੍ਰਭਾਵੀ ਢੰਗ ਨਾਲ ਯੋਜਨਾਵਾਂ ਨੂੰ ਲਾਗੂ ਕਰਨ, ਨਿਗਰਾਨੀ ਰੱਖਣ, ਸੰਪਰਕਾਂ ਦਾ ਪਤਾ ਲਗਾਉਣ ਤੋਂ ਇਲਾਵਾ ਸਕ੍ਰੀਨਿੰਗ ਬਾਰੇ ਦਿਸ਼ਾ-ਨਿਰਦੇਸ਼ ਦੇ ਰਹੇ ਹਨ

 

ਡਾ. ਹਰਸ਼ ਵਰਧਨ ਨੇ ਹੋਰ ਕਿਹਾ, "ਕੋਵਿਡ-19 ਨਾਲ ਨਜਿੱਠਣ ਲਈ ਢੁਕਵੇਂ ਕਦਮ ਕੇਂਦਰ ਅਤੇ ਰਾਜਾਂ ਦੇ ਪੱਧਰ ‘ਤੇ ਚੁੱਕੇ ਜਾ ਰਹੇ ਹਨ ਅਤੇ ਸਮਰਪਿਤ ਕੋਵਿਡ ਹਸਪਤਾਲਾਂ, ਆਈਸੋਲੇਸ਼ਨ ਅਤੇ ਆਈਸੀਯੂ ਬੈੱਡਾਂ ਅਤੇ ਕੁਆਰੰਟੀਨ ਸੁਵਿਧਾਵਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾ ਰਿਹਾ ਹੈ" ਕੇਂਦਰ ਕਾਫੀ ਗਿਣਤੀ ਵਿੱਚ ਮਾਸਕ , ਪੀਪੀਈ ਅਤੇ ਵੈਂਟੀਲੇਟਰਾਂ ਦੀ ਰਾਜਾਂ, ਕੇਂਦਰੀ ਸੰਸਥਾਨਾਂ ਨੂੰ ਸਪਲਾਈ ਵਿੱਚ ਮਦਦ  ਕਰ ਰਿਹਾ ਹੈ

 

ਰਾਜਾਂ ਵਿੱਚ ਕੋਵਿਡ-19 ਕੇਸਾਂ ਬਾਰੇ ਸੰਖੇਪ ਪੇਸ਼ਕਾਰੀ ਅਤੇ ਇਸ ਦੇ ਪ੍ਰਬੰਧਨ ਬਾਰੇ ਦੱਸਣ ਤੋਂ ਬਾਅਦ ਡਾ. ਹਰਸ਼ ਵਰਧਨ ਨੇ ਕਿਹਾ, "ਰਾਜਾਂ ਨੂੰ ਮੁੱਖ ਤੌਰ ‘ਤੇ ਨਿਗਰਾਨੀ, ਸੰਪਰਕਾਂ ਦਾ ਪਤਾ ਲਗਾਉਣ ਅਤੇ ਬਿਮਾਰੀ ਦੀ ਜਲਦੀ ਪਛਾਣ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ ਤਾਕਿ ਮੌਤਾਂ ਦੀ ਦਰ ਘੱਟ ਰਹੇ" ਉਨ੍ਹਾਂ ਕਿਹਾ, "ਸਵੀਅਰ ਐਕਿਊਟ ਰੈਸਪੀਰੇਟਰੀ ਇਨਫੈਕਸ਼ਨਸ (ਐੱਸਏਆਰਆਈ) /ਇੰਫਲੂਐਂਜ਼ਾ ਲਾਈਕ ਇਲਨੈੱਸ (ਆਈਐੱਲਆਈ) ਦੀ ਪਛਾਣ ਕਰਨ ਵਿੱਚ ਪ੍ਰਭਾਵ ਰਹਿਤ ਜ਼ਿਲ੍ਹਿਆਂ ਅਤੇ ਉਨ੍ਹਾਂ ਜ਼ਿਲ੍ਹਿਆਂ ਵਿੱਚੋਂ ਜਿੱਥੇ ਪਿਛਲੇ 14 ਦਿਨਾਂ ਵਿੱਚ ਕੋਈ ਕੇਸ ਸਾਹਮਣੇ ਨਹੀਂ ਆਇਆ, ਵਿੱਚ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਨਾਲ ਮਿਲ ਕੇ ਤੇਜ਼ੀ ਲਿਆਂਦੀ ਜਾਣੀ ਚਾਹੀਦੀ ਹੈ ਇਨ੍ਹਾਂ ਕਦਮਾਂ ਨਾਲ ਕਿਸੇ ਵੀ ਲੁਕੀ ਹੋਈ ਇਨਫੈਕਸ਼ਨ ਦਾ ਸਮੇਂ ਸਿਰ ਪਤਾ ਲਗ ਸਕੇਗਾ ਅਤੇ ਉਸ ਦਾ ਸਮੇਂ ਸਿਰ ਇਲਾਜ ਹੋ ਸਕੇਗਾ"

 

ਡਾ. ਹਰਸ਼ ਵਰਧਨ ਨੇ ਜ਼ੋਰ ਦੇ ਕੇ ਕਿਹਾ, "ਰਾਜਾਂ ਨੂੰ ਇਨਫੈਕਸ਼ਨ ਨੂੰ ਰੋਕਣ, ਉਸ ਤੋਂ ਬਚਾਅ ਅਤੇ ਕਾਬੂ ਪਾਉਣ ਦੇ ਢੰਗਾਂ ਉੱਤੇ ਸਾਰੇ ਸਿਹਤ ਸੰਭਾਲ ਖੇਤਰਾਂ ਵਿੱਚ ਅਮਲ ਕਰਨਾ ਚਾਹੀਦਾ ਹੈ ਰਾਜਾਂ ਨੂੰ ਸਲਾਹ ਦਿੱਤੀ ਗਈ ਕਿ ਸਾਰੇ ਕੇਂਦਰੀ ਦਿਸ਼ਾ ਨਿਰਦੇਸ਼ ਅਤੇ ਸਲਾਹਾਂ ਜਲਦੀ ਤੋਂ ਜਲਦੀ ਲਾਗੂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਰਾਜਾਂ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ਉੱਤੇ ਜੋ ਵਧੀਆ ਢੰਗ ਤਰੀਕੇ ਅਪਣਾਏ ਜਾ ਰਹੇ ਹਨ,  ਜਿਵੇਂ ਕਿ ਮੋਬਾਈਲ ਟੈਸਟਿੰਗ ਲੈਬਾਰਟਰੀਆਂ ਦੀ ਮੌਜੂਦਗੀ ਅਤੇ ਗੈਰ ਸੰਚਾਰੀ ਬਿਮਾਰੀਆਂ ਲਈ ਦਵਾਈਆਂ,  ਕੰਟੇਨਮੈਂਟ ਖੇਤਰਾਂ ਵਿੱਚ 2 ਮਹੀਨੇ ਦੇ ਸਮੇਂ ਲਈ ਅਡਵਾਂਸ ਵਿੱਚ ਰੱਖੀਆਂ ਜਾਣੀਆਂ ਚਾਹੀਦੀਆਂ ਹਨ, ਬਲੀਚਿੰਗ ਪਾਊਡਰ ਦੀ ਝੁੱਗੀ ਝੋਂਪੜੀ ਇਲਾਕਿਆਂ ਵਿੱਚ ਹੋਮ ਡਲਿਵਰੀ ਹੋਣੀ ਚਾਹੀਦੀ ਹੈ ਅਤੇ ਓਪੀਡੀ ਦੇ ਬਦਲ ਵਜੋਂ ਟੈਲੀਮੈਡੀਸਨ ਢੰਗ ਨੂੰ ਅਪਣਾਇਆ ਜਾਣਾ ਚਾਹੀਦਾ ਹੈ"

 

ਡਾ. ਹਰਸ਼ ਵਰਧਨ ਨੇ ਜ਼ਿਲ੍ਹਾ ਮੈਜਿਸਟ੍ਰੇਟਾਂ, ਕਮਿਸ਼ਨਰਾਂ ਅਤੇ ਵੱਖ-ਵੱਖ ਜ਼ਿਲ੍ਹਿਆਂ ਦੇ ਹੋਰ ਅਧਿਕਾਰੀਆਂ ਦੁਆਰਾ ਜੋ ਵਧੀਆ ਢੰਗ ਇਲਾਜ ਦੇ ਸਾਂਝੇ ਕੀਤੇ ਜਾ ਰਹੇ ਹਨ, ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਇਨ੍ਹਾਂ ਵਿੱਚ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਲਈ ਭਾਈਚਾਰਕ ਵਾਲੰਟੀਅਰਾਂ ਦੀ ਪਛਾਣ ਕਰਨਾ, ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ, ਦਿਹਾਤੀ ਇਲਾਕਿਆਂ ਵਿੱਚ ਗਰਭਵਤੀ ਔਰਤਾਂ ਦੀ ਏਐੱਨਸੀ ਲਈ ਮੋਬਾਈਲ ਯੂਨਿਟਾਂ ਦੀ ਤਾਇਨਾਤੀ ਅਤੇ ਗੈਰ ਸੰਚਾਰੀ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਬਜ਼ੁਰਗ ਮਰੀਜ਼ਾਂ ਦੀ ਨਿਗਰਾਨੀ ਅਤੇ ਇਲਾਜ ਕਰਨਾ ਸ਼ਾਮਿਲ ਹਨ

 

ਡਾ. ਹਰਸ਼ ਵਰਧਨ ਨੇ ਰਾਜ ਸਰਕਾਰਾਂ ਦੁਆਰਾ ਕੀਤੇ ਗਏ ਕੰਮਾਂ ਅਤੇ ਫਰੰਟਲਾਈਨ ਸਿਹਤ ਵਰਕਰਾਂ, ਆਂਗਨਵਾੜੀ ਵਰਕਰਾਂ, ਪੁਲਿਸ ਅਤੇ ਨੀਮ ਫੌਜੀ ਦਲਾਂ ਦੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ,  ਜੋ ਕਿ ਇਹ ਕੰਮ ਦੇਸ਼ ਦੇ ਹਿੱਤ ਵਿੱਚ ਮਿਲੇ ਸੱਦੇ ਉੱਤੇ ਕਰ ਰਹੇ ਹਨ ਉਨ੍ਹਾਂ ਰਾਜਾਂ ਨੂੰ ਕਿਹਾ ਕਿ ਉਹ ਲੋਕਾਂ ਨੂੰ ਟੈਸਟਿੰਗ ਦੀ ਸਹੂਲਤ ਪ੍ਰਦਾਨ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਅਹਿਤਿਆਤੀ ਦਵਾਈਆਂ ਅਤੇ ਇਮਿਊਨਟੀ ਬੂਸਟਰ ਦਵਾਈਆਂ ਪ੍ਰਦਾਨ ਕਰਨ

 

ਰਾਜਾਂ ਨੂੰ ਜ਼ੋਰ ਦੇ ਕੇ ਕਿਹਾ ਗਿਆ ਕਿ ਨਾਨ-ਕੋਵਿਡ ਜ਼ਰੂਰੀ ਸਿਹਤ ਸੇਵਾਵਾਂ ਵਲ ਪੂਰਾ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਇਨ੍ਹਾਂ ਵਿੱਚ ਬਿਮਾਰੀਆਂ ਉੱਤੇ ਕਾਬੂ ਪਾਉਣ ਦੀਆਂ ਮੁਹਿੰਮਾਂ, ਟੀਬੀ ਕੇਸਾਂ ਨੂੰ ਲੱਭਣਾ ਅਤੇ ਉਨ੍ਹਾਂ ਦਾ ਇਲਾਜ ਕਰਨਾ, ਡਾਇਲਸਿਜ਼ ਵਾਲੇ ਕੇਸਾਂ ਵਿੱਚ ਖੂਨ ਦੀ ਤਬਦੀਲੀ ਕਰਵਾਉਣਾ ਆਦਿ ਸ਼ਾਮਿਲ ਹਨ ਇਹ ਵੀ ਕਿਹਾ ਗਿਆ ਕਿ ਆਯੁਸ਼ਮਾਨ ਭਾਰਤ - ਸਿਹਤ ਅਤੇ ਵੈੱਲਨੈੱਸ ਸੈਂਟਰਾਂ ਦੀ ਵਰਤੋਂ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਤਿੰਨ ਤਰ੍ਹਾਂ ਦੇ ਕੈਂਸਰ ਦੇ ਇਲਾਜ ਲਈ ਕੀਤੀ ਜਾ ਸਕਦੀ ਹੈ ਟੈਲੀਮੈਡੀਸਨ ਅਤੇ ਟੈਲੀ ਕੌਂਸਲਿੰਗ ਦੀ ਵਰਤੋਂ ਲੌਕਡਾਊਨ ਕਾਰਣ ਵੱਡੀ ਆਬਾਦੀ ਦੀ ਦੇਖਭਾਲ ਲਈ ਕੀਤੀ ਜਾ ਸਕਦੀ ਹੈ ਰਾਜਾਂ ਨੂੰ ਸਲਾਹ ਦਿੱਤੀ ਗਈ ਕਿ ਜ਼ਰੂਰੀ ਦਵਾਈਆਂ ਦਾ ਕਾਫੀ ਭੰਡਾਰ ਰੱਖਣ ਰਾਜਾਂ ਨੂੰ ਇਹ ਵੀ ਦੱਸਿਆ ਗਿਆ ਕਿ ਉਨ੍ਹਾਂ ਦੇ ਹੈਲਪਲਾਈਨ ਨੰਬਰ 104 ਅਤੇ 1075 ਦੀ ਵਰਤੋਂ ਨਾਨ-ਕੋਵਿਡ ਜ਼ਰੂਰੀ ਸੇਵਾਵਾਂ ਵਿੱਚ ਕੀਤੀ ਜਾ ਸਕਦੀ ਹੈ ਵੈਕਟਰ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਲੋਡ਼ੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ

 

ਡਾ. ਹਰਸ਼ ਵਰਧਨ ਨੇ ਤਮਿਲ ਨਾਡੂ, ਤੇਲੰਗਾਨਾ ਅਤੇ ਕਰਨਾਟਕ ਦੇ ਜ਼ਿਲ੍ਹਾ ਮੈਜਿਸਟ੍ਰੇਟਾਂ ਨਾਲ ਕੋਵਿਡ-19 ਦੇ ਪ੍ਰਬੰਧਨ ਬਾਰੇ ਗੱਲਬਾਤ ਕੀਤੀ ਉਨ੍ਹਾਂ ਇਹ ਵੀ ਕਿਹਾ ਕਿ ਅਜਿਹੀਆਂ ਮੀਟਿੰਗਾਂ ਵਧੇਰੇ ਚੰਗੇ ਢੰਗ ਨਾਲ ਕੰਮ ਕਰਨ ਵਿੱਚ ਮਦਦ ਕਰਨਗੀਆਂ ਅਤੇ ਖਲਾਅ, ਜੇ ਕੋਈ ਹੋਇਆ ਤਾਂ ਉਸ ਨੂੰ ਦੂਰ ਕਰਨ ਵਿੱਚ ਸਹਾਈ ਹੋਣਗੀਆਂ ਅਤੇ ਨਾਲ ਹੀ ਮਸਲਿਆਂ ਨੂੰ ਸਮਝਣ ਅਤੇ ਉਨ੍ਹਾਂ ਦੇ ਹੱਲ ਵਿੱਚ ਮਦਦ ਕਰਨਗੀਆਂ

 

ਸੁਸ਼੍ਰੀ ਪ੍ਰੀਤੀ ਸੂਦਨ ਸਕੱਤਰ (ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ), ਸ਼੍ਰੀ ਰਾਜੇਸ਼ ਭੂਸ਼ਨ ਓਐੱਸਡੀ (ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ), ਸੁਸ਼੍ਰੀ ਵੰਦਨਾ ਗੁਰਨਾਨੀ ਏਐੱਸ ਅਤੇ ਐੱਮਡੀ (ਐੱਨਐੱਚਐੱਮ), ਡਾ. ਮਨੋਹਰ ਅਗਨਾਨੀ ਜੁਆਇੰਟ ਸਕੱਤਰ (ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ), ਡਾ. ਐੱਸ ਕੇ ਸਿੰਘ ਡਾਇਰੈਕਟਰ ਐੱਨਸੀਡੀਸੀ ਤੋਂ ਇਲਾਵਾ ਪ੍ਰਿੰਸੀਪਲ ਸਕੱਤਰ (ਸਿਹਤ) ਅਤੇ ਰਾਜਾਂ ਦੇ ਸਿਹਤ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਮੀਟਿੰਗ ਵਿੱਚ ਹਿੱਸਾ ਲਿਆ

 

****

 

ਐੱਮਵੀ


(Release ID: 1622226) Visitor Counter : 168