ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡਾਇਰੈਕਟਰ ਜਨਰਲ, ਸੀਐੱਸਆਈਆਰ ਨੇ ਕੋਵਿਡ-19 ਨਾਲ ਲੜਨ ਲਈ ਭਾਰਤੀ ਟੈਕਨੋਲੋਜੀਆਂ ਦਾ ਸੰਕਲਨ ਲਾਂਚ ਕੀਤਾ

ਇਹ ਸੰਕਲਨ ਤਿਆਰ ਸੰਦਰਭ (ready-reference) ਵਜੋਂ ਕੰਮ ਕਰੇਗਾ ਅਤੇ ਇਸ ਨਾਲ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ, ਸਟਾਰਟਅੱਪਸ ਅਤੇ ਵਿਆਪਕ ਪੱਧਰ ’ਤੇ ਆਮ ਜਨਤਾ ਨੂੰ ਵੱਡੇ ਪੈਮਾਨੇ ’ਤੇ ਲਾਭ ਹੋਵੇਗਾ

Posted On: 06 MAY 2020 5:47PM by PIB Chandigarh

ਸੀਐੱਸਆਈਆਰ ਹੈੱਡਕੁਆਰਟਰ, ਨਵੀਂ ਦਿੱਲੀ ਵਿੱਚ ਡਾ. ਸ਼ੇਖਰ ਸੀ.ਮਾਂਡੇ, ਡਾਇਰੈਕਟਰ ਜਨਰਲਸੀਐੱਸਆਈਆਰ ਅਤੇ ਸਕੱਤਰ, ਡੀਐੱਸਆਈਆਰ, ਨੇ ਕੋਵਿਡ-19 (ਟ੍ਰੇਸਿੰਗ, ਟੈਸਟਿੰਗ ਅਤੇ ਟ੍ਰੀਟਿੰਗ) ਨਾਲ ਲੜਨ ਲਈ ਭਾਰਤੀ ਟੈਕਨੋਲੋਜੀਆਂ ਦਾ ਸੰਕਲਨ (“Compendium of Indian Technologies for Combating COVID-19 (Tracing, Testing and Treating)”) ਲਾਂਚ ਕੀਤਾ ਜੋ ਨੈਸ਼ਨਲ ਰਿਸਰਚ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਆਰਡੀਸੀ) ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਸੰਕਲਨ ਵਿੱਚ ਕੋਵਿਡ-19 ਨਾਲ ਜੁੜੀਆਂ 200 ਭਾਰਤੀ ਟੈਕਨੋਲੋਜੀਆਂ, ਵਰਤਮਾਨ ਖੋਜ ਗਤੀਵਿਧੀਆਂ, ਵਪਾਰੀਕਰਣ ਲਈ ਉਪਲੱਬਧ ਟੈਕਨੋਲੋਜੀਆਂ, ਭਾਰਤ ਸਰਕਾਰ ਦੁਆਰਾ ਕੀਤੀਆਂ ਗਈਆਂ ਪਹਿਲਾਂ ਅਤੇ ਪ੍ਰਯਤਨਾਂ ਬਾਰੇ ਜਾਣਕਾਰੀ ਸ਼ਾਮਲ ਹੈ, ਜਿਨ੍ਹਾਂ ਦਾ ਵਰਗੀਕਰਨ ਟ੍ਰੈਕਿੰਗਟੈਸਟਿੰਗ ਅਤੇ ਟ੍ਰੀਟਿੰਗ -3 ਟੀ-  ਦੇ ਤਹਿਤ ਕੀਤਾ ਗਿਆ ਹੈ । 

 

ਇਨ੍ਹਾਂ ਵਿੱਚੋਂ ਜ਼ਿਆਦਾਤਰ ਟੈਕਨੋਲੋਜੀਆਂ ਟੈਸਟਿੰਗ ਦੀ ਕਸੌਟੀ ਤੇ ਖਰੀਆਂ ਉਤਰੀਆਂ ਹਨ ਅਤੇ ਉਤਪਾਦ ਨੂੰ ਤੇਜ਼ੀ ਨਾਲ ਬਜ਼ਾਰ ਵਿੱਚ ਪੇਸ਼ ਕਰਨ ਵਿੱਚ ਉੱਦਮੀਆਂ ਨੂੰ ਮਦਦ ਕਰ ਸਕਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਨਵੀਨ ਰੂਪ ਵਿੱਚ ਫਿਰ ਤੋਂ ਸਥਾਪਿਤ ਕਰਨ ਦੀ ਜ਼ਰੂਰਤ ਨਹੀਂ ਹੈ। ਡਾ. ਮਾਂਡੇ ਨੇ ਕੋਵਿਡ-19 ਨਾਲ ਲੜਨ ਲਈ ਭਾਰਤੀ ਟੈਕਨੋਲੋਜੀਆਂ ਦਾ ਸੰਕਲਨ ਤਿਆਰ ਕਰਨ ਲਈ ਐੱਨਆਰਡੀਸੀ ਦੀ ਪਹਿਲ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਸੰਕਲਨ ਤਿਆਰ-ਸੰਦਰਭ (ready-reference) ਹੈ ਅਤੇ ਇਸ ਨਾਲ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ, ਸਟਾਰਟਅੱਪਸ ਅਤੇ ਵਿਆਪਕ ਪੱਧਰ ਤੇ ਆਮ ਜਨਤਾ ਨੂੰ ਵੱਡੇ ਪੈਮਾਨੇ ਤੇ ਲਾਭ ਹੋਵੇਗਾ।

 

ਡਾ. ਐੱਚ. ਪੁਰਸ਼ੋਤਮ, ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ, ਐੱਨਆਰਡੀਸੀ ਨੇ ਦੱਸਿਆ ਕਿ ਟੀਮ - ਐੱਨਆਰਡੀਸੀ ਨੇ ਸਾਰੇ ਹਿਤਧਾਰਕਾਂ ਦੇ ਲਾਭ ਲਈ ਕੋਵਿਡ-19 ਨਾਲ ਲੜਨ ਲਈ ਸਭ ਤੋਂ ਪ੍ਰਾਸੰਗਿਕ ਅਤੇ ਉੱਭਰਦੀਆਂ ਹੋਈਆਂ ਸਵਦੇਸ਼ੀ ਰੂਪ ਨਾਲ ਵਿਕਸਿਤ ਤਕਨੀਕੀ ਇਨੋਵੇਸ਼ਨਾਂ ਨੂੰ ਸੰਕਲਿਤ ਕਰਨ ਦਾ ਪ੍ਰਯਤਨ ਕੀਤਾ ਹੈ। ਇਹ ਸੰਕਲਨ ਨੀਤੀ ਨਿਰਮਾਤਾਵਾਂ, ਉਦਯੋਗਾਂ, ਉੱਦਮੀਆਂ, ਸਟਾਰਟਅੱਪ, ਸੂਖਮਲਘੂ ਅਤੇ ਦਰਮਿਆਨੇ ਉੱਦਮੀਆਂ, ਖੋਜਾਰਥੀਆਂ, ਵਿਗਿਆਨੀਆਂ ਅਤੇ ਹੋਰ ਲੋਕਾਂ ਲਈ ਇੱਕ ਤਿਆਰ - ਸੰਦਰਭ ਦੇ ਰੂਪ ਵਿੱਚ ਕੰਮ ਕਰੇਗਾ । ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੰਕਲਿਤ ਕਈ ਟੈਕਨੋਲੋਜੀਆਂ ਭਾਰਤੀ ਆਯੁਰਵਿਗਿਆਨ ਖੋਜ ਪਰਿਸ਼ਦ (ਆਈਸੀਐੱਮਆਰ) ਦੁਆਰਾ ਮਨਜ਼ੂਰ ਹਨ।

 

ਇਸ ਸੰਕਲਨ ਵਿੱਚ ਪੇਸ਼ ਜਾਣਕਾਰੀ ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗਬਾਇਓਟੈਕਨੋਲੋਜੀ ਵਿਭਾਗ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ, ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ, ਰੱਖਿਆ ਖੋਜ ਅਤੇ ਵਿਕਾਸ ਸੰਗਠਨ, ਵਿਗਿਆਨ ਅਤੇ ਇੰਜੀਨੀਅਰਿੰਗ ਰਿਸਰਚ ਬੋਰਡ, ਟੋਕਨੋਲੋਜੀ ਵਿਕਾਸ ਬੋਰਡ ਅਤੇ ਅਨੇਕ ਸਿੱਖਿਆ ਸੰਸਥਾਨਾਂ ਜਿਵੇਂ ਭਾਰਤੀ ਟੈਕਨੋਲੋਜੀ ਸੰਸਥਾਨ, ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ, ਸਟਾਰਟਅੱਪ ਇੰਡੀਆ ਅਤੇ ਸਰਬ ਭਾਰਤੀ ਤਕਨੀਕੀ ਸਿੱਖਿਆ ਪਰਿਸ਼ਦ, ਸ਼੍ਰੀ ਚਿਤ੍ਰਾ ਤਿਰੁਨਾਲ ਆਯੁਰਵਿਗਿਆਨ ਅਤੇ ਟੈਕਨੋਲੋਜੀ ਸੰਸਥਾਨ ਅਤੇ ਭਾਰਤੀ ਵਿਗਿਆਨ ਸੰਸਥਾਨਾਂ ਆਦਿ ਤੋਂ ਪ੍ਰਾਪਤ ਕੀਤੀ ਗਈ ਹੈ। ਟੈਕਨੋਲੋਜੀ ਟਰਾਂਸਫਰ ਸਮੇਤ ਹੋਰ ਜਾਣਕਾਰੀ ਲਈ cmdnrdc@nrdc.in ਨਾਲ ਸੰਪਰਕ ਕੀਤਾ ਜਾ ਸਕਦਾ ਹੈ ।

https://ci5.googleusercontent.com/proxy/RzXPtLnN5x0Zc21gFodr9TRf5-7VTyV71-qQZGQaFEDDiGqOHJCVnvOboGZTbziwoGbZJNwzKGREJeEHI3v6XUeRDziTPsjW9DFqvuQk7Z0huUnmX2Du=s0-d-e1-ft#https://static.pib.gov.in/WriteReadData/userfiles/image/image00126A0.jpg

 

ਫੋਟੋ ਕੈਪਸ਼ਨ: ਸੀਐੱਸਆਈਆਰ ਹੈੱਡਕੁਆਰਟਰ, ਨਵੀਂ ਦਿੱਲੀ ਵਿੱਚ ਡਾ. ਸ਼ੇਖਰ ਸੀ. ਮਾਂਡੇ, ਡਾਇਰੈਕਟਰ ਜਨਰਲ, ਸੀਐੱਸਆਈਆਰ ਅਤੇ ਸਕੱਤਰ, ਡੀਐੱਸਆਈਆਰ, ਨੇ ਕੋਵਿਡ 19 (ਟ੍ਰੇਸਿੰਗ, ਟੈਸਟਿੰਗ, ਅਤੇ ਟ੍ਰੀਟਿੰਗ) ਨਾਲ ਲੜਨ ਲਈ ਭਾਰਤੀ ਟੈਕਨੋਲੋਜੀਆਂ ਦਾ ਸੰਕਲਨ ਲਾਂਚ ਕਰਦੇ ਹੋਏ। ਡਾ. ਐੱਚ. ਪੁਰੁਸ਼ੋਤਮ, ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ, ਐੱਨਆਰਡੀਸੀ ਉਨ੍ਹਾਂ ਦੇ ਨਾਲ ਮੌਜੂਦ ਹਨ।

****

ਕੇਜੀਐੱਸ/(ਐੱਨਆਰਡੀਸੀ-ਸੀਐੱਸਆਈਆਰ)



(Release ID: 1621601) Visitor Counter : 178