ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਹਰਸ਼ ਵਰਧਨ ਨੇ ਦਿੱਲੀ ਵਿੱਚ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਦੀ ਰੋਕਥਾਮ ਅਤੇ ਕੰਟਰੋਲ ਲਈ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ

ਕੋਵਿਡ ਦੀ ਸਥਿਤੀ ਦੇ ਮੱਦੇਨਜ਼ਰ ਹਾਲਾਤ ਵਿੱਚ ਆਈ ਤਬਦੀਲੀ ਕਾਰਨ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਨਵੀਨ ਜਾਗਰੂਕਤਾ ਮੁਹਿੰਮਾਂ, ਭਾਈਚਾਰਕ ਸ਼ਮੂਲੀਅਤ ਅਤੇ ਸਾਰੇ ਹਿਤਧਾਰਕਾਂ ਵਿੱਚ ਸਹਿਯੋਗ ’ਤੇ ਜ਼ੋਰ

Posted On: 05 MAY 2020 7:28PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਦਿੱਲੀ ਵਿੱਚ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ (ਵੀਬੀਓ) (ਮਲੇਰੀਆ ਡੇਂਗੂ ਅਤੇ ਚਿਕਨਗੁਨੀਆ) ਦੀ ਰੋਕਥਾਮ ਅਤੇ ਕੰਟਰੋਲ ਲਈ ਤਿਆਰੀਆਂ ਦੀ ਸਮੀਖਿਆ ਲਈ ਵੀਡਿਓ ਕਾਨਫਰੰਸਿੰਗ (ਵੀਸੀ) ਰਾਹੀਂ ਅੱਜ ਇੱਥੇ ਇੱਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ।

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਸੰਯੁਕਤ ਸਕੱਤਰ ਸ੍ਰੀਮਤੀ ਰੇਖਾ ਸ਼ੁਕਲਾ ਨੇ ਡੇਂਗੂ, ਚਿਕਨਗੁਨੀਆ ਅਤੇ ਮਲੇਰੀਆ ਦੀ ਸਥਿਤੀ ਤੇ ਇੱਕ ਪੇਸ਼ਕਾਰੀ ਦਿੱਤੀ ਅਤੇ ਨਾਲ ਹੀ ਇਨ੍ਹਾਂ ਬਿਮਾਰੀਆਂ ਨੂੰ ਕੰਟਰੋਲ ਕਰਨ ਲਈ ਚੁੱਕੇ ਗਏ ਕਦਮਾਂ ਬਾਰੇ ਦੱਸਿਆ। ਪੇਸ਼ਕਾਰੀ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਡੇਂਗੂ (ਕੈਟੇਗਰੀ-1) ਦੇ ਮਾਮਲੇ ਜੁਲਾਈ ਮਹੀਨੇ ਵਿੱਚ ਸ਼ੁਰੂ ਹੁੰਦੇ ਹਨ, ਅਕਤੂਬਰ ਵਿੱਚ ਵਾਧਾ ਅਤੇ ਨਵੰਬਰ-ਦਸੰਬਰ ਵਿੱਚ ਇਹ ਘੱਟ ਜਾਂਦੇ ਹਨ। ਉਨ੍ਹਾਂ ਨੇ ਚਿਕਨਗੁਨੀਆ ਅਤੇ ਮਲੇਰੀਆ  ਬਾਰੇ ਵੀ ਜਾਣਕਾਰੀ ਦਿੱਤੀ ਅਤੇ ਵੀਬੀਓ ਦਾ ਮੁਕਾਬਲਾ ਕਰਨ ਲਈ ਪ੍ਰਭਾਵੀ ਰਣਨੀਤੀ ਦਾ ਸੁਝਾਅ ਦਿੱਤਾ ਜਿਸ ਵਿੱਚ ਲਾਜ਼ਮੀ ਅੰਤਰ ਖੇਤਰੀ ਤਾਲਮੇਲ ਹੈ ਜਿਸ ਵਿੱਚ ਰਾਜ ਸਰਕਾਰ, ਨਗਰ ਨਿਗਮ, ਕੇਂਦਰ ਅਤੇ ਰਾਜ ਸਰਕਾਰਾਂ ਦੇ ਹਸਪਤਾਲ, ਰੇਲਵੇ ਅਤੇ ਕੰਟੋਨਮੈਂਟ ਬੋਰਡ ਸ਼ਾਮਲ ਹਨ।

ਵੈਕਟਰ ਬੌਰਨ ਡਿਜ਼ੀਜ਼ ਦੀ ਰੋਕਥਾਮ ਅਤੇ ਕੰਟਰੋਲ ਤੇ ਵਿਆਪਕ ਜਾਗਰੂਕਤਾ ਦੇ ਮਹੱਤਵ ਤੇ ਜ਼ੋਰ ਦਿੰਦੇ ਹੋਏ ਕੇਂਦਰੀ ਸਿਹਤ ਮੰਤਰੀ ਨੇ ਸਾਰੇ ਹਿਤਧਾਰਕਾਂ ਨੂੰ ਬੇਨਤੀ ਕੀਤੀ ਕਿ ਉਹ ਸਾਰੇ ਇਹਤਿਹਾਤੀ ਉਪਾਵਾਂ ਤੇ ਵਿਚਾਰ ਕਰਦੇ ਹੋਏ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ, ਦੁਕਾਨਦਾਰਾਂ ਜਾਂ ਵਪਾਰੀਆਂ ਦੀਆਂ ਐਸੋਸੀਏਸ਼ਨਾਂ ਜਿਵੇਂ ਸਾਰੇ ਸਮੁਦਾਇਕ ਹਿਤਧਾਰਕਾਂ ਦੀ ਸਰਗਰਮ ਭਾਈਵਾਲੀ ਅਤੇ ਸਹਿਯੋਗ ਰਾਹੀਂ ਕੋਵਿਡ-19 ਖਿਲਾਫ ਚੁੱਕੇ ਗਏ ਇਹਤਿਹਾਤੀ ਉਪਾਵਾਂ ਦੀ ਪਾਲਣਾ ਕਰਦੇ ਹੋਏ ਜਾਗਰੂਕਤਾ ਅਭਿਆਨ ਚਲਾਉਣ।

ਸਿਹਤ ਮੰਤਰੀ ਨੇ ਕਿਹਾ, ‘‘ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਨਾਲ ਨਜਿੱਠਣ ਲਈ ਵਿਸ਼ੇਸ਼ ਟੀਚਾਗਤ ਸੋਧੀਆਂ ਹੋਈਆਂ ਰਣਨੀਤੀਆਂ ਵਿੱਚੋਂ ਇੱਕ ਹੈ, ਸਾਡਾ ਮੁੱਖ ਧਿਆਨ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਨੂੰ ਨਿਯੰਤਰਣ ਕਰਨ ਤੇ ਹੋਣਾ ਚਾਹੀਦਾ ਹੈ।’’ ਆਸ-ਪਾਸ ਦੇ ਵਾਤਾਵਰਣ ਨੂੰ ਸਾਫ਼ ਰੱਖਣ ਅਤੇ ਏਡੀਜ਼ ਮੱਛਰਾਂ ਤੋਂ ਮੁਕਤ ਕਰਨ ਲਈ ਸਰਲ ਕਦਮ ਉਠਾਏ ਜਾ ਸਕਦੇ ਹਨ। ਉਨ੍ਹਾਂ ਨੇ ਕਿਹਾ, ‘ਖੜ੍ਹੇ ਪਾਣੀ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਲਾਰਵਾ ਸਥਾਨਾਂ ਨੂੰ ਪ੍ਰਭਾਵੀ ਢੰਗ ਨਾਲ ਖਤਮ ਕਰਨਾ ਚਾਹੀਦਾ ਹੈ। ਵੈਕਟਰ ਕੰਟਰੋਲ ਪ੍ਰੋਗਰਾਮ ਦੀ ਸਫਲਤਾ ਭਾਈਚਾਰਕ ਸ਼ਮੂਲੀਅਤ ਅਤੇ ਮਲਕੀਅਤ ਨਾਲ ਸਬੰਧਿਤ ਹੈ।

ਉਨ੍ਹਾਂ ਨੇ ਅੱਗੇ ਕਿਹਾ, ‘‘ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਅਤੇ ਕੰਟਰੋਲ ਲਈ ਸਾਰੇ ਪੱਧਰਾਂ ਤੇ ਵਚਨਬੱਧਤਾ ਲਾਜ਼ਮੀ ਹੈ। ਇਹ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਇਹ ਯਕੀਨੀ ਬਣਾਈਏ ਕਿ ਅਸੀਂ ਮੱਛਰਾਂ ਦੇ ਪ੍ਰਜਣਨ ਲਈ ਵਾਤਾਵਰਣ ਨਾ ਬਣਾਈਏ।

ਡਾ. ਹਰਸ਼ ਵਰਧਨ ਨੇ ਅੱਗੇ ਕਿਹਾ ਕਿ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਸਮੱਸਿਆ ਸਦੀਵੀ ਹੈ ਅਤੇ ਇਸ ਸਾਲ ਇਹ ਉਸ ਸਮੇਂ ਆਈ ਹੈ ਜਦੋਂ ਪੂਰਾ ਦੇਸ਼ ਕੋਵਿਡ-19 ਦੇ ਪ੍ਰਕੋਪ ਨਾਲ ਜੂਝ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ, ‘‘2015 ਵਿੱਚ ਦਿੱਲੀ ਵਿੱਚ ਡੇਂਗੂ ਦਾ ਗੰਭੀਰ ਪ੍ਰਕੋਪ ਹੋਇਆ ਸੀ ਜਿਸ ਨਾਲ ਲਗਭਗ 16,000 ਲੋਕ ਪ੍ਰਭਾਵਿਤ ਹੋਏ ਸਨ ਅਤੇ 60 ਲੋਕਾਂ ਦੀ ਮੌਤ ਹੋ ਗਈ ਸੀ। ਉਸ ਸਥਿਤੀ ਦੀ ਤੁਲਨਾ ਵਿੱਚ ਮੌਜੂਦਾ ਸਮੇਂ ਅਸੀਂ ਬਿਹਤਰ ਸਥਿਤੀ ਵਿੱਚ ਹਾਂ ਕਿਉਂਕਿ ਲਗਭਗ 50 ਡੇਂਗੂ ਦੇ ਮਾਮਲੇ ਹੁਣ ਤੱਕ ਸ਼ਹਿਰ ਵਿੱਚ ਸਾਹਮਣੇ ਆਏ ਹਨ। ਹਾਲਾਂਕਿ ਅਸੀਂ ਡੇਂਗੂ ਦੇ ਖ਼ਿਲਾਫ਼  ਆਪਣੀ ਲੜਾਈ ਵਿੱਚ ਆਪਣੇ ਦ੍ਰਿਸ਼ਟੀਕੋਣ ਪ੍ਰਤੀ ਨਿਰਾਸ਼ਾਜਨਕ ਨਹੀਂ ਹੋ ਸਕਦੇ।’’

ਡਾ. ਹਰਸ਼ ਵਰਧਨ ਨੇ ਕਿਹਾ, ‘‘ਵੈਕਟਰ ਟਰਾਂਸਮਿਸ਼ਨ ਦੀ ਲੜੀ ਨੂੰ ਰੋਕਣ ਲਈ ਭਾਈਚਾਰਕ ਸਮਰਥਨ ਮਹੱਤਵਪੂਰਨ ਹੈ। ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਬਾਰੇ ਸਮੁਦਾਇ ਵਿਚਕਾਰ ਜਾਗਰੂਕਤਾ ਨੂੰ ਪ੍ਰੋਤਸਾਹਨ ਦੇਣ ਦੀ ਲੋੜ ਹੈ।’’ ਉਨ੍ਹਾਂ ਨੇ ਕਿਹਾ, ‘‘ਜਨਤਕ ਸਿਹਤ ਗਤੀਵਿਧੀ ਦੇ ਤੌਰ ਤੇ ਇਹ ਸਮੂਹਿਕ ਕੋਸ਼ਿਸ਼ ਅਤੇ ਸ਼ਾਸਨ ਦੇ ਸਾਰੇ ਤਿੰਨੋਂ ਪੱਧਰਾਂ ਤੇ ਹੋਣਾ ਚਾਹੀਦਾ ਹੈ-ਕੇਂਦਰ ਸਰਕਾਰ ਅਤੇ ਰਾਸ਼ਟਰੀ ਪੱਧਰ ਤੇ ਇਸ ਦੀਆਂ ਏਜੰਸੀਆਂ, ਰਾਜ ਪੱਧਰ ਤੇ ਰਾਜ ਸਰਕਾਰਾਂ ਅਤੇ ਜ਼ਮੀਨੀ ਪੱਧਰ ਤੇ ਸਥਾਨਕ ਸਰਕਾਰਾਂ-ਇਸ ਲਈ ਸਮੁਦਾਇ ਨੂੰ ਲਾਮਬੰਦ ਕਰਨ ਲਈ ਆਪਣੇ ਯਤਨ ਕਰਨੇ ਚਾਹੀਦੇ ਹਨ।’’

ਵੀਬੀਡੀ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਇਸਦੇ ਪਸਾਰ ਦੀ ਜਾਂਚ ਕਰਨ ਵਿੱਚ ਪਿਛਲੇ ਸਾਲਾਂ ਵਿੱਚ ਸਕੂਲੀ ਬੱਚਿਆਂ ਵੱਲੋਂ ਨਿਭਾਈ ਗਈ ਸ਼ਲਾਘਾਯੋਗ ਭੂਮਿਕਾ ਤੇ ਟਿੱਪਣੀ ਕਰਦੇ ਹੋਏ ਉਨ੍ਹਾਂ ਨੇ ਕਿਹਾ, ‘‘ਪਹਿਲਾਂ ਸਕੂਲੀ ਬੱਚਿਆਂ ਨੇ ਜਾਗਰੂਕਤਾ ਪੈਦਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ, ਪਰ ਮੌਜੂਦਾ ਸਮੇਂ ਸਥਿਤੀ ਦੇ ਮੱਦੇਨਜ਼ਰ ਜਿੱਥੇ ਸਾਰੇ ਸਿੱਖਿਆ ਸੰਸਥਾਨ, ਕਾਲਜ ਅਤੇ ਸਕੂਲ ਕੋਵਿਡ-19 ਪ੍ਰਕੋਪ ਕਾਰਨ ਬੰਦ ਹਨ ਤਾਂ ਜ਼ਿਆਦਾਦਰ ਬੱਚੇ ਘਰ ਤੇ ਹਨ’’ ਲੋਕਾਂ ਨੂੰ ਅੱਗੇ ਆਉਣ ਲਈ ਉਤਸ਼ਾਹਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ, ‘‘ਇਸ ਲੌਕਡਾਊਨ 3.0 ਦੌਰਾਨ ਹਰ ਕਿਸੇ ਨੂੰ ਆਪਣੇ ਆਸ-ਪਾਸ ਦੇ ਵਾਤਾਵਰਣ ਨੂੰ ਸਾਫ਼ ਰੱਖਣ ਲਈ ਗੰਭੀਰ ਰਹਿਣਾ ਚਾਹੀਦਾ ਹੈ ਅਤੇ ਦੇਖਣਾ ਚਾਹੀਦਾ ਹੈ ਕਿ ਖੜ੍ਹਾ ਪਾਣੀ ਕੂੜੇਦਾਨ ਜਾਂ ਵਰਤੇ ਗਏ ਟਾਇਰਾਂ, ਫੁੱਲਾਂ ਦੇ ਬਰਤਨਾਂ, ਵਾਸ, ਕੂਲਰ ਆਦਿ ਵਿੱਚ ਪਾਣੀ ਜਮਾਂ ਨਹੀਂ ਹੋਣਾ ਚਾਹੀਦਾ ਹੈ।’’ ਉਨ੍ਹਾਂ ਨੇ ਕਿਹਾ, ‘‘ਸਾਰੇ ਨਾਗਰਿਕਾਂ ਨੂੰ ਇਸ ਮੌਕੇ ਤੇ ਜਾਗਣਾ ਹੋਵੇਗਾ ਅਤੇ ਖੁਦ ਨੂੰ ਇੱਕ ਸੁਪਰ ਹੀਰੋ ਦੀ ਭੂਮਿਕਾ ਨਿਭਾਉਣੀ ਹੋਵੇਗੀ ਅਤੇ ਕੋਵਿਡ-19 ਖ਼ਿਲਾਫ਼  ਲੜਦੇ ਹੋਏ ਖੁਦ ਇਨ੍ਹਾਂ ਬਿਮਾਰੀਆਂ ਦਾ ਮੁਕਾਬਲਾ ਕਰਨ ਲਈ ਸਵਾਸਥਿਆ ਵੀਰਬਣੋ।’’

ਉਨ੍ਹਾਂ ਨੇ ਅੱਗੇ ਕਿਹਾ ਕਿ ਨਾਗਰਿਕਾਂ ਦੀ ਭੂਮਿਕਾ ਖੁਦ/ਸਵੈ ਪੱਧਰ ਦੇ ਆਲੇ ਦੁਆਲੇ ਵਿੱਚ ਪ੍ਰਜਣਨ ਸਥਾਨਾਂ ਦੀ ਜਾਂਚ ਲਈ ਸਵੱਛਤਾ ਤੋਂ ਮਹੱਤਵਪੂਰਨ ਹੋ ਗਈ ਹੈ, ਵਿਸ਼ੇਸ਼ ਰੂਪ ਨਾਲ ਕੋਵਿਡ-19 ਸਥਿਤੀ ਵਿੱਚ ਜਿੱਥੇ ਪ੍ਰਜਣਨ ਕਰਨ ਵਾਲੀਆਂ ਥਾਵਾਂ ਵਿੱਚ ਪ੍ਰਵੇਸ਼ ਕਰਨ ਦੀ ਆਗਿਆ ਨਹੀਂ ਹੈ, ਇਹ ਪੂਰੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰੇਗਾ।

ਮਲੇਰੀਆ ਦੇ ਮਾਮਲਿਆਂ ਬਾਰੇ ਗੱਲ ਕਰਦੇ ਹੋਏ ਡਾ. ਹਰਸ਼ ਵਰਧਨ ਨੇ ਸੁਝਾਅ ਦਿੱਤਾ ਕਿ ਮਲੇਰੀਆ ਨੂੰ ਇੱਕ ਅਹਿਮ ਬਿਮਾਰੀ ਬਣਾ ਦੇਣਾ ਚਾਹੀਦਾ ਹੈ। ਦਿੱਲੀ ਦੇ ਸਿਹਤ ਮੰਤਰੀ ਸ਼੍ਰੀ ਸਤੇਂਦਰ ਜੈਨ ਨੇ ਭਰੋਸਾ ਦਿੱਤਾ ਕਿ ਅਜਿਹਾ ਹੀ ਕੀਤਾ ਜਾਵੇਗਾ। ਇਹ ਵੀ ਸੁਝਾਅ ਦਿੱਤਾ ਗਿਆ ਕਿ ਨਿੱਜੀ ਹਸਪਤਾਲਾਂ ਸਮੇਤ ਸਾਰੇ ਹਸਪਤਾਲਾਂ ਨੂੰ ਵੈਕਟਰ ਬੌਰਨ ਡਿਜ਼ੀਜ਼ ਲਈ ਤਾਲਮੇਲ ਨਾਲ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਰਕਾਰੀ ਅਤੇ ਨਿੱਜੀ ਦਖਲ ਅਤੇ ਇਨ੍ਹਾਂ ਬਿਮਾਰੀਆਂ ਨੂੰ ਰੋਕਣ/ਠੀਕ ਕਰਨ ਦੇ ਯਤਨ ਤੇਜ ਹੋਣ।

ਕੇਂਦਰੀ ਮੰਤਰੀ ਨੇ ਕੇਂਦਰ ਸਰਕਾਰ ਦੇ ਹਸਪਤਾਲਾਂ ਦੇ ਸਾਰੇ ਪ੍ਰਤੀਨਿਧੀਆਂ ਨੂੰ ਵੀਬੀਡੀ ਦੇ ਮਾਮਲਿਆਂ ਦੀ ਅਣਦੇਖੀ ਨਾ ਕਰਨ ਦੀ ਬੇਨਤੀ ਕੀਤੀ ਕਿਉਂਕਿ ਕੋਈ ਵੈਕਸੀਨ ਉਪਲੱਬਧ ਨਹੀਂ ਹੈ ਅਤੇ ਸਿਰਫ਼ ਨਿਵਾਰਕ ਉਪਾਵਾਂ ਰਾਹੀਂ ਹੀ ਲੜਾਈ ਨੂੰ ਸਫਲਤਾਪੂਰਬਕ ਲੜਿਆ ਜਾ ਸਕਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਰਕਾਰ ਆਪਣੀਆਂ ਤਿਆਰੀਆਂ ਨੂੰ ਮਜ਼ਬੂਤ ਕਰਨ ਲਈ ਨਿਗਰਾਨੀ ਅਤੇ ਨਿਦਾਨਿਕ ਕਿੱਟ ਦੇ ਸੰਦਰਭ ਵਿੱਚ ਦਿੱਲੀ ਸਰਕਾਰ ਨੂੰ ਸਾਰੇ ਤਾਰਕਿਕ ਅਤੇ ਤਕਨੀਕੀ  ਸਹਾਇਤਾ ਪ੍ਰਦਾਨ ਕਰਨ ਲਈ ਪਾਬੰਦ ਹੈ। ਨਾਲ ਹੀ ਜ਼ਰੂਰਤ ਪੈਣ ਤੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਸਿਖਲਾਈ ਲਈ ਪ੍ਰੋਟੋਕੋਲ ਨੂੰ ਦਿੱਲੀ ਸਰਕਾਰ ਨਾਲ ਸਾਂਝਾ ਕੀਤਾ ਜਾ ਸਕਦਾ ਹੈ।

ਦਿੱਲੀ ਦੇ ਐੱਨਸੀਟੀ ਦੇ ਲੈਫਟੀਨੈਂਟ ਗਵਰਨਰ ਸ਼੍ਰੀ ਅਨਿਲ ਬੈਜਲ ਨੇ ਭਰੋਸਾ ਦਿੱਤਾ ਕਿ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਦੀ ਰੋਕਥਾਮ ਅਤੇ ਕੰਟਰੋਲ ਲਈ ਸਰਵੋਤਮ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਇਸ ਦਿਸ਼ਾ ਵਿੱਚ ਸਾਰੇ ਯਤਨ ਕੀਤੇ ਜਾ ਰਹੇ ਹਨ।

ਬੈਠਕ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ, ਸ਼੍ਰੀ ਅਸ਼ਵਿਨੀ ਕੁਮਾਰ ਚੌਬੇ, ਸਿਹਤ ਮੰਤਰੀ ਦਿੱਲੀ ਸ਼੍ਰੀ ਸਤੇਂਦਰ ਜੈਨ, ਸ੍ਰੀਮਤੀ ਪ੍ਰੀਤੀ ਸੂਦਨ, ਕੇਂਦਰੀ ਸਿਹਤ ਸਕੱਤਰ, ਡੀਜੀਐੱਚਐਸ, ਭਾਰਤ ਸਰਕਾਰ, ਚੇਅਰਮੈਨ ਐੱਨਡੀਐੱਮਸੀ, ਦਿੱਲੀ ਦੇ ਤਿੰਨ ਨਗਰ ਨਿਗਮਾਂ ਦੇ ਸਾਰੇ ਕਮਿਸ਼ਨਰ, ਸਿਹਤ ਸਕੱਤਰ, ਜੀਐੱਨਸੀਟੀਡੀ, ਦਿੱਲੀ ਦੇ ਜ਼ਿਲ੍ਹਿਆਂ ਦੇ ਡੀਐੱਮ, ਦਿੱਲੀ ਵਿੱਚ ਸਥਿਤੀ ਕੇਂਦਰੀ ਅਤੇ ਰਾਜ ਸਰਕਾਰ ਦੇ ਹਸਪਤਾਲਾਂ ਦੇ ਮੁੱਖ ਮੈਡੀਕਲ ਸੁਪਰਡੈਂਟ, ਕੇਂਦਰੀ ਸਿਹਤ ਮੰਤਰਾਲਾ ਅਤੇ ਨੈਸ਼ਨਲ ਵੈਕਟਰ ਬੌਰਨ ਡਿਜ਼ੀਜ਼ ਪ੍ਰੋਗਰਾਮ  (ਐੱਨਵੀਬੀਡੀਸੀਪੀ), ਦਿੱਲੀ ਐੱਨਸੀਟੀ ਸਰਕਾਰ ਦੇ ਸੀਨੀਅਰ ਅਧਿਕਾਰੀ, ਦਿੱਲੀ ਨਗਰ ਨਿਗਮਾਂ ਦੇ ਪ੍ਰਤੀਨਿਧੀ ਅਤੇ ਹੋਰ ਅਧਿਕਾਰੀ ਮੌਜੂਦ ਸਨ।

*****

ਐੱਮਆਰ


(Release ID: 1621475)