ਰੇਲ ਮੰਤਰਾਲਾ

ਇੰਡੀਅਨ ਰੇਲਵੇ ਇੰਸਟੀਟਿਊਟ ਫਾਰ ਮਕੈਨੀਕਲ ਐਂਡ ਇਲੈਕਟ੍ਰੀਕਲ ਇੰਜੀਨੀਅਰਿੰਗ (ਈਰਿਮੀ- IRIMEE) ਨੂੰ ਜਮਾਲਪੁਰ ਤੋਂ ਲਖਨਊ ਸ਼ਿਫਟ ਕਰਨ ਦੀ ਯੋਜਨਾ ਬਾਰੇ ਸਪeਸ਼ਟੀਇਕਰਨ

Posted On: 07 MAY 2020 4:20PM by PIB Chandigarh

ਮੀਡੀਆ ਵਿੱਚ ਅਜਿਹੀਆਂ ਖ਼ਬਰਾਂ ਆਈਆਂ ਹਨ ਕਿ ਇੰਡੀਅਨ ਰੇਲਵੇ ਇੰਸਟੀਟਿਊਟ ਫਾਰ ਮਕੈਨੀਕਲ ਐਂਡ ਇਲੈਕਟ੍ਰੀਕਲ ਇੰਜੀਨੀਅਰਿੰਗ  (ਈਰਿਮੀ- IRIMEE)  ਨੂੰ ਜਮਾਲਪੁਰ ਤੋਂ ਲਖਨਊ ਸ਼ਿਫਟ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।

 

ਰੇਲਵੇ ਮੰਤਰਾਲਾ ਸਪਸ਼ਟ ਕਰਦਾ ਹੈ ਕਿ ਉਸ ਦੀ ਈਰਿਮੀ ਨੂੰ ਜਮਾਲਪੁਰ ਤੋਂ ਲਖਨਊ ਸ਼ਿਫਟ ਕਰਨ ਦੀ ਕੋਈ ਯੋਜਨਾ ਨਹੀਂ ਹੈ।  ਅਜਿਹੇ ਦਾਅਵੇ ਗਲਤ ਤੇ ਗੁੰਮਰਾਹਕੁੰਨ ਹਨ ਅਤੇ ਇਸ ਨੂੰ ਰੇਲਵੇ ਮੰਤਰਾਲੇ ਦੀ ਕੋਈ ਪ੍ਰਵਾਨਗੀ ਨਹੀਂ ਹੈ।

 

ਅਸਲ ਵਿੱਚਰੇਲਵੇ ਮੰਤਰਾਲੇ ਨੇ ਈਰਿਮੀ ਦੀਆਂ ਗਤੀਵਿਧੀਆਂ ਨੂੰ ਵਧਾਉਣ ਦੀ ਯੋਜਨਾ ਬਣਾਈ ਹੈ ਅਤੇ ਉੱਥੇ ਟ੍ਰਾਂਸਪੋਰਟ ਟੈਕਨੋਲੋਜੀ ਅਤੇ ਪ੍ਰਬੰਧਨ ਵਿੱਚ ਵਿੱਦਿਅਕ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਣਗੇ। ਜਮਾਲਪੁਰ ਵਿੱਚ ਇੱਕ ਸਾਲ ਦੇ ਡਿਪਲੋਮਾ ਕੋਰਸਾਂ  ਦੇ ਨਾਲ ਸ਼ੁਰੂ ਹੋਣ ਵਾਲੇ ਕਈ ਹੋਰ ਵਿੱਦਿਅਕ ਪ੍ਰੋਗਰਾਮ ਸ਼ੁਰੂ ਕਰਨ ਦੀ ਯੋਜਨਾ ਹੈਜਿਨ੍ਹਾਂ  ਲਈ ਪਾਠਕ੍ਰਮ ਵਿਕਸਿਤ ਅਤੇ ਡਿਜ਼ਾਈਨ ਕਰਨ ਦਾ ਕੰਮ ਚਲ ਰਿਹਾ ਹੈ।  ਭਾਰਤੀ ਰੇਲਵੇ ਨੂੰ ਈਰਿਮੀ ਦੇ ਇਤਿਹਾਸ ਅਤੇ ਵਿਰਾਸਤ ਉੱਤੇ ਬਹੁਤ ਮਾਣ ਹੈ ਅਤੇ ਇਸ ਦੇ ਵਰਤਮਾਨ ਸਥਾਨ ਤੋਂ ਸ਼ਿਫਟ ਕਰਨ ਦਾ ਕੋਈ ਸਵਾਲ ਹੀ ਨਹੀਂ ਹੈ।  ਅਸਲ ਵਿੱਚਸਾਰੇ ਯਤਨ ਇਸ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਮੌਜੂਦਾ ਸਥਾਨ ਉੱਤੇ ਆਪਣੀ ਭੂਮਿਕਾ ਵਧਾਉਣ ਲਈ ਹਨ।

 

ਭਾਰਤ ਵਿੱਚ ਰੇਲਵੇ ਚ ਵਿਸ਼ੇਸ਼ ਰੂਪ ਨਾਲ ਅਤੇ ਟ੍ਰਾਂਸਪੋਰਟ ਖੇਤਰ ਵਿੱਚ ਸਧਾਰਨ ਰੂਪ ਨਾਲ ਵੱਡੇ ਵਿਕਾਸ ਅਤੇ ਪਰਿਵਰਤਨ ਦੇਖੇ ਜਾ ਰਹੇ ਹਨ। ਜਮਾਲਪੁਰ ਵਿੱਚ ਈਰਿਮੀ ਜਿਹੀ ਇੱਕ ਅਤਿਅੰਤ ਵਿਕਸਿਤ ਟ੍ਰੇਨਿੰਗ ਅਤੇ ਵਿੱਦਿਅਕ ਸੁਵਿਧਾ ਨਾ ਕੇਵਲ ਭਾਰਤੀ ਰੇਲਵੇ ਕਰਮਚਾਰੀਆਂ ਨੂੰ ਟ੍ਰੇਨਿੰਗ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀਬਲਕਿ ਬਿਹਾਰ ਅਤੇ ਗੁਆਂਢੀ ਖੇਤਰਾਂ ਦੇ  ਨੌਜਵਾਨਾਂ ਨੂੰ ਉੱਚ ਗੁਣਵੱਤਾ ਵਾਲੀ ਵਿਵਸਾਇਕ ਸਿੱਖਿਆ ਅਤੇ ਕੌਸ਼ਲ ਵੀ ਪ੍ਰਦਾਨ ਕਰੇਗੀ ਅਤੇ ਇਸ ਖੇਤਰ  ਦੇ ਆਰਥਿਕ ਵਿਕਾਸ ਵਿੱਚ ਯੋਗਦਾਨ ਦੇਵੇਗੀ।

 

 

*****

ਡੀਜੇਐੱਨ/ਐੱਮਕੇਵੀ



(Release ID: 1621961) Visitor Counter : 95