ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
ਭਾਰਤੀ ਖੇਤੀਬਾੜੀ ਖੋਜ ਪਰਿਸ਼ਦ (ਆਈਸੀਏਆਰ) ਸੰਸਥਾਨਾਂ ਨੇ 12 ਭਾਸ਼ਾਵਾਂ ਵਿੱਚ ਮੱਛੀ ਪਾਲਣ ਖੇਤਰ ਲਈ ਅਡਵਾਈਜ਼ਰੀਆਂ (ਸਲਾਹਾਂ) ਜਾਰੀ ਕੀਤੀਆਂ
ਪੂਰੀ ਦੁਨੀਆ ਵਿੱਚ ਮੱਛੀ ਖੇਤਰ ਦੇ ਲਾਭ ਲਈ ਐੱਫਏਓ ਨੇ ਸਵੈ-ਇੱਛੁਕ ਦਿਸ਼ਾ-ਨਿਰਦੇਸ਼ਾਂ ਵਿੱਚ ਆਈਸੀਏਆਰ ਦੀਆਂ ਅਡਵਾਈਜ਼ਰੀਆਂ ਨੂੰ ਸ਼ਾਮਲ ਕੀਤਾ
Posted On:
07 MAY 2020 12:49PM by PIB Chandigarh
ਕੋਵਿਡ-19 ਮਹਾਮਾਰੀ ਦੁਨੀਆ ਭਰ ਵਿੱਚ ਫ਼ੈਲ ਗਈ ਹੈ। ਮਹਾਮਾਰੀ ਦੀ ਰੋਕਥਾਮ ਲਈ ਲਗਾਏ ਗਏ ਲੌਕਡਾਊਨ ਨੇ ਦੇਸ਼ ਵਿੱਚ ਮੱਛੀ ਪਾਲਣ ਅਤੇ ਜਲ ਖੇਤੀਬਾੜੀ ਖੇਤਰਾਂ (ਐਕਵਾਕਲਚਰ) ਨੂੰ ਕਈ ਤਰੀਕਿਆਂ ਨਾਲ ਪ੍ਰਭਾਵਿਤ ਕੀਤਾ ਹੈ। ਮੱਛੀ ਫੜਨ ਦੀਆਂ ਗਤੀਵਿਧੀਆਂ ਅਤੇ ਮਿੱਠੇ ਅਤੇ ਖਾਰੇ ਪਾਣੀ ਦੀਆਂ ਪ੍ਰਣਾਲੀਆਂ ਵਿੱਚ ਐਕਵਾਕਲਚਰ ਦੇ ਇਲਾਵਾ ਬੀਜ ਉਤਪਾਦਨ, ਚਾਰਾ ਪਲਾਂਟ ਸੰਚਾਲਨ, ਸਪਲਾਈ ਅਤੇ ਬਜ਼ਾਰ ਲੜੀ ਆਦਿ ਕਈ ਸਬੰਧਿਤ ਗਤੀਵਿਧੀਆਂ ਅਤਿਅਧਿਕ ਪ੍ਰਭਾਵਿਤ ਹੋਈਆਂ ਹਨ। ਮੋਟੇ ਤੌਰ ‘ਤੇ , ਮਛੇਰਿਆਂ, ਮਜ਼ਦੂਰਾਂ, ਪ੍ਰੋਸੈੱਸਰਸ ਕੰਮ ਵਿੱਚ ਲੱਗੇ ਲੋਕਾਂ ਅਤੇ ਉਨ੍ਹਾਂ ਦੇ ਭਾਈਚਾਰਿਆਂ ਨੂੰ ਮਹਾਮਾਰੀ ਦੇ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨਾਲ ਪੂਰੀ ਮੁੱਲ ਲੜੀ ਅਤੇ ਇਸ ‘ਤੇ ਅਧਾਰਿਤ ਆਜੀਵਿਕਾ ਵੀ ਪ੍ਰਭਾਵਿਤ ਹੋ ਰਹੀ ਹੈ।
ਖੇਤੀਬਾੜੀ ਖੇਤਰ ਨਾਲ ਜੁੜੇ ਸਾਰੇ ਹਿਤਧਾਰਕਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ (ਆਈਸੀਏਆਰ), ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ (ਡੀਏਆਰਈ), ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ ਨੇ ਆਪਣੇ ਖੋਜ ਸੰਸਥਾਨਾਂ ਰਾਹੀਂ ਕਈ ਉਪ-ਖੇਤਰਾਂ ਨਾਲ ਜੁੜੇ ਸਾਰੇ ਲੋਕਾਂ ਨੂੰ ਸੰਵੇਦਨਸ਼ੀਲ ਬਣਾਉਣ ਲਈ ਕਈ ਇਨੋਵੇਟਿਵ ਕਦਮ ਉਠਾਏ ਹਨ ।
ਮੱਛੀ ਪਾਲਨ ਖੇਤਰ ਲਈ, ਜਿਸ ਵਿੱਚ ਮੱਛੀ ਪਾਲਣ, ਜਲ ਖੇਤੀਬਾੜੀ (ਐਕਵਾਕਲਚਰ) ਅਤੇ ਹੋਰ ਸਬੰਧਿਤ ਗਤੀਵਿਧੀਆਂ ਸ਼ਾਮਲ ਹਨ, ਆਈਸੀਏਆਰ ਨੇ ਮੱਛੀ ਸੰਸਥਾਨਾਂ ਰਾਹੀਂ ਮਜ਼ਦੂਰਾਂ ਦੀ ਸੁਰੱਖਿਆ ਅਤੇ ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਅਡਵਾਈਜ਼ਰੀਆਂ ਨੂੰ ਵਿਕਸਿਤ ਕਰਨ ਅਤੇ ਇਸ ਨੂੰ ਜਾਰੀ ਕਰਨ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ। ਇਸ ਯਤਨ ਵਿੱਚ, ਆਈਸੀਏਆਰ - ਸੈਂਟਰ ਇੰਸਟੀਟਿਊਟ ਆਵ੍ ਫੀਸ਼ੀਅਰਸ ਟੈਕਨੋਲੋਜੀ (ਆਈਸੀਏਆਰ - ਸੀਆਈਐੱਫਟੀ), ਕੌਚੀ ਨੇ ਮਛੇਰਿਆਂ, ਮੱਛੀ ਫੜਨ ਵਾਲੀਆਂ ਕਿਸ਼ਤੀਆਂ ਦੇ ਮਾਲਿਕਾਂ, ਮੱਛੀ ਫੜਨ ਦੀ ਬੰਦਰਗਾਹ, ਮੱਛੀ ਬਜ਼ਾਰ ਅਤੇ ਸਮੁੰਦਰੀ ਫੂਡ ਪ੍ਰੋਸੈੱਸਿੰਗ ਪਲਾਂਟਾਂ ਦੇ ਲਾਭ ਲਈ ਅਡਵਾਈਜ਼ਰੀਆਂ ਤਿਆਰ ਕੀਤੀਆਂ। ਇਹ ਅਡਵਾਈਜ਼ਰੀਆਂ ਅੰਗਰੇਜ਼ੀ ਅਤੇ ਹਿੰਦੀ ਦੇ ਇਲਾਵਾ 10 ਕਈ ਖੇਤਰੀ ਭਾਸ਼ਾਵਾਂ ਵਿੱਚ ਜਾਰੀਆਂ ਕੀਤੀਆਂ ਗਈਆਂ। ਆਈਸੀਏਆਰ - ਕੇਦਰੀ ਅੰਤਰਸਥਾਨ ਮੱਛੀ ਖੋਜ ਸੰਸਥਾਨ (ਆਈਸੀਏਆਰ - ਸੀਆਈਐੱਫਆਰਆਈ), ਬੈਰਕਪੁਰ ਨੇ ਨਦੀਆਂ, ਨਦੀਆਂ ਦੇ ਮੁਹਾਨਿਆਂ, ਜਲਾਸ਼ਯਾਂ ਅਤੇ ਆਰਦਰਭੂਮੀ ਵਿੱਚ ਮੱਛੀ ਫੜਨ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹਿਤਧਾਰਕਾਂ ਲਈ ਅਡਵਾਈਜ਼ਰੀਆਂ ਤਿਆਰੀਆਂ ਕੀਤੀਆਂ। ਇਹ ਅਡਵਾਈਜ਼ਰੀਆਂ ਪ੍ਰਿੰਟ ਅਤੇ ਇਲੈਕਟ੍ਰੌਨਿਕ ਮੀਡੀਆ ਅਤੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚ ਗਈਆਂ ਅਤੇ ਰਾਜ ਮੱਛੀ ਵਿਭਾਗ, ਵਿਕਾਸਤਮਿਕ ਏਜੰਸੀਆਂ, ਗ਼ੈਰ - ਸਰਕਾਰੀ ਸੰਗਠਨਾਂ ਅਤੇ ਖੁਦ ਸਹਾਇਤਾ ਸਮੂਹਾਂ ਵਿੱਚ ਪ੍ਰਸਾਰਿਤ ਕੀਤੇ ਗਏ। ਦੇਸ਼ ਭਰ ਵਿੱਚ ਇਸ ਖੇਤਰ ਨਾਲ ਜੁੜੇ ਲੋਕਾਂ ਨੇ ਇਨ੍ਹਾਂ ਯਤਨਾਂ ਦਾ ਸੁਆਗਤ ਕੀਤਾ ਹੈ।
ਭੋਜਨ ਅਤੇ ਖੇਤੀਬਾੜੀ ਸੰਗਠਨ (ਐੱਫਏਓ) ਰੋਮ, ਨੇ ਆਈਸੀਏਆਰ-ਸੀਆਈਐੱਫਟੀ ਅਤੇ ਆਈਸੀਏਆਰ- ਸੀਆਈਐੱਫਆਰਆਈ ਦੁਆਰਾ ਤਿਆਰ ਅਡਵਾਈਜ਼ਰੀਆਂ ਦੇ ਮਹੱਤਵ ਨੂੰ ਸਵੀਕਾਰ ਕਰਦੇ ਹੋਏ ਇਨ੍ਹਾਂ ਨੂੰ ਸਵੈਇੱਛੁਕ ਦਿਸ਼ਾ-ਨਿਰਦੇਸ਼ਾਂ ਵਿੱਚ ਸ਼ਾਮਲ ਕੀਤਾ ਹੈ। ਇਹ ਸਵੈਇੱਛੁਕ ਦਿਸ਼ਾ-ਨਿਰਦੇਸ਼ ਦੁਨੀਆ ਭਰ ਵਿੱਚ ਮੱਛੀ ਖੇਤਰ ਦੇ ਲਾਭ ਲਈ ਏਸ਼ੀਆ - ਖੇਤਰੀ ਪਹਲਾਂ ਤਹਿਤ ਲਗਾਤਾਰ ਲਘੂ - ਮੱਛੀ ਪਾਲਣ ਲਈ ਜਾਰੀ ਕੀਤੇ ਗਏ ਹਨ। (ਵੈੱਬਪੇਜ਼ : http://www.fao.org/3/ca8959en/ca8959en.pdf)। ਇਹ ਆਈਸੀਏਆਰ ਅਤੇ ਇਸ ਦੇ ਸੰਸਥਾਨਾਂ ਦੇ ਯਤਨਾਂ ਦੀ ਇੱਕ ਵੱਡੀ ਪ੍ਰਵਾਨਗੀ ਹੈ। ਪਰਿਸ਼ਦ ਦੇ ਇਨ੍ਹਾਂ ਯਤਨਾਂ ਨਾਲ ਵਿਸ਼ਵ ਮੱਛੀ ਖੇਤਰ ਨੂੰ ਲਾਭ ਹੋਣ ਦੀ ਉਮੀਦ ਹੈ।
*****
ਏਪੀਐੱਸ/ਪੀਕੇ/ਐੱਮਐੱਸ/ਬੀਏ
(Release ID: 1621960)
Visitor Counter : 232