ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਡਾ: ਹਰਸ਼ ਵਰਧਨ ਨੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਕੋਵਿਡ - 19 ਪ੍ਰਬੰਧਨ ਲਈ ਕੀਤੀ ਗਈ ਤਿਆਰੀ ਅਤੇ ਰੋਕਥਾਮ ਉਪਾਵਾਂ ਦੀ ਸਮੀਖਿਆ ਕੀਤੀ
ਰਾਜਾਂ ਨੂੰ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਿਵਾਇਆ
“ਆਓ ਅਸੀਂ ਸਮੇਂ ਸਿਰ ਇਲਾਜ ਲਈ ਸ਼ੁਰੂਆਤੀ ਨਿਗਰਾਨੀ ਅਤੇ ਸੰਪਰਕ ਟ੍ਰੇਸਿੰਗ ਉੱਤੇ ਧਿਆਨ ਕੇਂਦ੍ਰਿਤ ਕਰੀਏ ਅਤੇ ਕੋਵਿਡ - 19 ਦੇ ਕਾਰਨ ਮੌਤ ਦਰ ਨੂੰ ਘਟਾਈਏ”
Posted On:
06 MAY 2020 5:40PM by PIB Chandigarh
ਸਿਹਤ ਅਤੇ ਪਰਿਵਾਰ ਭਲਾਈ ਕੇਂਦਰੀ ਮੰਤਰੀ ਡਾ: ਹਰਸ਼ ਵਰਧਨ ਨੇ ਅੱਜ ਸ਼੍ਰੀ ਨਿਤਿਨਭਾਈ ਪਟੇਲ, ਡਿਪਟੀ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਗੁਜਰਾਤ ਅਤੇ ਮਹਾਰਾਸ਼ਟਰ ਦੇ ਸਿਹਤ ਮੰਤਰੀ ਸ਼੍ਰੀ ਰਾਜੇਸ਼ ਟੋਪ, ਨਾਲ ਸ਼੍ਰੀ. ਅਸ਼ਵਨੀ ਕੁਮਾਰ ਚੌਬੇ, ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਦੀ ਹਾਜ਼ਰੀ ਵਿੱਚ ਕੇਂਦਰ ਅਤੇ ਰਾਜਾਂ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ, ਦੋਹਾਂ ਰਾਜਾਂ ਵਿੱਚ ਕੋਵਿਡ - 19 ਦੇ ਪ੍ਰਬੰਧਨ ਲਈ ਕੀਤੀ ਤਿਆਰੀ ਅਤੇ ਕਾਰਜਾਂ ਦੀ ਸਮੀਖਿਆ ਲੈਣ ਲਈ ਇੱਕ ਉੱਚ ਪੱਧਰੀ ਬੈਠਕ ਕੀਤੀ।
ਰਾਜਾਂ ਵਿੱਚ ਕੋਵਿਡ - 19 ਮਾਮਲਿਆਂ ਦੀ ਹਾਲਤ ਅਤੇ ਰਾਜਾਂ ਵਿੱਚ ਇਸ ਦੇ ਪ੍ਰਬੰਧਨ ਬਾਰੇ ਇੱਕ ਸੰਖੇਪ ਪੇਸ਼ਕਾਰੀ ਕਰਨ ਤੋਂ ਬਾਅਦ, ਰਾਜਾਂ ਦੇ ਕੁਝ ਜ਼ਿਲ੍ਹਿਆਂ ਵਿੱਚ ਕੋਵਿਡ - 19 ਕਾਰਨ ਹੋਈ ਉੱਚ ਮੌਤ ਦਰ ਬਾਰੇ ਚਿੰਤਾ ਜ਼ਾਹਰ ਕਰਦਿਆਂ, ਡਾ. ਹਰਸ਼ ਵਰਧਨ ਨੇ ਕਿਹਾ, “ਰਾਜਾਂ ਨੂੰ ਉੱਚ ਮੌਤ ਦਰ ਨੂੰ ਘਟਾਉਣ ਲਈ ਵਧੇਰੇ ਪ੍ਰਭਾਵਸ਼ਾਲੀ ਨਿਗਰਾਨੀ, ਸੰਪਰਕ ਟ੍ਰੇਸਿੰਗ ਅਤੇ ਛੇਤੀ ਰੋਗ ਦੀ ਪਛਾਣ ’ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ।” ਉਨ੍ਹਾਂ ਨੇ ਕਿਹਾ, “ਤੀਬਰ ਸੰਵੇਦਨਸ਼ੀਲ ਸਾਹ ਦੀ ਲਾਗ (ਐੱਸਏਆਰਆਈ) / ਇਨਫ਼ਲੂਐਨਜ਼ਾ ਵਰਗੀਆਂ ਬਿਮਾਰੀਆਂ (ਆਈਐੱਲਆਈ) ਦੇ ਮਾਮਲਿਆਂ ਬਾਰੇ ਸਹੀ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਇਹ ਦੂਸਰੇ ਖੇਤਰਾਂ ਵਿੱਚ ਲਾਗ ਦੇ ਫੈਲਣ ਨੂੰ ਰੋਕ ਸਕਦਾ ਹੈ। ਮੌਤ ਦਰ ਨੂੰ ਘਟਾਉਣ ਲਈ ਪ੍ਰਭਾਵਸ਼ਾਲੀ ਰੋਕਥਾਮ ਰਣਨੀਤੀ ਨੂੰ ਲਾਗੂ ਕਰਨਾ ਰਾਜਾਂ ਦੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਸਮੇਂ ਦੀ ਮੰਗ ਹੈ ਕਿ ਯੋਜਨਾਬੱਧ ਢੰਗ ਨਾਲ ਰੋਕਥਾਮ, ਪੂਰਵ-ਪ੍ਰਭਾਵਸ਼ਾਲੀ ਅਤੇ ਵਿਆਪਕ ਉਪਾਅ ਕੀਤੇ ਜਾਣ ਅਤੇ ਨਵੇਂ ਮਾਮਲਿਆਂ ਨੂੰ ਰੋਕਣ ਲਈ ਕੇਂਦਰ ਵੱਲੋਂ ਦੱਸੇ ਖਰੜੇ ਦੀ ਪਾਲਣਾ ਕੀਤੀ ਜਾਵੇ।”
ਇਹ ਦੱਸਿਆ ਗਿਆ ਕਿ ਕੁਝ ਮਾਮਲਿਆਂ ਵਿੱਚ ਮਰੀਜ਼ਾਂ ਨੇ ਜਾਂ ਤਾਂ ਆਪਣੇ ਲਾਗ ਦੀ ਜਾਣਕਾਰੀ ਨੂੰ ਲੁਕੋ ਲਿਆ ਜਾਂ ਹਸਪਤਾਲਾਂ ਵਿੱਚ ਦੇਰੀ ਨਾਲ ਰਿਪੋਰਟ ਕੀਤੀ ਜੋ ਕਿ ਕੋਵਿਡ -19 ਨਾਲ ਜੁੜੇ ਕਿਸੇ ਡਰ ਜਾਂ ਕਲੰਕ ਦਾ ਸੰਕੇਤ ਹੋ ਸਕਦੀਆਂ ਹਨ, ਡਾ ਹਰਸ਼ ਵਰਧਨ ਨੇ ਰਾਜਾਂ ਨੂੰ ਨਸੀਹਤ ਦਿੱਤੀ ਕਿ ਲੋਕਾਂ ਵਿੱਚ ਵਿਵਹਾਰ ਤਬਦੀਲੀ ਸੰਚਾਰ (ਬੀਸੀਸੀ) ਉੱਤੇ ਧਿਆਨ ਕੇਂਦਰਿਤ ਕੀਤਾ ਜਾਵੇ ਤਾਂ ਜੋ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕੋਵਿਡ - 19 ਦੇ ਕਾਰਨ ਭਾਈਚਾਰੇ ਵਿੱਚ ਭਾਈਚਾਰਕ ਵਿਤਕਰੇ ਅਤੇ ਹੁੱਕਾ ਪਾਣੀ ਬੰਦ ਕਰਨ ਨਾਲ ਜੁੜੇ ਕਲੰਕ ਨੂੰ ਹੱਲ ਕੀਤਾ ਜਾ ਸਕੇ। ਇਸ ਨਾਲ ਲੋਕ ਬਿਮਾਰੀ ਦੀ ਪਛਾਣ ਅਤੇ ਇਲਾਜ ਲਈ ਜਲਦੀ ਰਿਪੋਰਟ ਕਰਨ ਲਈ ਅਗਵਾਈ ਕਰਨਗੇ, ਉਨ੍ਹਾਂ ਨੇ ਕਿਹਾ।
ਡਾ: ਹਰਸ਼ ਵਰਧਨ ਨੇ ਇਹ ਵੀ ਸੁਝਾਅ ਦਿੱਤਾ ਕਿ ਕੰਟੇਨਮੈਂਟ ਵਾਲੇ ਇਲਾਕਿਆਂ ਵਿੱਚ ਨਿਗਰਾਨੀ ਕਰਨ ਵਾਲੀਆਂ ਟੀਮਾਂ ਦੇ ਨਾਲ-ਨਾਲ ਕਮਿਊਨਿਟੀ ਵਲੰਟੀਅਰਾਂ ਦੀ ਵੀ ਵਾਰਡ-ਪੱਧਰ ’ਤੇ ਪਛਾਣ ਕੀਤੀ ਜਾ ਸਕਦੀ ਹੈ ਤਾਂ ਜੋ ਹੱਥ ਧੋਣ, ਸਰੀਰਕ ਦੂਰੀਆਂ ਆਦਿ ਦੇ ਰੋਕਥਾਮ ਉਪਾਵਾਂ ਬਾਰੇ ਜਾਗਰੂਕਤਾ ਫੈਲਾਈ ਜਾ ਸਕੇ ਅਤੇ ਜੋ ਸਮਾਜ ਵਿੱਚ ਪ੍ਰਚਲਿਤ ਕਲੰਕ ਨੂੰ ਦੂਰ ਕਰਨ ਵਿੱਚ ਪ੍ਰਭਾਵਸ਼ਾਲੀ ਭੂਮਿਕਾ ਵੀ ਨਿਭਾ ਸਕਦੇ ਹਨ। ਕੁਝ ਜ਼ਿਲ੍ਹਿਆਂ ਜਿਵੇਂ ਔਰੰਗਾਬਾਦ ਅਤੇ ਪੁਣੇ ਨੇ ਅਜਿਹਾ ਕੀਤਾ ਹੈ।
ਡਾ: ਹਰਸ਼ ਵਰਧਨ ਨੇ ਕਿਹਾ, “ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਤੁਰੰਤ ਅਤੇ ਲੰਮੇ ਸਮੇਂ ਦੇ ਉਪਾਵਾਂ ਦੇ ਹਿੱਸੇ ਵਜੋਂ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਰਾਸ਼ਟਰੀ ਸਿਹਤ ਮਿਸ਼ਨ (ਐੱਨਐੱਚਐੱਮ) ਜ਼ਰੀਏ ਰਾਜ ਸਰਕਾਰਾਂ ਨੂੰ ਪੂਰਾ ਸਮਰਥਨ ਦੇਵੇਗਾ।” ਉਨ੍ਹਾਂ ਨੇ ਕੁਝ ਜ਼ਿਲ੍ਹਿਆਂ ਦੀ ਸ਼ਲਾਘਾ ਕੀਤੀ ਹੈ ਜਿਨ੍ਹਾਂ ਨੇ ਉੱਚ ਜੋਖਮ ਦੀ ਆਬਾਦੀ (ਜਿੱਥੇ ਬਜ਼ੁਰਗਾਂ ਅਤੇ ਉੱਚ ਸੰਚਾਰੀ ਰੋਗਾਂ ਜਿਵੇਂ ਕਿ ਸ਼ੂਗਰ ਅਤੇ ਹਾਈਪਰਟੈਨਸ਼ਨ ਵਾਲੇ ਹਨ) ਦੀ ਪਛਾਣ ਕੀਤੀ ਹੈ ਅਤੇ ਕੇਂਦਰਤ ਇਲਾਜ ਪ੍ਰਦਾਨ ਕੀਤਾ ਹੈ। ਉਨ੍ਹਾਂ ਨੇ ਰਾਜਾਂ ਨੂੰ ਅਪੀਲ ਕੀਤੀ ਕਿ 65 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਅਤੇ ਨਾਲ ਹੀ ਉੱਚ ਸੰਚਾਰੀ ਰੋਗਾਂ ਵਾਲੇ ਵਿਅਕਤੀਆਂ ਦੀ ਆਯੁਸ਼ਮਾਨ ਭਾਰਤ - ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿੱਚ ਪਹਿਲ ਦੇ ਅਧਾਰ ’ਤੇ ਸਕਰੀਨਿੰਗ ਕੀਤੀ ਜਾਵੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੇਂਦਰ ਦੁਆਰਾ ਪਹਿਲਾਂ ਹੀ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਗੈਰ-ਕੌਵਿਡ ਜ਼ਰੂਰੀ ਸਿਹਤ ਸੇਵਾਵਾਂ (ਜਿਵੇਂ ਕਿ ਗਰਭਵਤੀ ਔਰਤਾਂ ਦਾ ਏਐੱਨਸੀ, ਟੀਕਾਕਰਨ ਡਰਾਈਵਾਂ, ਟੀਬੀ ਕੇਸ ਲੱਭਣ ਅਤੇ ਇਲਾਜ ਕਰਨ, ਡਾਇਲਸਿਸ ਮਰੀਜ਼ਾਂ ਲਈ ਖੂਨ ਸੰਚਾਰ ਮੁਹੱਈਆ ਕਰਵਾਉਣ, ਕੈਂਸਰ ਦੇ ਮਰੀਜ਼ਾਂ ਦਾ ਇਲਾਜ) ਆਦਿ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਰਾਜਾਂ ਕੋਲ ਵੱਖ-ਵੱਖ ਬਿਮਾਰੀਆਂ ਲਈ ਉਪਲਬਧ ਸਿਹਤ ਪ੍ਰਬੰਧਨ ਜਾਣਕਾਰੀ ਪ੍ਰਣਾਲੀ (ਐੱਚਐੱਮਆਈਐੱਸ) ਦੇ ਅੰਕੜਿਆਂ ਦੀ ਵਰਤੋਂ ਜੋਖਮ ਪਰੋਫਾਈਲਿੰਗ ਲਈ ਸਹੀ ਤਰੀਕੇ ਨਾਲ ਕੀਤੀ ਜਾ ਸਕਦੀ ਹੈ।
ਡਾ. ਹਰਸ਼ ਵਰਧਨ ਨੇ ਇਹ ਵੀ ਭਰੋਸਾ ਦਿੱਤਾ ਕਿ ਕੇਂਦਰ ਦੇ ਅਧਿਕਾਰੀਆਂ ਸਮੇਤ ਹੋਰ ਟੀਮਾਂ ਵੀ ਰਾਜਾਂ ਦੀ ਬੇਨਤੀ ਅਨੁਸਾਰ ਉਨ੍ਹਾਂ ਵਿੱਚ ਤਾਇਨਾਤ ਕੀਤੀਆਂ ਜਾਣਗੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਰਾਜ ਏਮਸ, ਦਿੱਲੀ ਵੱਲੋਂ ਰਾਸ਼ਟਰੀ ਟੈਲੀਕਨਸਲਟੇਸ਼ਨ ਸੈਂਟਰ (ਸੀਓਐੱਨਟੀਈਸੀ) ਦੇ ਜ਼ਰੀਏ ਕੋਵਿਡ -19 ਮਰੀਜ਼ਾਂ ਦੇ ਇਲਾਜ ਸੰਬੰਧੀ ਮਾਰਗਦਰਸ਼ਨ ਅਤੇ ਕਲੀਨਿਕਲ ਪ੍ਰਬੰਧਨ ਲਈ ਦਿੱਤੀ ਜਾ ਰਹੀ ਸਹਾਇਤਾ ਦਾ ਲਾਭ ਲੈ ਸਕਦੇ ਹਨ, ਜਿੱਥੇ ਏਮਸ, ਨਵੀਂ ਦਿੱਲੀ ਦੇ ਡਾਕਟਰ / ਮਾਹਰ ਮੌਕੇ ’ਤੇ ਸਹਾਇਤਾ ਪ੍ਰਦਾਨ ਕਰਦੇ ਹਨ। ਉਨ੍ਹਾਂ ਦੱਸਿਆ ਕਿ ਕੋਵਿਡ -19 ਦਾ ਇਲਾਜ ਕਰ ਰਹੇ ਡਾਕਟਰ ਦੇਸ਼ ਵਿੱਚੋਂ ਕਿਤੋਂ ਵੀ ਇੱਕੋ ਮੋਬਾਇਲ ਨੰਬਰ (+91 9115444155) ਲਗਾ ਕੇ ਸੀਓਐੱਨਟੀਈਸੀ ਤੱਕ ਪਹੁੰਚ ਸਕਦੇ ਹਨ।
ਡਾ. ਹਰਸ਼ ਵਰਧਨ ਨੇ ਇਹ ਵੀ ਦੱਸਿਆ ਕਿ ਰਾਜਾਂ ਨੂੰ ਆਰੋਗਯ ਸੇਤੂ ਮੋਬਾਈਲ ਐਪਲੀਕੇਸ਼ਨ ਅਤੇ ਆਰੋਗਿਆ ਸੇਤੂ ਇੰਟਰਐਕਟਿਵ ਵੌਆਇਸ ਰਿਸਪਾਂਸ ਸਿਸਟਮ (ਆਈਵੀਆਰਐੱਸ) ਨੂੰ 1921 ਨੰਬਰ ਉੱਤੇ ਇੱਕ ਮਿਸਡ ਕਾਲ ਦੇ ਕੇ ਮਕਬੂਲ ਬਣਾਉਣ ਦੀ ਜ਼ਰੂਰਤ ਹੈ, ਜੋ ਕਿ ਪੂਰੇ ਭਾਰਤ ਵਿੱਚ ਫੀਚਰ ਫ਼ੋਨ ਜਾਂ ਲੈਂਡਲਾਈਨਸ ਵਾਲੇ ਲੋਕਾਂ ਲਈ ਲਾਗੂ ਕੀਤੀ ਜਾ ਰਹੀ ਹੈ। ਇਹ ਐਪਲੀਕੇਸ਼ਨ ਉਪਭੋਗਤਾ ਨੂੰ ਸੂਚਿਤ ਕਰਨ ਲਈ ਤਿਆਰ ਕੀਤੀ ਗਈ ਹੈ, ਜੇ ਉਹ ਕਿਸੇ ਕੋਰੋਨਾ ਸਕਾਰਾਤਮਕ ਟੈਸਟ ਵਾਲੇ ਵਿਅਕਤੀ ਕੋਲ ਦੀ ਲੰਘਦਾ ਹੈ ਤਾਂ ਇਹ ਸੂਚਿਤ ਕਰ ਦੇਵੇਗੀ।
ਕੇਂਦਰੀ ਸਿਹਤ ਮੰਤਰੀ ਨੇ ਜ਼ਿਲ੍ਹਾ ਮੈਜਿਸਟ੍ਰੇਟਾਂ / ਕਮਿਸ਼ਨਰਾਂ ਅਤੇ ਵੱਖ-ਵੱਖ ਜ਼ਿਲ੍ਹਿਆਂ ਦੇ ਹੋਰ ਅਧਿਕਾਰੀਆਂ ਦੇ ਬਿਹਤਰੀਨ ਕਾਰਜਾਂ ਦੀ ਸ਼ਲਾਘਾ ਕੀਤੀ। ਜਿਵੇਂ ਕਿ ਸੂਰਤ (ਗੁਜਰਾਤ) ਦੇ ਝੁੱਗੀ ਝੌਂਪੜੀ ਖੇਤਰਾਂ ਵਿੱਚ “ਕੋਰੋਨਾ ਯੋਧਾ ਸਮੀਤੀਆਂ” ਵਿਕਸਤ ਕੀਤੀਆਂ ਗਈਆਂ ਹਨ, ਜਿਨ੍ਹਾਂ ਨੇ ਹਰੇਕ ਪਰਿਵਾਰ ਨੂੰ ਸਾਬਣ ਅਤੇ ਮਾਸਕ ਵੰਡਣ, ਝੁੱਗੀਆਂ ਝੋਪੜੀਆਂ ਵਿੱਚ ਹੱਥ ਧੋਣ ਵਾਲੀਆਂ ਮਸ਼ੀਨਾਂ ਲਗਾਉਣਾ ਅਤੇ ਬੁਖਾਰ ਦੀਆਂ ਕਲੀਨਿਕਾਂ ਦੀ ਸਥਾਪਨਾ ਆਦਿ ਕੀਤੀ ਹੈ। ਡਾ. ਹਰਸ਼ ਵਰਧਨ ਨੇ ਕਿਹਾ ਕਿ ਇਸੇ ਤਰ੍ਹਾਂ ਦੇ ਅਭਿਆਸ ਹੋਰ ਜਿਲ੍ਹਿਆਂ ਦੁਆਰਾ ਵੀ ਸਾਂਝੇ ਕੀਤੇ ਜਾ ਸਕਦੇ ਹਨ ਅਤੇ ਅਪਣਾਏ ਜਾ ਸਕਦੇ ਹਨ, ਕਿਉਂਕਿ ਕੋਵਿਡ - 19 ਦਾ ਮੁਕਾਬਲਾ ਕਰਨ ਲਈ ਇੱਕ ਸਾਂਝੀ ਅਤੇ ਸਮੂਹਿਕ ਕੋਸ਼ਿਸ਼ ਦੀ ਲੋੜ ਹੈ।
ਇਸ ਬੈਠਕ ਵਿੱਚ ਸ਼੍ਰੀਮਤੀ ਪ੍ਰੀਤੀ ਸੂਦਨ, ਸਕੱਤਰ (ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ), ਸ਼੍ਰੀ ਰਾਜੇਸ਼ ਭੂਸ਼ਣ, ਓਐੱਸਡੀ (ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ), ਸ਼੍ਰੀ ਸੰਜੀਵ ਕੁਮਾਰ, ਖ਼ਾਸ ਸਕੱਤਰ (ਸਿਹਤ), ਸ੍ਰੀਮਤੀ ਵੰਦਨਾ ਗੁਰਨਾਣੀ, ਏਐੱਸ ਅਤੇ ਐੱਮਡੀ (ਐੱਨਐੱਚਐੱਮ), ਡਾ. ਰਾਜੀਵ ਗਰਗ, ਡੀਜੀਐੱਚਐੱਸ, ਡਾ. ਮਨੋਹਰ ਅਗਨਾਨੀ, ਸੰਯੁਕਤ ਸਕੱਤਰ (ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ), ਸ਼੍ਰੀ. ਲਵ ਅਗਰਵਾਲ, ਜੇਐੱਸ (ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ), ਡਾ. ਐੱਸਕੇ ਸਿੰਘ, ਡਾਇਰੈਕਟਰ, ਐੱਨਸੀਡੀਸੀ, ਮਹਾਰਾਸ਼ਟਰ ਅਤੇ ਗੁਜਰਾਤ ਦੇ ਪ੍ਰਿੰਸਿਪਲ ਸਕੱਤਰ (ਸਿਹਤ) ਦੇ ਨਾਲ, ਮਹਾਂਰਾਸ਼ਟਰ ਅਤੇ ਗੁਜਰਾਤ ਦੇ ਸਾਰੇ ਜ਼ਿਲ੍ਹਿਆਂ ਦੇ ਮਿਊਂਸੀਪਲ ਕਮਿਸ਼ਨਰਾਂ/ ਜ਼ਿਲ੍ਹਾ ਕਲੈਕਟਰਾਂ/ ਜ਼ਿਲ੍ਹਾ ਮੈਜਿਸਟ੍ਰੇਟਾਂ ਨੇ ਹਿੱਸਾ ਲਿਆ।
*****
ਐੱਮਵੀ
(Release ID: 1621604)
Visitor Counter : 187