ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਵਿਗਿਆਨੀ ਮਨੁੱਖੀ ਫੇਫੜੇ ਦੇ ਐਪਿਥੈਲੀਅਲ ਸੈੱਲ ਵਿੱਚ ਨੋਵੇਲ ਕੋਰੋਨਾਵਾਇਰਸ ਦਾ ਕਲਚਰ ਇਹ ਕੋਵਿਡ - 19 ਦੇ ਵਿਰੁੱਧ ਸੰਭਾਵਿਤ ਦਵਾਈਆਂ ਅਤੇ ਟੀਕਿਆਂ ਦੀ ਵਿਟਰੋ ਟੈਸਟਿੰਗ ਦੇ ਸਮਰੱਥ ਬਣਾਵੇਗਾ

Posted On: 05 MAY 2020 7:21PM by PIB Chandigarh

ਸੈਂਟਰ ਫਾਰ ਸੈਲੂਲਰ ਐਂਡ ਮੋਲੀਕਿਊਲਰ ਬਾਇਓਲੋਜੀ (ਸੀਸੀਐੱਮਬੀ), ਹੈਦਰਾਬਾਦ ਨੇ ਬੰਗਲੁਰੂ ਸਥਿਤ ਇੱਕ ਕੰਪਨੀ ਆਈਸਟੈਮ ਰਿਸਰਚ ਪ੍ਰਾਈਵੇਟ ਲਿਮਿਟਿਡ ਨਾਲ ਕੋਵਿਡ - 19 ਉੱਪਰ ਖੋਜ ਗਤੀਵਿਧੀਆਂ ਕਰਨ ਲਈ ਸਮਝੌਤਾ ਕੀਤਾ ਹੈ ਇਸ ਖੋਜ ਸਹਿਯੋਗ ਦੇ ਜ਼ਰੀਏ, ਮਨੁੱਖੀ ਕੋਸ਼ਿਕਾਵਾਂ  ਦੀਆਂ ਲਾਈਨਾਂ ਵਿੱਚ ਨੋਵੇਲ ਕੋਰੋਨਾਵਾਇਰਸ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਜਾਏਗੀ, ਜੋ ਕਿ ਕੋਵਿਡ - 19 ਦੇ ਵਿਰੁੱਧ ਸੰਭਾਵਿਤ ਦਵਾਈਆਂ ਅਤੇ ਟੀਕਿਆਂ ਦੀ ਵਿਟਰੋ ਟੈਸਟਿੰਗ ਦੇ ਯੋਗ ਬਣਾਵੇਗੀ

ਖੋਜ ਟੀਮ, ਨੋਵੇਲ ਕੋਰੋਨਾਵਾਇਰਸ ਦੇ ਅਣੂ ਅਤੇ ਪੈਥੋਲੋਜੀਕਲ ਗੁਣਾਂ ਨੂੰ ਸਮਝਣ ਲਈ ਇਸਦੇ ਐਂਟੀ-ਕੋਵਿਡ ਸਕ੍ਰੀਨਿੰਗ (ਏਸੀਐੱਸ) ਪਲੈਟਫਾਰਮ ਦੇ ਹਿੱਸੇ ਵਜੋਂ ਪ੍ਰਦਾਨ ਕੀਤੀ ਗਈ ਆਈਸਟੈਮ ਦੇ ਮਨੁੱਖੀ ਫੇਫੜੇ ਦੇ ਐਪਿਥੈਲੀਅਲ  ਸੈੱਲ ਕਲਚਰ ਪ੍ਰਣਾਲੀ ਦੀ ਵਰਤੋਂ ਕਰੇਗੀ ਇਹ ਟੈਸਟਿੰਗ ਵਿਟ੍ਰੋ ਵਿੱਚ ਸੰਭਾਵੀ ਦਵਾਈਆਂ ਦੀ ਜਾਂਚ ਦੇ ਤਰਕਸ਼ੀਲ ਅਧਾਰ ਦੀ ਸਥਾਪਨਾ ਦੇ ਨਜ਼ਰੀਏ ਕੀਤੀ ਜਾਵੇਗੀ, ਸੀਸੀਐੱਮਬੀ ਦੇ ਵਿਗਿਆਨੀਆਂ ਨੇ ਕਿਹਾ

ਮਨੁੱਖੀ ਮੇਜ਼ਬਾਨ ਦੇ ਬਾਹਰ ਵਾਇਰਸ ਦਾ ਕਲਚਰ ਕਰਨਾ ਇੱਕ ਤਕਨੀਕੀ ਚੁਣੌਤੀ ਹੈ ਜਿਸ ਨੂੰ ਦੂਰ ਕਰਨ ਦੀ ਜ਼ਰੂਰਤ ਹੈ ਆਈਸਟੈਮ ਦਾ ਸੈੱਲ ਕਲਚਰ ਸਿਸਟਮ ਏਸੀਈ2 ਰੀਸੈਪਟਰ ਅਤੇ ਹੋਰ ਜੀਨਾਂ ਨੂੰ ਜ਼ਾਹਰ ਕਰਦਾ ਹੈ ਜੋ ਵਾਇਰਲ ਪ੍ਰਵੇਸ਼ ਅਤੇ ਮੁੜਨ ਦਾ ਮੁੱਖ ਨਿਰਣਾਇਕ ਹੈ ਅਸੀਂ ਉਮੀਦ ਕਰਦੇ ਹਾਂ ਕਿ ਇਸ ਸਿਸਟਮ ਨੂੰ ਲਾਗੂ ਕਰਨ ਨਾਲ ਸੀਸੀਐੱਮਬੀ ਟੀਮ ਜਿਸਦੀ ਅਗਵਾਈ ਡਾ. ਕ੍ਰਿਸ਼ਨਨ ਹਰਸ਼ਨ ਕਰਨਗੇ ਤਾਂ ਜੋ ਵਾਇਰਸ ਦਾ ਸੰਭਾਵੀ ਵਾਧਾ ਹੋ ਸਕੇ ਅਤੇ ਇਸ ਨਾਲ ਦਵਾਈ ਜਾਂਚ ਅਤੇ ਟੀਕਾ ਵਿਕਾਸ ਦੀਆਂ ਰਣਨੀਤੀਆਂ ਦੀ ਸੰਭਾਵਨਾ ਖੁੱਲ੍ਹ ਸਕੇ”, ਡਾਇਰੈਕਟਰ, ਸੀਸੀਐੱਮਬੀ ਡਾ. ਰਾਕੇਸ਼ ਮਿਸ਼ਰਾ ਨੇ ਕਿਹਾ

ਸੀਸੀਐੱਮਬੀ ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ (ਸੀਐੱਸਆਈਆਰ) ਦੀ ਇੱਕ ਸੰਵਿਧਾਨਕ ਪ੍ਰਯੋਗਸ਼ਾਲਾ ਹੈ ਜੋ ਸੈਲੂਲਰ ਅਤੇ ਅਣੂ ਜੀਵ ਵਿਗਿਆਨ ਤੇ ਖੋਜ ਕਾਰਜਾਂ ਲਈ ਜਾਣੀ ਜਾਂਦੀ ਹੈ ਆਈਸਟੈਮ ਰਿਸਰਚ ਪ੍ਰਾਈਵੇਟ ਲਿਮਟਿਡ ਇੱਕ ਸੈਲ ਥੈਰੇਪੀ ਸਟਾਰਟ-ਅਪ ਹੈ ਜੋ ਸੇਂਟਰ ਫ਼ਾਰ ਸੈਲੂਲਰ ਐਂਡ ਮੋਲੀਕਿਊਲਰ ਪਲੈਟਫਾਰਮ (ਸੀ-ਸੀਏਐੱਮਪੀ), ਬੰਗਲੁਰੂ  ਵਿਖੇ ਸ਼ੁਰੂ ਕੀਤੀ ਗਈ ਹੈ ਸੀ - ਸੀਏਐੱਮਪੀ, ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੇ ਬਾਇਓਟੈਕਨੋਲੋਜੀ ਵਿਭਾਗ ਦੀ ਇੱਕ ਪਹਿਲ ਹੈ

ਆਈਸਟੈਮ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਡਾ. ਜੋਗਿਨ ਦੇਸਾਈ ਨੇ ਉਮੀਦ ਜਤਾਈ ਕਿ ਸੀਸੀਐੱਮਬੀ ਆਪਣੇ ਪਲੈਟਫਾਰਮ ਦਾ ਲਾਭ ਉਠਾ ਸਕੇਗਾ ਅਤੇ ਕੋਵਿਡ - 19 ਦੀ ਖੋਜ ਨੂੰ ਅੱਗੇ ਵਧਾਏਗਾ ਜੋ ਦੇਸ਼ ਨੂੰ ਮਦਦ ਦੇਵੇਗੀਏਸੀਐੱਸ ਪਲੈਟਫਾਰਮ ਡਾ. ਰਾਜਾਰਸ਼ੀ ਪਾਲ ਅਤੇ ਉਨ੍ਹਾਂ ਦੀ ਟੀਮ ਦੁਆਰਾ ਵਿਕਸਤ ਕੀਤਾ ਗਿਆ ਹੈ ਅਤੇ ਸੈੱਲ ਥੈਰੇਪੀ ਅਤੇ ਬਿਮਾਰੀ ਮਾਡਲਿੰਗ ਵਿੱਚ ਸਾਡੇ ਤਜ਼ਰਬੇ ਅਤੇ ਸਾਡੀ ਡੂੰਘਾਈ ਦਾ ਪ੍ਰਮਾਣ ਹੈ।

ਡਾ. ਦੇਸਾਈ ਨੇ ਕਿਹਾ, “ਆਈਸਟੈਮ ਸੈੱਲ ਥੈਰੇਪੀ ਦੇ ਨਾਲ-ਨਾਲ ਬਿਮਾਰੀ ਮਾਡਲਿੰਗ ਪਲੈਟਫਾਰਮਾਂ  ਤੱਕ ਪਹੁੰਚ ਦਾ ਜਮਹੂਰੀਕਰਨ ਕਰਨ ਅਤੇ ਮਨੁੱਖਤਾ ਦੇ ਵੱਡੇ ਹਿੱਸੇ ਤੱਕ ਉਨ੍ਹਾਂ ਦੇ ਲਾਭ ਪਹੁੰਚਾਉਣ ਲਈ ਕੰਮ ਕਰ ਰਿਹਾ ਹੈ

(ਮੁੱਖ ਸ਼ਬਦ: ਕੋਵਿਡ - 19, ਸੀਐੱਸਆਈਆਰ- ਸੀਸੀਐੱਮਬੀ, ਫੇਫੜਿਆਂ ਦਾ ਐਪਿਥੈਲੀਅਲ  ਸੈੱਲ, ਕੋਰੋਨਾਵਾਇਰਸ ਕਲਚਰ, ਆਈਸਟੈਮ, ਡੀਬੀਟੀ)

 

****

 

ਕੇਜੀਐੱਸ



(Release ID: 1621483) Visitor Counter : 200