ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਇੰਸਪਾਇਰ (INSPIRE) ਨੇ ਪਾਣੀ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਊਰਜਾ ਭੰਡਾਰਨ ਐਪਲੀਕੇਸ਼ਨ ਅਤੇ ਆਪਟੀਕਲ ਸੈਂਸਰ ਵਾਲਾ ਨੈਨੋ ਮਟੀਰੀਅਲ ਵਿਕਸਿਤ ਕੀਤਾ
ਐੱਸਈਆਰਐੱਸ (SERS) ਪਾਣੀ ਵਿੱਚ ਮੌਜੂਦ ਅਲਟਰਾ ਲੋਅ ਸੰਘਣਤਾ ਵਿੱਚ ਨੁਕਸਾਨਦਾਇਕ ਕਣਾਂ ਨੂੰ ਲੱਭਣ ਵਿੱਚ ਸਹਾਇਤਾ ਕਰ ਸਕਦਾ ਹੈ
Posted On:
06 MAY 2020 6:41PM by PIB Chandigarh
ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ), ਭਾਰਤ ਸਰਕਾਰ ਵੱਲੋਂ ਸਥਾਪਿਤ ਕੀਤੇ ਗਏ ਇੰਸਪਾਇਰ ਫੈਕਲਟੀ ਪੁਰਸਕਾਰ ਦਾ ਪ੍ਰਾਪਤ ਕਰਤਾ, ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ (ਬੀਐੱਚਯੂ) ਵਾਰਾਨਸੀ ਦੇ ਪ੍ਰੋਫੈਸਰ ਡਾ. ਆਸ਼ੀਸ਼ ਕੁਮਾਰ ਮਿਸ਼ਰਾ ਨੇ ਆਪਣੇ ਗਰੁੱਪ ਨਾਲ ਨੈਨੋ ਮਟੀਰੀਅਲ ਅਧਾਰਿਤ ਸੁਪਰ ਕੈਪਸਟਰਾ ਦੇ ਵਿਕਾਸ ਵਿੱਚ ਮਹੱਤਵਪੂਰਨ ਪ੍ਰਾਪਤੀ ਕੀਤੀ ਹੈ ਤਾਂ ਜੋ ਸੁਪਰ ਕੈਪਸਟਰਾ ਵਿੱਚ ਉੱਚ ਊਰਜਾ ਘਣਤਾ ਅਤੇ ਬਿਜਲੀ ਘਣਤਾ ਪ੍ਰਾਪਤ ਕੀਤੀ ਜਾ ਸਕੇ।
ਮਨੁੱਖੀ ਜਨਸੰਖਿਆ ਅਤੇ ਤਕਨੀਕੀ ਵਿਕਾਸ ਦੇ ਵਾਧੇ ਕਾਰਨ ਊਰਜਾ ਦੀ ਮੰਗ ਵਿੱਚ ਵਾਧਾ ਮਨੁੱਖੀ ਸਮਾਜ ਲਈ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਉੱਚ ਊਰਜਾ ਘਣਤਾ ਵਾਲੇ ਸੁਪਰ ਕਪੈਸਟਰਾ ਤੋਂ ਪਤਾ ਲੱਗਦਾ ਹੈ ਕਿ ਬਿਨਾ ਰੀਚਾਰਜ ਕੀਤਿਆਂ ਲੰਮੇ ਸਮੇਂ ਤੱਕ ਸਮਾਨ ਕਰੰਟ ਲਿਆ ਜਾ ਸਕਦਾ ਹੈ।ਇਸ ਨਾਲ ਵਾਹਨ ਬਿਨਾ ਰੀਚਾਰਜ ਕੀਤਿਆਂ ਲੰਮੀ ਦੂਰੀ ਤੈਅ ਕਰ ਸਕਣਗੇ। ਸੁਪਰ ਕਪੈਸਟਰ ਅਜਿਹੇ ਉਦੇਸ਼ਾਂ ਲਈ ਇੱਕ ਵਿਕਲਪ ਹੋ ਸਕਦੇ ਹਨ।
ਡਾ. ਮਿਸ਼ਰਾ ਅਤੇ ਆਈਆਈਟੀ (ਬੀਐੱਚਯੂ) ਵਿੱਚ ਉਨ੍ਹਾਂ ਦੇ ਖੋਜ ਸਮੂਹ ਨੇ ਉੱਚ ਸਮਰੱਥਾ ਵਾਲੀ ਕਾਰਗੁਜ਼ਾਰੀ ਦੇ ਨਾਲ 100 ਡਿਗਰੀ ਸੈਲਸਿਅਸ ਦੇ ਇੱਕ ਮੱਧਮ ਤਾਪਮਾਨ ਤੇ ਘੱਟ ਗ੍ਰਾਫੀਨ ਆਕਸਾਈਡ (ਆਰਜੀਓ) ਤਿਆਰ ਕੀਤਾ ਹੈ। ਇਸ ਦਾ ਉਤਪਾਦਨ ਖਰਚ ਘੱਟ ਹੋਣ ਕਰਕੇ ਵਪਾਰਕ ਉਦੇਸ਼ਾਂ ਲਈ ਢੁਕਵਾਂ ਹੈ। ਇਹ ਕੰਮ ਮਟੀਰੀਅਲਜ ਰਿਸਰਚ ਐਕਸਪ੍ਰੈੱਸ ਵਿੱਚ ਪ੍ਰਕਾਸ਼ਿਤ ਹੋ ਚੁੱਕਾ ਹੈ।
ਜੇਹੜੇ ਸਮੂਹ ਕਾਰਬਨ(ਕਾਰਬਨ, ਨੈਨੋਟਿਊਬ,ਗ੍ਰਾਫੀਨ) ਅਤੇ ਧਾਤਾਂ ਦੇ ਡਾਈਕਲੋਜੀਨਾਇਡਜ (MoS2,MoSe2 ਆਦਿ) ‘ਤੇ ਕੰਮ ਕਰਦਾ ਹੈ, ਉਹ ਸੁਪਰ ਕਪੈਸਟਰਾ ਦੀ ਉੱਚ ਊਰਜਾ ਘਣਤਾ ਅਤੇ ਸ਼ਕਤੀ ਘਣਤਾ ਹਾਸਿਲ ਕਰਨ ਲਈ ਨੈਨੋ ਮਟੀਰੀਅਲ ਅਧਾਰਿਤ ਸੁਪਰ ਕਪੇਸਟਰ ਹੈ, ਜਿਨ੍ਹਾਂ ਨੂੰ ਲੋਹੇ ਅਧਾਰਿਤ ਸੰਸਲੇਸ਼ਣ ਲਈ ਇੱਕ ਨੋਵਲ ਗ੍ਰੀਨ ਦ੍ਰਿਸ਼ਟੀਕੋਣ ਵਿਕਸਿਤ ਕੀਤਾ ਹੈ। ਨੈਨੋਕੈਟਾਲਿਸਟ ਜਿਸ ਦਾ ਉਪਯੋਗ ਕਾਰਬਨ ਨੈਨੋ ਟਿਊਬ ਦੇ ਵੱਡੇ ਪੈਮਾਨੇ ਤੇ ਉਤਪਾਦਨ ਲਈ ਕੀਤਾ ਜਾ ਸਕਦਾ ਹੈ।
ਊਰਜਾ ਭੰਡਾਰਨ ਤੋਂ ਇਲਾਵਾ, ਡਾ ਮਿਸ਼ਰਾ ਦਾ ਗਰੁੱਪ ਨੈਨੋ ਮਟੀਰੀਅਲ ਦੇ ਅਪਟੋ ਇਲੈਕਟ੍ਰਿਕ ਐਪਲੀਕੇਸ਼ਨ ਤੇ ਵੀ ਕੰਮ ਕਰ ਰਿਹਾ ਹੈ। ਇਸ ਸਬੰਧ ਵਿੱਚ ਫੋਟੋ ਡਿਟੈਕਸ਼ਨ ਅਤੇ Surface Enhanced Raman Spectroscopy (SERS) ਲਈ ਕਾਰਬਨ ਅਤੇ ਧਾਤ ਦੇ ਡਾਈਕਲੋਜੇਨਾਈਡ ਸੈਮੀ ਕੰਡਕਟਰਾਂ ਦੇ ਨੋਵਲ ਨੈਨੋ ਢਾਂਚੇ ਨੂੰ ਵਿਕਸਿਤ ਤੇ ਕੰਮ ਕਰ ਰਹੇ ਹਨ।ਇਸ ਕੰਮ ਰਾਹੀਂ ਉਨ੍ਹਾਂ ਨੇ ਦ੍ਰਿਸ਼ਮਾਨ ਰੋਸ਼ਨੀ ਦਾ ਪਤਾ ਲਾਉਣ ਲਈ ਨੈਨੋਸਕੇਲ MoS2 ਦੇ ਵਿਭਿੰਨ ਅਰਕੀਟੈਕਚਰ ਦੇ ਬੇਹਤਰੀਨ ਫੋਟੋ ਡਿਟੇਕਸ਼ਨ ਵਿਵਹਾਰ ਦਾ ਪ੍ਰਦਰਸ਼ਨ ਕੀਤਾ ਹੈ। ਇਸ ਕੰਮ ਵਿੱਚ ਪ੍ਰਾਪਤ ਉੱਚ ਫੋਟੋਰੇਸਪੌਂਸੀਵਿਟੀ ਇਸ਼ਾਰੇ ਦੇ ਉਦੇਸ਼ ਲਈ ਅਲਟਰਾ ਫਾਸਟ ਡਿਟੇਕਟਰ ਨੂੰ ਵਿਕਸਿਤ ਕਰਨ ਲਈ ਉਪਯੋਗੀ ਹੋ ਸਕਦੀ ਹੈ।ਇਹ ਕੰਮ ਜਰਨਲ ਆਵ੍ ਫਿਜ਼ੀਕਲ ਕੈਮਿਸਟਰੀ ਲੈੱਟਰਸ ਵਿੱਚ ਪ੍ਰਕਾਸ਼ਿਤ ਹੋ ਚੁੱਕਾ ਹੈ।
ਐੱਸਈਆਰਐੱਸ (SERS) ਪਾਣੀ ਵਿੱਚ ਅਲਟਰਾ ਲੋਅ ਸੰਘਣਤਾ ਦੇ ਨੁਕਸਾਨਦਾਇਕ ਕਣਾਂ ਦਾ ਪਤਾ ਲਾਉਣ ਵਿੱਚ ਮਦਦ ਕਰ ਸਕਦਾ ਹੈ। ਉਨ੍ਹਾਂ ਦੇ ਗਰੁੱਪ ਨੇ ਆਰਜੀਓ ਅਤੇ MoS2 ਨੈਨੋ ਮੀਟਰ ਦੀ ਵਰਤੋਂ ਕਰਕੇ ਸਬ ਨੈਨੋ ਮੋਲਰ ਸੰਘਣਤਾ ਦੀ ਘਟੋ ਘੱਟ ਹੱਦ ਤੱਕ ਕਾਰਬਨਿਕ ਲੇਜ਼ਰ ਡਾਈ Rhodamine 6G (R6G) ਸਫ਼ਲਤਾ ਪੂਰਵਕ ਪਤਾ ਲਾਇਆ ਹੈ। ਇਹ ਕੰਮ ਭੌਤਿਕ ਵਿਗਿਆਨ -ਸੀ ਜਰਨਲ ਵਿੱਚ ਪ੍ਰਕਾਸ਼ਿਤ ਹੋ ਚੁੱਕਾ ਹੈ। ਉਨ੍ਹਾਂ ਨੇ ਵਿਕਸਿਤ ਕੀਤੇ ਹੋਏ ਪਦਾਰਥ ਦੇ ਗੈਰ-ਰੇਖੀ ਆਪਟੀਕਲ ਪ੍ਰਤੀਕਿਰਿਆ ਦੀ ਵੀ ਜਾਂਚ ਕੀਤੀ,ਜੋ ਇਨ੍ਹਾਂ ਵਿੱਚ ਕੁਝ ਪਦਾਰਥ ਉੱਚ ਸ਼ਕਤੀ ਵਾਲੀ ਰੋਸ਼ਨੀ ਦੇ ਸਰੋਤਾਂ ਲਈ ਰੱਖਿਅਕ ਵਿਕਾਸ ਲਈ ਵਰਤੀਆਂ ਜਾ ਸਕਦੀਆਂ ਹਨ।
ਊਰਜਾ ਅਤੇ ਆਪਟੋਇਲੈਕਟ੍ਰੋਨਿਕਸ ਉਪਕਰਣਾਂ ਤੇ ਉਨ੍ਹਾਂ ਦਾ ਧਿਆਨ ਘੱਟ ਖਰਚ ਅਤੇ ਕੁਸ਼ਲ ਉਪਕਰਣਾਂ ਦੇ ਵਿਕਾਸ ਲਈ ਰਾਹ ਪੱਧਰਾ ਕਰਨ ਤੇ ਕੇਂਦਰਿਤ ਹੈ, ਜਿਸ ਦੀ ਵਰਤੋਂ ਊਰਜਾ ਭੰਡਾਰਨ ਐਪਲੀਕੇਸ਼ਨ ਲਈ ਕੀਤੀ ਜਾ ਸਕਦੀ ਹੈ। ਉਨ੍ਹਾਂ ਦੀਆਂ ਖੋਜਾਂ ਉਨ੍ਹਾਂ ਪਦਾਰਥਾਂ ਲਈ ਰਸਤਾ ਬਣਾਉਂਦੀਆਂ ਹਨ,ਜਿਨ੍ਹਾਂ ਨੇ ਉੱਨਤ ਫੋਟੋ ਡਿਟੇਕਟਰ ਦੇ ਰੂਪ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਜਲ ਪ੍ਰਦੂਸ਼ਣ ਕੰਟਰੋਲ ਲਈ ਆਪਟੀਕਲ ਸੈਂਸਰ ਦੇ ਰੂਪ ਵਿੱਚ ਵੀ ਉਪਯੋਗ ਕੀਤਾ ਜਾ ਸਕਦਾ ਹੈ।
(ਪਬਲੀਕੇਸ਼ਨ: https://doi.org/10.1021/acs.jpclett.9b03726)
ਫੋਟੋ : ਡਾ ਆਸ਼ੀਸ਼ ਕੁਮਾਰ ਮਿਸ਼ਰਾ ਆਪਣੇ ਗਰੁੱਪ ਨਾਲ
*****
ਕੇਜੀਐੱਸ/(ਡੀਐੱਸਟੀ)
(Release ID: 1621653)
Visitor Counter : 173